Showing posts with label ਦਾਦਾ ਸਾਹਿਬ ਫਾਲਕੇ. Show all posts
Showing posts with label ਦਾਦਾ ਸਾਹਿਬ ਫਾਲਕੇ. Show all posts

ਦਾਦਾ ਸਾਹਿਬ ਫਾਲਕੇ


ਹਿੰਦੋਸਤਾਨ ਦੇ ਸਿਨੇਮੇ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ ਦਾ ਪੂਰਾ ਨਾਂ ਧੁੰਦੀ ਰਾਜ ਗੋਵਿੰਦਾ ਸੀ ਉਸ ਦੀ ਪਹਿਲੀ ਖਾਮੋਸ਼ ਫਿਲਮ ਰਾਜਾ ਹਰੀਸ਼ ਚੰਦਰ 3/5/1913 ਨੂੰ ਮੁੰਬਈ ਦੇ ਕੋਰੋਨੇਸ਼ਨ ਥੀਏਟਰ ਵਿੱਚ ਲੱਗੀ ।ਉਸਦਾ ਜਨਮ 30/4/1870 ਨੂੰ ਨਾਸਿਕ ਵਿੱਚ ਹੋਇਆ।ਬੰਬੇ ਤੋਂ ਨਾਟਕ ਤੇ ਫੋਟੋਗਰਾਫੀ ਸਿੱਖਣ ਤੋਂ ਬਾਅਦ ਜਰਮਨੀ ਤੋ ਫਿਲਮ ਨਿਰਮਾਣ ਸਿਖਿਆ।ਦਾਦਾ ਸਾਹਿਬ ਫਾਲਕੇ ਨੇ ਫਿਲਮ ਕੰਪਨੀ ਬਣਾ ਕੇ ਕਈ ਫਿਲਮਾਂ ਬਣਾਈਆਂ।16/2/1944 ਨੂੰ  ਦਿਹਾਂਤ ਹੋ ਗਿਆ।ਭਾਰਤ ਸਰਕਾਰ ਨੇ 1971 ਵਿੱਚ ਡਾਕ ਟਿਕਟ ਜਾਰੀ ਕੀਤਾ ਤੇ 1969 ਤੋਂ ਹਰ ਸਾਲ ਹਿੰਦੀ ਸਿਨੇਮੇ ਵਿੱਚ ਕਿਸੇ ਨਾਮੀ ਕਲਾਕਾਰ ਨੂੰ 'ਦਾਦਾ ਸਾਹਿਬ ਫਾਲਕੇ ਰਾਸ਼ਟਰੀ ਪੁਰਸਕਾਰ' ਦਿੱਤਾ ਜਾਂਦਾ ਹੈ।65ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੌਰਾਨ ਇਸ ਵਾਰ ਫਿਲਮੀ ਅਦਾਕਾਰ ਵਿਨੋਦ ਖੰਨਾ ਨੂੰ ਮਰਨ ਉਪਰੰਤ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿਤਾ ਗਿਆ,ਇਹ ਇਨਾਮ ਪਾਉਣ ਵਾਲੇ 49ਵੇਂ ਪੁਰਸਕਾਰ ਪ੍ਰਾਪਤ ਕਰਤਾ ਹਨ। ਸਾਲ 2025 ਵਿੱਚ ਇਹ ਐਵਾਰਡ ਮੱਲਆਲਿਮ ਐਕਟਰ ਮੋਹਨ ਲਾਲ ਨੂੰ ਇਹ ਐਵਾਰਡ ਦਿੱਤਾ ਗਿਆ