Showing posts with label Jarnail Hari singh Nalua. Show all posts
Showing posts with label Jarnail Hari singh Nalua. Show all posts

ਜਰਨੈਲ ਹਰੀ ਸਿੰਘ ਨਲੂਆ

ਆਸਟਰੇਲੀਆ ਦੇ ਮਸ਼ਹੂਰ ਮੈਗਜ਼ੀਨ 'ਬਿਲਨੀਅਰ' ਦੇ 14-7- 2014 ਅੰਕ ਵਿੱਚ ਵਿਸ਼ਵ 'ਚ ਹੁਣ ਤੱਕ ਹੋਏ ਮਹਾਨ ਦਸ ਜਰਨੈਲਾਂ ਵਿਚੋਂ ਪਹਿਲੇ ਨੰਬਰ ਤੇ ਹਰੀ ਸਿੰਘ ਨਲੂਆ ਦਾ ਨਾਂ ਆਉਂਦਾ ਹੈ।ਉਨਾਂ ਤੋਂ ਬਾਅਦ 

 2 .ਚੰਗੇਜ਼ ਖਾਨ (ਮੰਗੋਲੀਆ)

3 .ਸਿੰਕਦਰ ਮਹਾਨ (ਯੂਨਾਨ) 

4 .ਆਟੀਲਾ ਹੂਣ (ਕਜਾਖਸਤਾਨ) 

5 .ਜੂਲੀਅਸ ਸ਼ੀਜਰ (ਰੋਮਨ ਸੈਨਾਪਤੀ) 

6 .ਸਾਈਰਸ ਮਹਾਨ (ਈਰਾਨ) 

7 .ਫਰਾਂਸਿਸਕੋ ਪਿਜੈਰੋ (ਸਪੇਨ) 

8 .ਨੈਪੋਲੀਅਨ ਬੋਨਾਪਾਰਟ (ਫਰਾਂਸ) 

9 .ਹਾਨੀਬਲ ਬਰਕਾ (ਟਿਉਨੇਸ਼ੀਆ)

10 .ਤੈਮੂਰ ਲਿੰਗ (ਉਜੈਬਕਸਤਾਨ)।

ਸਰਦਾਰ ਹਰੀ ਸਿੰਘ ਨਲੂਏ ਦਾ ਜਨਮ 1791 ਨੂੰ ਗੁਜਰਾਂਵਾਲਾ ਵਿਖੇ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਗੁਰਦਿਆਲ ਸਿੰਘ ਉਪਲ ਖੱਤਰੀ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ। ਲਾਹੌਰ ਵਿੱਚ 1805 ਨੂੰ ਬਸੰਤ ਪੰਚਮੀ ਤੇ ਲੱਗੇ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੌਜਵਾਨਾਂ ਦੇ ਵਿਖਾਏ ਜਾ ਰਹੇ ਬਹਾਦਰੀ ਦੇ ਕਰਤਬਾਂ ਵਿੱਚ ਹਰੀ ਸਿੰਘ ਤੋਂ ਬਹੁਤ ਪ੍ਰਭਾਵਤ ਹੋ ਕੇ ਉਸਨੂੰ ਆਪਣੇ ਨਾਲ ਹੀ ਖਿਦਮਤਗਾਰ ਨਿਯੁਕਤ ਕਰ ਲਿਆ।ਇਕ ਵਾਰ ਜਦੋਂ ਮਹਾਰਾਜਾ ਜੰਗਲ ਵਿੱਚ ਸ਼ਿਕਾਰ ਕਰਨ ਜਾ ਰਹੇ ਸਨ ਤਾਂ ਇਕ ਸ਼ੇਰ ਨੇ ਅਚਾਨਕ ਹਰੀ ਸਿੰਘ ਤੇ ਝਪਟਾ ਮਾਰ ਕੇ ਉਸਨੂੰ ਘੋੜੇ ਤੋਂ ਹੇਠਾਂ ਸੁੱਟ ਲਿਆ।ਇਸ ਬਹਾਦਰ ਯੋਧੇ ਨੇ ਦੋਹਾਂ ਹੱਥਾਂ ਨਾਲ ਸ਼ੇਰ ਨੂੰ ਜਬਾੜੇ ਤੋਂ ਫੜ ਕੇ ਜ਼ੋਰ ਦੀ  ਸੁੱਟ ਦਿੱਤਾ ਇਸ ਤੋਂ ਪਹਿਲਾਂ ਕੇ ਸ਼ੇਰ ਹਮਲਾ ਕਰਦਾ ਹਰੀ ਸਿੰਘ ਨੇ ਤਲਵਾਰ ਕੱਢ ਕੇ ਸ਼ੇਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਮਹਾਰਾਜਾ ਨੇ ਖੁਸ਼ ਹੋ ਕੇ ਕਿਹਾ,"ਅੱਜ ਤੋਂ ਤੂੰ ਸਾਡਾ 'ਨਲਵਾ' ਸਰਦਾਰ ਹੀ ਹੈ।" ਉਸਨੂੰ ਸ਼ੇਰ ਦਿਲ ਰੈਜਮੈਂਟ ਦਾ ਸਰਦਾਰ-ਏ-ਆਲਾ ਨਿਯੁਕਤ ਕਰ ਦਿੱਤਾ। ਆਪਣੀ ਯੋਗਤਾ ਤੇ ਅਦੁੱਤੀ ਕਾਰਨਾਂ ਕਰਕੇ ਖਾਲਸਾ ਫੌਜ ਦੇ ਆਹੁਦੇ "ਕਮਾਂਡਰ-ਇਨ- ਚੀਫ" ਤੇ ਪਹੁੰਚੇ। ਉਨਾਂ ਨੇ ਕਸੂਰ, ਮੁਲਤਾਨ,ਮਿਠੀ ਟਵਾਣੇ ਦੀ ਗੜੀ, ਮੁੰਘੇਰ, ਅਟਕ,ਕਸ਼ਮੀਰ ਤੇ ਜਿੱਤਾਂ ਪ੍ਰਾਪਤ ਕੀਤੀਆਂ ਤੇ ਹਜ਼ਾਰੇ ਦੀ ਬਗਾਵਤ ਨੂੰ ਦਬਾਇਆ।ਅਟਕ ਦੀ ਜਿੱਤ ਤੋਂ ਬਾਅਦ ਅਫਗਾਨੀ ਇਸਤਰੀਆਂ (ਪਠਾਣੀਆਂ) ਆਪਣੇ ਬਚਿਆਂ ਨੂੰ ਚੁੱਪ ਕਰਾਉਣ ਲਈ "ਚੁਪ ਸ਼ਾ,ਹਰੀਆ ਰਾਂਗਲੇ" (ਭਾਵ ਹਰੀ ਸਿੰਘ ਨਲੂਆ ਆ ਗਿਆ) ਕਹਿੰਦੀਆਂ ਸਨ।ਆਪ ਕਸ਼ਮੀਰ,ਪਿਸ਼ਾਵਰ ਤੇ ਹਜ਼ਾਰਾ ਦੇ ਗਵਰਨਰ ਬਣੇ। ਉਨਾਂ ਨੇ ਆਪਣੇ ਨਾਂ ਤੇ ਸਿੱਕੇ ਵੀ ਜਾਰੀ ਕੀਤੇ ਜੋ ਬਾਆਦ ਵਿੱਚ ਕਈ ਸਾਲ ਚਲਦੇ ਰਹੇ,ਕਸ਼ਮੀਰ ਵਿੱਚ ਸਰਕਾਰੀ ਸਹਾਇਤਾ ਨਾਲ ਦਸਤਕਾਰੀ ਦਾ ਕੰਮ ਤੇ ਕੇਸਰ ਦੀ ਫਸਲ ਲਈ ਮੱਦਦ ਕਰਕੇ ਦੁਬਾਰਾ ਵਪਾਰ ਸ਼ੁਰੂ ਕਰਵਾਇਆ।ਪਿਸ਼ਾਵਰ ਵਿੱਚ ਖੂਹ,ਨਹਿਰਾਂ ਕਢਾਈਆਂ ਤੇ ਹਿੰਦੂਆਂ ਤੋਂ ਜਜੀਆ ਹਟਾਇਆ।ਜਮਰੌਦ ਤੇ ਹੋਰ ਕਿਲੇ ਬਣਾਏ। 27 ਅਪ੍ਰੈਲ 1937 ਨੂੰ ਤੀਹ ਹਜ਼ਾਰ ਅਫਗਾਨੀ ਫੌਜ ਨੇ ਜਮਰੌਦ ਦੇ ਕਿਲੇ ਤੇ ਕਬਜਾ ਕਰਨ ਲਈ ਹਮਲਾ ਕਰ ਦਿੱਤਾ।ਉਸ ਸਮੇ ਹਰੀ ਸਿੰਘ ਨਲੂਏ ਦੀ ਸਿਹਤ ਠੀਕ ਨਾ ਹੋਣ ਕਰਕੇ ਸਿੱਖ ਫੌਜ (ਇਕ ਹਜ਼ਾਰ)ਦੀ ਅਗਵਾਈ ਸਰਦਾਰ ਮਹਾਂ ਸਿੰਘ ਕਰ ਰਿਹਾ ਸੀ।ਉਸਦੇ ਸੁਨੇਹੇ ਤੇ ਹਰੀ ਸਿੰਘ ਨੂੰ ਆਪ ਜਾਣਾ ਪਿਆ ਜਿਸ ਕੋਲ ਛੇ ਹਜਾਰ ਫੌਜ ਸੀ।ਜੰਗ ਦੀ ਤਿਆਰੀ ਬਾਰੇ ਮਹਾਰਾਜੇ ਨੂੰ ਖਬਰ 26 ਨੂੰ ਭੇਜੀ ਗਈ ਪਰ ਧਿਆਨ ਸਿੰਘ ਨੇ ਅੱਗੇ ਨਾ ਦਿੱਤੀ। 30 ਤੱਕ ਲਾਹੌਰ ਤੋਂ ਕੋਈ ਜੁਆਬ ਨਹੀਂ ਮਿਲਿਆ।ਇਸ ਹਮਲੇ ਵਿੱਚ 30 ਅਪ੍ਰੈਲ ਨੂੰ ਹਰੀ ਸਿੰਘ ਨਲਵੇ ਦੇ ਦੋ ਗੋਲੀਆਂ ਛਾਤੀ ਤੇ ਵੱਖੀ ਵਿੱਚ ਵਜੀਆਂ।ਮਰਨ ਤੋਂ ਪਹਿਲਾਂ ਮਹਾਂ ਸਿੰਘ ਨੂੰ ਕਿਹਾ ਕਿ "ਲਾਹੌਰ ਤੋਂ ਫੌਜ ਆਉਣ ਤੱਕ ਮੇਰੀ ਮੌਤ ਨੂੰ ਗੁਪਤ ਰੱਖ ਕੇ ਲੜਿਆ ਜਾਵੇ।" ਹਰੀ ਸਿੰਘ ਤੇ ਉਨਾਂ ਤੋਂ ਬਾਅਦ ਤੇ ਅੱਜ ਵੀ ਇਸ ਪਰਿਵਾਰ ਵਾਲੇ ਨਾਂ ਨਾਲ ਆਪਣੀ 'ਗੋਤ' ਉਪਲ ਨਹੀਂ ਲਾਉਂਦੇ ਸਗੋਂ 'ਨਲਵਾ' ਹੀ ਲਿਖਦੇ ਹਨ।