ਬਾਬਾ ਨਜ਼ਮੀ

 ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।

ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।


ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,

ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ ।



ਬਾਬਾ ਨਜਮੀ...

MS Excel Tutorial for beginners

https://youtu.be/ZH49-4RGV68

ਦਫਤਰੀ ਕੰਮ ਕਾਰ ਵਿੱਚ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਰਿਜਲਟ ਅਤੇ ਹੋਰ ਬਹੁਤ ਸਾਰੇ ਕੰਮ ਕਰਨ ਲਈ ਐਕਸਲ ਦੀ ਜਰੂਰਤ ਪੈਂਦੀ ਹੀ ਪੈਂਦੀ ਹੈ ਸੋ ਬਹੁਤ ਸਾਰੇ ਇਹਦੇ ਅਜਿਹੇ ਅਧਿਆਪਕਾਂ ਹਨ ਜਿਨਾਂ ਨੂੰ ਐਕਸਲ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੇਕਰ ਕਿਸੇ ਨੂੰ ਐਕਸਲ ਬਿਲਕੁਲ ਵੀ ਜੀਰੋ ਲੈਵਲ ਤੋਂ ਨਹੀਂ ਆਉਂਦਾ ਤਾਂ ਉਹ ਵੀਡੀਓ ਦੇਖ ਕੇ ਐਕਸਲ ਨੂੰ ਸਿੱਖ ਸਕਦਾ ਹੈ ਅਤੇ ਆਉਣ ਵਾਲੀਆਂ ਹੋਰ ਵੀਡੀਓ ਦੇਖਣ ਲਈ ਇੰਤਜ਼ਾਰ ਕਰੋ




ਨੈਸ਼ਨਲ ਸਕਾਲਰਸ਼ਿਪ ਪੋਰਟਲ ਅਪਲਾਈ ਕਰਨ ਲਈ ਵੀਡੀਓ

 *ਨੈਸ਼ਨਲ ਸਕਾਲਰਸ਼ਿਪ ਪੋਰਟਲ (NSP)  'ਤੇ _ਨਵੇਂ ਤਰੀਕੇ_ ਅਨੁਸਾਰ ਵਜੀਫਾ (Fresh & Renewal) ਅਪਲਾਈ ਕਰਨ ਲਈ Step by Step ਜਾਣਕਾਰੀ/ Training Videos:-*



*1. Registration For Scholarship:-👇* 

https://youtu.be/o8RWEQPPrik


*2. OTR App for Face Auth:-👇*

https://youtu.be/zVIxex5KCMw


*3. Apply for Scholarship:-👇*

https://youtu.be/o09IlGU-p-Q

ਕਹਾਣੀ

ਇੰਗਲੈਂਡ ਦੀ ਪਾਰਲੀਮੈਂਟ ਦੇ ਕੋਲ ਹੀ ਇੱਕ ਜਮੀਨਦੋਜ਼ ਰੇਲਵੇ ਸਟੇਸ਼ਨ ਤੇ ਇੱਕ ਮੁੰਡਾ ਅਕਸਰ ਹੀ ਗੱਡਿਓਂ ਉੱਤਰਦੇ ਪ੍ਰਧਾਨ ਮੰਤਰੀ ਟੋਨੀ-ਬਲੇਅਰ ਦੇ ਬੂਟ ਪੋਲਿਸ਼ ਕਰਿਆ ਕਰਦਾ ਸੀ..ਅਗਲੀ ਵਾਰੀ ਗੋਰਡਨ ਬ੍ਰਾਉਨ ਪ੍ਰਧਾਨ ਮੰਤਰੀ ਬਣ ਗਿਆ..ਤੇ ਉਸਨੇ ਪਾਲਿਸ਼ ਕਰਾਉਣੀ ਬੰਦ ਕਰ ਦਿੱਤੀ..

ਨਰਾਜ ਹੋਏ ਉਸ ਮੁੰਡੇ ਨੇ ਇੱਕ ਹੋਰ ਐੱਮ.ਪੀ ਨੂੰ ਉਲਾਹਮਾਂ ਦਿੱਤਾ ਕੇ ਗੋਰਡਨ ਬ੍ਰਾਉਨ (ਪ੍ਰਧਾਨ ਮੰਤਰੀ) ਨੂੰ ਆਖੀਂ ਕੇ ਉਹ ਮੈਥੋਂ ਪੋਲਿਸ਼ ਕਿਓਂ ਨਹੀਂ ਕਰਾਉਂਦਾ..?


ਉਸਨੇ ਹੂ-ਬਹੂ ਓਹੀ ਸੁਨੇਹਾ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ..ਗੋਰਡਨ ਅਗਿਓਂ ਹੱਸਿਆ ਤੇ ਆਖਣ ਲੱਗਾ ਕੇ ਦੋਸਤਾ ਮੈਂ ਪਿਛਲੇ ਚਾਲੀਆਂ ਸਾਲਾਂ ਆਪਣੇ ਬੂਟ ਖੁਦ ਆਪ ਪੋਲਿਸ਼ ਕਰ ਰਿਹਾ ਹਾਂ!

ਇੱਕ ਪਾਕਿਸਤਾਨੀ ਪੱਤਰ ਪ੍ਰੇਰਕ ਨੇ ਓਸੇ ਐਮ ਪੀ ਨੂੰ ਇੱਕ ਵੇਰ ਪੁੱਛ ਲਿਆ ਕੇ ਪਾਕਿਸਤਾਨ ਤਰੱਕੀ ਕਿੱਦਾਂ ਕਰ ਸਕਦਾ..?

ਅਗਿਓਂ ਆਖਣ ਲੱਗਾ ਕੇ ਭਾਈ ਤਰੱਕੀ ਇੱਕ ਐਸਾ ਪੰਛੀ ਏ ਜਿਹੜਾ ਕਦੀ ਵੀ ਓਹਨਾ ਮੁਲਖਾਂ ਜਾਂ ਲੋਕਾਂ ਵੱਲ ਮੂੰਹ ਨਹੀਂ ਕਰਦਾ ਜਿਹੜੇ ਆਪਣੀ ਜੁੱਤੀ ਖੁਦ ਪਾਲਿਸ਼ ਤਾਂ ਕੀ ਕਰਨੀ ਏ ਓਹਨਾ ਦੇ ਤਸਮੇਂ ਤੱਕ ਨੌਕਰਾਂ ਤੋਂ ਬਨਵ੍ਹਾਉਂਦੇ ਨੇ..!


ਇਹ ਤਾਂ ਸੀ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ..ਆਓ ਹੁਣ ਖੁਦ ਨਾਲ ਵਾਪਰੀ ਸਾਂਝੀ ਕਰਦਾ ਹਾਂ..

ਪੰਦਰਾਂ ਵਿਚ ਪਿਤਾ ਜੀ ਪੂਰੇ ਹੋਏ ਤਾਂ ਇੱਕ ਦਿਨ ਅਮ੍ਰਿਤਸਰ ਰਣਜੀਤ ਐਵੇਨਿਊ ਵਾਲੇ ਘਰ ਦੇ ਬਾਹਰ ਓਹਨਾ ਵੱਲੋਂ ਲਾਏ ਕੁਝ ਅਮਰੂਦਾਂ ਦੇ ਬੂਟਿਆਂ ਥੱਲਿਓਂ ਸਾਫ ਸਫਾਈ ਕਰਨ ਲੱਗ ਪਿਆ..ਕੋਲੋਂ ਲੰਘਦੇ ਆਖਣ ਲੱਗੇ ਕੇ ਭਈਏ ਨੂੰ ਸੌ ਦੇ ਦੇਣੇ ਸੀ..ਵਧੀਆ ਸਫਾਈ ਕਰ ਦੇਣੀ ਸੀ..ਬਾਹਰੋਂ ਆਏ ਇੰਝ ਕੰਮ ਕਰਦੇ ਚੰਗੇ ਥੋੜੇ ਲੱਗਦੇ.."


ਅਮ੍ਰਿਤਸਰ ਹਾਲ ਬਜਾਰ ਵਿਚ ਪਾਰਕਿੰਗ ਦੀ ਵੱਡੀ ਮੁਸ਼ਕਲ ਹੈ..ਓਥੇ ਐਕਟਿਵਾ ਲੈ ਗਿਆ..ਵੈਸੇ ਵੀ ਵਧੀਆ ਲੱਗਦਾ ਚਲਾਉਣਾ..ਇੱਕ ਪੂਰਾਣਾ ਬੇਲੀ ਮਿਲ ਪਿਆ..ਕਹਿੰਦਾ ਅਮ੍ਰਿਤਸਰ ਨੌਕਰੀ ਕਰਿਆ ਕਰਦਾ ਸੈਂ ਤਾਂ ਕਾਰ ਤੇ ਹੁਣ ਕਨੇਡਾ ਤੋਂ ਆ ਕੇ ਐਕਟਿਵਾ..ਲੋਕ ਉਤਾਂਹ ਨੂੰ ਜਾਂਦੇ ਤੇ ਤੂੰ ਹੇਠਾਂ ਆ ਗਿਆ..ਕਨੇਡਾ ਟਿੰਮ-ਹੋਰਟਨ ਤੇ ਕੌਫੀ ਲਈ ਆਮ ਲੋਕਾਂ ਵਾਂਙ ਲਾਈਨ ਵਿਚ ਲੱਗਾ ਕਨੇਡੀਅਨ ਮੁਖ ਮੰਤਰੀ ਚੇਤੇ ਆ ਗਿਆ..ਫੇਰ ਤਰਸ ਆਇਆ..ਇੱਕ ਐਸੀ ਸੋਚ ਤੇ ਇੱਕ ਐਸੀ ਮਾਨਸਿਕਤਾ ਤੇ ਜਿਹੜੀ ਮਹਿੰਗੀ ਕਾਰ ਤੋਂ ਉਤਰਨ ਵਾਲੇ ਨੂੰ ਹਰੇਕ ਬੰਦੇ ਨੂੰ ਸਲਾਮ ਠੋਕਦੀ ਏ ਤੇ ਸਾਈਕਲ ਤੇ ਚੜੇ ਜਾਂਦੇ ਹਮਾਤੜ ਨੂੰ ਘਟੀਆ ਗਿਣਦੀ ਏ..ਪਦਾਰਥਵਾਦ ਨੇ ਇੱਕ ਐਸਾ ਮਾਹੌਲ ਸਿਰਜ ਦਿੱਤਾ ਹੈ ਕੇ ਆਪਣੇ ਤੋਂ ਹਰ ਛੋਟੇ ਤੇ ਸਸਤੇ ਵਹੀਕਲ ਤੇ ਤੁਰਿਆ ਜਾਂਦਾ ਬੰਦਾ ਕੀੜਾ ਮਕੌੜਾ ਲੱਗਦਾ..


ਦਿਖਾਵੇ ਦੇ ਮੱਕੜ ਜਾਲ ਵਿਚ ਬੁਰੀ ਤਰਾਂ ਉਲਝ ਗਏ ਇੱਕ ਭੈਣ ਭਰਾ ਨੇ ਵੱਡੇ ਘਰ ਦੇ ਇੱਕ ਵਿਆਹ ਤੇ ਜਾਣੋ ਸਿਰਫ ਇਸ ਲਈ ਨਾਂਹ ਕਰ ਦਿੱਤੀ ਕਿਓੰਕੇ ਓਹਨਾ ਕੋਲ ਕਾਰ ਆਮ ਬਰੈਂਡ ਦੀ ਸੀ..ਮਜਬੂਰ ਬਾਪ ਨੂੰ ਖੜੇ ਪੈਰ ਲਿੰਮੋਜੀਨ ਕਿਰਾਏ ਤੇ ਲੈ ਕੇ ਦੇਣੀ ਪਈ..

ਚਕਾ-ਚੌਂਦ ਵਾਲੀ ਐਨਕ ਲਾਈ ਦੋਹਾ ਨੂੰ ਪਿਓ ਦੇ ਨਹੁੰਆਂ ਵਿਚ ਫਸੀ ਗ੍ਰੀਸ ਵੀ ਨਾ ਦਿੱਸੀ..ਥੋੜ ਚਿੜੀ ਬੱਲੇ ਬੱਲੇ ਵਾਲਾ ਬੇਰਹਿਮ ਕੀੜਾ ਅਕਸਰ ਹੀ ਆਪਣੇ ਸ਼ਿਕਾਰ ਨੂੰ ਪਹਿਲੋਂ ਆਪਣੀ ਲੱਤ ਹੇਠਾਂ ਦੀ ਲੰਘਾਉਂਦਾ ਏ ਤੇ ਫੇਰ ਕਰਜੇ ਦੀ ਪੰਡ ਹੇਠ ਦੇ ਕੇ ਸਦਾ ਲਈ ਖਤਮ ਕਰ ਦਿੰਦਾ ਏ!

ਪੂਰਤਗਾਲ ਦੀ ਰਾਜਧਾਨੀ ਲਿਸਬਨ ਵਿਚ ਹੋਟਲ ਵਿਚ ਕੰਮ ਕਰਦੇ ਇੱਕ ਆਪਣੇ ਵੀਰ ਨੇ ਇਨਬਾਕਸ ਕਰਕੇ ਦੱਸਿਆ ਕੇ ਪੰਜਾਹ ਬੰਦਿਆਂ ਦਾ ਗਰੁੱਪ ਆਮ ਲੋਕਾਂ ਵਾਂਙ ਆਇਆ..ਰੋਟੀ ਖਾਂਦੀ ਤੇ ਬਿੱਲ ਦੇ ਕੇ ਚਲਾ ਗਿਆ..ਮਗਰੋਂ ਪਤਾ ਲੱਗਾ ਕੇ ਸਾਰੇ ਹੀ ਮੈਂਬਰ ਪਾਰਲੀਮੇਂਟ ਅਤੇ ਮੰਤਰੀ ਸਨ..!


ਵਿੰਨੀਪੈਗ ਇੱਕ ਟੈਕਸੀ ਵਾਲਾ ਵੀਰ..ਇੱਕ ਗੋਰੇ ਨੂੰ ਕਿੰਨੇ ਦਿਨ ਸ਼ਹਿਰ ਘੁਮਾਉਂਦਾ ਰਿਹਾ..ਮੁੜ ਏਅਰਪੋਰਟ ਤੇ ਛੱਡਿਆ ਤੇ ਆਪਣਾ ਕਾਰਡ ਦੇ ਕੇ ਆਖਣ ਲੱਗਾ ਕੇ ਮੈਨੂੰ ਫਲਾਣੇ ਦਿਨ ਏਨੇ ਵਜੇ ਫੇਰ ਚੁੱਕ ਲਵੀਂ..ਕਾਰਡ ਗਹੁ ਨਾਲ ਦੇਖਿਆ ਤਾਂ ਫ਼ੇਡਰਲ ਗੌਰਮੈਂਟ ਦਾ ਡਿਪਟੀ-ਫਾਇਨੈਂਸ ਮੰਤਰੀ ਸੀ!


ਦੋਸਤੋ ਜਾਂਦੇ ਜਾਂਦੇ ਇੱਕ ਕਹਾਣੀ ਹੋਰ..

ਇੱਕ ਬੀਬੀ ਏਦਾਂ ਹੀ ਹਰ ਵੇਲੇ ਕੁਝ ਨਾ ਕੁਝ ਲਿਖਦੇ ਰਹਿੰਦੇ ਇੱਕ ਲੇਖਕ ਕੋਲ ਗਈ ਤੇ ਆਖਣ ਲੱਗੀ ਪੁੱਤ ਏਨੇ ਚਿਰਾਂ ਤੋਂ ਵਰਕੇ ਕਾਲੇ ਕਰੀਂ ਜਾਂਦਾਂ ਏ..ਜਮਾਨੇ ਨੂੰ ਤੇ ਕੋਈ ਫਰਕ ਨਹੀਂ ਪਿਆ..ਬੰਦ ਕਿਓਂ ਨਹੀਂ ਕਰ ਦਿੰਨਾ ਇਹ ਕੰਮ?

ਅੱਗੋਂ ਆਖਣ ਲੱਗਾ ਬੀਜੀ ਤੂੰ ਵੀ ਤੇ ਰੋਜ ਸ਼ਾਹ ਵੇਲੇ ਉੱਠ ਗੰਦੇ ਵੇਹੜੇ ਵਿਚ ਬਹੁਕਰ ਫੇਰਦੀ ਏ..ਅਗਲੇ ਦਿਨ ਫੇਰ ਉਨਾਂ ਹੀ ਕੂੜਾ ਕਠ੍ਹਾ ਹੋਇਆ ਹੁੰਦਾ ਏ..ਫੇਰ ਹੂੰਝਦੀ ਏ ਤੇ ਫੇਰ ਗੰਦ ਪੈ ਜਾਂਦਾ..ਜਿੱਦਣ ਤੂੰ ਹੂੰਝਣਾ ਬੰਦ ਕਰ ਦੇਵੇਂਗੀ ਮੈਂ ਵੀ ਆਪਣੀ ਕਲਮ ਨੂੰ ਦਵਾਤ ਵਿਚ ਡੋਬਣ ਤੋਂ ਤੋਬਾ ਕਰ ਲੂਂ"

ਫੋਟੋ ਵਿਚਲਾ ਬਜ਼ੁਰਗ ਚੁਰੱਨਵੇਂ ਵਰ੍ਹਿਆਂ ਦਾ ਸਾਬਕ ਅਮਰੀਕੀ ਰਾਸ਼ਟਰਪਤੀ ਜਿੰਮੀ-ਕਾਰਟਰ ਏ ਜਿਹੜਾ ਇਸ ਉਮਰੇ ਬੇਘਰਿਆਂ ਨੂੰ ਮੁਫ਼ਤ ਘਰ ਬਣਾ ਕੇ ਦਿੰਦਾ ਏ!


_✍️ ਅਜੈ ਕੁਮਾਰ

ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਘਰਾਣੇ

 *ਪੰਜਾਬ ਦੀਆਂ ਜ਼ਮੀਨਾਂ ਜ਼ਲਦੀ ਹੀ ਕਾਰਪੋਰੇਟ ਹੜੱਪ ਜਾਣਗੇ..* 


ਦਿੱਲੀ ਵਿੱਚ ਚੱਲੇ ਲੰਮੇ ਸਘੰਰਸ਼ ਤੋਂ ਬਾਅਦ ਇੱਕ ਵਾਰ ਤਾਂ ਲੱਗ ਰਿਹਾ ਸੀ ਕਿ ਸਾਡੀਆਂ ਜ਼ਮੀਨਾਂ ਬਚ ਗਈਆਂ ਹਨ ਪਰ ਹੁਣ ਕਾਰਪੋਰੇਟ ਜਗਤ ਤੇ ਰੌਸਚਾਈਲਡ ਫੈਮਲੀ ਨੇ ਨਵੇਂ ਰਾਹ ਤਿਆਰ ਕਰ ਲਏ ਲਗਦੇ ਹਨ। ਅਸਲ ਵਿੱਚ ਕਰੋਨਾ ਨਾਮ ਦੀ ਬੀਮਾਰੀ ਕਾਰਪੋਰੇਟ ਜਗਤ ਵਲੋਂ ਖ਼ੁਦ ਤਿਆਰ ਕੀਤੀ ਗਈ ਸੀ ਜਿਸਦਾ ਮਕਸਦ ਸੀ ਕਿ ਲੋਕਾਂ ਨੂੰ ਅਨੁਸ਼ਾਸਨ ਵਿੱਚ ਰੱਖਣਾ ਤੇ ਭਵਿੱਖ ਲਈ ਅਨੁਸ਼ਾਸਨ ਵਿੱਚ ਰਹਿਣ ਲਈ ਮਾਨਸਿਕ ਤੌਰ ਤੇ ਤਿਆਰ ਕਰਨਾ। ਜਦੋਂ ਵੀ ਕੋਈ ਕੌਮਾਤਰੀ ਕਨੂੰਨ ਲਾਗੂ ਕਰਨਾ ਹੋਵੇ ਜਾਂ ਧੱਕਾ ਕਰਨਾ ਹੋਵੇ ਤਾਂ ਕੋਈ ਕਰੋਨਾ ਵਰਗਾ ਸੋਸਾ ਛੱਡਕੇ ਲੋਕਾਂ ਨੂੰ ਅੰਦਰ ਤਾੜ ਦਿਓ ਤੇ ਮਗਰੋਂ ਜੋ ਮਰਜ਼ੀ ਲਾਗੂ ਕਰੋ। ਕਾਰਪੋਰੇਟ ਜਗਤ ਦੀ ਇਹ ਲੋੜ ਹੈ ਕਿ ਸਸਤੀ ਲੇਬਰ ਮਿਲੇ, ਕੋਈ ਯੂਨੀਅਨਾਂ ਨਾ ਬਣਨ। ਇਸ ਸਭ ਕੁਝ ਲਾਗੂ ਕਰਨ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਕੋਲ ਕੋਈ ਪਰਮਾਨੈਟ ਕਮਾਈ ਦਾ ਸਾਧਨ ਜਾਂ ਇਨਕਮ ਨਾ ਹੋਵੇ।* *Permanent ਕਮਾਈ ਦੇ ਸਾਧਨਾਂ ਵਿੱਚ ਸ਼ਾਮਲ ਹਨ, ਜ਼ਮੀਨ ਦੀ ਮਾਲਕੀ, ਕਿਉਂਕਿ ਜਿਸ ਕੋਲ ਜ਼ਮੀਨ ਹੈ ਉਸਨੂੰ ਕਾਰਪੋਰੇਟ ਵਲੋਂ ਗ਼ੁਲਾਮ ਬਣਾਉਣ 'ਚ ਮੁਸ਼ਕਲ ਆਉਂਦੀ ਹੈ। ਦੂਜਾ ਹੈ ਪੱਕੀ ਨੌਕਰੀ, ਜਿਸ ਕੋਲ਼ ਪੱਕੀ ਨੌਕਰੀ (ਸਰਕਾਰੀ ਜਾਂ ਗੈਰ-ਸਰਕਾਰੀ) ਹੈ, ਉਸਨੂੰ ਵੀ ਕਾਰਪੋਰੇਟ ਦੀ ਮਸ਼ੀਨ ਦਾ ਪੁਰਜ਼ਾ ਬਣਾਉਣਾ ਔਖਾ ਹੈ, ਤੀਜਾ ਹੈ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਪੱਕੀ ਪੈਨਸ਼ਨ, ਜਿਵੇ ਕਿ ਹੁਣ ਤੱਕ ਸਰਕਾਰੀ ਮੁਲਾਜ਼ਮਾਂ ਤੇ ਫ਼ੌਜੀਆਂ ਨੂੰ ਮਿਲਦੀ ਰਹੀ ਹੈ। ਅਜਿਹੇ ਉਪਰੋਕਤ ਤੇ ਹੋਰ ਸਾਧਨਾਂ ਰਾਹੀਂ ਜਿੰਨ੍ਹਾ ਕੋਲ਼ ਕੋਈ ਪੱਕੀ ਤੇ ਬੱਝਵੀਂ ਆਮਦਨ ਦਾ ਸਾਧਨ ਹੈ ਉਹ ਕਾਰਪੋਰੇਟ ਮਸ਼ੀਨ ਦੀਆਂ ਗਰਾਰੀਆਂ 📽️ ਵਿੱਚ ਕਦੇ ਵੀ ਰੈਲਾ (ਬਿਨਾਂ ਵਿਰੋਧ) ਨਹੀਂ ਚੱਲ ਸਕਦੇ। ਸੋ ਮੋਦੀ ਬਾਈਡਨ ਟਰੂਡੋ ਸਾਰੇ ਕੌਮਾਂਤਰੀ ਕਾਰਪੋਰੇਟ ਦੇ ਇੱਕ ਕਿਸਮ ਦੇ ਨੌਕਰ ਹਨ, ਕਾਰਪੋਰੇਟ ਇਹੋ ਜਿਹੇ ਦੇਸ਼ਾਂ ਦੇ ਮੁੱਖੀਆਂ ਰਾਹੀਂ ਆਪਣੀਆਂ ਨੀਤੀਆਂ ਲਾਗੂ ਕਰਦੇ ਹਨ। ਮੌਜ਼ੂਦਾ ਕਾਰਪੋਰੇਟ ਪਾਲਿਸੀ ਬੜੀ ਸਪੱਸ਼ਟ ਹੈ ਕਿ ਕਿਸੇ ਕੋਲ਼ ਵੀ ਕੋਈ permanent ਤੇ ਬੱਝਵੀਂ ਆਮਦਨ ਦਾ ਸਾਧਨ ਨਹੀਂ ਛੱਡਣਾ। ਇਸੇ ਨੀਤੀ ਤਹਿਤ ਫ਼ੌਜ ਵਿਚ ਪੱਕੀ ਭਰਤੀ ਬੰਦ ਕਰ ਦਿੱਤੀ ਹੈ ਤੇ ਹੁਣ 5 - 5 ਸਾਲ ਲਈ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਸਰਕਾਰੀ ਮਹਿਕਮਿਆਂ ਵਿੱਚ ਭਰਤੀ ਸਾਲਾਨਾ ਪੈਕੇਜ਼ ਦੇ ਅਧਾਰ ਤੇ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ,* *ਰਿਟਾਇਰਮੈਂਟ ਬਾਅਦ ਮਿਲਣ ਵਾਲੀ ਪੈਨਸ਼ਨ 2004 ਤੋਂ ਬੰਦ ਕਰ ਦਿੱਤੀ ਹੈ। ਕਈ ਲੋਕ ਸੋਚਦੇ ਹਨ ਕਿ ਰਾਜਸਥਾਨ ਹਿਮਾਚਲ 'ਚ ਕਾਂਗਰਸ ਸਰਕਾਰ ਤੇ ਪੰਜਾਬ ਵਿੱਚ ਸਰਕਾਰ ਨੇ ਦੁਬਾਰਾ ਪੈਨਸ਼ਨ ਲਾਗੂ ਦਿੱਤੀ ਹੈ, ਇਹ ਸਭ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ,  ਕਾਰਪੋਰੇਟਾਂ ਦੇ ਫੈਸਲਿਆਂ ਨੂੰ ਤਾਂ ਬਾਈਡਨ ਟਰੰਪ ਵਰਗੇ ਵੀ ਸਿਰ ਨੀਵੇਂ ਕਰਕੇ ਲਾਗੂ ਕਰਦੇ ਹਨ। ਨੌਕਰੀਆਂ ਪੈਨਸ਼ਨਾਂ ਦੀ ਪੱਕੀ ਆਮਦਨ ਰੋਕਣ ਦੇ ਮੋਦੀ ਸਰਕਾਰ ਨੇ ਇੰਤਜ਼ਾਮ ਕਰ ਲਏ ਹਨ ਪਰ ਕਿਸਾਨ ਮੋਰਚੇ ਨੇ ਜਮੀਨਾਂ ਖੋਹਣ ਵਾਲਾ ਫ਼ਾਰਮੂਲਾ ਇਕ ਵਾਰ ਫੇਲ ਕਰ ਦਿੱਤਾ ਸੀ।* 



          *ਪਿਛਲੇ ਸਾਲ ਮੈਂ ਛੇ ਕੁ ਮਹੀਨੇ ਕਿਸੇ ਮਜ਼ਬੂਰੀ ਵੱਸ ਕੈਨੇਡਾ ✈️ ਗਿਆ ਸੀ ਤਾਂ ਉਥੇ ਕੁੱਝ ਸੂਝਵਾਨ ਲੋਕਾਂ ਤੋਂ ਪਤਾ ਲੱਗਿਆ ਕਿ ਜ਼ਮੀਨਾਂ ਖੋਹਣ ਲਈ ਕਾਰਪੋਰੇਟ ਨੇ ਨਵੇਂ ਫ਼ਾਰਮੂਲੇ ਤਿਆਰ ਕਰ ਲਏ ਹਨ। ਅਸਲ ਵਿਚ ਮੋਦੀ ਟਰੂਡੋ ਬਾਈਡਨ ਰਿਸ਼ੀ ਆਦਿਕ ਹਨ ਤਾਂ ਸਾਰੇ ਕਾਰਪੋਰੇਟ ਦੇ ਗ਼ੁਲਾਮ ਹੀ। ਉਦੋਂ ਮੈਨੂੰ ਉਥੇ ਵਿਦਵਾਨ  ਲੋਕਾਂ ਤੋਂ ਪਤਾ ਲੱਗਿਆ ਸੀ ਕਿ ਜ਼ਲਦੀ ਹੀ ਪੰਜਾਬੀ ਨੌਜਵਾਨਾਂ ਨੂੰ ਬਿਨਾ ਆਈਲਟਸ ਕੈਨੇਡਾ ਦਾ ਵੀਜ਼ਾ ਧੜਾ ਧੜ ਦੇਣਾ ਸ਼ੁਰੂ ਹੋਵੇਗਾ ਤੇ ਉਸਤੋਂ ਬਾਅਦ ਕਨੇਡਾ ਵਿੱਚ ਇੰਨ੍ਹਾ ਨੌਜਵਾਨਾਂ ਨੂੰ ਪੰਜਾਬ ਵਿਚਲੀਆਂ ਜ਼ਮੀਨਾਂ ਤੇ ਕਰਜ਼ੇ ਦਿੱਤੇ ਜਾਣਗੇ ਤੇ ਅੱਗੇ ਮਹਿੰਗੇ ਕਰਜ਼ੇ ਮੋੜੇ ਹੀ ਨਹੀਂ ਜਾਣੇ ਤੇ ਪੰਜਾਬ ਵਿਚਲੀਆਂ ਜ਼ਮੀਨਾਂ ਤੇ ਕਨੇਡਾ ਦੇ ਬੈਕਾਂ ਰਾਹੀ ਕਾਰਪੋਰੇਟ ਕਾਬਜ਼ ਹੋ ਜਾਣਗੇ। ਜਦੋਂ 20 - 30% ਜ਼ਮੀਨ ਤੇ ਕਾਰਪੋਰੇਟ ਕਾਬਜ਼ ਹੋ ਗਏ ਤਾ ਬਾਕੀ ਕਿਸਾਨ ਵੀ ਸਰੰਡਰ ਕਰ ਜਾਣਗੇ। ਉਦੋਂ ਮੈਨੂੰ ਮਿਲੀ ਇਹ ਜਾਣਕਾਰੀ ਤੇ ਭਵਿੱਖਬਾਣੀ ਬਿਲਕੁਲ ਸਹੀ ਲੱਗੀ ਸੀ ਤੇ ਮੈਂ 🤔 ਓਸੇ ਸਮੇਂ ਆਪਣੇ ਕਨੇਡਾ ਗਏ ਹੋਏ ਮੁੰਡੇ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜਦੋਂ ਇਹ ਸਕੀਮ ਸੁਰੂ ਹੋਈ ਤਾਂ ਮੇਰਾ ਲੜਕਾ 👵🏻 ਵੀ ਕਰਜ਼ਾ 💸 ਲੈਣ ਲਈ ਮੈਨੂੰ ਇਸ ਸਕੀਮ ਦੇ ਫਾਇਦੇ ਦੱਸਕੇ ਵੱਡੇ 2 ਸਬਜ਼ਬਾਗ ਦਿਖਾਏਗਾ।*

               *ਹੁਣ ਪਤਾ ਲੱਗਿਆ ਹੈ ਕਿ ਕਨੇਡਾ ਨੇ ਖ਼ੇਤੀਬਾੜੀ ਲਈ ਬਿਨਾ ਆਈਲਟਸ ਕੀਤੇ ਮੁੰਡਿਆਂ ਨੂੰ ਵੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ ਤੇ ਨਾਲ਼ ਹੀ ਇਥੋਂ ਪੰਜਾਬ ਦੀਆਂ ਜ਼ਮੀਨਾਂ ਉੱਪਰ ਕਨੇਡਾ ਵਿੱਚ ਲੋਨ ਲੈਣ ਦੀ "ਸਹੂਲਤ" ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਅਨੁਸਾਰ ਜੋ ਕਰਜ਼ਾ ਲਓਗੇ ਉਸ ਉਪਰ 30% ਸਲਾਨਾ ਵਿਆਜ਼ ਲੱਗੇਗਾ। 🤔 ਮੈਂ ਖ਼ੁਦ ਬੈਂਕ 'ਚੋ ਰਿਟਾਇਰ ਹੋਇਆ ਹੋਣ ਕਰਕੇ ਜਾਣਦਾ ਹਾਂ ਕਿ ਜੇਕਰ ਕੋਈ ਬੈਂਕ ਤੋਂ 10% ਵਿਆਜ਼ ਦਰ ਤੇ ਕਰਜ਼ਾ ਲਵੇ ਤਾਂ ਇਹ ਹੀ ਭਰਨ ਵੇਲੇ ਧੂੰਆਂ ਨਿਕਲ ਜਾਂਦਾ ਹੈ, 30% ਵਿਆਜ਼ ਤੇ ਕਰਜ਼ਾ ਮੋੜਨਾ ਤਾਂ ਅਸੰਭਵ ਹੈ, ਪਰ ਬੈਕਾਂ ਕਾਰਪੋਰੇਟ ਦੇ ਅਧੀਨ ਹਨ ਤੇ ਬੈਕਾਂ ਵਲੋਂ ਕਾਰਪੋਰੇਟ ਦੀਆਂ ਪਾਲਸੀਆਂ ਲਾਗੂ ਕਰਨਾ ਉਨ੍ਹਾਂ ਦੀ ਮਜ਼ਬੂਰੀ ਹੁੰਦੀ ਹੈ। ਸੋ ਪੰਜਾਬ ਦੀਆਂ ਜਮੀਨਾਂ ਖੋਹਣ ਲਈ ਹੁਣ ਪੁੱਠੇ ਪਾਸੇ ਤੋਂ ਕੰਨ 👂🏻 ਫੜਨ ਦੀ ਪੂਰੀ ਤਿਆਰੀ ਸ਼ੁਰੂ ਹੋ ਗਈ ਹੈ। ਮੈਂ ਬੇਨਤੀ ਕਰਦਾ ਹਾਂ ਕਿ ਪੰਜਾਬੀਓ  ਤੇ ਖਾਸ ਕਰ ਸਿੱਖੋ 👳🏻‍♂️👳🏻‍♀️ 🧕🏻 ਘੱਟੋ-ਘੱਟ ਤਿੰਨ ਸਾਲ ਹੋਰ ਅਟਕੋ, ਆਪਣੇ ਘੱਟ ਪੜ੍ਹੇ ਲਿਖੇ ਮੁੰਡੇ ਨੂੰ ਕਨੇਡਾ ਨਾ ਭੇਜੋ, ਉਥੇ ਦੇ ਹਾਲਾਤ ਬਹੁਤ ਮਾੜੇ ਹਨ, ਮੈਂ ਖ਼ੁਦ ਅੱਖੀਂ ਦੇਖਿਆ ਹੈ, ਜੇਕਰ ਕੋਈ ਫ਼ਿਰ ਵੀ ਨਹੀਂ ਹੱਟਦਾ ਤਾਂ ਚਲੇ ਜਾਣ ਦਿਓ ਪਰ ਜੇਕਰ ਉਥੇ ਜਾਕੇ ਲੋਨ ਲੈਣ ਲਈ ਤੁਹਾਡੇ ਤੋਂ ਪੰਜਾਬ ਵਾਲੀ ਜ਼ਮੀਨ ਦੇ ਨੰਬਰ ਮੰਗੇ ਤਾਂ ਛਿੱਤਰ ਲਾਹ ਲਇਓ। ਚਾਹੇ/ਭਾਂਵੇ ਤੁਹਾਡੀ ਆਪਣੀ ਔਲਾਦ ਨਾਲ ਸਬੰਧ ਵਿਗੜ ਵੀ ਜਾਣ। ਪਰ ਇਸਦਾ ਮਿੱਠਾ ਫਲ਼ 🍌 ਤੁਹਾਨੂੰ 5 - 6 ਸਾਲ ਵਿੱਚ ਹੀ ਮਿਲ ਜਾਵੇਗਾ। ਦੁਨੀਆਂ 🫣 ਬਦਲ ਰਹੀ ਹੈ। ਆਪਣੇ ਆਪ ਨੂੰ ਬਦਲ ਰਹੀ ਹਾਲਤ ਲਈ ਹੁਣੇ ਤੋਂ ਤਿਆਰ ਕਰ ਲਓ।* 

             *ਵਾਹਿਗੁਰੂ ਜੀ ਕਾ ਖਾਲਸਾ ।।* 

             *ਵਾਹਿਗੁਰੂ ਜੀ ਕੀ ਫਤਹਿ ।।* 


        *👏🏻 ਰਘਵੀਰ ਸਿੰਘ 👏🏻 ਬਰਨਾਲਾ।

ਪੰਜਾਬੀ ਸਾਹਿਤ ਦੇ 150 ਪ੍ਰਸ਼ਨ ਉੱਤਰ ਜਵਾਬ

JRF Rajender Singh:

ਪੰਜਾਬੀ ਸਾਹਿਤ ਦੇ 150 ਪ੍ਰਸ਼ਨ ਉੱਤਰ ਜਵਾਬ ਦੀ ਤਸੱਲੀ ਆਪਣੇ ਪੱਧਰ ਤੇ ਜ਼ਰੂਰ ਕਰ ਲਈ ਜਾਵੇ

*ਪ੍ਰਸ਼ਨ 1. :-* ਪੰਜਾਬੀ ਭਾਸ਼ਾ ਦਾ ਪਹਿਲਾ ਕਵੀ ਕਿਸਨੂੰ ਕਿਹਾ ਜਾਂਦਾ ਹੈ?

ਉੱਤਰ :- ਬਾਬਾ ਫਰੀਦ



*ਪ੍ਰਸ਼ਨ 2. :-* ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਰਚਨਾਵਾਂ ਦੇ ਨਾਂ ਦੱਸੋ।

ਉੱਤਰ :- ਜਪੁਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸਟਿ, ਕੀਰਤਨ ਸੋਹਲਾ, ਬਾਰਾ ਮਾਹ


*ਪ੍ਰਸ਼ਨ 3. :-* ਪਹਿਲੀ ਉਦਾਸੀ ਗੁਰੂ ਨਾਨਕ ਜੀ ਨੇ ਕਦੋਂ ਸ਼ੁਰੂ ਕੀਤੀ?


ਉੱਤਰ :- 1500 ਈ ਵਿੱਚ


*ਪ੍ਰਸ਼ਨ 4. :-*  ਦੂਜੀ ਉਦਾਸੀ ਵੇਲੇ ਗੁਰੂ ਨਾਨਕ ਜੀ ਨੇ ਕਿਹੜੇ ਕਿਹੜੇ ਸਥਾਨ ਘੁੰਮੇ ?


ਉੱਤਰ :-  ਬਠਿੰਡਾ, ਸਰਸਾ , ਬੀਕਾਨੇਰ, ਜੈਸਲਮੇਰ, ਜੋਧਪੁਰ, ਪੁਸ਼ਕਰ, ਅਜਮੇਰ, ਚਿਤੌੜਗੜ੍ਹ , ਇੰਦੌਰ, ਹੋਸ਼ੰਗਾਬਾਦ, ਅਮਰਾਵਤੀ, ਬੀਦਰ, ਗੋਲਕੁੰਡਾ,ਹੈਦਰਾਬਾਦ, ਵਿਜੇਵਾੜਾ, ਤਿਰੁਪਤੀ, ਮਦਰਾਸ, ਪੁਡੂਚੇਰੀ, ਤੰਜੋਰੀ, ਉਜੈਨ, ਅਹਿਮਦਾਬਾਦ, ਅਮਰਾਵਤੀ, ਰਾਮੇਸ਼ਵਰ, ਤ੍ਰਿਵੇਂਦਰਮ , ਕੋਚੀਨ,ਕਾਲੀਕਟ, ਮੈਸੂਰ, ਗੋਆ, ਮੁੰਬਈ, ਸੂਰਤ , ਬੜੌਦਾ, ਸੋਮਨਾਥ, ਦੁਆਰਕਾ, ਮੁਲਤਾਨ, ਪਾਕਪਟਨ , ਤਲਵੰਡੀ


*ਪ੍ਰਸ਼ਨ 5. :-*  ਗੁਰੂ ਨਾਨਕ ਜੀ ਨੇ ਤੀਜੀ ਉਦਾਸੀ ਕਦੋਂ ਤੋਂ ਕਦੋਂ ਤੱਕ ਕੀਤੀ?


ਉੱਤਰ :- 1514-16 ਤੱਕ


*ਪ੍ਰਸ਼ਨ 6. :-* ਗੁਰੂ ਨਾਨਕ ਜੀ ਕਿਸ ਉਦਾਸੀ ਦੌਰਾਨ ਮੱਕਾ ਮਦੀਨਾ ਗਏ?


ਉੱਤਰ :- ਚੌਥੀ


*ਪ੍ਰਸ਼ਨ 7. :-*  ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?


ਉੱਤਰ :- 15 ਅਪ੍ਰੈਲ 1563


*ਪ੍ਰਸ਼ਨ 8. :-*  ਆਦਿ ਗ੍ਰੰਥ ਦੀ ਸੰਪਾਦਨਾ ਕਾਰਜ ਕਦੋਂ ਪੂਰੀ ਹੋਈ 


ਉੱਤਰ :-  1604 ਈ


*ਪ੍ਰਸ਼ਨ 9. :-* ਆਦਿ ਗ੍ਰੰਥ ਲਿਖਣ ਵਾਲੀ ਟੀਮ ਵਿੱਚ ਭਾਈ ਗੁਰਦਾਸ ਦੇ ਨਾਲ਼ ਹੋਰ ਕਿਹੜੇ ਕਿਹੜੇ ਸਾਥੀ ਸਨ?


ਉੱਤਰ :- ਭਾਈ ਸੰਤ ਦਾਸ, ਭਾਈ ਹਰੀਆ ਜੀ, ਭਾਈ ਸੁੱਖਾ ਜੀ, ਭਾਈ ਮਨਸਾ ਰਾਮ


*ਪ੍ਰਸ਼ਨ 10. :-* ਦਮੋਦਰ ਕਿਸ ਮੁਗਲ ਬਾਦਸ਼ਾਹ ਦਾ ਸਮਕਾਲੀ ਸੀ ?


ਉੱਤਰ :- ਅਕਬਰ


*ਪ੍ਰਸ਼ਨ . 11 :-* ਸੁਲਤਾਨ ਬਾਹੂ ਕਿਸ ਮਤ ਨਾਲ਼ ਸਬੰਧ ਰੱਖਦਾ ਸੀ?


ਉੱਤਰ :- ਕਾਦਰੀ ਸੂਫ਼ੀ ਮਤ


*ਪ੍ਰਸ਼ਨ . 12 :-* ਭਾਈ ਨੰਦ ਲਾਲ ਆਪਣੇ ਮੁੱਢਲੇ ਸਮੇਂ ਵਿੱਚ ਕਿਸ ਖੇਤਰ ਚ ਕਾਰਜਸ਼ੀਲ ਸੀ?


ਉੱਤਰ :- ਹਿਸਾਬਦਾਨ ਸੀ


*ਪ੍ਰਸ਼ਨ 13 . :-*  ਭਾਈ ਮਨੀ ਸਿੰਘ ਦੀ ਸ਼ਹੀਦੀ ਕਦੋਂ ਹੋਈ?


ਉੱਤਰ :- 14 ਜੂਨ 1738


*ਪ੍ਰਸ਼ਨ 14. :-* ਖਾਲਸੇ ਲਈ ਰਹਿਤ ਮਰਿਆਦਾ ( Code of Conduct) ਲਿਖਣ ਵਾਲੇ ਭਾਈ ਮਨੀ ਸਿੰਘ ਦੇ ਪੁੱਤਰ ਦਾ ਕੀ ਨਾਂ ਸੀ ?


ਉੱਤਰ :- ਦੇਸਾ ਸਿੰਘ


*ਪ੍ਰਸ਼ਨ 15. :-* ਬੁੱਲ੍ਹੇ ਸ਼ਾਹ ਦਾ ਅਸਲ ਨਾਂ ਕੀ ਸੀ?


ਉੱਤਰ :- ਅਬਦੁੱਲਾ ਸ਼ਾਹ


*ਪ੍ਰਸ਼ਨ 16. :-* ਵਾਰਿਸ ਸ਼ਾਹ ਦਾ ਜਨਮ ਕਿੱਥੇ ਅਤੇ ਕਦੋਂ ਹੋਇਆ?


ਉੱਤਰ :- 1722 ਜੰਡਿਆਲਾ ਸ਼ੇਰ ਖਾਂ/ ਸ਼ੇਖੂਪੁਰਾ (ਪਾਕਿਸਤਾਨ)


*ਪ੍ਰਸ਼ਨ 17. :-* ਵਾਰਿਸ ਸ਼ਾਹ ਤੋਂ ਪਹਿਲਾਂ ਕਿਹੜੇ ਕਿਹੜੇ ਕਿੱਸਾਕਾਰ *ਹੀਰ-ਰਾਂਝੇ* ਦਾ ਕਿੱਸਾ ਲਿਖ ਚੁੱਕੇ ਸਨ?


ਉੱਤਰ :- ਦਮੋਦਰ, ਮੁਕਬਲ, ਅਹਿਮਦ ਗੁੱਜਰ,ਹਾਸ਼ਮ 


*ਪ੍ਰਸ਼ਨ 18. :-* ਹਾਸ਼ਮ ਆਪਣੇ ਕਿਹੜੇ ਕਿੱਥੇ ਕਰਕੇ ਮਕਬੂਲ ਹੋਇਆ?


ਉੱਤਰ :- ਸੱਸੀ ਪੁੰਨੂੰ


*ਪ੍ਰਸ਼ਨ 19. :-* ਸ਼ਾਹ ਮੁਹੰਮਦ ਕਿਸ ਕਰਕੇ ਜਾਣਿਆ ਜਾਂਦਾ ਹੈ?


ਉੱਤਰ :- ਜੰਗਨਾਮਾ ਸਿੰਘਾਂ ਤੇ ਫਿਰੰਗੀਆਂ


*ਪ੍ਰਸ਼ਨ 20. :-* 'ਪ੍ਰਾਚੀਨ ਪੰਥ ਪ੍ਰਕਾਸ਼' - ਕਿਸਦੀ ਰਚਨਾ ਹੈ?


ਉੱਤਰ :- ਭਾਈ ਰਤਨ ਸਿੰਘ ਭੰਗੂ


*ਪ੍ਰਸ਼ਨ 21. :-*  'ਗੁਰਮਤਿ ਨਿਰਨਯ ਸਾਗਰ'- ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਪੰਡਤ ਤਾਰਾ ਸਿੰਘ ਨਿਰੋਤਮ


*ਪ੍ਰਸ਼ਨ 22. :-* 'ਪੰਜਾਬੀ ਬਾਤ ਚੀਤ' - ਕਿਸ ਵਿਦਵਾਨ ਦੀ ਪ੍ਰਸਿੱਧ ਰਚਨਾ ਹੈ?


ਉੱਤਰ :- ਪੰਡਤ ਸ਼ਰਧਾ ਰਾਮ ਫਿਲੌਰੀ 


*ਪ੍ਰਸ਼ਨ 23. :-* 'ਗੁਰੂ-ਸ਼ਬਦ-ਰਤਨਾਕਰ' -ਕਿਸ ਵਿਦਵਾਨ ਦੀ ਪ੍ਰਸਿੱਧ ਰਚਨਾ ਹੈ?


ਉੱਤਰ :- ਭਾਈ ਕਾਹਨ ਸਿੰਘ ਨਾਭਾ


*ਪ੍ਰਸ਼ਨ 24. :-* ਭਾਈ ਵੀਰ ਸਿੰਘ ਦਾ ਜਨਮ ਕਦੋਂ ਹੋਇਆ ?


ਉੱਤਰ :- 5 ਦਸੰਬਰ,1872


*ਪ੍ਰਸ਼ਨ 25. :-* ਪੰਜਾਬ ਯੂਨੀਵਰਸਿਟੀ ਨੇ ਡਾਕਟਰ ਆਫ਼ ਉਰੀਐਟਲ ਲਰਨਿੰਗ ਦੀ ਡਿਗਰੀ ਭਾਈ ਵੀਰ ਸਿੰਘ ਨੂੰ ਕਦੋਂ ਪ੍ਰਦਾਨ ਕੀਤੀ?


ਉੱਤਰ :- 1949


*ਪ੍ਰਸ਼ਨ 26. :-* 'ਲਕਸ਼ਮੀ ਦੇਵੀ (ਮਹਾਂ ਕਾਵਿ)' - ਕਿਸ ਵਿਦਵਾਨ ਦੀ ਪ੍ਰਸਿੱਧ ਰਚਨਾ ਹੈ?


ਉੱਤਰ :- ਲਾਲਾ ਕਿਰਪਾ ਸਾਗਰ


*ਪ੍ਰਸ਼ਨ 27. :-* 'ਮੇਰੇ ਸਾਈਂਆਂ ਜੀਓ' - ਕਿਸ ਵਿਦਵਾਨ ਦੀ ਪ੍ਰਸਿੱਧ ਰਚਨਾ ਹੈ?


ਉੱਤਰ :- ਭਾਈ ਵੀਰ ਸਿੰਘ


*ਪ੍ਰਸ਼ਨ 28. :-* 'ਕੇਸਰ ਕਿਆਰੀ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਧਨੀ ਰਾਮ ਚਾਤ੍ਰਿਕ


*ਪ੍ਰਸ਼ਨ 29. :-* 'ਪੰਚ ਖਾਲਸਾ ਦੀਵਾਨ' ਦੀ ਨੀਂਹ ਕਦੋਂ, ਕਿੱਥੇ ਅਤੇ ਕਿਸਨੇ ਰੱਖੀ?


ਉੱਤਰ :- 1908 , ਦਮਦਮਾ ਸਾਹਿਬ, ਭਾਈ ਰਣਧੀਰ ਸਿੰਘ


*ਪ੍ਰਸ਼ਨ 30. :-*  'ਸ਼੍ਰੀ ਕਲਗੀਧਰ ਚਮਤਕਾਰ'- ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਭਾਈ ਵੀਰ ਸਿੰਘ


*ਪ੍ਰਸ਼ਨ 31. :-* 'ਖੁੱਲ੍ਹੇ ਮੈਦਾਨ'- ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਪ੍ਰੋ ਪੂਰਨ ਸਿੰਘ


*ਪ੍ਰਸ਼ਨ 32. :-* ' ਇਤਿਹਾਸਕ ਨਾਟਕ-ਮਹਾਰਾਜਾ   ਰਣਜੀਤ ਸਿੰਘ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਭਾਈ ਵੀਰ ਸਿੰਘ


*ਪ੍ਰਸ਼ਨ 33. :-*  ' ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਪ੍ਰੋ ਸਾਹਿਬ ਸਿੰਘ


*ਪ੍ਰਸ਼ਨ 34. :-* ਕਿਸ ਲੇਖਕ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ?


ਉੱਤਰ :- ਪ੍ਰੋ ਪੂਰਨ ਸਿੰਘ


*ਪ੍ਰਸ਼ਨ 35. :-* ' ਇੱਕ ਦੁਨੀਆਂ ਦੇ ਤੇਰਾਂ ਸੁਪਨੇ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਗੁਰਬਖਸ਼ ਸਿੰਘ ਪ੍ਰੀਤਲੜੀ


*ਪ੍ਰਸ਼ਨ 36. :-* ' ਅਣੋਖੇ ਅਤੇ ਇਕੱਲੇ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਗੁਰਬਖਸ਼ ਸਿੰਘ ਪ੍ਰੀਤਲੜੀ


*ਪ੍ਰਸ਼ਨ 37. :-* ' ਜ਼ਖਮੀ ਦਿਲ ' - ਕਿਸ ਵਿਦਵਾਨ ਦੀ ਰਚਨਾ ਹੈ?

ਉੱਤਰ :- ਨਾਨਕ ਸਿੰਘ


*ਪ੍ਰਸ਼ਨ 38. :-* ' ਸੁਨਹਿਰੀ ਜਿਲਦ ' - ਕਿਸ ਵਿਦਵਾਨ ਦੀ ਰਚਨਾ ਹੈ?

ਉੱਤਰ :- ਨਾਨਕ ਸਿੰਘ


*ਪ੍ਰਸ਼ਨ 39. :-* ' ਵੀਣਾ ਵਿਨੋਦ ' - ਕਿਸ ਵਿਦਵਾਨ ਦੀ ਰਚਨਾ ਹੈ?

ਉੱਤਰ :- ਗੁਰਬਖਸ਼ ਸਿੰਘ ਪ੍ਰੀਤਲੜੀ


*ਪ੍ਰਸ਼ਨ 40. (A) :-* ' ਲਵ ਮੈਰਿਜ ' - ਕਿਸ ਵਿਦਵਾਨ ਦੀ ਰਚਨਾ ਹੈ?

ਉੱਤਰ :- ਨਾਨਕ ਸਿੰਘ


*ਪ੍ਰਸ਼ਨ 40.(B) :-* ' ਤੌਸ਼ਾਲੀ ਦੀ ਹੰਸੋ  ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਜਸਵੰਤ


ਸਿੰਘ ਕੰਵਲ


*ਪ੍ਰਸ਼ਨ 41. :-* ' ਐਨਿਆਂ ਚੋਂ ਉੱਠੋ ਸੂਰਮਾ  ' - ਕਿਸ ਵਿਦਵਾਨ ਦੀ ਰਚਨਾ ਹੈ ਅਤੇ ਇਹ ਕਦੋਂ ਛਪੀ ?


ਉੱਤਰ :- ਜਸਵੰਤ ਸਿੰਘ ਕੰਵਲ


*ਪ੍ਰਸ਼ਨ 42. :-* ਲਾਈਟ ਆਫ਼ ਏਸ਼ੀਆ ਕਿਤਾਬ ਦਾ ਅਨੁਵਾਦ ਕਿਸਨੇ ਕੀਤਾ ਅਤੇ ਉਸਦਾ ਪੰਜਾਬੀ ਨਾਂ ਕੀ ਰੱਖਿਆ ?


ਉੱਤਰ :- ਪ੍ਰੋ ਮੋਹਨ ਸਿੰਘ , ਏਸ਼ੀਆ ਦਾ ਚਾਨਣ


*ਪ੍ਰਸ਼ਨ 43. :-* ' ਬਾਰਾਂਦਰੀ  ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਸੰਤ ਸਿੰਘ ਸੇਖੋਂ


*ਪ੍ਰਸ਼ਨ 44. :-* ' ਬਾਬਾ ਬੋਹੜ(ਕਾਵਿ ਨਾਟਕ)  ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਸੰਤ ਸਿੰਘ ਸੇਖੋਂ


*ਪ੍ਰਸ਼ਨ 45. :-* ' ਸ਼ਹਿਰ ਤੇ ਗਰਾਂ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਸੁਜਾਨ ਸਿੰਘ


*ਪ੍ਰਸ਼ਨ 46. :-* ਸੰਤ ਸਿੰਘ ਸੇਖੋਂ ਨੂੰ ਪਦਮ ਸ਼੍ਰੀ ਸਨਮਾਨ ਕਦੋਂ ਮਿਲਿਆ ?


ਉੱਤਰ :- 1972


*ਪ੍ਰਸ਼ਨ 47. :-* ' ਨਰਕਾਂ ਦੇ ਦੇਵਤੇ  ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਸੁਜਾਨ ਸਿੰਘ


*ਪ੍ਰਸ਼ਨ 48. :-* ' ਸੀਤਲ ਪ੍ਰਕਾਸ਼ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਸੋਹਣ ਸਿੰਘ ਸੀਤਲ


*ਪ੍ਰਸ਼ਨ 49. :-* '  ਵਖਤਾਂ ਮਾਰੇ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਗੁਰਬਚਨ ਸਿੰਘ ਭੁੱਲਰ


*ਪ੍ਰਸ਼ਨ 50. :-* ' ਨੀ ਅਜਾਦੀਏ ਡੱਬ ਖੜੱਬੀਏ ਨੀਂ -ਕਵਿਤਾ   ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਗੁਰਦਾਸ ਰਾਮ ਆਲਮ


*ਪ੍ਰਸ਼ਨ 51. :-* ' ਮੇਰਾ ਰੂਸੀ ਸਫ਼ਰਨਾਮਾ ' - ਕਿਸ ਵਿਦਵਾਨ ਦੀ ਰਚਨਾ ਹੈ


ਉੱਤਰ :- ਬਲਰਾਜ ਸਾਹਨੀ


*ਪ੍ਰਸ਼ਨ 52. :-* ' ਰਾਜਾ ਪੋਰਸ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਡਾ ਹਰਚਰਨ ਸਿੰਘ


*ਪ੍ਰਸ਼ਨ 53. :-*  ' ਇਕਂਗੀ -ਪੰਚਪ੍ਰਧਾਨ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਡਾ ਹਰਚਰਨ ਸਿੰਘ


*ਪ੍ਰਸ਼ਨ 54. :-*  ' ਲੋਹਾ ਕੁੱਟ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਬਲਵੰਤ ਗਾਰਗੀ


*ਪ੍ਰਸ਼ਨ 55. :-*  ' ਇੱਕ ਛਿੱਟ ਚਾਨਣ ਦੀ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਕਰਤਾਰ ਸਿੰਘ ਦੁੱਗਲ


*ਪ੍ਰਸ਼ਨ 56. :-*  ' ਰਾਜ ਧਰਮ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਭਾਈ ਕਾਹਨ ਸਿੰਘ ਨਾਭਾ


*ਪ੍ਰਸ਼ਨ 57. :-*  ' ਬਿਜਲੀਆਂ ਦੇ ਹਾਰ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਭਾਈ ਵੀਰ ਸਿੰਘ


*ਪ੍ਰਸ਼ਨ 58. :-*  ' ਚੰਦਨਵਾੜੀ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਧਨੀ ਰਾਮ ਚ੍ਰਾਤਿਕ


*ਪ੍ਰਸ਼ਨ 59. :-*  '  ਆਧੁਨਿਕ ਸਾਹਿਤ ਦਾ ਪਿਤਾਮਾ ' - ਕਿਸ ਵਿਦਵਾਨ ਨੂੰ ਕਿਹਾ ਜਾਂਦਾ ਹੈ?


ਉੱਤਰ :- ਭਾਈ ਵੀਰ ਸਿੰਘ


*ਪ੍ਰਸ਼ਨ 60. :-*  ' ਪ੍ਰੀਤਲੜੀ ' - ਅਖ਼ਬਾਰ ਦੀ ਸ਼ੁਰੂਆਤ  ਕਿਸ ਵਿਦਵਾਨ ਨੇ ਅਤੇ ਕਦੋਂ ਕੀਤੀ ?


ਉੱਤਰ :- ਗੁਰਬਖਸ਼ ਸਿੰਘ ਪ੍ਰੀਤਲੜੀ ,1933


*ਪ੍ਰਸ਼ਨ 61. :-*  ' ਰੁੱਖਾਂ ਦੀ ਜ਼ੀਰਾਂਦ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਗੁਰਬਖਸ਼ ਸਿੰਘ ਪ੍ਰੀਤਲੜੀ


*ਪ੍ਰਸ਼ਨ 62. :-*   '  ਰੰਗਮੰਚ ਦਾ ਪਿਤਾਮਾ ' - ਕਿਸ ਵਿਦਵਾਨ ਨੂੰ ਕਿਹਾ ਜਾਂਦਾ ਹੈ?


ਉੱਤਰ :- ਈਸ਼ਵਰ ਚੰਦਰ ਨੰਦਾ


*ਪ੍ਰਸ਼ਨ 63. :-* ' ਬੇਬੇ ਰਾਮ ਭਜਨੀ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਈਸ਼ਵਰ ਚੰਦਰ ਨੰਦਾ


*ਪ੍ਰਸ਼ਨ 64. :-* ' ਗੰਗਾ ਜਲ ਚ ਸ਼ਰਾਬ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਨਾਨਕ ਸਿੰਘ


*ਪ੍ਰਸ਼ਨ 65. :-* ' ਆਦਮ ਖੋਰ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਨਾਨਕ ਸਿੰਘ


*ਪ੍ਰਸ਼ਨ 66. :-* ' ਸਾਵੇ ਪੱਤਰ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਪ੍ਰੋ ਮੋਹਨ ਸਿੰਘ


*ਪ੍ਰਸ਼ਨ 67. :-* ' ਵੱਡਾ ਵੇਲਾ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਪ੍ਰੋ ਮੋਹਨ ਸਿੰਘ


*ਪ੍ਰਸ਼ਨ 68. :-* ' ਮੜ੍ਹੀ ਦਾ ਦੀਵਾ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਪ੍ਰੋ ਗੁਰਦਿਆਲ ਸਿੰਘ


*ਪ੍ਰਸ਼ਨ 69. :-* ' ਮੇਰੀ ਫਿਲਮੀ ਅਤਮ ਕਥਾ ' - ਕਿਸ ਦੀ ਸਵੈ-ਜੀਵਨੀ ਹੈ?


ਉੱਤਰ :- ਬਲਰਾਜ ਸਾਹਨੀ


*ਪ੍ਰਸ਼ਨ 70. :-* ' ਕਰਾਮਾਤ ' - ਕਿਸ ਵਿਦਵਾਨ ਦੀ ਰਚਨਾ ਹੈ?


ਉੱਤਰ :- ਕਰਤਾਰ ਸਿੰਘ ਦੁੱਗਲ


*ਪ੍ਰਸ਼ਨ 71. :-* ' ਸਾਗਰ ਅਤੇ ਸਿੱਪੀਆਂ ' - ਕਿਸ ਦੀ ਰਚਨਾ ਹੈ?


ਉੱਤਰ :- ਅੰਮ੍ਰਿਤਾ ਪ੍ਰੀਤਮ


*ਪ੍ਰਸ਼ਨ 72. :-* ' ਰਸੀਦੀ ਟਿਕਟ ' - ਕਿਸ ਦੀ ਸਵੈ-ਜੀਵਨੀ ਦਾ ਨਾਂ ਹੈ?


ਉੱਤਰ :- ਅੰਮ੍ਰਿਤਾ ਪ੍ਰੀਤਮ


*ਪ੍ਰਸ਼ਨ 73. :-* ' ਪੰਜਾਬ ਤੇਰਾ ਕੀ ਬਣੂ ' - ਕਿਸ ਦੀ ਰਚਨਾ ਹੈ?


ਉੱਤਰ :- ਜਸਵੰਤ ਸਿੰਘ ਕੰਵਲ


*ਪ੍ਰਸ਼ਨ 74. :-* ' ਸੂਰਜ ਤੇ ਸਮੰਦਰ ' - ਕਿਸ ਦੀ ਰਚਨਾ ਹੈ?


ਉੱਤਰ :- ਦਲੀਪ ਕੌਰ ਟਿਵਾਣਾ


*ਪ੍ਰਸ਼ਨ 75. :-* ' ਦਰਦ ਮੰਦਾਂ ਦੀਆਂ ਆਹਾਂ ' - ਕਿਸ ਦੀ ਰਚਨਾ ਹੈ?


ਉੱਤਰ :- ਸ਼ਿਵ ਕੁਮਾਰ ਬਟਾਲਵੀ


*PART-2*


*ਪ੍ਰਸ਼ਨ 76. :-* " ਮੈਨੂੰ ਵਿਦਾ ਕਰੋ " - ਕਿਸਦੀ ਰਚਨਾ ਹੈ?


ਉੱਤਰ :-  ਸ਼ਿਵ ਕੁਮਾਰ ਬਟਾਲਵੀ


*ਪ੍ਰਸ਼ਨ 77. :-*  " ਭਾਂਗਾ ਵਾਲਾ " - ਕਿਸਦੀ ਰਚਨਾ ਹੈ?


ਉੱਤਰ :-  ਪ੍ਰੋ ਗੁਰਦਿਆਲ ਸਿੰਘ 


*ਪ੍ਰਸ਼ਨ 78. :-*  " ਤ੍ਰੇਲ ਧੋਤੇ ਫੁੱਲ  " - ਕਿਸਦੀ ਰਚਨਾ ਹੈ?


ਉੱਤਰ :- ਅੰਮ੍ਰਿਤਾ ਪ੍ਰੀਤਮ


*ਪ੍ਰਸ਼ਨ 79. :-*  " ਰੂਪ ਦੇ ਰਾਖੇ " - ਕਿਸਦੀ ਰਚਨਾ ਹੈ?


ਉੱਤਰ :- ਜਸਵੰਤ ਸਿੰਘ ਕੰਵਲ


*ਪ੍ਰਸ਼ਨ 80. :-*  " ਤੀਲੀ ਦਾ ਨਿਸ਼ਾਨ " - ਕਿਸਦੀ ਰਚਨਾ ਹੈ?


ਉੱਤਰ :- ਦਲੀਪ ਕੌਰ ਟਿਵਾਣਾ


*ਪ੍ਰਸ਼ਨ 81. :-*  " ਰੁੱਖ ਤੇ ਰਿਸ਼ੀ " - ਕਿਸਦੀ ਰਚਨਾ ਹੈ?


ਉੱਤਰ :- ਹਰਭਜਨ ਸਿੰਘ


*ਪ੍ਰਸ਼ਨ 82. :-*  " ਮਿੱਤਰ ਪਿਆਰੇ ਨੂੰ " - ਕਿਸਦੀ ਰਚਨਾ ਹੈ?


ਉੱਤਰ :- ਜਸਵੰਤ ਸਿੰਘ ਕੰਵਲ


*ਪ੍ਰਸ਼ਨ 83. :-*  1956 ਵਿੱਚ  " ਸਾਹਿਤ ਅਕਾਦਮੀ ਪੁਰਸਕਾਰ " - ਕਿਸਨੂੰ , ਕਿਸ ਰਚਨਾ ਕਰਕੇ ਮਿਲਿਆ ?


ਉੱਤਰ :- ਅੰਮ੍ਰਿਤਾ ਪ੍ਰੀਤਮ , ਸੁਨੇਹੜੇ


*ਪ੍ਰਸ਼ਨ 84. :-* 1965 ਵਿੱਚ  " ਸਾਹਿਤ ਅਕਾਦਮੀ ਪੁਰਸਕਾਰ " - ਕਿਸਨੂੰ , ਕਿਸ ਰਚਨਾ ਕਰਕੇ ਮਿਲਿਆ ?

ਉੱਤਰ :- ਕਰਤਾਰ ਸਿੰਘ ਦੁੱਗਲ, ਇੱਕ ਛਿੱਟ ਚਾਨਣ ਦੀ


*ਪ੍ਰਸ਼ਨ 85. :-* 1967 ਵਿੱਚ  " ਸਾਹਿਤ ਅਕਾਦਮੀ ਪੁਰਸਕਾਰ " - ਕਿਸਨੂੰ , ਕਿਸ ਰਚਨਾ ਕਰਕੇ ਮਿਲਿਆ ?

ਉੱਤਰ :- ਸ਼ਿਵ ਕੁਮਾਰ ਬਟਾਲਵੀ , ਲੂਣਾਂ

ਪੰਜਾਬੀ ਦੀਆਂ ਹੁਣ ਤੱਕ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਪੁਸਤਕਾਂ

2018- ਮੋਹਨਜੀਤ - ਕੌਣੇ ਦਾ ਸੂਰਜ ( ਕਵਿਤਾ ) 

2017- ਨਛੱਤਰ ਸਿੰਘ - ਸਲੋਅ ਡਾਊਨ ( ਨਾਵਲ ) 

2016-ਸਵਰਾਜਬੀਰ- ਮੱਸਿਆ ਦੀ ਰਾਤ ( ਨਾਟਕ ) 


2015-ਡਾ ਜਸਵਿੰਦਰ ਸਿੰਘ- ਮਾਤ ਲੋਕ ( ਨਾਵਲ ) 

2014-ਜਸਵਿੰਦਰ- ਅਗਰਬੱਤੀ ( ਗ਼ਜ਼ਲ ) 

2013-ਮਨਮੋਹਨ- ਨਿਰਵਾਣ ( ਨਾਵਲ ) 

2012-ਦਰਸ਼ਨ ਬੁੱਟਰ- ਮਹਾਂ ਕੰਬਣੀ ( ਕਵਿਤਾ )

2011-ਬਲਦੇਵ ਸਿੰਘ- ਢਾਹਵਾਂ ਦਿੱਲੀ ਦੇ ਕਿੰਗਰੇ ( ਨਾਵਲ ) 


2010-ਡਾ ਵਨੀਤਾ-ਕਾਲ ਪਹਿਰ ਘੜੀਆਂ ( ਕਵਿਤਾ ) 

2009-ਡਾ ਆਤਮਜੀਤ- ਤੱਤੀ ਤਵੀ ਦਾ ਸੱਚ ( ਨਾਟਕ ) 

2008-ਮਿੱਤਰ ਸੈਨ ਮੀਤ- ਸੁਧਾਰ ਘਰ ( ਨਾਵਲ ) 

2007-ਜਸਵੰਤ ਦੀਦ- ਕਮੰਡਲ ( ਕਵਿਤਾ ) 

2006-ਅਜਮੇਰ ਔਲਖ-ਇਸ਼ਕ ਬਾਝ ਨਮਾਜ ਦਾ ਹੱਜ ਨਾਹੀਂ 


2005-ਗੁਰਬਚਨ ਸਿੰਘ ਭੁੱਲਰ-ਅਗਨੀ ਕਲਸ਼ ( ਕਹਾਣੀ ) 

2004-ਸਤਿੰਦਰ ਸਿੰਘ ਨੂਰ-ਕਵਿਤਾ ਦੀ ਭੂਮਿਕਾ (ਅਲੋਚਨਾ) 

2003-ਚਰਨ ਦਾਸ ਸਿੱਧੂ- ਭਗਤ ਸਿੰਘ ਸ਼ਹੀਦ ( ਨਾਟਕ ) 

2002-ਹਰਭਜਨ ਹਲਵਾਰਵੀ- ਪੁਲਾਂ ਤੋਂ ਪਾਰ ( ਕਵਿਤਾ ) 

2001-ਦੇਵ........ਸ਼ਬਦਾਂਤ ( ਕਵਿਤਾ ) 


2000-ਵਰਿਆਮ ਸੰਧੂ- ਚੌਥੀ ਕੂਟ ( ਕਹਾਣੀ ) 

1999-ਨਿਰੰਜਣ ਤਸਨੀਮ- ਗਵਾਚੇ ਅਰਥ ( ਨਾਵਲ ) 

1998-ਮੋਹਣ ਭੰਡਾਰੀ- ਮੂਨ ਦੀ ਅੱਖ ( ਕਹਾਣੀ ) 

1997-ਜਸਵੰਤ ਸਿੰਘ ਕੰਵਲ- ਤੌਸ਼ਾਲੀ ਦੀ ਹੰਸੋ ( ਨਾਵਲ ) 

1996-ਸੰਤੋਖ ਸਿੰਘ ਧੀਰ- ਪੱਖੀ ( ਕਹਾਣੀ ) 


1995-ਡਾ ਜਗਤਾਰ- ਜੁਗਨੂੰ ਦੀਵਾ ਤੇ ਦਰਿਆ ( ਗ਼ਜ਼ਲ ) 

1994-ਮਹਿੰਦਰ ਸਿੰਘ ਸਰਨਾ-ਨਵੇਂ ਯੁੱਗ ਦੇ ਵਾਰਸ (ਕਹਾਣੀ)

1993-ਸੁਰਜੀਤ ਪਾਤਰ- ਹਨੇਰੇ ਵਿੱਚ ਸੁਲਗਦੀ ਵਰਣਮਾਲਾ 

1992-ਪ੍ਰੇਮ ਪਰਕਾਸ਼- ਕੁੱਝ ਅਣਕਿਹਾ ਵੀ ( ਕਹਾਣੀ ) 

1991-ਹਰਿੰਦਰ ਸਿੰਘ ਮਹਿਬੂਬ- ਝਨਾਂ ਦੀ ਰਾਤ ( ਕਵਿਤਾ ) 


1990-ਮਨਜੀਤ ਟਿਵਾਣਾ- ਉਣੀਂਦਾ ਵਰਤਮਾਨ ( ਕਵਿਤਾ ) 

1989-ਤਾਰਾ ਸਿੰਘ ਕਾਮਲ- ਕਹਿਕਸ਼ਾਂ ( ਕਵਿਤਾ ) 

1988-ਸੋਹਿੰਦਰ ਸਿੰਘ ਵਣਜਾਰਾ ਬੇਦੀ- ਗਲੀਏਂ ਚਿੱਕੜ ਦੂਰ ਘਰ ( ਸਵੈਜੀਵਨੀ ) 

1987-ਰਾਮ ਸਰੂਪ ਅਣਖੀ- ਕੋਠੇ ਖੜਕ ਸਿੰਘ ( ਨਾਵਲ ) 

1986-ਪ੍ਰਿੰਸੀਪਲ ਸੁਜਾਨ ਸਿੰਘ- ਸ਼ਹਿਰ ਤੇ ਗਰਾਂ ( ਕਹਾਣੀ )


1985-ਅਜੀਤ ਕੌਰ- ਖਾਨਾਬਦੋਸ਼ ( ਸਵੈ ਜੀਵਨੀ ) 

1984-ਕਪੂਰ ਸਿੰਘ ਘੁੰਮਣ- ਪਾਗਲ ਲੋਕ ( ਨਾਟਕ ) 

1983-ਪ੍ਰੀਤਮ ਸਿੰਘ ਸਫੀਰ- ਅਨਿਕ ਬਿਸਥਾਰ ( ਕਵਿਤਾ ) 

1982-ਗੁਲਜਾਰ ਸਿੰਘ ਸੰਧੂ- ਅਮਰ ਕਥਾ ( ਕਹਾਣੀ ) 

1981-ਵਿਸ਼ਵਾਨਾਥ ਤਿਵਾੜੀ- ਗੈਰਾਜ ਤੋਂ ਫੁੱਟਪਾਥ ਤੀਕ ( ਕਵਿਤਾ ) 


1980-ਸੁਖਪਾਲਵੀਰ ਸਿੰਘ ਹਸਰਤ- ਸੂਰਜ ਤੇ ਕਹਿਕਸ਼ਾਂ ( ਕਵਿਤਾ ) 

1979-ਜਸਵੰਤ ਸਿੰਘ ਨੇਕੀ- ਕਰੁਣਾ ਦੀ ਛੋਹ ਤੋਂ ਮਗਰੋਂ ( ਕਵਿਤਾ ) 

1978-ਗੁਰਮੁਖ ਸਿੰਘ ਮੁਸਾਫਿਰ- ਉਰਵਾਰ-ਪਾਰ ( ਕਹਾਣੀ ) 

1977-ਸੋਹਣ ਸਿੰਘ ਮੀਸ਼ਾ- ਕੱਚ ਦੇ ਵਸਤਰ ( ਕਵਿਤਾ ) 

1976-ਨਰਿੰਦਰਪਾਲ ਸਿੰਘ- ਬਾ-ਮੁਲਾਹਜਾ ਹੋਸ਼ਿਆਰ 


1975-ਗੁਰਦਿਆਲ ਸਿੰਘ- ਅੱਧ ਚਾਨਣੀ ਰਾਤ ( ਨਾਵਲ ) 

1974-ਸੋਹਣ ਸਿੰਘ ਸੀਤਲ- ਜੁੱਗ ਬਦਲ ਗਿਆ ( ਨਾਵਲ ) 

1973-ਹਰਚਰਨ ਸਿੰਘ- ਕੱਲ ਅੱਜ ਤੇ ਭਲਕ ( ਨਾਟਕ ) 

1972-ਸੰਤ ਸਿੰਘ ਸੇਖੋਂ- ਮਿੱਤਰ ਪਿਆਰਾ ( ਨਾਟਕ ) 

 1971-ਦਲੀਪ ਕੌਰ ਟਿਵਾਣਾ-ਇਹੋ ਹਮਾਰਾ ਜੀਵਣਾ (ਨਾਵਲ)


1970- ਐਵਾਰਡ ਨਹੀਂ ਦਿੱਤੇ ਗਏ ! 

1969-ਡਾ ਹਰਭਜਨ ਸਿੰਘ- ਨਾਂ ਧੁੱਪੇ ਨਾਂ ਛਾਂਵੇਂ ( ਕਵਿਤਾ ) 

1968-ਕੁਲਵੰਤ ਸਿੰਘ ਵਿਰਕ- ਨਵੇਂ ਲੋਕ ( ਕਹਾਣੀ ) 

1967-ਸ਼ਿਵ ਬਟਾਲਵੀ- ਲੂਣਾ ( ਕਾਵਿ ਨਾਟਕ ) 

1966- ਐਵਾਰਡ ਨਹੀਂ ਦਿੱਤੇ ਗਏ ! 


1965-ਕਰਤਾਰ ਸਿੰਘ ਦੁੱਗਲ- ਇੱਕ ਛਿੱਟ ਚਾਨਣ ਦੀ ( ਕਹਾਣੀ ) 

1964-ਪ੍ਰਭਜੋਤ ਕੌਰ-ਪੱਬੀ ( ਕਵਿਤਾ ) 

1963- ਐਵਾਰਡ ਨਹੀਂ ਦਿੱਤੇ ਗਏ ! 

1962-ਗਾਰਗੀ-ਰੰਗਮੰਚ- ਭਾਰਤੀ ਥਿਏਟਰ ਦਾ ਇਤਿਹਾਸ ਅਤੇ ਵਿਕਾਸ-ਨਾਟਕ ( ਆਲੋਚਨਾ ) 

1961-ਨਾਨਕ ਸਿੰਘ- ਇੱਕ ਮਿਆਨ ਦੋ ਤਲਵਾਰਾਂ ( ਨਾਵਲ ) 


1960- ਐਵਾਰਡ ਨਹੀਂ ਦਿੱਤੇ ਗਏ ! 

1959-ਮੋਹਣ ਸਿੰਘ- ਵੱਡਾ ਵੇਲਾ ( ਕਵਿਤਾ ) 

1958- ਐਵਾਰਡ ਨਹੀਂ ਦਿੱਤੇ ਗਏ ! 

1957- ਐਵਾਰਡ ਨਹੀਂ ਦਿੱਤੇ ਗਏ ! 

1956-ਅੰਮ੍ਰਿਤਾ ਪ੍ਰੀਤਮ- ਸੁਨੇਹੜੇ ( ਕਵਿਤਾ ) 

1955-ਭਾਈ ਵੀਰ ਸਿੰਘ- ਮੇਰੇ ਸਾਈਆਂ ਜੀਓ ( ਕਵਿਤਾ )



ਜੀਤ ਸਿੰਘ ਜੋਸ਼ੀ ਦੀਆਂ ਪੁਸਤਕਾਂ

 •••••••ਜੀਤ ਸਿੰਘ ਜੋਸ਼ੀ ਦੀਆਂ ਪੁਸਤਕਾਂ•••••



ਭਾਈ ਮੂਲ ਚੰਦ ਜੀ ਸੁਨਾਮ ਵਾਲੇ, ਸੰਖੇਪ ਜੀਵਨੀ (1981)


ਕਹਾਣੀਕਾਰ ਮਹਿੰਦਰ ਸਿੰਘ ਜੋਸ਼ੀ (1983)


ਪੰਜਾਬੀ ਸੱਭਿਆਚਾਰ ਬਾਰੇ (1985)


ਪੰਜਾਬੀ ਕਹਾਣੀ ਬਦਲਦੇ ਪਰਿਪੇਖ (1997)


ਮਾਲਵੇ ਦਾ ਮਹਾਨ ਦਰਵੇਸ਼: ਭਾਈ ਮੂਲ ਚੰਦ ਜੀ (1997)


ਲੋਕਧਾਰਾ ਅਤੇ ਲੋਕਧਾਰਾ ਸ਼ਾਸਤਰ (1998)


ਲੋਕਧਾਰਾ ਅਤੇ ਪੰਜਾਬੀ ਲੋਕਧਾਰਾ (1999)


ਪੰਜਾਬੀ ਅਧਿਐਨ ਤੇ ਅਧਿਆਪਨ ਦੇ ਮੁੱਢਲੇ ਸੰਕਲਪ (1999)


ਪੰਜਾਬੀ ਅਧਿਐਨ ਤੇ ਅਧਿਆਪਨ ਦੇ ਬਦਲਦੇ ਪਰਿਪੇਖ (2004)


ਸੱਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ (2004)


ਚੰਦ ਸਿੰਘ ਮਰਾਝ (2006)


ਸੱਭਿਆਚਾਰ ਸਿਧਾਂਤ ਤੇ ਵਿਹਾਰ (2009)


ਗੰਗਾ ਸਿੰਘ ਭੂੰਦੜ: ਜੀਵਨ ਤੇ ਰਚਨਾ (2010)


ਪੰਜਾਬ ਦੇ ਲੋਕ ਨਾਚ: ਬਦਲਦੇ ਪਰਿਪੇਖ (2017)


ਪੰਜਾਬੀ ਭਾਸ਼ਾ ਅਤੇ ਲੋਕਧਾਰਾ