ਆਦਮ ਬੋਆਂ ਦਾ ਦੇਸ਼..
ਪਾਸ਼ ਇੱਕ ਜਗ੍ਹਾ ਆਪਣੀ ਭੈਣ ਪੰਮੀ ਨੂੰ ਲਿਖਦਾ ਕਿ ਇੰਗਲੈਂਡ ਜਾਕੇ ਸਭ ਤੋਂ ਪਹਿਲਾਂ ਉਸ ਧਰਤੀ ਉੱਤੇ ਥੁੱਕੀਂ ਕਿਉਂਕਿ ਇਸ ਨੇ ਅਜਿਹੇ ਆਦਮ ਬੋਅ ਪੈਦਾ ਕੀਤੇ ਹਨ, ਜਿਹਨਾਂ ਨੇ ਮਨੁੱਖਤਾ ਦੀਆਂ ਖੁਸ਼ੀਆਂ ਪਛਾੜੀਆਂ ਹਨ.. ਫਿਰ ਉਹ ਨਾਲ਼ ਹੀ ਲਿਖਦਾ ਕਿ .. ਫਿਰ ਮਨ ਹੀ ਮਨ ਵਿੱਚ ਸਤਿਕਾਰ ਬਦਨਾ ਕਰੀ ਕਿਉਂਕਿ ਉੱਥੇ ਲਗਭਗ ਦੁਨੀਆਂ ਦੇ ਹਰ ਜਾਤੀ ਦੇ ਲੋਕ ਚੰਗਿਆਈ ਲਈ ਲੜਦੇ ਸ਼ਹੀਦ ਹੁੰਦੇ ਰਹੇ ਹਨ ਤੇ ਹੋ ਰਹੇ ਹਨ।
..
ਪਰ ਕੀ ਸੱਚਮੁੱਚ ਕੋਈ ਆਦਮ ਬੋਆਂ ਦਾ ਦੇਸ਼ ਹੈ ?
.... ਹਾਂ ਮੈਂ ਕਹਿੰਦਾ ਹਾਂ, ਹੈ .. ਸੱਚਮੁੱਚ ਆਦਮ ਬੋਆਂ ਦਾ ਦੇਸ਼ ਹੈ। ਨਾਜੀ ਜਰਮਨੀ ਵੀ ਸ਼ੈਦ ਆਦਮ ਬੋਆਂ ਦਾ ਦੇਸ਼ ਨਹੀਂ ਸੀ, ਜਿੱਥੇ ਮਨੁੱਖ ਅੰਨ੍ਹਾ ਤੇ ਪਾਗਲ ਹੋ ਗਿਆ ਸੀ.. ਜਿੱਥੇ ਮਨੁੱਖਤਾਂ ਨੇ ਭੇੜੀਏ ਤੋਂ ਭੈੜਾ ਮਨੁੱਖ ਦੇਖਿਆ...ਪਰ ਇਤਿਹਾਸ ਦੇ ਗੰਦ ਦੀ ਪਦਾਇਸ਼ ਚਾਰ ਫੁੱਟ ਦਾ ਉਹ ਬੰਦਾ ਆਦਮ ਬੋਆਂ ਦਾ ਦੇਸ਼ ਉਸਾਰਨ ਵਿੱਚ ਸਫਲ ਨਹੀਂ ਹੋਇਆ।
ਆਦਮ ਬੋਆਂ ਦਾ ਦੇਸ਼ ਫਲੀਸਤੀਨ ਦੀ ਧਰਤੀ ਉੱਤੇ ਉਸਰਿਆ ਆਖਰ। ਜੈਤੂਨ ਦੇ ਰੁੱਖਾਂ ਵਿਚਕਾਰ.. ਇਜਰਾਈਲ ਨਾਂ ਦਾ ਦੇਸ਼ ਜੋ ਨਫਰਤ, ਪਾਗਲਪਣ ਦੀ ਸਿਖਰ ਅਤੇ ਮਾਸ ਦੇ ਲੋਥੜਿਆ ਉੱਤੇ ਉਸਰਿਆ, ਜਿੱਥੇ ਰੁੱਖਾਂ ਨੂੰ ਪਾਣੀ ਨਾਲ਼ ਨਹੀਂ ਲਹੂ ਨਾ ਸਿੰਝਿਆ ਗਿਆ। ਇਜਰਾਈਲ ਸੱਚਮੁੱਚ ਆਦਮ ਬੋਆਂ ਦਾ ਦੇਸ਼ ਹੈ, ਜਿੱਥੇ ਮਨੁੱਖੀ ਆਬਾਦੀ ਬਹੁਤ ਥੋੜੀ ਹੀ ਨਹੀਂ, ਸਗੋਂ ਦੁਨੀਆਂ ਦੇ ਹੋਰ ਕਿਸੇ ਵੀ ਖਿੱਤੇ ਨਾਲੋਂ ਬਹੁਤ ਘੱਟ ਹੈ... ਪਿੱਛੇ ਜਹੇ ਕਿਤੇ ਪੜ੍ਹਿਆ ਇੱਕ ਥਾਂ ਇਜਰਾਇਲੀ ਫੌਜ ਬੱਚਿਆਂ ਲਈ ਖਿਡੌਣੇ ਸੁੱਟਦੀ ਹੈ.. (ਯਕੀਨਨ ਬੱਚੇ ਹੀ ਖਿਡੌਣੇ ਚੁੱਕਣਗੇ) ਬੱਚੇ ਖਿਡੌਣੇ ਚੁੱਕਦੇ ਨੇ .. ਨਾਲ਼ ਹੀ ਮਾਸ ਦੇ ਲੋਥੜਿਆ ਵਿੱਚ ਬਦਲ ਜਾਂਦੇ ਨੇ।
ਗਾਜਾ ਨੂੰ ਲਗਭਗ ਸ਼ਮਸ਼ਾਨ ਵਿੱਚ ਬਦਲ ਦੇਣ ਤੋਂ ਬਾਅਦ ਇਹ ਆਦਮ ਬੋਅ ਨਸਲ ਹੁਣ ਲਿਬਨਾਨ ਵਿੱਚ ਖੂਨ ਦੀ ਹੌਲੀ ਖੇਡਣ ਵਿੱਚ ਮਸਰੂਫ ਹੈ..ਇੱਕੋ ਸਮੇਂ ਗਾਜਾ, ਲਿਬਨਾਨ ਅਤੇ ਯਮਨ ਵਿੱਚ। ਅਤੇ ਅਖੌਤੀ ਜਮਹੂਰੀਅਤਦੇ ਰਾਖੇ ਅਮਰੀਕਾ, ਇੰਗਲੈਂਡ ਅਤੇ ਯੂਰਪੀ ਦੇਸ਼ ਇਜ਼ਰਾਈਲ ਨੂੰ ਹਥਿਆਰ ਵੇਚ ਮੁਨਾਫਾ ਖੱਟ ਰਹੇ ਹਨ। ਇਹਨਾਂ ਜਮਹੂਰੀਅਤ ਦੇ ਰਾਖਿਆ ਨੇ ਮਿਲਕੇ ਇੱਕ ਛੋਟੇ ਜਹੇ ਖਿੱਤੇ ਵਿੱਚ ਆਦਮ ਬੋਆਂ ਦੀ ਖੇਤੀ ਕੀਤੀ ਹੈ, ਇਹ ਹੁਣ ਸਮਾਂ ਦੱਸੇਗਾ ਕਿ ਇਸ ਧਰਤੀ ਉੱਤੇ ਆਦਮ ਬੋਅ ਰਹਿਣਗੇ ਕਿ ਮਨੁੱਖ ਵਸਣਗੇ।
Rajinder Singh
9878612721 (DTF Punjab whatsapp group)