ਤਾਜ਼ਾ ਬਨਾਮ ਬਾਸੀ

ਪੰਜ ਦਿਨ ਪੁਰਾਣਾ ਪੈਕਟਬੰਦ ਦੁੱਧ ਹੁੰਦਾ ਨਾਮ ਹੁੰਦਾ 'ਤਾਜ਼ਾ'

ਹਫ਼ਤਾ ਪੁਰਾਣੀ ਸਬਜ਼ੀ ਮਿਲਦੀ ਹੈ ਜਿਥੇ ਨਾਮ ਹੈ ਉਸ ਮੌਲ ਦਾ ਨਾਮ ਹੈ 'ਰਿਲਾਇੰਸ ਫਰੈਸ਼' ।

ਕਈ ਮਹੀਨੇ ਪੁਰਾਣੇ ਪੀਹ ਕੇ ਰੱਖੇ ਆਟੇ ਨੂੰ ਕਹਿੰਦੇ ਹਨ ਚੰਗੀ ਸਿਹਤ ਲਈ 'ਅਸ਼ੀਰਵਾਦ ਆਟਾ '.

ਜੂਸ ਜਿਹਨਾਂ ਵਿੱਚ ਕੋਈ ਵੀ ਕੁਦਰਤੀ ਫ਼ਲ ਨਹੀਂ ਹੁੰਦਾ ਉਹਦੇ ਨਾਮ ਹਨ ਰੀਅਲ ਤੇ ਨੈਚੁਰਲ।

ਵਿਦੇਸ਼ੀ ਨਸਲ ਦਾ ਕੁੱਤਾ ਪਾਲਣਾ ਹੈ ਮੌਡਰਨ ਹੋਣ ਦੀ ਨਿਸ਼ਾਨੀ ਤੇ ਮੱਝਾਂ ਗਾਵਾਂ ਨੂੰ ਪਾਲਣ ਵਾਲ਼ੇ ਨੂੰ ਮੰਨਦੇ ਹਾਂ ਬੈਕਵਰਡ।

ਡੇਅਰੀ ਦਾ ਕੰਮ ਕਰਦੇ ਬੰਦੇ ਨੂੰ ਦੇਖ ਕੇ ਤਾਂ ਲੋਕੀ ਰਿਸ਼ਤਾ ਕਰਨ ਵੇਲੇ ਵੀ ਦਸ ਵਾਰ ਸੋਚਦੇ। ਭਾਵੇਂ ਫਿਰ ਕੁੜੀ ਨੂੰ ਦੁੱਧ ਦੀ ਥਾਵੇਂ ਪੈਕਟਬੰਦ ਕਰੀਮ ਘੋਲ ਕੇ ਚਾਹ ਬਣਾਉਣੀ ਪਵੇ। 

ਡਾਕਟਰ ਵੀ ਫਿਰ ਇਸ ਸੋਚ ਵਾਲਿਆਂ ਨੂੰ ਸੂਆ ਵੱਡਾ ਹੀ ਲਾਉਂਦਾ, ਆਉਂਦਿਆਂ ਹੀ ਕਹਿੰਦਾ। ਗੰਜੇ ਦੇ ਸਿਰ ਵਾਂਗੂ ਚਮਕਦੇ ਨੋਟ ਡਾਕਟਰ ਦੇ ਕਲੀਨਿਕ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਵਾਉਂਦੇ ਨੇ।

ਸਾਨੂੰ ਬੇਹਾ ,ਮਹੀਨੇ ਪੁਰਾਣੇ, ਠੰਡੇ ਕੀਤੇ , ਰਸਾਇਣ ਪਾ ਕੇ ਸੰਭਾਲੇ ਗਏ ਭੋਜਨ ਪਦਾਰਥ ਖਵਾ ਕੇ , ਪੈਸੇ ਵੱਟੇ ਜਾ ਰਹੇ ਹਨ। ਲੋਕ ਖਾ ਰਹੇ ਹਨ। ਡਾਕਟਰਾਂ ਕੋਲ ਵੀ ਜਾ ਰਹੇ ਹਨ।

ਜਿੰਮ ਵੀ ਲਾ ਰਹੇ ਹਨ। ਸਿਹਤ ਫ਼ਿਰ ਨਹੀਂ ਖੜ੍ਹਦੀ। ਜ਼ਰਾ ਜਿੰਨਾ ਮੌਸਮ ਬਦਲਿਆ ਨਹੀ ਕਿ ਨੱਕ ਸੁੜਕਨ ਲੱਗ ਜਾਂਦੇ ਹਾਂ।

ਚਾਰੋਂ ਪਾਸੇ ਆਪਣਾ ਘਰ ਲੁਟਾ ਰਹੇ ਹਨ। ਜੇਬ ਚ ਪੈਸਾ ਨਹੀਂ ਟਿਕਦਾ।

ਮੌਲ ਵਾਲੇ ਤੇ ਸ਼ਾਪਿੰਗ ਵੈੱਬਸਾਈਟ ਵਾਲੇ ਸੇਲ ਲਾਉਣੋ ਨਹੀਂ ਹਟਦੇ ਜਦੋਂ ਤੱਕ ਉਹਨਾਂ ਦਾ ਪੁਰਾਣਾ ਮਾਲ ਨਹੀਂ ਵਿਕਦਾ। ਪਹਿਲੇ ਰੇਟ ਨੂੰ ਵੀਹ ਰੁਪਏ ਵਧਾ ਕੇ ਪੰਦਰਾਂ ਦਾ ਡਿਸਕਾਉਂਟ ਦਿੰਦੇ ਹਨ। ਸੇਲ ਦਿਖਾ ਕੇ ਵੀ ਅਧੋ ਅਧ ਪਰੌਫਿਟ ਕਮਾ ਲੈਂਦੇ ਹਨ।

ਸੇਲ ਤੇ ਸਸਤਾ ਸਮਝ ਕੇ ਲੋਕ ਉਹ ਵਸਤਾਂ ਵੀ ਖਰੀਦਦੇ ਹਨ ਜਿਹਨਾਂ ਦੀ ਸਾਨੂੰ ਉੱਕਾ ਜਰੂਰਤ ਨਹੀਂ ਹੁੰਦੀ, ਇੱਕ ਵਾਰ ਵਰਤਣ ਮਗਰੋਂ ਕਿਸੇ ਖੂੰਜੇ ਜਾ ਲਗਦੀਆਂ ਹਨ। 


(ਗੱਲਾਂ ਕੁਝ ਇਧਰੋਂ ਓਧਰੋਂ ਚੁੱਕੀਆਂ ਕੁਝ ਆਪਣੇ ਕੋਲੋਂ ਜੋੜੀਆਂ)

Whatsapp forwarded by : 9915950916

ਮਿਡ ਡੇ ਮੀਲ ਕੈਲਕੂਲੇਟਰ

ਮਿਡ ਡੇ ਮੀਲ ਲਈ ਕੈਲਕੁਲੇਟਰ (ਅਪਰ ਪ੍ਰਾਇਮਰੀ ਅਤੇ ਪ੍ਰਾਇਮਰੀ ਸਕੂਲ ਲਈ)

ਬਹੁਤ ਹੀ ਅਸਾਨ ਹੈ, ਇੰਟਰਨੈੱਟ ਦੀ ਲੋੜ ਨਹੀਂ 


ਵਿਦਿਆਰਥੀਆਂ ਦੀ ਗਿਣਤੀ ਭਰ ਕੇ calculate ਬਟਨ ਤੇ ਕਲਿੱਕ ਕਰਾਂਗੇ ਤੇ screenshot  ਲੇ ਸਕਦੇ ਹਾਂ। ਪੂਰੇ ਮਹੀਨੇ ਦਾ ਹਿਸਾਬ ਇੱਕ ਮਿੰਟ ਵਿਚ 


ਅਸੀ ਆਪਣੇ ਹਿਸਾਬ ਨਾਲ    update menu ਤੇ ਕਲਿੱਕ ਕਰਕੇ  foodgrains ਅਲਗ ਅਲਗ ਮਾਤਰਾ ( ਕੂਕਿੰਗ ਕਾਸਟ, ਆਟਾ ਪਿਸਾਈ, ਗੈਸ ਖਰਚਾ ਆਦਿ) ਸੈੱਟ ਕਰ ਸਕਦੇ ਹਾਂ 


ਜਿਵੇਂ 

ਖੀਰ ਮੰਗਲਵਾਰ ਲਈ ਹੈ ,ਪਰ ਅਸੀਂ ਕਿਸੇ ਹੋਰ ਦਿਨ ਬਣਾਉਂਦੇ ਹਾਂ ਤਾਂ ਅਪਡੇਟ ਮੀਨੂ ਤੇ ਜਾ ਕੇ ਦੁੱਧ ਖੰਡ ਮੰਗਲਵਾਰ ਦੀ ਜੀਰੋ ਕਰਕੇ ਵੀਰਵਾਰ ਜਾਂ ਸ਼ਨੀਵਾਰ ਵਿੱਚ ਅਪਡੇਟ ਕਰ ਸਕਦੇ ਹਾਂ 


ਅਪਰ ਪ੍ਰਾਇਮਰੀ ਸਕੂਲ ਲਈ 

https://play.google.com/store/apps/details?id=com.starapp.mdmpunjab


ਪ੍ਰਾਇਮਰੀ ਸਕੂਲ ਲਈ

https://play.google.com/store/apps/details?id=com.myapp.mdmpunjabprimary

ਕਿਤਾਬਾਂ ਦੀ ਸੂਚੀ

 1. ਬਾਬਾ ਨਜ਼ਮੀ , ਚੋਣਵੀ ਕਵਿਤਾ ਸੰਪਾਦਕ - ਹਰਭਜਨ ਸਿੰਘ ਹੁੰਦਲ

2. ਮੇਰਾ ਪਿੰਡ - ਗਿਆਨੀ ਗੁਰਦਿੱਤ ਸਿੰਘ

3. ਅਸਲੀ ਇਨਸਾਨ ਦੀ ਕਹਾਣੀ- ਬੋਰਿਸ ਪੋਲੇਵੋਈ

4. ਲੱਜਾ- ਤਸਲੀਮਾ ਨਸਰੀਨ

5. ਰਸੀਦੀ ਟਿਕਟ- ਅਮ੍ਰਿਤਾ ਪ੍ਰੀਤਮ

6. ਜਮੀਲਾ- ਚੰਗੇਜ਼ ਆਈਤਮਾਤੋਵ

7. ਸ਼ਹੀਦ-ਏ-ਆਜ਼ਮ ਦੀ ਜੇਲ ਡਾਇਰੀ 

8. ਸਾਹਿਤ ਤੇ ਕਲਾ ਬਾਰੇ- ਲੈਨਿਨ

9. ਦਾਸਤਾਨ- ਲਾਲ ਸਿੰਘ ਦਿਲ

10. ਛਾਂਗਿਆ ਰੁੱਖ- ਬਲਵੀਰ ਮਾਧੋਪੁਰੀ

11. ਗਠੜੀ ਚੋਰ- ਲਕਸ਼ਮਣ ਗਾਇਕਵਾੜ 

12. ਹਵਾ ਵਿਚ ਲਿਖੇ ਹਰਫ- ਸੁਰਜੀਤ ਪਾਤਰ

13. ਨਾਰੀ ਚੇਤਨਾ- ਚਰਨਜੀਤ ਕੌਰ

14. ਪਹਿਲਾ ਅਧਿਆਪਕ- ਆਈਤਮਾਤੋਵ

15. ਮੈਂ ਨਾਸਤਿਕ ਕਿਉਂ ਹਾਂ- ਸ਼ਹੀਦ ਭਗਤ ਸਿੰਘ 

16. ਹਿੰਦੁਸਤਾਨ ਗ਼ਦਰ ਪਾਰਟੀ ਦਾ ਸੰਖੇਪ ਇਤਿਹਾਸ - ਸੋਹਣ ਸਿੰਘ ਜੋਸ਼

17. ਅਕਾਲੀ ਮੋਰਚਿਆਂ ਦਾ ਇਤਿਹਾਸ - ਸੋਹਣ ਸਿੰਘ ਜੋਸ਼

18. ਗਦਰ ਪਾਰਟੀ ਦਾ ਇਤਿਹਾਸ - ਗੁਰਚਰਨ ਸਿੰਘ ਸਹਿੰਸਰਾ

19. ਗ਼ਦਰ ਪਾਰਟੀ ਦੇ ਅਣਫੋਲੇ ਵਰਕੇ - ਬਾਬਾ ਭਗਤ ਸਿੰਘ ਬਿਲਗਾ

20. ਸ਼ਹੀਦ ਭਗਤ ਸਿੰਘ ਨਾਲ ਮੁਲਾਕਾਤਾ- ਸੋਹਣ ਸਿੰਘ ਜੋਸ਼


#ਦੂਜੀ ਸੂਚੀ- 

1. ਮਾਂ- ਮੈਕਸਿਮ ਗੋਰਕੀ 

2. ਕਬਹੂ ਨਾ ਛਾਡੈ ਖੇਤ- ਨਿਕੋਲਾਈ ਓਸਤੋਵਸਕੀ 

3. ਬਾਬਾ ਹਰੀ ਸਿੰਘ ਉਸਮਾਨ- ਕੇਸਰ ਸਿੰਘ 

4. ਬੋਲ ਮਰਦਾਨਿਆਂ- ਜਸ ਮੰਡ 

5. ਸਿੰਮਲ ਰੁਖੁ ਸਰਾਇਰਾ- ਸੂਫੀ ਅਮਰਜੀਤ 

6. ਗਵਾਹ ਦੇ ਫਨਾਹ ਹੋਣ ਤੋਂ ਪਹਿਲਾਂ- ਅਮਨਦੀਪ ਸੰਧ

7. ਪਾਕਿਸਤਾਨ ਮੇਲ - ਖੁਸ਼ਵੰਤ ਸਿੰਘ 

8. ਧਾੜਵੀ- ਫਰਜ਼ੰਦ ਅਲੀ 

9. ਬਲੈਕ ਥੰਡਰ- ਐਮ.ਕੇ. ਧਰ 

10. ਮੜੀ ਦਾ ਦੀਵਾ- ਗੁਰਦਿਆਲ ਸਿੰਘ 

11. ਗੰਦਲੇ ਪਾਣੀ- ਬਲਦੇਵ ਸਿੰਘ 

12. ਨਿਤਾਣਿਆਂ ਦਾ ਤਾਣ- ਅਰੁੰਧਤੀ ਰਾਏ 

13. ਕਿੰਨੇ ਪਾਕਿਸਤਾਨ- ਕਮਲੇਸ਼ਵਰ 

14. ਪੰਨਾ ਇੱਕ ਇਤਿਹਾਸ ਦਾ- ਬਾਰੂ ਸਤਵਰਗ 

15. 'ਤੇ ਲਹੂ ਵਹਿੰਦਾ ਰਿਹਾ- ਡਾ. ਬਿੱਲੂ ਰਾਏਸਰ 

16. ਰਾਵੀ ਵਿਰਸਾ- ਅਗਸਰ ਵਜਾਹਤ 

17. ਬਹੁਤ ਸਾਰੇ ਚੁਰਸਤੇ- ਬਲਬੀਰ ਪਰਵਾਨਾ 

18. ਪਛਾਣ ਬਦਲ ਗਈ- ਪਰਮਜੀਤ ਜੱਜ

19. ਮੇਰਾ ਦਗਿਸਤਾਨ- ਰਸੂਲ ਹਮਜ਼ਾਤੋਵ 

20. ਗਹਿਣੇ ਪਿਆ ਰਘੂ- ਕਾਸ਼ੀਨਾਥ ਸਿੰਘ


#ਤੀਜੀ ਸੂਚੀ- 


1. ਮਨੁੱਖ ਮਹਾਂਬਲੀ ਕਿਵੇਂ ਬਣਿਆਂ- ਐਮ. ਇਲੀਨ, ਵਾਈ. ਸੇਗਾਲ

2. ਖੌਲਦੇ ਸਾਗਰ- ਬਿਸਮਿਲ ਫਰੀਦਕੋਟੀ 

3. ਲੈਨਿਨ ਦੇ ਵਿਦੇਸ਼ੀ ਸੰਗਰਾਮ ਸਾਥੀ (ਸ਼ਬਦ ਚਿੱਤਰ)

4. ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ 

5. ਯਥਾਰਥਵਾਦ- ਪਰੋ. ਕਿਸ਼ਨ ਸਿੰਘ 

6. ਅਜੋਕੇ ਭਾਰਤ ਦੀ ਅਣਕਹੀ ਦਾਸਤਾਨ- ਕੁਲਦੀਪ ਨਈਅਰ ਦੀ ਸਵੈ-ਜੀਵਨੀ

7. ਟੁੰਡਾ ਹੌਲਦਾਰ- ਗੁਰਸ਼ਰਨ ਸਿੰਘ(ਭਾਈ ਮੰਨਾ ਸਿੰਘ)

8. ਫ਼ੈਜ਼ ਅਹਿਮਦ ਫ਼਼ੈੈਜ਼ (ਸ਼ਖ਼ਸੀਅਤ ਤੇ ਚੋਣਵੀਂ ਰਚਨਾ)

9. ਪੱਥ ਹੀ ਮੰਜ਼ਿਲ ਹੈ- ਮਨਮੋਹਨ ਬਾਵਾ 

10. ਬਾਤ ਇੱਕ ਬੀਤੇ ਦੀ- ਸੁਕੀਰਤ 

11. ਜਮਹੂਰੀਅਤ ਕਟਹਿਰੇ ਵਿੱਚ- ਅਰੁੰਧਤੀ ਰਾਏ 

12. ਧਰਮ ਤੇ ਇਨਸਾਨੀਅਤ- ਲਾਲਾ ਹਰਦਿਆਲ ਐਮ. ਏ.

13. ਸਮੇਂ ਦਾ ਸੰਖੇਪ ਇਤਿਹਾਸ- ਸਟੀਫਨ W ਹਾਕਿੰਗ 

14. ਚਾਂਦ ਫਾਂਸੀ ਅੰਕ- ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੁਆਰਾ ਲਿਖੀਆਂ ਜੀਵਨੀਆਂ 

15. ਧੜਕਣਾਂ ਨੂੰ ਖ਼ਤ- ਗੁਰਦੀਪ (ਗ਼ਜ਼ਲਗੋ)

16. ਨਾਜ਼ਿਮ ਹਿਕਮਤ : ਚੋਣਵੀਂ ਕਵਿਤਾ- ਹਰਭਜਨ ਸਿੰਘ ਹੁੰਦਲ (ਪੰਜਾਬੀ ਅਨੁਵਾਦ)

17. ਵਿਸ਼ਵ ਕਵੀ- ਬਰੈਖ਼ਤ ਤੇ ਲੋਰਕਾ : ਚੋਣਵੀਂ ਕਵਿਤਾ- ਹਰਭਜਨ ਸਿੰਘ ਹੁੰਦਲ (ਪੰਜਾਬੀ ਅਨੁਵਾਦ)

18. ਪਾਬਲੋ ਨੇਰੂਦਾ (ਵਾਰਤਕ ਲਿਖਤਾਂ)- ਹਰਭਜਨ ਸਿੰਘ ਹੁੰਦਲ (ਪੰਜਾਬੀ ਅਨੁਵਾਦ)

19. ਦੇਸ ਦੇਸ ਦੀ ਕਵਿਤਾ (ਏਸ਼ੀਆ, ਯੂਰਪ, ਦੱਖਣੀ ਅਫਰੀਕਾ, ਲਾਤੀਨੀ ਅਮਰੀਕਾ ਦੇ ਦੇਸ਼ਾਂ ਦੀ ਕਵਿਤਾ) -ਹਰਭਜਨ ਸਿੰਘ ਹੁੰਦਲ (ਪੰਜਾਬੀ ਅਨੁਵਾਦ)

20. ਫਲਸਤੀਨੀ ਕਵੀ ਮਹਿਮੂਦ ਦਰਵੇਸ਼ ਦਾ ਕਾਵਿ-ਚਿੰਤਨ-  ਹਰਭਜਨ ਸਿੰਘ ਹੁੰਦਲ (ਸੰਪਾਦਨ ਤੇ ਪੰਜਾਬੀ ਅਨੁਵਾਦ)


#ਚੌਥੀ ਸੂਚੀ- 


1. ਕੀ ਕਰਨਾ ਲੋੜੀਏ?- ਲੈਨਿਨ 

2. ਗੱਗਬਾਣੀ- ਸੁਰਜੀਤ ਗੱਗ 

3. ਆਦਿ-ਕਾਲੀਨ ਮਨੁੱਖ ਦੀਆਂ ਕਹਾਣੀਆਂ- ਜਗਰਾਜ ਧੌਲਾ 

4. ਮੇਰੀ ਫਿਲਮੀ ਆਤਮਕਥਾ- ਬਲਰਾਜ ਸਾਹਨੀ 

5. ਜੋਤਿਸ਼ ਝੂਠ ਬੋਲਦਾ ਹੈ- ਮਨਜੀਤ ਬੋਪਾਰਾਏ 

6. ਵੋਲਗਾ ਤੋਂ ਗੰਗਾ- ਰਾਹੁਲ ਸਾਂਕਰਤਿਆਇਨ 

7. ਖੇਤਾਂ ਦੀ ਬੁੱਕਲ 'ਚੋਂ- ਮਿੰਦਰਪਾਲ ਭੱਠਲ 

8. ਕੈਂਸਰ ਨਾਲ ਮੇਰੀ ਜੰਗ- ਮੀਨਾਕਸ਼ੀ ਚੌਧਰੀ 

9. ਸਿੰਘ ਵੀਰਾਂ ਦੇ ਨਾਮ ਖੁੱਲ੍ਹੇ ਪੱਤਰ- ਮੱਖਣ ਸਿੰਘ ਜੌਹਲ 

10. ਸਿਖੁ ਸੁੋ ਖੋਜਿ ਲਹੈ- ਜਸਵੰਤ ਜ਼ਫ਼ਰ 

11. ਗੁਰੂ ਨਾਨਕ ਬਾਰੇ ਸੱਚ ਦੀ ਖੋਜ- ਡਾ. ਸੁਰਿੰਦਰ ਸਿੰਘ ਦੁਸਾਂਝ 

12. ਗਦਰੀ ਬਾਬੇ ਕੌਣ ਸਨ?- ਵਰਿਆਮ ਸਿੰਘ ਸੰਧੂ 

13. ਲਹੂ ਲੁਹਾਣ ਪੰਜਾਬ- ਅਮੋਲਕ ਸਿੰਘ, ਜਸਪਾਲ ਜੱਸੀ 

14. ਕਰਨੈਲ ਸਿੰਘ ਪਾਰਸ : ਜੀਵਨ ਤੇ ਰਚਨਾ- ਨਿੰਦਰ ਘੁਗਿਆਣਵੀ 

15. ਬੱਬਰ ਅਕਾਲੀ ਲਹਿਰ ਸਮਕਾਲੀ ਦਸਤਾਵੇਜ਼- ਪਰੋ. ਵੜੈਚ, ਕੰਗਣੀਵਾਲ 

16. ਨਕਸਲੀ ਸ਼ਹੀਦ ਜੈਮਲ ਸਿੰਘ ਪੱਡਾ ਜੀਵਨ ਤੇ ਚੋਣਵੀਂ ਰਚਨਾ- ਅਜਮੇਰ ਸਿੱਧੂ 

17. ਕਲਾ, ਜ਼ਿੰਦਗੀ ਤੇ ਨਕਸਲੀ ਸਰੋਕਾਰ- ਬਲਬੀਰ ਪਰਵਾਨਾ 

18. ਚਿੰਤਾ ਰੋਗ (ਕਾਰਨ ਤੇ ਉਪਾਅ)- ਡਾ. ਸਰੂਪ ਸਿੰਘ ਮਰਵਾਹ 

19. ਕਨੇਡਾ ਦੇ ਗਦਰੀ ਯੋਧੇ- ਸੋਹਣ ਸਿੰਘ ਪੂੰਨੀ 

20. ਓਪਰੇਸ਼ਨ ਬਲੈਕ ਥੰਡਰ - ਸਰਬ ਜੀਤ ਸਿੰਘ


#ਪੰਜਵੀਂ ਸੂਚੀ- 


1. ਕਰਾਂਤੀਕਾਰੀ ਐਗਨਸ ਸਮੈਡਲੀ- ਜਗਵਿੰਦਰ ਜੋਧਾ 

2. ਬੱਚਿਆਂ ਦੀ ਪਰਵਰਿਸ਼ ਬਾਰੇ ਇੱਕ ਕਿਤਾਬ- ਯੂਰੀ ਅਜ਼ਾਰੋਵ 

3. ਮਾਰਕਸਵਾਦ ਕੀ ਹੈ?- ਐਮਿਲ ਬਰਨਸ 

4. ਫ਼ਿਲਾਸਫ਼ੀ ਕੋਈ ਰਹੱਸ ਨਹੀਂ (ਚੀਨੀ ਪੁਸਤਕ ਦਾ ਅਨੁਵਾਦ)

5. ਆਤਮਵਾਦੀ ਭਟਕਣਾ ਅਤੇ ਪਦਾਰਥਵਾਦੀ ਸੱਚ- ਹੇਮ ਰਾਜ ਸਟੈਨੋ 

6. ਨਾਸਤਿਕ ਬਾਣੀ- ਸਾਧੂ ਬਿਨਿੰਗ 

7. ਜਿਨਾਹ ਬਨਾਮ ਗਾਂਧੀ- ਰੌਡਰਿਕ ਮੈਥਿਊਜ਼ 

8. ਕਿਸ਼ੋਰ ਅਵਸਥਾ- ਰਾਮ ਨਾਥ ਸ਼ੁਕਲਾ 

9. ਪਰਸਾ- ਗੁਰਦਿਆਲ ਸਿੰਘ 

10. ਸੰਗੀ ਸਾਥੀ- ਦਰਸ਼ਨ ਖਟਕੜ 

11. ਸੁੱਤਾ ਨਾਗ- ਰਾਮ ਸਰੂਪ ਅਣਖੀ 

12. ਰਾਜ ਅਤੇ ਇਨਕਲਾਬ- ਲੈਨਿਨ 

13. ਮੇਰਾ ਪਾਕਿਸਤਾਨੀ ਸਫ਼ਰਨਾਮਾ- ਬਲਰਾਜ ਸਾਹਨੀ 

14. ਸੁਰਜ਼ਮੀਨ- ਸੁਰਜੀਤ ਪਾਤਰ 

15. ਇਸਲਾਮ ਦੀ ਇਤਿਹਾਸਕ ਭੂਮਿਕਾ- ਐੱਮ. ਐੱਨ. ਰਾਇ

16. ਪਰਾਚੀਨ ਭਾਰਤੀ ਸੱਭਿਆਚਾਰ(ਸ਼ਰਧਾ ਤੋਂ ਸੱਚਾਈ ਤੱਕ)- ਖੁਸ਼ਵੰਤ ਬਰਗਾੜੀ 

17. ਲੋਕ ਘੋਲਾਂ ਦਾ ਨਿਧੜਕ ਜਰਨੈਲ ਹਰੀ ਸਿੰਘ ਤਰਕ- ਜਗਦੀਸ਼ ਪਾਪੜਾ, ਬਲਵੀਰ ਚੰਦ ਲੌਂਗੋਵਾਲ 

18. ਸ਼ਰਧਾ ਦੇ ਫੁੱਲ- ਬਾਰੂ ਸਤਵਰਗ 

19. ਸੂਹੀ ਸਵੇਰ- ਸਵੈਸਾਚੀ 

20. ਗੁਜਰਾਤ ਮਨ ਕੀ ਬਾਤ- ਅਮੋਲਕ ਸਿੰਘ


#ਛੇਵੀਂ ਸੂਚੀ-


1. ਸਿੱਖ ਇਤਿਹਾਸ- ਖੁਸ਼ਵੰਤ ਸਿੰਘ

2. ਪਰਾਚੀਨ ਭਾਰਤ ਦਾ ਇਤਿਹਾਸ- ਰੋਮਿਲਾ ਥਾਪਰ 

3. ਅਰਸਤੂ- ਜੋਧ ਸਿੰਘ 

4. ਸੀ. ਵੀ. ਰਮਨ- ਡੀ. ਪੀ. ਸਿੰਘ 

5. ਸ਼ਹੀਦ ਊਧਮ ਸਿੰਘ- ਕੇਸਰ ਸਿੰਘ 

6. ਭੁੱਬਲ- ਫਰਜ਼ੰਦ ਅਲੀ 

7. ਪਾਸ਼ ਦਾ ਸਾਥ- ਅਜਮੇਰ ਰੋਡੇ 

8. ਯੁੱਧ-ਨਾਦ- ਮਨਮੋਹਨ ਬਾਵਾ 

9. ਅਗਨਿ-ਪੰਖ (ਸਵੈ-ਜੀਵਨੀ)- ਏ. ਪੀ. ਜੇ. ਅਬਦੁਲ ਕਲਾਮ 

10. ਸੜਕਨਾਮਾ- ਬਲਦੇਵ ਸਿੰਘ

11. ਗੀਤ ਚਿਰਾਗ਼ਾਂ ਦੇ- ਅਮੋਲਕ ਸਿੰਘ 

12. ਸੰਭੋਗ ਸਮੱਸਿਆਵਾਂ ਅਤੇ ਇਲਾਜ- ਡਾ. ਹਰਜਿੰਦਰਮੀਤ ਸਿੰਘ 

13. ਜੀਵਨੀ ਸ਼ਹੀਦ ਭਗਤ ਸਿੰਘ- ਮਲਵਿੰਦਰਜੀਤ ਸਿੰਘ ਵੜੈਚ 

14. ਗੁਰੂ ਨਾਨਕ- ਰਸ਼ੀਅਨ ਵਿਦਵਾਨਾਂ ਦੇ ਲੇਖ 

15. ਕਵੀਸ਼ਰ ਮੋਹਨ ਸਿੰਘ ਰੋਡੇ- ਨਵਤੇਜ ਭਾਰਤੀ 

15. ਔਰਤ ਦੇ ਹੱਕ ਵਿੱਚ- ਤਸਲੀਮਾ ਨਸਰੀਨ 

16. ਅਮਰ ਸ਼ਹੀਦ ਮਦਨ ਲਾਲ ਢੀਂਗਰਾ- ਕੇਸਰ ਸਿੰਘ 

17. ਪੰਜਾਬ ਦੇ ਹਥਿਆਰਬੰਦ ਸੰਘਰਸ਼ ਦੀ ਰਾਸ਼ਟਰੀ ਸੁਤੰਤਰਤਾ ਅੰਦੋਲਨ ਨੂੰ ਦੇਣ- ਕਮਲੇਸ਼ ਮੋਹਨ 

18. ਗਾਂਧੀ ਬੇਨਕਾਬ- ਹੰਸਰਾਜ ਰਹਿਬਰ 

19. ਸਾਕਾ ਕਾਮਾਗਾਟਾ ਮਾਰੂ- ਸੋਹਣ ਸਿੰਘ ਜੋਸ਼ 

20. ਸ਼ਹੀਦ ਭਗਵਤੀ ਚਰਨ ਵੋਹਰਾ ਅਤੇ ਦੁਰਗਾ 'ਭਾਬੀ' ਦੀ ਜੀਵਨੀ- ਮਲਵਿੰਦਰਜੀਤ ਸਿੰਘ ਵੜੈਚ


#ਸੱਤਵੀਂ ਸੂਚੀ-


1. ਬਾਬਾ ਸੋਹਣ ਸਿੰਘ ਭਕਨਾ ਦੀਆਂ ਅਹਿਮ ਲਿਖਤਾਂ ਅਤੇ ਇੱਕ ਮੁਲਾਕਾਤ- ਮੁਲਾਕਾਤੀ: ਪਰਿੰ. ਪਰੇਮ ਸਿੰਘ ਬਜਾਜ 

2. ਸ਼ਹੀਦਾਂ ਦੇ ਅੰਗ ਸੰਗ- ਸ਼ਿਵ ਵਰਮਾ 

3. ਕੋਮਾਗਾਟਾ ਮਾਰੂ- ਸਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ- ਬਾਬਾ ਗੁਰਦਿੱਤ ਸਿੰਘ

4. ਸਮਾਜ ਨੂੰ ਬਦਲ ਦਿਓ- ਸਵੈਸਾਚੀ 

5. ਆਇਰਿਸ਼ ਸੁਤੰਤਰਤਾ ਸੰਗਰਾਮ- ਸ਼ਹੀਦ ਭਗਤ ਸਿੰਘ ਦੇ ਹਿੰਦੀ ਅਨੁਵਾਦ 'ਤੇ ਅਧਾਰਿਤ-  ਡਾਨ ਬਰੀਨ 

6. ਸ਼ਹੀਦ ਜਤਿਨ ਦਾਸ ਜੀਵਨੀ ਅਤੇ ਸ਼ਹੀਦੀ- ਸੰਪਾਦਕ: ਮਲਵਿੰਦਰਜੀਤ ਸਿੰਘ ਵੜੈਚ 

7. ਜੀਵਨ-ਯਾਦਾਂ- ਪਾਬਲੋ ਨੇਰੂਦਾ 

8. ਮੇਰੇ ਬਚਪਨ ਦੇ ਦਿਨ- ਤਸਲੀਮਾ ਨਸਰੀਨ 

9. ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਤਜ਼ਰਬੇ- ਕੁਲਦੀਪ ਨਈਅਰ 

10. ਨਹਿਰੂ ਬੇਨਕਾਬ- ਹੰਸਰਾਜ ਰਹਿਬਰ 

11. ਇਸਲਾਮੀ ਚਿੰਤਨ ਅਤੇ ਪੰਜਾਬੀ ਸੂਫ਼ੀ ਕਵਿਤਾ- ਡਾ. ਅਨਵਰ ਚਿਰਾਗ਼

12. ਗੁਲਾਮੀ ਤੋਂ ਮੁਕਤੀ- ਇੱਕ ਕਾਲੇ ਅਮਰੀਕਨ ਫਰੈਡਰਿਕ ਡਗਲਸ ਦੀ ਸਵੈ-ਜੀਵਨੀ- ਅਨੁਵਾਦਕ: ਗੁਰਚਰਨ ਸਿੰਘ ਜੈਤੋ 

13. ਬਰਫ਼ ਵਿੱਚ ਉਗਦਿਆਂ- ਸਵੈ-ਜੀਵਨੀ- ਇਕਬਾਲ ਰਾਮੂੰਵਾਲੀਆਂ 

14. ਚਮਤਕਾਰਾਂ ਦੀ ਦੁਨੀਆਂ- ਅਜਮੇਰ ਸਿੱਧੂ 

15. ਇੱਕ ਚਿੰਤਕ ਦੀ ਸ਼ਾਇਰੀ- ਕਾਵਿ ਪੁਸਤਕ- ਰਾਹਾਂ ਦੀ ਧੂਡ਼- ਪਰੋ. ਰਣਧੀਰ ਸਿੰਘ- ਸੰਪਾਦਕ: ਮਾ. ਤਰਲੋਚਨ ਸਿੰਘ ਸਮਰਾਲਾ 

16. ਪਾਸ਼-ਚਿੰਤਨ- ਸੰਪਾਦਕ: ਡਾ. ਗੁਰਇਕਬਾਲ ਸਿੰਘ 

17. ਯਥਾਰਥਵਾਦ ਦਾ ਇਤਿਹਾਸ- ਬੋਰਿਸ ਸੁਚਕੋਵ, ਅਨੁਵਾਦਕ: ਕਰਨਜੀਤ ਸਿੰਘ 

18. ਲੂਣਾ- ਸ਼ਿਵ ਕੁਮਾਰ 

19. ਉਡਣਾ ਸਿੱਖ- ਸਵੈ-ਜੀਵਨੀ- ਮਿਲਖਾ ਸਿੰਘ 

20. ਢਾਹਵਾਂ ਦਿੱਲੀ ਦੇ ਕਿੰਗਰੇ- ਬਲਦੇਵ ਸਿੰਘ ਸੜਕਨਾਮਾ


#ਅੱਠਵੀਂ ਸੂਚੀ-


1. ਪੂਰਬਲੀ ਸੰਧਿਆ- ਇ. ਸ. ਤੁਰਗੇਨੇਵ 

2. ਗੁਰੀਲੇ- ਆਨ ਡਿਊਸ

3. ਮਲ਼੍ਹੇ ਝਾੜੀਆਂ- ਰਾਮ ਸਰੂਪ ਅਣਖੀ

4. ਸਵੈ ਵਿਕਾਸ ਦਾ ਮਾਰਗ-  ਲਾਲਾ ਹਰਦਿਆਲ

5. ਸੰਤ ਰਾਮ ਉਦਾਸੀ ਜੀਵਨ ਤੇ ਰਚਨਾ

6. ਕੂੜ ਫਿਰੇ ਪਰਧਾਨ- ਕੇ. ਪੀ. ਐਸ. ਗਿੱਲ

7. ਉਹ ਨੀਲਾ ਦਾ ਫਰਾਂਸੀਸੀ ਪਰੇਮੀ- ਤਸਲੀਮਾ ਨਸਰੀਨ

8. ਧਿਰਤਰਾਸ਼ਟਰ- ਐਸ. ਤਰਸੇਮ 

9. ਮੇਰੀ ਦਾਸਤਾਨੇ ਜ਼ਿੰਦਗੀ- ਹੈਲਨ ਕੇਲਰ 

10. ਭਗਤ ਸਿੰਘ ਨੂੰ ਫਾਂਸੀ- ਸੰ: ਮਲਵਿੰਦਰਜੀਤ ਸਿੰਘ ਵੜੈਚ 

11. ਰਸੀਦੀ ਟਿਕਟ- ਅੰਮ੍ਰਿਤਾ ਪ੍ਰੀਤਮ 

12. ਭਾਰਤੀ ਸੰਵਿਧਾਨ- ਗਰੈਨਵਿਲ ਅੱਸਟਿਨ 

13. ਸ਼ਹੀਦਾਂ ਦੀ ਵੰਗਾਰ- ਸੰ: ਅਮੋਲਕ ਸਿੰਘ 

14. ਬਾਲ ਵਿਕਾਸ ਅਤੇ ਵਿਦਿਆ- ਲਾਦਾ ਐਦਾਰੋਵ 

15. ਗ਼ਬਨ- ਮੁਨਸ਼ੀ ਪ੍ਰੇਮ ਚੰਦ 

16. ਲੋਕਾਂ ਦੇ ਗੀਤ- ਸੰ: ਅਮਿੱਤ ਮਿੱਤਰ, ਮਨਦੀਪ ਸੱਦੋਵਾਲ 

17. ਅਰਨੈਸਟੋ ਚੀ ਗੁਵੇਰਾ- ਆਈ. ਲਵਰੇਤਸਕੀ 

18. ਰੌਸ਼ਨੀ- ਮੇਘ ਰਾਜ ਮਿੱਤਰ 

19. ਅਮਰ ਸ਼ਹੀਦਾਂ ਦੀਆਂ ਯਾਦਾਂ- ਰਾਜਾ ਰਾਮ ਸਾਸ਼ਤਰੀ 

20. ਪਰਸਾ- ਗੁਰਦਿਆਲ ਸਿੰਘ


#ਨੌਵੀਂ ਸੂਚੀ-


1. ਸ਼ਹੀਦ ਊਧਮ ਸਿੰਘ- ਰਾਕੇਸ਼ ਕੁਮਾਰ 

2. ਜਾਦੂ-ਮੰਤਰ?- ਨਰਿੰਦਰ ਛੀਨੀਵਾਲੀਆਂ 

3. ਭਾਰਤ ਮੇਰੀ ਨਜ਼ਰ ਵਿੱਚ- ਖੁਸ਼ਵੰਤ ਸਿੰਘ 

4. ਪਰੇਤਾਂ ਵਾਲਾ ਖੂਹ- ਸੰ: ਬਲਬੀਰ ਚੰਦ ਲੌਂਗੋਵਾਲ 

5. ਉਮਰ-ਵਰਗ ਅਤੇ ਬਾਲ ਸਿੱਖਿਆ ਮਨੋਵਿਗਿਆਨ- ਸੰ: ਪਰੋ. ਏ. ਪੇਟਰੋਵਸਕੀ 

6. ਜਵਾਨ ਹੋ ਰਹੇ ਧੀਆਂ-ਪੁੱਤ- ਡਾ. ਸ਼ਿਆਮ ਸੁੰਦਰ ਦੀਪਤੀ 

7. ਰੰਗਾਂ ਦੀ ਗਾਗਰ- ਸਰਦਾਰਾ ਸਿੰਘ ਜੌਹਲ 

8. ਮਿੱਟੀ ਤੋਂ ਮਨੁੱਖ ਤੱਕ- ਰਾਮਪਾਲ ਸਿੰਘ 

9. ਕਹਾਣੀ ਲਹਿੰਦੇ ਪੰਜਾਬ ਦੀ- ਸੰ: ਫ਼ਰਜ਼ੰਦ ਅਲੀ 

10. ਫ਼ਰੈਡਰਿਕ ਏਂਗਲਜ਼ ਜੀਵਨੀ ਸਬੰਧੀ ਨਿਬੰਧ- ਏਵਗੇਨੀਯਾ ਸਤੇਪਾਨੋਵਾ 

11. ਸ਼ਾਹਕਾਰ ਸਾਹਿਤ ਅਤੇ ਸਾਹਿਤਕਾਰ- ਡਾ. ਚਮਨ ਲਾਲ 

12. ਜੋਤਿਸ਼ ਅਤੇ ਵਿਗਿਆਨ- ਡਾ. ਸੁਰਿੰਦਰ ਅਜਨਾਤ 

13. ਇਹ ਹੈ ਅਮਰੀਕਾ...- ਜੰਗਪਾਲ ਸਿੰਘ 

14. ਮਨੁੱਖੀ ਸਖ਼ਸ਼ੀਅਤ ਦਾ ਸੱਚ- ਡਾ. ਸ਼ਿਆਮ ਸੁੰਦਰ ਦੀਪਤੀ 

15. ਝਨਾਂ ਦੇ ਪਾਣੀ- ਅਜਮੇਰ ਸਿੰਘ ਔਲਖ 

16. ਨਸ਼ਿਆਂ ਦੀ ਮਾਰ ਬਚਾਓ ਅਤੇ ਇਲਾਜ- ਡਾ. ਆਰ. ਕੇ. ਬਾਂਸਲ 

17. ਚੌਥੀ ਕੂਟ- ਵਰਿਆਮ ਸਿੰਘ ਸੰਧੂ 

18. ਦੇਵ ਦੈਂਤ ਤੇ ਰੂਹਾਂ- ਡਾ. ਅਬਰਾਹਮ ਟੀ. ਕੋਵੂਰ 

19. ਜਦੋਂ ਇੱਕ ਦਰੱਖ਼ਤ ਨੇ ਦਿੱਲਾ ਹਿਲਾਈ- ਮਨੋਜ ਮਿੱਟਾ, ਹਰਵਿੰਦਰ ਸਿੰਘ ਫੂਲਕਾ 

20. ਅੱਠੇ ਪਹਿਰ- ਸੋਵੀਅਤ ਲੇਖਕਾਂ ਦੀਆਂ ਕਹਾਣੀਆਂ


#ਦਸਵੀਂ ਸੂਚੀ-


1. ਹੈਲੋ! ਮੈਂ ਭਗਤ ਸਿੰਘ ਬੋਲ ਰਿਹਾ ... - ਅਨੁਵਾਦ ਤੇ ਸੰਪਾਦਕ ਤਰਲੋਚਨ ਸਿੰਘ 

2. ਤੁਹਾਡੀ ਰਾਸ਼ੀ ਕੀ ਕਹਿੰਦੀ ਹੈ! - ਪਾਸ਼ 

3. ਆਧੁਨਿਕ ਸਮੇਂ ਵਿੱਚ ਭਾਰਤੀ ਫਲਾਸਫ਼ਾ - ਵ. ਬਰੋਦੋਵ 

4. ਮਾਓ ਦੇ ਦੇਸ਼ 'ਚ - ਮੇਘ ਰਾਜ ਮਿੱਤਰ 

5. ਚੋਣਵੀਆਂ ਪਾਕਿਸਤਾਨੀ ਕਹਾਣੀਆਂ - ਸੰਪਾਦਕ: ਖ਼ਾਲ਼ਿਦ ਫ਼ਰਹਾਦ ਧਾਰੀਵਾਲ 

6. BITTER HARVEST (A SAGA OF PUNJAB) - M.K. DHAR

7. ਆਤਮਕਥਾ ਰਾਮਪਰਸਾਦ ਬਿਸਮਿਲ - ਅਨੁਵਾਦਕ: ਪ੍ਰੀਤਮ ਸਿੰਘ ਰਾਹੀ

8. ਧਰਮ ਕਰਮ - ਹੇਮ ਰਾਜ ਸਟੈਨੋ 

9. RSS ਦਾ ਮੂਲ਼ ਪਹਿਚਾਣੋ - ਡਾ. ਸ਼ਮਸੁਲ ਇਸਲਾਮ 

10. ਸੁਨਹਿਰਾ ਗੁਲਾਬ - ਕੇ. ਪਾਸਤੋਵਸਕੀ 

11. ਕਾਲੇ ਇਲਮ ਦੇ ਮਾਹਿਰ ਨਾਲ ਸਾਹਮਣਾ - ਗੁਰਚਰਨ ਨੂਰਪੁਰ 

12. ਚੋਣਵੀਆਂ ਰੂਸੀ ਕਹਾਣੀਆਂ - ਅਨੁਵਾਦ: ਧਰਮ ਸਿੰਘ ਗੁਲਾਟੀ 

13. ਆਤਮਾ ਅਤੇ ਪੁਨਰ ਜਨਮ - ਸੋਮਾ ਸਬਲੋਕ 

14. ਸ਼ਹੀਦ ਭਗਤ ਸਿੰਘ ਕਰਾਂਤੀ ਦਾ ਸਿਪਾਹੀ - ਅਨੁਵਾਦਕ ਤੇ ਸੰਪਾਦਕ: ਡਾ. ਸੁਰਜੀਤ ਬਰਾਡ਼ 

15. ਬੱਚੇ ਕਦੇ ਤੰਗ ਨਹੀਂ ਕਰਦੇ - ਡਾ. ਸ਼ਿਆਮ ਸੁੰਦਰ ਦੀਪਤੀ 

16. ਵਿਗਿਆਨ ਪਾਸਾਰ 'ਚ ਮੋਹਰੀ ਪੰਜਾਬੀ ਰੁਚੀ ਰਾਮ ਸਾਹਨੀ - ਅਨੁਵਾਦਕ: ਖੁਸ਼ਵੰਤ ਬਰਗਾੜੀ 

17. ਅਗਲਾ ਪਿਛਲਾ ਜਨਮ - ਸੰਪਾਦਕ: ਹੇਮ ਰਾਜ ਸਟੈਨੋ 

18. ਜਾਂ ਪਾਲ ਸਾਰਤਰ ਸਿਮਰਤੀਆਂ ਤੇ ਸਾਹਿਤ - ਡਾ. ਕੁਲਵੰਤ ਸਿੰਘ 

19. ਪਰੇਤ ਦਾ ਸਾਇਆ (ਤਰਕਸ਼ੀਲ ਬਾਲ ਕਹਾਣੀਆਂ) - ਗੁਰਚਰਨ ਨੂਰਪੁਰ 

20. ਹੋਣੀ ਤੋਂ ਬਲਵਾਨ

ਵਿੱਦਿਅਕ ਲੋਨ - ਸਟੱਡੀ ਵੀਜ਼ਿਆਂ ਨੇ ਚੜ੍ਹਾਇਆ ਕਰਜ਼ਾ

ਚੰਡੀਗੜ੍ਹ : ਪੰਜਾਬ ਦੇ ਕਰੀਬ 40 ਹਜ਼ਾਰ ਵਿਦਿਆਰਥੀ ਕਰਜ਼ਾਈ ਹਨ ਜਿਨ੍ਹਾਂ ਵਿਦੇਸ਼ ਪੜ੍ਹਨ ਖ਼ਾਤਰ ਬੈਂਕਾਂ ਤੋਂ ‘ਵਿੱਦਿਅਕ ਲੋਨ’ ਲਿਆ ਹੋਇਆ ਹੈ। ਸਟੱਡੀ ਵੀਜ਼ੇ ਵਾਲੇ ਇਹ ਵਿਦਿਆਰਥੀ ਇਸ ਵੇਲੇ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੇ ਕਰਜ਼ਾਈ ਹਨ। ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਸਹਿਕਾਰੀ ਬੈਂਕਾਂ ਨੇ ਜੋ ਵਿੱਦਿਅਕ ਕਰਜ਼ਾ ਦਿੱਤਾ ਹੋਇਆ ਹੈ, ਉਸ ਅਨੁਸਾਰ ਪੰਜਾਬ ਦੇ 38,877 ਵਿਦਿਆਰਥੀਆਂ ਵੱਲ 2891.59 ਕਰੋੜ ਦਾ ਕਰਜ਼ਾ ਖੜ੍ਹਾ ਹੈ। ‘ਵਿੱਦਿਅਕ ਲੋਨ’ ਲੈਣ ਵਾਲੇ ਬਹੁਗਿਣਤੀ ਵਿਦਿਆਰਥੀ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਵਾਲੇ ਹਨ। 

          ਸਟੇਟ ਲੈਵਲ ਬੈਂਕਰਜ਼ ਕਮੇਟੀ ਦੇ ਇਹ ਤਾਜ਼ਾ ਵੇਰਵੇ ਹਨ ਕਿ ‘ਵਿੱਦਿਅਕ ਲੋਨ’ ਲੈਣ ਵਾਲਿਆਂ ’ਚੋਂ 13,747 ਲੜਕੀਆਂ ਹਨ ਜਿਨ੍ਹਾਂ ਵੱਲ 924.18 ਕਰੋੜ ਦਾ ਕਰਜ਼ਾ ਬਕਾਇਆ ਹੈ ਜਦਕਿ 3896 ਐੱਸਸੀ ਵਰਗ ਦੇ ਵਿਦਿਆਰਥੀ ਹਨ ਜੋ ਹਾਲੇ ਤੱਕ 265.45 ਕਰੋੜ ਦਾ ਕਰਜ਼ਾ ਮੋੜ ਨਹੀਂ ਸਕੇ ਹਨ। ਇਨ੍ਹਾਂ ਬੈਂਕਾਂ ਨੇ ਚਾਲੂ ਵਿੱਤੀ ਵਰ੍ਹੇ ਦੀ ਦੂਸਰੀ ਤਿਮਾਹੀ ਵਿਚ 3855 ਵਿਦਿਆਰਥੀਆਂ ਨੂੰ 475.47 ਕਰੋੜ ਦਾ ਕਰਜ਼ਾ ਦਿੱਤਾ ਹੈ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੈ ਕਿ ਮਾਪੇ ਕਿਵੇਂ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਭੇਜ ਰਹੇ ਹਨ।

         ਸਾਬਕਾ ਤਹਿਸੀਲਦਾਰ ਗੁਰਮੇਲ ਸਿੰਘ ਬਠਿੰਡਾ ਆਖਦੇ ਹਨ ਕਿ ਮਾਲਵਾ ਖ਼ਿੱਤੇ ਦੇ ਪਿੰਡਾਂ ’ਚੋਂ ਕਿਸਾਨ ਪਰਿਵਾਰ ਆਪਣੀਆਂ ਜ਼ਮੀਨਾਂ ਕੇ ਜਾਂ ਫਿਰ ਗਹਿਣੇ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਮਾਪਿਆਂ ਦੀਆਂ ਆਸਾਂ ਬੱਚਿਆਂ ਦੇ ਭਵਿੱਖ ’ਤੇ ਲੱਗੀਆਂ ਹੋਈਆਂ ਹਨ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ’ਤੇ ਨਜ਼ਰ ਮਾਰੀਏ ਤਾਂ ਸਾਲ 2021-22 ਤੋਂ ਅਕਤੂਬਰ 2023 ਤੱਕ ਇਕੱਲੀਆਂ ਸਰਕਾਰੀ ਬੈਂਕਾਂ ਨੇ ਪੰਜਾਬ ਦੇ 23,554 ਵਿਦਿਆਰਥੀਆਂ ਨੂੰ ‘ਵਿੱਦਿਅਕ ਲੋਨ’ ਦਿੱਤਾ ਹੈ। ਇਨ੍ਹਾਂ ਬੈਂਕਾਂ ਨੇ ਲੰਘੇ ਢਾਈ ਸਾਲਾਂ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ 1264 ਕਰੋੜ ਰੁਪਏ ਦਾ ‘ਵਿੱਦਿਅਕ ਲੋਨ’ ਜਾਰੀ ਕੀਤਾ ਹੈ।          

          ਚਾਲੂ ਵਿੱਤੀ ਵਰ੍ਹੇ ਦੇ ਛੇ ਮਹੀਨਿਆਂ ਦੌਰਾਨ ਬੈਂਕਾਂ ਨੇ 7469 ਵਿਦਿਆਰਥੀਆਂ ਨੂੰ 317.37 ਕਰੋੜ ਦਾ ‘ਵਿੱਦਿਅਕ ਲੋਨ’ ਦਿੱਤਾ ਹੈ ਜਦਕਿ ਸਾਲ 2022-23 ਦੌਰਾਨ 8886 ਵਿਦਿਆਰਥੀਆਂ ਨੇ 511.04 ਕਰੋੜ ਦਾ ਵਿੱਦਿਅਕ ਕਰਜ਼ਾ ਚੁੱਕਿਆ ਹੈ। ਉਸ ਤੋਂ ਪਹਿਲਾਂ ਸਾਲ 2021-22 ਵਿਚ 7199 ਵਿਦਿਆਰਥੀਆਂ ਨੇ 436.67 ਕਰੋੜ ਦਾ ਕਰਜ਼ਾ ਚੁੱਕਿਆ ਸੀ। ਕਿਸਾਨ ਪਰਿਵਾਰ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਸ਼ਾਹੂਕਾਰਾਂ ਤੋਂ ਜੋ ਕਰਜ਼ਾ ਚੁੱਕਦੇ ਹਨ, ਉਹ ਵੱਖਰਾ ਹੈ। ਬੈਂਕ ਅਧਿਕਾਰੀ ਦੱਸਦੇ ਹਨ ਕਿ ਵਿੱਦਿਅਕ ਲੋਨ ਲੈਣ ਵਾਲੇ ਕਈ ਦਫ਼ਾ ਡਿਫਾਲਟਰ ਹੋ ਜਾਂਦੇ ਹਨ ਜਿਸ ਕਰਕੇ ਮਾਪਿਆਂ ’ਤੇ ਵੀ ਤਲਵਾਰ ਲਟਕਦੀ ਰਹਿੰਦੀ ਹੈ।

         ‘ਆਪ’ ਸਰਕਾਰ ਨੇ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਹੈ ਪਰ ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਵਿੱਦਿਅਕ ਲੋਨ ਚੁੱਕਣ ਵਾਲੇ ਵਿਦਿਆਰਥੀਆਂ ਦਾ ਅੰਕੜਾ ਵਧਿਆ ਹੈ। ਸਟੱਡੀ ਵੀਜ਼ੇ ਦੀ ਔਸਤ ਦੇਖੀਏ ਤਾਂ ਪੰਜਾਬ ’ਚੋਂ ਰੋਜ਼ਾਨਾ 250 ਵਿਦਿਆਰਥੀ ਵਿਦੇਸ਼ ਪੜ੍ਹਨ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਨਵੇਂ ਪਾਸਪੋਰਟ ਬਣਾਉਣ ਵਾਲਿਆਂ ਵਿਚ ਵੀ ਕੋਈ ਕਮੀ ਨਹੀਂ ਹੋ ਰਹੀ ਹੈ। ਕਿਸਾਨੀ ਕਰਜ਼ੇ ਤੋਂ ਇਲਾਵਾ ਹੁਣ ‘ਵਿੱਦਿਅਕ ਕਰਜ਼ੇ’ ਦੀ ਪੰਡ ਵੀ ਭਾਰੀ ਹੋ ਰਹੀ ਹੈ।

ਚਰਨਜੀਤ ਭੁੱਲਰ

ਨਵੀਂ ਬਨਾਮ ਪੁਰਾਣੀ ਟੈਕਸ ਪ੍ਰਣਾਲੀ

ਨਵੀਂ ਟੈਕਸ ਸਲੈਬ, ਨਵੀਂ ਟੈਕਸ ਪ੍ਰਣਾਲੀ 'ਚ 7 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ, 2023 'ਚ 13 ਬਦਲਾਅ ਜੋ 2024 'ਚ ਤੁਹਾਨੂੰ ਕਰਨਗੇ ਪ੍ਰਭਾਵਿਤ


ਸਾਲ 2023 ਵਿੱਚ ਬਜਟ 2023 ਅਤੇ ਵਿੱਤੀ ਸਾਲ 2023 ਦੌਰਾਨ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਦੁਆਰਾ ਘੋਸ਼ਿਤ ਆਮਦਨ ਟੈਕਸ ਕਾਨੂੰਨਾਂ ਵਿੱਚ ਕੁਝ ਮਹੱਤਵਪੂਰਨ ਤਬਦੀਲੀਆਂ ਵੇਖੀਆਂ ਗਈਆਂ। ਹਾਲਾਂਕਿ ਤਬਦੀਲੀਆਂ ਦੀ ਘੋਸ਼ਣਾ 2023 ਵਿੱਚ ਕੀਤੀ ਗਈ ਸੀ, ਜਦੋਂ ਤੁਸੀਂ ਜੁਲਾਈ 2024 ਵਿੱਚ ਅਤੇ ਭਵਿੱਖ ਦੇ ਵਿੱਤੀ ਸਾਲਾਂ ਵਿੱਚ ਆਪਣੀ ਇਨਕਮ ਟੈਕਸ ਰਿਟਰਨ (ITR) ਫਾਈਲ ਕਰਦੇ ਹੋ ਤਾਂ ਉਹ ਤੁਹਾਡੇ 'ਤੇ ਪ੍ਰਭਾਵ ਪਾਉਣਗੇ।

ਇੱਥੇ ਇਨਾਂ ਇਨਕਮ ਟੈਕਸ ਤਬਦੀਲੀਆਂ 'ਤੇ ਇੱਕ ਨਜ਼ਰ ਹੈ ਤੇ ਇਹ 2024 ਵਿੱਚ ਤੁਹਾਡੇ 'ਤੇ ਕਿਵੇਂ ਪ੍ਰਭਾਵ ਪਾਉਣਗੇ


1. ਨਵੀਂ ਟੈਕਸ ਪ੍ਰਣਾਲੀ 'ਚ ਇਨਕਮ ਟੈਕਸ ਸਲੈਬਾਂ 'ਚ ਬਦਲਾਅ: ਨਵੀਂ ਟੈਕਸ ਪ੍ਰਣਾਲੀ ਨੂੰ ਹੋਰ ਆਕਰਸ਼ਕ ਬਣਾਉਣ ਲਈ ਇਸ ਪ੍ਰਣਾਲੀ ਦੇ ਤਹਿਤ ਇਨਕਮ ਟੈਕਸ ਸਲੈਬਾਂ 'ਚ ਬਦਲਾਅ ਕੀਤਾ ਗਿਆ ਹੈ।

ਪ੍ਰਭਾਵ: ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਇਨਕਮ ਟੈਕਸ ਸਲੈਬਾਂ ਵਿੱਚ ਤਬਦੀਲੀਆਂ ਨੇ ਇਸਨੂੰ ਪੁਰਾਣੀ ਟੈਕਸ ਪ੍ਰਣਾਲੀ ਨਾਲੋਂ ਵਧੇਰੇ ਆਕਰਸ਼ਕ ਬਣਾ ਦਿੱਤਾ ਹੈ। ਇਹ ਬਦਲਾਅ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੋਣਗੇ ਜੋ ਪੁਰਾਣੇ ਟੈਕਸ ਪ੍ਰਣਾਲੀ ਵਿੱਚ ਟੈਕਸ-ਬਚਤ ਨਿਵੇਸ਼ ਅਤੇ ਖਰਚ ਕਰਨ ਵਿੱਚ ਅਸਮਰੱਥ ਹਨ। ਨਵੀਂ ਟੈਕਸ ਪ੍ਰਣਾਲੀ ਦੇ ਉਪਲਬਧ ਹੋਣ ਤੋਂ ਪਹਿਲਾਂ, ਇਸ ਸ਼੍ਰੇਣੀ ਦੇ ਲੋਕਾਂ ਨੂੰ ਅਕਸਰ ਜ਼ਿਆਦਾ ਟੈਕਸ ਅਦਾ ਕਰਨੇ ਪੈਂਦੇ ਸਨ।


2. ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਮੁਢਲੀ ਛੋਟ ਦੀ ਸੀਮਾ ਵਿੱਚ ਵਾਧਾ: ਆਮਦਨ ਟੈਕਸ ਸਲੈਬਾਂ ਵਿੱਚ ਬਦਲਾਅ ਦੇ ਨਾਲ, ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਮੂਲ ਛੋਟ ਦੀ ਸੀਮਾ ਪਹਿਲਾਂ 2.5 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਗਈ ਹੈ - 50,000 ਰੁਪਏ ਦਾ ਵਾਧਾ। 

ਪ੍ਰਭਾਵ: ਜੇਕਰ ਤੁਸੀਂ ਵਿੱਤੀ ਸਾਲ 2023-24 ਲਈ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਦੇ ਹੋ, ਤਾਂ ਆਮਦਨ ਟੈਕਸ ਰਿਟਰਨ ਭਰਨਾ ਲਾਜ਼ਮੀ ਨਹੀਂ ਹੋਵੇਗਾ ਜੇਕਰ ਤੁਹਾਡੀ ਕੁੱਲ ਟੈਕਸਯੋਗ ਆਮਦਨ ਇੱਕ ਵਿੱਤੀ ਸਾਲ ਵਿੱਚ 3 ਲੱਖ ਰੁਪਏ ਤੋਂ ਵੱਧ ਨਹੀਂ ਹੈ। ਮੁਢਲੀ ਛੋਟ ਸੀਮਾ ਵਿੱਚ ਵਾਧਾ ਉਹਨਾਂ ਲਈ 15,000 ਰੁਪਏ (50,000 ਰੁਪਏ ਦਾ 30%) ਤੱਕ ਦੀ ਬਚਤ ਵਿੱਚ ਮਦਦ ਕਰੇਗਾ ਜੋ ਵਿੱਤੀ ਸਾਲ 2023-24 (AY 2024-25) ਵਿੱਚ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨ ਦੀ ਯੋਜਨਾ ਬਣਾ ਰਹੇ ਹਨ। ITR ਫਾਈਲ ਕਰਨਾ। ਇਸ ਦੇ ਉਲਟ, ਪੁਰਾਣੇ ਟੈਕਸ ਪ੍ਰਣਾਲੀ ਵਿੱਚ ਮੂਲ ਛੋਟ ਸੀਮਾ 2.5 ਲੱਖ ਰੁਪਏ ਹੈ। ਇਸ ਲਈ, ਸਪੱਸ਼ਟ ਤੌਰ 'ਤੇ 2.5 ਲੱਖ ਰੁਪਏ ਤੋਂ 3 ਲੱਖ ਰੁਪਏ ਦੇ ਵਿਚਕਾਰ ਕੁੱਲ ਟੈਕਸਯੋਗ ਆਮਦਨ ਵਾਲੇ ਵਿਅਕਤੀ ਲਈ ਨਵੀਂ ਟੈਕਸ ਪ੍ਰਣਾਲੀ ਬਿਹਤਰ ਹੋਣ ਦੀ ਸੰਭਾਵਨਾ ਹੈ।


3. ਨਵੀਂ ਟੈਕਸ ਪ੍ਰਣਾਲੀ ਪੂਰਵ-ਨਿਰਧਾਰਤ ਟੈਕਸ ਪ੍ਰਣਾਲੀ ਬਣ ਜਾਂਦੀ ਹੈ: ਨਵੀਂ ਟੈਕਸ ਪ੍ਰਣਾਲੀ 1 ਅਪ੍ਰੈਲ, 2023 ਤੋਂ ਡਿਫਾਲਟ ਟੈਕਸ ਪ੍ਰਣਾਲੀ ਬਣ ਜਾਂਦੀ ਹੈ। ਇਸਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ ਤਨਖਾਹ ਤੋਂ ਜਾਂ ਇਨਕਮ ਟੈਕਸ ਰਿਟਰਨ ਭਰਦੇ ਸਮੇਂ ਟੀਡੀਐਸ ਲਈ ਟੈਕਸ ਪ੍ਰਣਾਲੀ ਨਿਰਧਾਰਤ ਨਹੀਂ ਕਰਦਾ ਹੈ, ਤਾਂ ਆਮਦਨ ਕਰ ਦੇਣਦਾਰੀ ਦੀ ਗਣਨਾ ਨਵੀਂ ਟੈਕਸ ਪ੍ਰਣਾਲੀ ਆਮਦਨ ਟੈਕਸ ਸਲੈਬ ਦੇ ਅਧਾਰ 'ਤੇ ਕੀਤੀ ਜਾਵੇਗੀ।

ਨਵੀਂ ਟੈਕਸ ਪ੍ਰਣਾਲੀ ਦਾ ਐਲਾਨ ਬਜਟ 2020 ਵਿੱਚ ਕੀਤਾ ਗਿਆ ਸੀ। ਅਪ੍ਰੈਲ 2020 ਅਤੇ ਮਾਰਚ 2023 ਦੇ ਵਿਚਕਾਰ, ਨਵੀਂ ਟੈਕਸ ਪ੍ਰਣਾਲੀ ਵਿਕਲਪਿਕ ਸੀ। ਜਦੋਂ ਤੱਕ ਖਾਸ ਤੌਰ 'ਤੇ ਚੋਣ ਨਹੀਂ ਕੀਤੀ ਜਾਂਦੀ, ਆਮਦਨ ਟੈਕਸ ਦੇਣਦਾਰੀ ਦੀ ਗਣਨਾ ਪੁਰਾਣੀ ਟੈਕਸ ਪ੍ਰਣਾਲੀ ਦੇ ਆਮਦਨ ਟੈਕਸ ਸਲੈਬਾਂ ਦੇ ਅਨੁਸਾਰ ਕੀਤੀ ਜਾਂਦੀ ਰਹੀ।

ਪ੍ਰਭਾਵ: ਜੂਨ/ਜੁਲਾਈ 2024 ਵਿੱਚ ਵਿੱਤੀ ਸਾਲ 2023-24 ਲਈ ਇਨਕਮ ਟੈਕਸ ਰਿਟਰਨ ਭਰਦੇ ਸਮੇਂ, ਜੇਕਰ ਤੁਸੀਂ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ITR ਫਾਈਲ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਵਿਸ਼ੇਸ਼ ਤੌਰ 'ਤੇ ਪੁਰਾਣੀ ਟੈਕਸ ਪ੍ਰਣਾਲੀ ਦੀ ਚੋਣ ਕਰਨੀ ਪਵੇਗੀ। ਨਵੀਂ ਟੈਕਸ ਪ੍ਰਣਾਲੀ ਕਿਸੇ ਵਿਅਕਤੀ ਨੂੰ ਸੈਕਸ਼ਨ 80C, 80D ਆਦਿ ਦੇ ਤਹਿਤ HRA ਅਤੇ ਆਮ ਟੈਕਸ ਕਟੌਤੀਆਂ ਅਤੇ ਛੋਟਾਂ ਦਾ ਦਾਅਵਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ।

ਇਸ ਲਈ, ਜੇਕਰ ਤੁਹਾਡੀ ਟੈਕਸ ਦੇਣਦਾਰੀ ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ ਘੱਟ ਹੈ ਪਰ ਤੁਸੀਂ ਇਸ ਤੋਂ ਬਾਹਰ ਨਹੀਂ ਨਿਕਲਦੇ, ਤਾਂ ਔਨਲਾਈਨ ITR ਫਾਰਮ ਨਵੀਂ ਟੈਕਸ ਪ੍ਰਣਾਲੀ ਦੇ ਆਧਾਰ 'ਤੇ ਤੁਹਾਡੀ ਟੈਕਸ ਦੇਣਦਾਰੀ ਦੀ ਗਣਨਾ ਕਰੇਗਾ। ਇਹ ਤੁਹਾਡੇ ਇਨਕਮ ਟੈਕਸ ਦੇ ਖਰਚੇ ਨੂੰ ਵਧਾ ਸਕਦਾ ਹੈ।


4. ਨਵੀਂ ਟੈਕਸ ਪ੍ਰਣਾਲੀ ਵਿੱਚ ਆਮਦਨ ਟੈਕਸ ਛੋਟ ਵਿੱਚ ਵਾਧਾ: ਨਵੀਂ ਟੈਕਸ ਪ੍ਰਣਾਲੀ ਵਿੱਚ ਇੱਕ ਹੋਰ ਤਬਦੀਲੀ ਧਾਰਾ 87A ਦੇ ਤਹਿਤ ਛੋਟ ਦੀ ਰਕਮ ਵਿੱਚ ਵਾਧਾ ਹੈ। ਛੋਟ ਦੀ ਰਕਮ ਵਿੱਚ 12,500 ਰੁਪਏ ਦਾ ਵਾਧਾ ਕੀਤਾ ਗਿਆ ਹੈ, ਯਾਨੀ ਨਵੀਂ ਟੈਕਸ ਪ੍ਰਣਾਲੀ ਵਿੱਚ ਪਹਿਲਾਂ 12,500 ਰੁਪਏ ਤੋਂ ਵਧਾ ਕੇ 25,000 ਰੁਪਏ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨ ਵਾਲਾ ਅਤੇ 7 ਲੱਖ ਰੁਪਏ ਦੀ ਟੈਕਸਯੋਗ ਆਮਦਨ ਵਾਲਾ ਵਿਅਕਤੀ ਧਾਰਾ 87A ਦੇ ਤਹਿਤ ਛੋਟ ਲਈ ਯੋਗ ਹੋਵੇਗਾ।

ਪ੍ਰਭਾਵ: ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨ ਵਾਲੇ ਅਤੇ 7 ਲੱਖ ਰੁਪਏ ਤੱਕ ਦੀ ਟੈਕਸਯੋਗ ਆਮਦਨ ਰੱਖਣ ਵਾਲੇ ਵਿਅਕਤੀ ਨੂੰ ITR ਫਾਈਲ ਕਰਨ ਵੇਲੇ ਕੋਈ ਟੈਕਸ ਅਦਾ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਪਹਿਲਾਂ, ਨਵੀਂ ਟੈਕਸ ਪ੍ਰਣਾਲੀ ਵਿੱਚ 5 ਲੱਖ ਰੁਪਏ ਤੱਕ ਦੀ ਟੈਕਸਯੋਗ ਆਮਦਨ ਲਈ ਧਾਰਾ 87 ਏ ਦੇ ਤਹਿਤ ਛੋਟ ਉਪਲਬਧ ਸੀ। ਇਸ ਲਈ, 2024 ਵਿੱਚ ਜਦੋਂ ਤੁਸੀਂ FY2023-24 (AY 2024-25) ਲਈ ITR ਫਾਈਲ ਕਰਦੇ ਹੋ ਅਤੇ ਟੈਕਸਯੋਗ ਆਮਦਨ 7 ਲੱਖ ਰੁਪਏ ਤੋਂ ਵੱਧ ਨਾ ਹੋਣ ਵਾਲੀ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਦੇ ਹੋ, ਤਾਂ ਕੋਈ ਟੈਕਸ ਭੁਗਤਾਨਯੋਗ ਨਹੀਂ ਹੋਵੇਗਾ।

ਨੋਟ ਕਰੋ ਕਿ ਪੁਰਾਣੇ ਟੈਕਸ ਪ੍ਰਣਾਲੀ ਦੇ ਤਹਿਤ 12,500 ਰੁਪਏ ਦੀ ਛੋਟ ਵੀ ਉਪਲਬਧ ਹੈ ਪਰ ਜੇਕਰ ਟੈਕਸਯੋਗ ਆਮਦਨ 5 ਲੱਖ ਰੁਪਏ ਤੋਂ ਵੱਧ ਨਾ ਹੋਵੇ।


5. ਕਰਜ਼ੇ ਦੇ ਮਿਉਚੁਅਲ ਫੰਡਾਂ ਵਿੱਚ ਕੋਈ LTCG ਲਾਭ ਨਹੀਂ: 31 ਮਾਰਚ, 2023 ਤੋਂ ਬਾਅਦ ਕਰਜ਼ੇ ਦੇ ਮਿਉਚੁਅਲ ਫੰਡਾਂ ਵਿੱਚ ਕੀਤੇ ਨਿਵੇਸ਼ ਕਢਵਾਉਣ 'ਤੇ ਲੰਬੇ ਸਮੇਂ ਦੇ ਪੂੰਜੀ ਲਾਭ ਟੈਕਸ ਲਈ ਯੋਗ ਨਹੀਂ ਹਨ। ਇਸਦਾ ਮਤਲਬ ਹੈ ਕਿ 3 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਰੱਖੇ ਗਏ ਕਰਜ਼ੇ ਦੀਆਂ ਮਿਉਚੁਅਲ ਫੰਡ ਇਕਾਈਆਂ 'ਤੇ ਪੂੰਜੀ ਲਾਭ ਹੁਣ ਸੂਚਕਾਂਕ ਦੇ ਨਾਲ LTCG ਵਜੋਂ ਟੈਕਸ ਦੇ ਯੋਗ ਨਹੀਂ ਹੋਣਗੇ।

ਪ੍ਰਭਾਵ: 31 ਮਾਰਚ, 2023 ਤੋਂ ਬਾਅਦ ਕੀਤੇ ਗਏ ਕਰਜ਼ੇ ਦੇ ਮਿਉਚੁਅਲ ਫੰਡ ਨਿਵੇਸ਼ਾਂ ਲਈ, ਕਿਸੇ ਵੀ ਪੂੰਜੀ ਲਾਭ-ਛੋਟੇ ਜਾਂ ਲੰਬੇ ਸਮੇਂ ਲਈ-ਤੇ ਫਿਕਸਡ ਡਿਪਾਜ਼ਿਟ ਤੋਂ ਪ੍ਰਾਪਤ ਕੀਤੇ ਵਿਆਜ ਵਾਂਗ ਹੀ ਟੈਕਸ ਲਗਾਇਆ ਜਾਵੇਗਾ। ਇਸਦਾ ਮਤਲਬ ਹੈ ਕਿ ਇਹਨਾਂ ਲਾਭਾਂ 'ਤੇ ਆਮਦਨ ਟੈਕਸ ਦਰ ਤੁਹਾਡੀ ਆਮਦਨੀ ਸਲੈਬਾਂ ਦੇ ਅਨੁਸਾਰ ਲਾਗੂ ਹੋਵੇਗੀ। ਪਹਿਲਾਂ, ਕਰਜ਼ੇ ਦੇ ਮਿਉਚੁਅਲ ਫੰਡਾਂ ਦਾ ਪਹਿਲਾਂ ਵਾਲੇ ਪੂੰਜੀ ਲਾਭਾਂ 'ਤੇ ਉਪਲਬਧ LTCG ਟੈਕਸ ਲਾਭ ਦੇ ਕਾਰਨ ਬੈਂਕ ਐਫਡੀਜ਼ ਨਾਲੋਂ ਵੱਧ ਸੀ।

ਛੋਟੀ ਰਾਹਤ ਇਹ ਹੈ ਕਿ 31 ਮਾਰਚ, 2023 ਤੱਕ ਕੀਤੇ ਗਏ ਕਰਜ਼ੇ ਦੇ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਲਈ, ਪੁਰਾਣੇ ਐਲਟੀਸੀਜੀ ਟੈਕਸ ਨਿਯਮ ਲਾਗੂ ਹੋਣਗੇ।


6. ਛੋਟੇ ਟੈਕਸਦਾਤਿਆਂ ਲਈ ਸੀਮਾਂਤ ਟੈਕਸ ਰਾਹਤ: ਇੱਕ ਵਿੱਤੀ ਸਾਲ ਵਿੱਚ 7 ਲੱਖ ਰੁਪਏ ਤੋਂ ਵੱਧ ਦੀ ਟੈਕਸਯੋਗ ਆਮਦਨ ਵਾਲੇ ਲੋਕਾਂ ਲਈ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਇੱਕ ਸੀਮਾਂਤ ਟੈਕਸ ਰਾਹਤ ਪੇਸ਼ ਕੀਤੀ ਗਈ ਹੈ। ਪਹਿਲਾਂ ਇਹ ਰਾਹਤ ਸਿਰਫ 50 ਲੱਖ ਰੁਪਏ ਤੋਂ ਵੱਧ ਟੈਕਸਯੋਗ ਆਮਦਨ ਵਾਲੇ ਟੈਕਸਦਾਤਾਵਾਂ ਲਈ ਉਪਲਬਧ ਸੀ। ਰਾਹਤ ਉਹਨਾਂ ਵਿਅਕਤੀਆਂ ਲਈ ਪੇਸ਼ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਆਮਦਨ ਵਿੱਚ ਮਾਮੂਲੀ ਵਾਧੇ ਕਾਰਨ ਟੈਕਸ ਦੀ ਆਮਦਨ ਵੱਧ ਹੁੰਦੀ ਹੈ।

ਪ੍ਰਭਾਵ: ਨਵੇਂ ਨਿਯਮ ਦੇ ਅਨੁਸਾਰ, ਜੇਕਰ ਕੋਈ ਵਿਅਕਤੀ ITR ਭਰਦੇ ਸਮੇਂ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਦਾ ਹੈ, ਪਰ 7 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ ਟੈਕਸ ਉਸ ਰਕਮ ਤੋਂ ਵੱਧ ਹੈ ਜਿਸ ਦੁਆਰਾ ਆਮਦਨ 7 ਲੱਖ ਰੁਪਏ ਤੋਂ ਵੱਧ ਹੈ, ਤਾਂ ਵਿਅਕਤੀ ਯੋਗ ਹੋਵੇਗਾ। ਅਜਿਹੇ ਮਾਮਲਿਆਂ ਵਿੱਚ ਮਾਮੂਲੀ ਰਾਹਤ ਦਾ ਦਾਅਵਾ ਕਰਨ ਲਈ।

ਨੋਟ ਕਰੋ ਕਿ ਪੁਰਾਣੇ ਟੈਕਸ ਪ੍ਰਣਾਲੀ ਦੇ ਤਹਿਤ ਛੋਟੇ ਟੈਕਸਦਾਤਾਵਾਂ ਲਈ ਅਜਿਹੀ ਕੋਈ ਮਾਮੂਲੀ ਰਾਹਤ ਉਪਲਬਧ ਨਹੀਂ ਹੈ ਜਿਨ੍ਹਾਂ ਦੀ ਟੈਕਸਯੋਗ ਆਮਦਨ 5 ਲੱਖ ਰੁਪਏ ਤੋਂ ਵੱਧ ਹੈ।


7. ਨਵੀਂ ਟੈਕਸ ਪ੍ਰਣਾਲੀ ਵਿੱਚ ਸਭ ਤੋਂ ਵੱਧ ਸਰਚਾਰਜ ਦਰ ਘਟਾਈ ਗਈ: ਕੁੱਲ ਭੁਗਤਾਨ ਯੋਗ ਟੈਕਸ 'ਤੇ ਸਰਚਾਰਜ ਲਾਗੂ ਹੁੰਦਾ ਹੈ ਜੇਕਰ ਕਿਸੇ ਵਿਅਕਤੀ ਦੀ ਟੈਕਸਯੋਗ ਆਮਦਨ 50 ਲੱਖ ਰੁਪਏ ਤੋਂ ਵੱਧ ਹੈ। 37% ਦੀ ਸਭ ਤੋਂ ਉੱਚੀ ਸਰਚਾਰਜ ਦਰ ਪਹਿਲਾਂ ਲਾਗੂ ਹੁੰਦੀ ਸੀ ਜੇਕਰ ਕੁੱਲ ਟੈਕਸਯੋਗ ਆਮਦਨ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ 5 ਕਰੋੜ ਰੁਪਏ ਤੋਂ ਵੱਧ ਹੈ। ਜੇਕਰ ਕੋਈ ਵਿਅਕਤੀ FY2023-24 (AY 2024-25) ਲਈ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਦਾ ਹੈ, ਤਾਂ ਸਭ ਤੋਂ ਵੱਧ ਸਰਚਾਰਜ ਦਰ ਨੂੰ 37% ਤੋਂ ਘਟਾ ਕੇ 25% ਕਰ ਦਿੱਤਾ ਗਿਆ ਹੈ।

ਪ੍ਰਭਾਵ: ਸਰਚਾਰਜ ਦਰ ਵਿੱਚ ਬਦਲਾਅ ਮੁੱਖ ਤੌਰ 'ਤੇ HNIs ਨੂੰ ਖਾਸ ਤੌਰ 'ਤੇ 5 ਕਰੋੜ ਰੁਪਏ ਕਮਾਉਣ ਵਾਲਿਆਂ ਦੀ ਮਦਦ ਕਰੇਗਾ। ਇਹ ਬਦਲਾਅ ਅਧਿਕਤਮ ਟੈਕਸ ਦਰ 42.744% ਤੋਂ ਘਟਾ ਕੇ 39% ਕਰ ਦੇਵੇਗਾ।


8. ਛੁੱਟੀ ਐਨਕੈਸ਼ਮੈਂਟ 'ਤੇ ਟੈਕਸ ਛੋਟ ਵਿੱਚ ਵਾਧਾ: ਗੈਰ-ਸਰਕਾਰੀ ਕਰਮਚਾਰੀਆਂ ਲਈ ਇੱਕ ਹੋਰ ਵੱਡੀ ਘੋਸ਼ਣਾ ਛੁੱਟੀ ਇਨਕੈਸ਼ਮੈਂਟ 'ਤੇ ਉਪਲਬਧ ਟੈਕਸ ਛੋਟ ਵਿੱਚ ਵਾਧਾ ਸੀ। ਟੈਕਸ ਛੋਟ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕਰ ਦਿੱਤੀ ਗਈ ਹੈ।

ਪ੍ਰਭਾਵ: ਕਿਸੇ ਵਿਅਕਤੀ ਨੂੰ ਆਮ ਤੌਰ 'ਤੇ ਅਸਤੀਫ਼ੇ, ਸੇਵਾਮੁਕਤੀ ਜਾਂ ਕਿਸੇ ਹੋਰ ਘਟਨਾ ਦੇ ਸਮੇਂ ਛੁੱਟੀ ਦੀ ਨਕਦੀ (ਜੇਕਰ ਇਸਦੇ ਯੋਗ ਹੈ) ਪ੍ਰਾਪਤ ਹੁੰਦੀ ਹੈ ਜਿੱਥੇ ਉਹ ਨੌਕਰੀ ਛੱਡਦਾ ਹੈ। ਇਸ ਟੈਕਸ ਛੋਟ ਦੀ ਸੀਮਾ ਨੂੰ ਵਧਾਉਣ ਨਾਲ, ਕੋਈ ਵਿਅਕਤੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਟੈਕਸ ਛੋਟ ਵਾਲੀ ਛੁੱਟੀ ਇਨਕੈਸ਼ਮੈਂਟ ਆਮਦਨ ਪ੍ਰਾਪਤ ਕਰਨ ਦੇ ਯੋਗ ਹੋ ਜਾਵੇਗਾ। 25 ਲੱਖ ਰੁਪਏ ਦੀ ਇਹ ਟੈਕਸ ਛੋਟ ਸੀਮਾ ਕਿਸੇ ਵਿਅਕਤੀ ਦੇ ਜੀਵਨ ਕਾਲ ਵਿੱਚ ਪ੍ਰਾਪਤ ਹੋਈਆਂ ਅਜਿਹੀਆਂ ਸਾਰੀਆਂ ਰਕਮਾਂ ਲਈ ਲਾਗੂ ਹੁੰਦੀ ਹੈ।


9. ਕਿਰਾਏ ਤੋਂ ਮੁਕਤ ਮਕਾਨ ਦੀ ਤਨਖਾਹ ਲਈ ਨਿਯਮ ਬਦਲੇ: ਸੀਬੀਡੀਟੀ ਨੇ ਆਪਣੇ ਮਾਲਕਾਂ ਤੋਂ ਕਿਰਾਏ-ਮੁਕਤ ਰਿਹਾਇਸ਼ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਨਵੇਂ ਨਿਯਮ 1 ਸਤੰਬਰ 2023 ਤੋਂ ਲਾਗੂ ਹੋ ਗਏ ਹਨ।

ਪ੍ਰਭਾਵ: ਟੈਕਸ ਮਾਹਰਾਂ ਦੇ ਅਨੁਸਾਰ, ਨਵੇਂ ਨਿਯਮਾਂ ਨਾਲ ਕਿਰਾਏ-ਮੁਕਤ ਰਿਹਾਇਸ਼ 'ਤੇ ਲਾਗੂ TDS ਨੂੰ ਘੱਟ ਕਰਨ ਦੀ ਸੰਭਾਵਨਾ ਹੈ। ਇਹ ਇੱਕ ਤਨਖਾਹਦਾਰ ਵਿਅਕਤੀ ਨੂੰ ਵੱਧ ਤੋਂ ਵੱਧ ਘਰ ਲੈ ਜਾਣ ਦੀ ਤਨਖਾਹ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ, ਨਵੇਂ ਨਿਯਮਾਂ ਵਿੱਚ ਮਹਿੰਗਾਈ ਨਾਲ ਜੁੜੀ ਕੈਪ ਦੀ ਸ਼ੁਰੂਆਤ ਕੀਤੀ ਗਈ ਹੈ ਜੇਕਰ ਉਹੀ ਘਰ ਇੱਕ ਕਰਮਚਾਰੀ ਨੂੰ ਇੱਕ ਸਾਲ ਤੋਂ ਵੱਧ ਕਿਰਾਏ 'ਤੇ ਦਿੱਤਾ ਜਾਂਦਾ ਹੈ।

ਨਾਲ ਜੁੜੀ ਕੈਪ ਦੀ ਸ਼ੁਰੂਆਤ ਕੀਤੀ ਗਈ ਹੈ ਜੇਕਰ ਉਹੀ ਘਰ ਇੱਕ ਕਰਮਚਾਰੀ ਨੂੰ ਇੱਕ ਸਾਲ ਤੋਂ ਵੱਧ ਕਿਰਾਏ 'ਤੇ ਦਿੱਤਾ ਜਾਂਦਾ ਹੈ।


10. ਜੀਵਨ ਬੀਮਾ ਪਰਿਪੱਕਤਾ ਦੀ ਰਕਮ ਪੂਰੀ ਤਰ੍ਹਾਂ ਟੈਕਸ-ਮੁਕਤ ਨਹੀਂ ਹੋਵੇਗੀ: ਬਜਟ 2023 ਨੇ ਗੈਰ-ULIP ਜੀਵਨ ਬੀਮਾ ਪਾਲਿਸੀਆਂ ਤੋਂ ਟੈਕਸ-ਮੁਕਤ ਪਰਿਪੱਕਤਾ ਰਕਮ 'ਤੇ ਇੱਕ ਸੀਮਾ ਦਾ ਐਲਾਨ ਕੀਤਾ ਹੈ। ਘੋਸ਼ਣਾ ਦੇ ਅਨੁਸਾਰ, ਜੇਕਰ ਸਾਰੀਆਂ ਗੈਰ-ਯੂਲਿਪ ਜੀਵਨ ਬੀਮਾ ਪਾਲਿਸੀਆਂ 'ਤੇ ਭੁਗਤਾਨ ਕੀਤਾ ਕੁੱਲ ਪ੍ਰੀਮੀਅਮ ਇੱਕ ਵਿੱਤੀ ਸਾਲ ਵਿੱਚ 5 ਲੱਖ ਰੁਪਏ ਤੋਂ ਵੱਧ ਹੈ, ਤਾਂ ਪਰਿਪੱਕਤਾ ਦੀ ਰਕਮ ਟੈਕਸਯੋਗ ਹੋਵੇਗੀ।

ਪ੍ਰਭਾਵ: CBDT ਨੇ ਉਪਰੋਕਤ ਨੀਤੀਆਂ ਦੇ ਮਾਮਲੇ ਵਿੱਚ ਟੈਕਸ ਯੋਗ ਮਿਆਦ ਪੂਰੀ ਹੋਣ ਦੀ ਰਕਮ ਦੀ ਗਣਨਾ ਕਰਨ ਲਈ ਨਿਯਮ ਜਾਰੀ ਕੀਤੇ ਹਨ। ਟੈਕਸਯੋਗ ਪਰਿਪੱਕਤਾ ਰਕਮ ਦੀ ਗਣਨਾ ਤਾਂ ਹੀ ਕੀਤੀ ਜਾਵੇਗੀ ਜੇਕਰ ਜੀਵਨ ਬੀਮਾ ਪਾਲਿਸੀਆਂ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ ਜਿਵੇਂ ਕਿ ਸਿੰਗਲ ਜਾਂ ਮਲਟੀਪਲ ਗੈਰ-ਯੂਲਿਪ ਬੀਮਾ ਪਾਲਿਸੀਆਂ ਲਈ ਭੁਗਤਾਨ ਕੀਤੇ ਪ੍ਰੀਮੀਅਮ ਦੀ ਕੁੱਲ ਰਕਮ।

ਨੋਟ ਕਰੋ ਕਿ 31 ਮਾਰਚ, 2023 ਤੱਕ ਜਾਰੀ ਕੀਤੀਆਂ ਜੀਵਨ ਬੀਮਾ ਪਾਲਿਸੀਆਂ ਲਈ, ਪਰਿਪੱਕਤਾ ਦੀ ਰਕਮ ਭੁਗਤਾਨ ਕੀਤੇ ਪ੍ਰੀਮੀਅਮ ਦੀ ਰਕਮ ਦੇ ਬਾਵਜੂਦ ਟੈਕਸ ਤੋਂ ਮੁਕਤ ਰਹੇਗੀ। ਸਿਰਫ਼ 1 ਅਪ੍ਰੈਲ, 2023 ਨੂੰ ਜਾਂ ਇਸ ਤੋਂ ਬਾਅਦ ਜਾਰੀ ਕੀਤੀਆਂ ਜੀਵਨ ਬੀਮਾ ਪਾਲਿਸੀਆਂ ਹੀ ਇਹਨਾਂ ਨਿਯਮਾਂ ਦੁਆਰਾ ਪ੍ਰਭਾਵਿਤ ਹੋਣਗੀਆਂ।


11. ਜਾਇਦਾਦ ਦੀ ਵਿਕਰੀ ਤੋਂ ਪੂੰਜੀ ਲਾਭ ਕਟੌਤੀਆਂ 'ਤੇ 10 ਕਰੋੜ ਰੁਪਏ ਦੀ ਸੀਮਾ: ਸਰਕਾਰ ਨੇ ਰਿਹਾਇਸ਼ੀ ਜਾਇਦਾਦ ਦੀ ਵਿਕਰੀ ਤੋਂ ਹੋਣ ਵਾਲੇ ਪੂੰਜੀ ਲਾਭ ਤੋਂ ਦਾਅਵਾ ਕੀਤੇ ਜਾਣ ਵਾਲੇ ਅਧਿਕਤਮ ਕਟੌਤੀ 'ਤੇ 10 ਕਰੋੜ ਰੁਪਏ ਦੀ ਸੀਮਾ ਰੱਖੀ ਹੈ। ਇਨਕਮ ਟੈਕਸ ਐਕਟ, 1961 ਦੇ ਸੈਕਸ਼ਨ 54 ਅਤੇ ਸੈਕਸ਼ਨ 54F ਦੇ ਤਹਿਤ ਇਹ ਕਟੌਤੀਆਂ ਦਾ ਦਾਅਵਾ ਕੀਤਾ ਗਿਆ ਹੈ। ਇਸ ਕਾਰਨ ਸਰਕਾਰ ਨੇ ਕੈਪੀਟਲ ਗੇਨ ਅਕਾਊਂਟ ਸਕੀਮ ਵਿੱਚ ਵੀ ਨਿਵੇਸ਼ ਲਈ ਇੱਕ ਸੀਮਾ ਰੱਖੀ ਹੈ।

ਪ੍ਰਭਾਵ: 31 ਮਾਰਚ, 2023 ਤੱਕ, ਘਰ ਦੀ ਜਾਇਦਾਦ ਰਾਹੀਂ ਮੁੜ ਨਿਵੇਸ਼ ਲਈ ਟੈਕਸ ਕਟੌਤੀ ਲਈ ਯੋਗ ਪੂੰਜੀ ਲਾਭ ਦੀ ਰਕਮ 'ਤੇ ਕੋਈ ਸੀਮਾ ਨਹੀਂ ਸੀ। ਨਵਾਂ ਬਦਲਾਅ ਵਿਅਕਤੀਆਂ ਖਾਸ ਤੌਰ 'ਤੇ HNIs 'ਤੇ ਪ੍ਰਭਾਵ ਪਾਵੇਗਾ ਜੋ ਆਪਣਾ ਪੁਰਾਣਾ ਘਰ ਵੇਚਦੇ ਹਨ ਅਤੇ LTCG 'ਤੇ ਟੈਕਸ ਬਚਾਉਣ ਲਈ ਰਕਮ ਨੂੰ ਨਵੀਂ ਜਾਇਦਾਦ ਵਿੱਚ ਦੁਬਾਰਾ ਨਿਵੇਸ਼ ਕਰਦੇ ਹਨ।


12. ITR ਰੱਦ ਕਰੋ: 2023 ਵਿੱਚ, ਇਨਕਮ ਟੈਕਸ ਵਿਭਾਗ ਨੇ ਡਿਸਕਾਰਡ ਰਿਟਰਨ ਵਿਕਲਪ ਦੀ ਸ਼ੁਰੂਆਤ ਕੀਤੀ। ਇਹ ਵਿਸ਼ੇਸ਼ਤਾ ਵਿਅਕਤੀਆਂ ਨੂੰ ਆਪਣੇ ਅਣ-ਪ੍ਰਮਾਣਿਤ ਆਈ.ਟੀ.ਆਰ. ਨੂੰ ਪੂਰੀ ਤਰ੍ਹਾਂ ਮਿਟਾਉਣ ਦੀ ਆਗਿਆ ਦਿੰਦੀ ਹੈ।

ਪ੍ਰਭਾਵ: ਇਹ ਵਿਸ਼ੇਸ਼ਤਾ ਇੱਕ ਵਿਅਕਤੀ ਨੂੰ ਆਪਣੇ ਪਹਿਲਾਂ ਜਮ੍ਹਾਂ ਕੀਤੇ ਆਈਟੀਆਰ ਨੂੰ ਮਿਟਾਉਣ ਵਿੱਚ ਮਦਦ ਕਰੇਗੀ ਬਸ਼ਰਤੇ ਇਹ ਪ੍ਰਮਾਣਿਤ ਨਾ ਹੋਵੇ। ਇਸ ਤੋਂ ਇਲਾਵਾ, ਇਹ ਕਿਸੇ ਵਿਅਕਤੀ ਨੂੰ ਸੰਸ਼ੋਧਿਤ ਆਈਟੀਆਰ ਫਾਈਲਿੰਗ ਪ੍ਰਕਿਰਿਆ ਵਿੱਚੋਂ ਲੰਘਣ ਵਿੱਚ ਮਦਦ ਕਰੇਗਾ ਜੇਕਰ ਆਈਟੀਆਰ ਜਮ੍ਹਾਂ ਹੋਣ ਤੋਂ ਬਾਅਦ ਪਰ ਇਸਦੀ ਪੁਸ਼ਟੀ ਹੋਣ ਤੋਂ ਪਹਿਲਾਂ ਕੋਈ ਗਲਤੀ ਲੱਭੀ ਜਾਂਦੀ ਹੈ।


13. ਔਨਲਾਈਨ ਗੇਮ ਜਿੱਤਣ 'ਤੇ ਟੀਡੀਐਸ: ਸਰਕਾਰ ਨੇ ਉਸ ਥ੍ਰੈਸ਼ਹੋਲਡ ਨੂੰ ਹਟਾ ਦਿੱਤਾ ਹੈ ਜੋ ਔਨਲਾਈਨ ਗੇਮਾਂ ਤੋਂ ਜਿੱਤਾਂ 'ਤੇ ਟੈਕਸ ਦੀ ਕਟੌਤੀ ਲਈ ਲਾਗੂ ਸੀ। 31 ਮਾਰਚ, 2023 ਤੱਕ, ਔਨਲਾਈਨ ਗੇਮਾਂ ਤੋਂ ਜਿੱਤਾਂ 'ਤੇ ਟੀਡੀਐਸ ਲਾਗੂ ਸੀ ਜੇਕਰ ਇਹ ਇੱਕ ਵਿੱਤੀ ਸਾਲ ਵਿੱਚ 10,000 ਰੁਪਏ ਤੋਂ ਵੱਧ ਹੈ। ਹਾਲਾਂਕਿ, 1 ਅਪ੍ਰੈਲ ਤੋਂ, ਕਿਉਂਕਿ ਕੋਈ ਥ੍ਰੈਸ਼ਹੋਲਡ ਨਹੀਂ ਹੋਵੇਗਾ, ਇਸ ਲਈ ਜਿੱਤੇ ਗਏ ਹਰ ਰੁਪਏ 'ਤੇ TDS ਲਾਗੂ ਹੋਵੇਗਾ।

ਪ੍ਰਭਾਵ: ਔਨਲਾਈਨ ਜਿੱਤਾਂ 'ਤੇ TDS 30% 'ਤੇ ਕੱਟਿਆ ਜਾਵੇਗਾ। ਇਸ ਲਈ, ਜੇਕਰ ਤੁਸੀਂ ਔਨਲਾਈਨ ਗੇਮਾਂ ਖੇਡ ਕੇ 1,000 ਰੁਪਏ ਜਿੱਤੇ ਹਨ, ਤਾਂ 300 ਰੁਪਏ ਕੱਟੇ ਜਾਣਗੇ ਅਤੇ ਸਰਕਾਰ ਕੋਲ ਜਮ੍ਹਾ ਕੀਤੇ ਜਾਣਗੇ। ਜੇਕਰ ਤੁਹਾਡੀ ਟੈਕਸਯੋਗ ਆਮਦਨ ਤੋਂ ਜ਼ਿਆਦਾ ਟੈਕਸ ਕੱਟਿਆ ਜਾਂਦਾ ਹੈ, ਤਾਂ ਤੁਹਾਨੂੰ ਇਨਕਮ ਟੈਕਸ ਰਿਫੰਡ ਦਾ ਦਾਅਵਾ ਕਰਨ ਲਈ ITR ਫਾਈਲ ਕਰਨ ਦੀ ਲੋੜ ਹੋਵੇਗੀ।


14. ਗੈਰ-ITR ਫਾਈਲਰਾਂ ਲਈ ਉੱਚ ਟੀਡੀਐਸ 'ਤੇ ਰਾਹਤ: ਬਜਟ 2023 ਵਿੱਚ ਉਨ੍ਹਾਂ ਲਈ ਉੱਚ ਟੀਡੀਐਸ 'ਤੇ ਰਾਹਤ ਦੀ ਘੋਸ਼ਣਾ ਕੀਤੀ ਗਈ ਸੀ ਜਿਨ੍ਹਾਂ ਨੂੰ ਲਾਜ਼ਮੀ ਤੌਰ 'ਤੇ ITR ਫਾਈਲ ਕਰਨ ਦੀ ਲੋੜ ਨਹੀਂ ਹੈ। 'ਨਿਸ਼ਿਸ਼ਟ ਵਿਅਕਤੀਆਂ' ਦੀ ਪਰਿਭਾਸ਼ਾ ਨੂੰ ਉਨ੍ਹਾਂ ਵਿਅਕਤੀਆਂ ਨੂੰ ਬਾਹਰ ਕਰਨ ਲਈ ਸੋਧਿਆ ਗਿਆ ਸੀ ਜਿਨ੍ਹਾਂ ਨੂੰ ਵਿੱਤੀ ਸਾਲ ਵਿੱਚ ITR ਦਾਇਰ ਕਰਨ ਦੀ ਲੋੜ ਨਹੀਂ ਹੈ।

ਪ੍ਰਭਾਵ: ਇਹ ਉਹਨਾਂ ਵਿਅਕਤੀਆਂ ਲਈ ਇੱਕ ਵੱਡੀ ਰਾਹਤ ਹੈ ਜਿਨ੍ਹਾਂ ਨੂੰ ਲਾਜ਼ਮੀ ਤੌਰ 'ਤੇ ITR ਫਾਈਲ ਕਰਨ ਦੀ ਜ਼ਰੂਰਤ ਨਹੀਂ ਸੀ ਪਰ ਫਾਈਲ ਨਾ ਕਰਨ ਕਾਰਨ ਉਨ੍ਹਾਂ ਦੀ ਆਮਦਨੀ 'ਤੇ ਵੱਧ TDS ਦੇ ਅਧੀਨ ਸਨ। ਬੈਂਕ FD, ਲਾਭਅੰਸ਼ ਆਮਦਨ ਅਤੇ ਹੋਰ ਨਿਸ਼ਚਿਤ ਆਮਦਨਾਂ ਤੋਂ ਉਹਨਾਂ ਦੀ ਆਮਦਨ 'ਤੇ ਇੱਕ ਉੱਚ ਟੀਡੀਐਸ ਲਾਗੂ ਸੀ। ਹੁਣ ਅਜਿਹੇ ਵਿਅਕਤੀ ਦੀ ਆਮਦਨ 'ਤੇ ITR ਨਾ ਭਰਨ ਕਾਰਨ ਟੈਕਸ ਦੀ ਜ਼ਿਆਦਾ ਕਟੌਤੀ ਨਹੀਂ ਹੋਵੇਗੀ। 2024 ਵਿੱਚ ਵੱਧ TDS ਤੋਂ ਬਚਣ ਲਈ, ਉਹਨਾਂ ਨੂੰ ITR ਫਾਈਲ ਕਰਨ ਦੀ ਲੋੜ ਨਹੀਂ ਹੋਵੇਗੀ।

ਪੰਜਾਬ ਦੀਆਂ ਜ਼ਮੀਨਾਂ ਬਨਾਮ ਕਾਰਪੋਰੇਟ ਘਰਾਣੇ

ਪੰਜਾਬ ਦੀਆਂ ਜ਼ਮੀਨਾਂ ਜ਼ਲਦੀ ਹੀ ਕਾਰਪੋਰੇਟ ਹੜੱਪ ਜਾਣਗੇ..

ਦਿੱਲੀ ਵਿੱਚ ਚੱਲੇ ਲੰਮੇ ਸਘੰਰਸ਼ ਤੋਂ ਬਾਅਦ ਇੱਕ ਵਾਰ ਤਾਂ ਲੱਗ ਰਿਹਾ ਸੀ ਕਿ ਸਾਡੀਆਂ ਜ਼ਮੀਨਾਂ ਬਚ ਗਈਆਂ ਹਨ ਪਰ ਹੁਣ ਕਾਰਪੋਰੇਟ ਜਗਤ ਤੇ ਰੌਸਚਾਈਲਡ ਫੈਮਲੀ ਨੇ ਨਵੇਂ ਰਾਹ ਤਿਆਰ ਕਰ ਲਏ ਲਗਦੇ ਹਨ। ਅਸਲ ਵਿੱਚ ਕਰੋਨਾ ਨਾਮ ਦੀ ਬੀਮਾਰੀ ਕਾਰਪੋਰੇਟ ਜਗਤ ਵਲੋਂ ਖ਼ੁਦ ਤਿਆਰ ਕੀਤੀ ਗਈ ਸੀ ਜਿਸਦਾ ਮਕਸਦ ਸੀ ਕਿ ਲੋਕਾਂ ਨੂੰ ਅਨੁਸ਼ਾਸਨ ਵਿੱਚ ਰੱਖਣਾ ਤੇ ਭਵਿੱਖ ਲਈ ਅਨੁਸ਼ਾਸਨ ਵਿੱਚ ਰਹਿਣ ਲਈ ਮਾਨਸਿਕ ਤੌਰ ਤੇ ਤਿਆਰ ਕਰਨਾ। ਜਦੋਂ ਵੀ ਕੋਈ ਕੌਮਾਤਰੀ ਕਨੂੰਨ ਲਾਗੂ ਕਰਨਾ ਹੋਵੇ ਜਾਂ ਧੱਕਾ ਕਰਨਾ ਹੋਵੇ ਤਾਂ ਕੋਈ ਕਰੋਨਾ ਵਰਗਾ ਸੋਸਾ ਛੱਡਕੇ ਲੋਕਾਂ ਨੂੰ ਅੰਦਰ ਤਾੜ ਦਿਓ ਤੇ ਮਗਰੋਂ ਜੋ ਮਰਜ਼ੀ ਲਾਗੂ ਕਰੋ। 

ਕਾਰਪੋਰੇਟ ਜਗਤ ਦੀ ਇਹ ਲੋੜ ਹੈ ਕਿ ਸਸਤੀ ਲੇਬਰ ਮਿਲੇ, ਕੋਈ ਯੂਨੀਅਨਾਂ ਨਾ ਬਣਨ। ਇਸ ਸਭ ਕੁਝ ਲਾਗੂ ਕਰਨ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਕੋਲ ਕੋਈ ਪਰਮਾਨੈਟ ਕਮਾਈ ਦਾ ਸਾਧਨ ਜਾਂ ਇਨਕਮ ਨਾ ਹੋਵੇ। Permanent ਕਮਾਈ ਦੇ ਸਾਧਨਾਂ ਵਿੱਚ ਸ਼ਾਮਲ ਹਨ, ਜ਼ਮੀਨ ਦੀ ਮਾਲਕੀ, ਕਿਉਂਕਿ ਜਿਸ ਕੋਲ ਜ਼ਮੀਨ ਹੈ ਉਸਨੂੰ ਕਾਰਪੋਰੇਟ ਵਲੋਂ ਗ਼ੁਲਾਮ ਬਣਾਉਣ 'ਚ ਮੁਸ਼ਕਲ ਆਉਂਦੀ ਹੈ। 

ਦੂਜਾ ਹੈ ਪੱਕੀ ਨੌਕਰੀ, ਜਿਸ ਕੋਲ਼ ਪੱਕੀ ਨੌਕਰੀ (ਸਰਕਾਰੀ ਜਾਂ ਗੈਰ-ਸਰਕਾਰੀ) ਹੈ, ਉਸਨੂੰ ਵੀ ਕਾਰਪੋਰੇਟ ਦੀ ਮਸ਼ੀਨ ਦਾ ਪੁਰਜ਼ਾ ਬਣਾਉਣਾ ਔਖਾ ਹੈ।

ਤੀਜਾ ਹੈ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਪੱਕੀ ਪੈਨਸ਼ਨ, ਜਿਵੇ ਕਿ ਹੁਣ ਤੱਕ ਸਰਕਾਰੀ ਮੁਲਾਜ਼ਮਾਂ ਤੇ ਫ਼ੌਜੀਆਂ ਨੂੰ ਮਿਲਦੀ ਰਹੀ ਹੈ। ਅਜਿਹੇ ਉਪਰੋਕਤ ਤੇ ਹੋਰ ਸਾਧਨਾਂ ਰਾਹੀਂ ਜਿੰਨ੍ਹਾ ਕੋਲ਼ ਕੋਈ ਪੱਕੀ ਤੇ ਬੱਝਵੀਂ ਆਮਦਨ ਦਾ ਸਾਧਨ ਹੈ ਉਹ ਕਾਰਪੋਰੇਟ ਮਸ਼ੀਨ ਦੀਆਂ ਗਰਾਰੀਆਂ 📽️ ਵਿੱਚ ਕਦੇ ਵੀ ਰੈਲਾ (ਬਿਨਾਂ ਵਿਰੋਧ) ਨਹੀਂ ਚੱਲ ਸਕਦੇ। 

ਸੋ ਮੋਦੀ ਬਾਈਡਨ ਟਰੂਡੋ ਸਾਰੇ ਕੌਮਾਂਤਰੀ ਕਾਰਪੋਰੇਟ ਦੇ ਇੱਕ ਕਿਸਮ ਦੇ ਨੌਕਰ ਹਨ, ਕਾਰਪੋਰੇਟ ਇਹੋ ਜਿਹੇ ਦੇਸ਼ਾਂ ਦੇ ਮੁੱਖੀਆਂ ਰਾਹੀਂ ਆਪਣੀਆਂ ਨੀਤੀਆਂ ਲਾਗੂ ਕਰਦੇ ਹਨ। ਮੌਜ਼ੂਦਾ ਕਾਰਪੋਰੇਟ ਪਾਲਿਸੀ ਬੜੀ ਸਪੱਸ਼ਟ ਹੈ ਕਿ ਕਿਸੇ ਕੋਲ਼ ਵੀ ਕੋਈ permanent ਤੇ ਬੱਝਵੀਂ ਆਮਦਨ ਦਾ ਸਾਧਨ ਨਹੀਂ ਛੱਡਣਾ। ਇਸੇ ਨੀਤੀ ਤਹਿਤ ਫ਼ੌਜ ਵਿਚ ਪੱਕੀ ਭਰਤੀ ਬੰਦ ਕਰ ਦਿੱਤੀ ਹੈ ਤੇ ਹੁਣ 5 - 5 ਸਾਲ ਲਈ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਸਰਕਾਰੀ ਮਹਿਕਮਿਆਂ ਵਿੱਚ ਭਰਤੀ ਸਾਲਾਨਾ ਪੈਕੇਜ਼ ਦੇ ਅਧਾਰ ਤੇ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਰਿਟਾਇਰਮੈਂਟ ਬਾਅਦ ਮਿਲਣ ਵਾਲੀ ਪੈਨਸ਼ਨ 2004 ਤੋਂ ਬੰਦ ਕਰ ਦਿੱਤੀ ਹੈ। 

ਕਈ ਲੋਕ ਸੋਚਦੇ ਹਨ ਕਿ ਰਾਜਸਥਾਨ ਹਿਮਾਚਲ 'ਚ ਕਾਂਗਰਸ ਸਰਕਾਰ ਤੇ ਪੰਜਾਬ ਵਿੱਚ ਸਰਕਾਰ ਨੇ ਦੁਬਾਰਾ ਪੈਨਸ਼ਨ ਲਾਗੂ ਦਿੱਤੀ ਹੈ, ਇਹ ਸਭ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ,  ਕਾਰਪੋਰੇਟਾਂ ਦੇ ਫੈਸਲਿਆਂ ਨੂੰ ਤਾਂ ਬਾਈਡਨ ਟਰੰਪ ਵਰਗੇ ਵੀ ਸਿਰ ਨੀਵੇਂ ਕਰਕੇ ਲਾਗੂ ਕਰਦੇ ਹਨ। ਨੌਕਰੀਆਂ ਪੈਨਸ਼ਨਾਂ ਦੀ ਪੱਕੀ ਆਮਦਨ ਰੋਕਣ ਦੇ ਮੋਦੀ ਸਰਕਾਰ ਨੇ ਇੰਤਜ਼ਾਮ ਕਰ ਲਏ ਹਨ ਪਰ ਕਿਸਾਨ ਮੋਰਚੇ ਨੇ ਜਮੀਨਾਂ ਖੋਹਣ ਵਾਲਾ ਫ਼ਾਰਮੂਲਾ ਇਕ ਵਾਰ ਫੇਲ ਕਰ ਦਿੱਤਾ ਸੀ।

         ਪਿਛਲੇ ਸਾਲ ਮੈਂ ਛੇ ਕੁ ਮਹੀਨੇ ਕਿਸੇ ਮਜ਼ਬੂਰੀ ਵੱਸ ਕੈਨੇਡਾ ✈️ ਗਿਆ ਸੀ ਤਾਂ ਉਥੇ ਕੁੱਝ ਸੂਝਵਾਨ ਲੋਕਾਂ ਤੋਂ ਪਤਾ ਲੱਗਿਆ ਕਿ ਜ਼ਮੀਨਾਂ ਖੋਹਣ ਲਈ ਕਾਰਪੋਰੇਟ ਨੇ ਨਵੇਂ ਫ਼ਾਰਮੂਲੇ ਤਿਆਰ ਕਰ ਲਏ ਹਨ। ਅਸਲ ਵਿਚ ਮੋਦੀ ਟਰੂਡੋ ਬਾਈਡਨ ਰਿਸ਼ੀ ਆਦਿਕ ਹਨ ਤਾਂ ਸਾਰੇ ਕਾਰਪੋਰੇਟ ਦੇ ਗ਼ੁਲਾਮ ਹੀ। ਉਦੋਂ ਮੈਨੂੰ ਉਥੇ ਵਿਦਵਾਨ  ਲੋਕਾਂ ਤੋਂ ਪਤਾ ਲੱਗਿਆ ਸੀ ਕਿ ਜ਼ਲਦੀ ਹੀ ਪੰਜਾਬੀ ਨੌਜਵਾਨਾਂ ਨੂੰ ਬਿਨਾ ਆਈਲਟਸ ਕੈਨੇਡਾ ਦਾ ਵੀਜ਼ਾ ਧੜਾ ਧੜ ਦੇਣਾ ਸ਼ੁਰੂ ਹੋਵੇਗਾ ਤੇ ਉਸਤੋਂ ਬਾਅਦ ਕਨੇਡਾ ਵਿੱਚ ਇੰਨ੍ਹਾ ਨੌਜਵਾਨਾਂ ਨੂੰ ਪੰਜਾਬ ਵਿਚਲੀਆਂ ਜ਼ਮੀਨਾਂ ਤੇ ਕਰਜ਼ੇ ਦਿੱਤੇ ਜਾਣਗੇ ਤੇ ਅੱਗੇ ਮਹਿੰਗੇ ਕਰਜ਼ੇ ਮੋੜੇ ਹੀ ਨਹੀਂ ਜਾਣੇ ਤੇ ਪੰਜਾਬ ਵਿਚਲੀਆਂ ਜ਼ਮੀਨਾਂ ਤੇ ਕਨੇਡਾ ਦੇ ਬੈਕਾਂ ਰਾਹੀ ਕਾਰਪੋਰੇਟ ਕਾਬਜ਼ ਹੋ ਜਾਣਗੇ। 

ਜਦੋਂ 20 - 30% ਜ਼ਮੀਨ ਤੇ ਕਾਰਪੋਰੇਟ ਕਾਬਜ਼ ਹੋ ਗਏ ਤਾ ਬਾਕੀ ਕਿਸਾਨ ਵੀ ਸਰੰਡਰ ਕਰ ਜਾਣਗੇ। ਉਦੋਂ ਮੈਨੂੰ ਮਿਲੀ ਇਹ ਜਾਣਕਾਰੀ ਤੇ ਭਵਿੱਖਬਾਣੀ ਬਿਲਕੁਲ ਸਹੀ ਲੱਗੀ ਸੀ ਤੇ ਮੈਂ 🤔 ਓਸੇ ਸਮੇਂ ਆਪਣੇ ਕਨੇਡਾ ਗਏ ਹੋਏ ਮੁੰਡੇ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜਦੋਂ ਇਹ ਸਕੀਮ ਸੁਰੂ ਹੋਈ ਤਾਂ ਮੇਰਾ ਲੜਕਾ 👵🏻 ਵੀ ਕਰਜ਼ਾ 💸 ਲੈਣ ਲਈ ਮੈਨੂੰ ਇਸ ਸਕੀਮ ਦੇ ਫਾਇਦੇ ਦੱਸਕੇ ਵੱਡੇ 2 ਸਬਜ਼ਬਾਗ ਦਿਖਾਏਗਾ।

               ਹੁਣ ਪਤਾ ਲੱਗਿਆ ਹੈ ਕਿ ਕਨੇਡਾ ਨੇ ਖ਼ੇਤੀਬਾੜੀ ਲਈ ਬਿਨਾ ਆਈਲਟਸ ਕੀਤੇ ਮੁੰਡਿਆਂ ਨੂੰ ਵੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ ਤੇ ਨਾਲ਼ ਹੀ ਇਥੋਂ ਪੰਜਾਬ ਦੀਆਂ ਜ਼ਮੀਨਾਂ ਉੱਪਰ ਕਨੇਡਾ ਵਿੱਚ ਲੋਨ ਲੈਣ ਦੀ "ਸਹੂਲਤ" ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਅਨੁਸਾਰ ਜੋ ਕਰਜ਼ਾ ਲਓਗੇ ਉਸ ਉਪਰ 30% ਸਲਾਨਾ ਵਿਆਜ਼ ਲੱਗੇਗਾ। 🤔 ਮੈਂ ਖ਼ੁਦ ਬੈਂਕ 'ਚੋ ਰਿਟਾਇਰ ਹੋਇਆ ਹੋਣ ਕਰਕੇ ਜਾਣਦਾ ਹਾਂ ਕਿ ਜੇਕਰ ਕੋਈ ਬੈਂਕ ਤੋਂ 10% ਵਿਆਜ਼ ਦਰ ਤੇ ਕਰਜ਼ਾ ਲਵੇ ਤਾਂ ਇਹ ਹੀ ਭਰਨ ਵੇਲੇ ਧੂੰਆਂ ਨਿਕਲ ਜਾਂਦਾ ਹੈ, 30% ਵਿਆਜ਼ ਤੇ ਕਰਜ਼ਾ ਮੋੜਨਾ ਤਾਂ ਅਸੰਭਵ ਹੈ, ਪਰ ਬੈਕਾਂ ਕਾਰਪੋਰੇਟ ਦੇ ਅਧੀਨ ਹਨ ਤੇ ਬੈਕਾਂ ਵਲੋਂ ਕਾਰਪੋਰੇਟ ਦੀਆਂ ਪਾਲਸੀਆਂ ਲਾਗੂ ਕਰਨਾ ਉਨ੍ਹਾਂ ਦੀ ਮਜ਼ਬੂਰੀ ਹੁੰਦੀ ਹੈ। ਸੋ ਪੰਜਾਬ ਦੀਆਂ ਜਮੀਨਾਂ ਖੋਹਣ ਲਈ ਹੁਣ ਪੁੱਠੇ ਪਾਸੇ ਤੋਂ ਕੰਨ 👂🏻 ਫੜਨ ਦੀ ਪੂਰੀ ਤਿਆਰੀ ਸ਼ੁਰੂ ਹੋ ਗਈ ਹੈ। ਮੈਂ ਬੇਨਤੀ ਕਰਦਾ ਹਾਂ ਕਿ ਪੰਜਾਬੀਓ  ਤੇ ਖਾਸ ਕਰ ਸਿੱਖੋ 👳🏻‍♂️👳🏻‍♀️ 🧕🏻 ਘੱਟੋ-ਘੱਟ ਤਿੰਨ ਸਾਲ ਹੋਰ ਅਟਕੋ, ਆਪਣੇ ਘੱਟ ਪੜ੍ਹੇ ਲਿਖੇ ਮੁੰਡੇ ਨੂੰ ਕਨੇਡਾ ਨਾ ਭੇਜੋ, ਉਥੇ ਦੇ ਹਾਲਾਤ ਬਹੁਤ ਮਾੜੇ ਹਨ, ਮੈਂ ਖ਼ੁਦ ਅੱਖੀਂ ਦੇਖਿਆ ਹੈ, ਜੇਕਰ ਕੋਈ ਫ਼ਿਰ ਵੀ ਨਹੀਂ ਹੱਟਦਾ ਤਾਂ ਚਲੇ ਜਾਣ ਦਿਓ ਪਰ ਜੇਕਰ ਉਥੇ ਜਾਕੇ ਲੋਨ ਲੈਣ ਲਈ ਤੁਹਾਡੇ ਤੋਂ ਪੰਜਾਬ ਵਾਲੀ ਜ਼ਮੀਨ ਦੇ ਨੰਬਰ ਮੰਗੇ ਤਾਂ ਛਿੱਤਰ ਲਾਹ ਲਇਓ। ਚਾਹੇ/ਭਾਂਵੇ ਤੁਹਾਡੀ ਆਪਣੀ ਔਲਾਦ ਨਾਲ ਸਬੰਧ ਵਿਗੜ ਵੀ ਜਾਣ। ਪਰ ਇਸਦਾ ਮਿੱਠਾ ਫਲ਼ 🍌 ਤੁਹਾਨੂੰ 5 - 6 ਸਾਲ ਵਿੱਚ ਹੀ ਮਿਲ ਜਾਵੇਗਾ। ਦੁਨੀਆਂ 🫣 ਬਦਲ ਰਹੀ ਹੈ। ਆਪਣੇ ਆਪ ਨੂੰ ਬਦਲ ਰਹੀ ਹਾਲਤ ਲਈ ਹੁਣੇ ਤੋਂ ਤਿਆਰ ਕਰ ਲਓ।

             ਵਾਹਿਗੁਰੂ ਜੀ ਕਾ ਖਾਲਸਾ ।।

              ਵਾਹਿਗੁਰੂ ਜੀ ਕੀ ਫਤਹਿ ।।


         ਰਘਵੀਰ ਸਿੰਘ ਬਰਨਾਲਾ।

WhatsApp shared by : Gurpreet Singh 9855333100

ਰਾਜਾਂ ਨੂੰ ਸਪੈਸ਼ਲ ਕੈਟੇਗਰੀ ਦਰਜ਼ਾ

ਕੀ ਹੁੰਦਾ ਹੈ Special Category State Status ਤੇ ਨਾਇਡੂ ਅਤੇ ਨਿਤੀਸ਼ ਮੋਦੀ ਕੋਲੋਂ ਆਂਧਰਾ ਤੇ ਬਿਹਾਰ ਲਈ ਕਿਉਂ ਮੰਗ ਰਹੇ ਨੇ ਇਹ ਸਟੇਟਸ?


#jacknamaexplains


'ਵਿਸ਼ੇਸ਼ ਸ਼੍ਰੇਣੀ ਦਰਜਾ'(Special Category Status)ਉਹ ਵਰਗੀਕਰਨ ਹੈ,ਜੋ ਕੁਝ ਰਾਜਾਂ ਨੂੰ ਕੇਂਦਰ ਸਰਕਾਰ ਵੱਲੋਂ ਵਿਕਾਸ ਵਿੱਚ ਮੱਦਦ ਲਈ ਦਿੱਤਾ ਜਾਂਦਾ ਹੈ,ਤਾਂ ਜੋ ਇਹਨਾਂ ਰਾਜਾਂ ਦੇ ਭੂਗੋਲਿਕ ਅਤੇ ਸਾਮਾਜਿਕ-ਆਰਥਿਕ ਨੁਕਸਾਨਾਂ ਨੂੰ ਪੂਰਾ ਕੀਤਾ ਜਾ ਸਕੇ।ਇਹ ਯੋਜਨਾ 1969 ਵਿੱਚ ਪੰਜਵੇਂ ਵਿੱਤ ਕਮਿਸ਼ਨ ਦੀ ਸਿਫਾਰਸ਼ 'ਤੇ ਸ਼ੁਰੂ ਕੀਤੀ ਗਈ ਸੀ।


ਕਿਸੇ ਰਾਜ ਨੂੰ SCS ਦੇਣ ਲੱਗਿਆਂ ਹੇਠ ਲਿਖੇ ਪੰਜ ਨੁਕਤੇ ਵਿਚਾਰੇ ਜਾਂਦੇ ਹਨ:-


(1)ਪਹਾੜੀ ਅਤੇ ਦੁੱਭਰ ਭੂਗੋਲਿਕ ਧਰਾਤਲ


(2)ਘੱਟ ਆਬਾਦੀ ਸੰਘਣਤਾ ਅਤੇ/ਜਾਂ ਕਾਫ਼ੀ ਵੱਡੀ ਹਿੱਸੇਦਾਰੀ ਵਾਲੀ ਆਦਿਵਾਸੀ ਆਬਾਦੀ


(3)ਅੰਤਰਰਾਸ਼ਟਰੀ ਸਰਹੱਦਾਂ ਨਾਲ ਲਗਦੇ ਹੋਣ ਕਰਕੇ ਕਿਸੇ ਰਾਜ ਦੀ ਨਾਜ਼ੁਕ ਤੇ ਮਹੱਤਵਪੂਰਨ ਸਥਿਤੀ


(4)ਆਰਥਿਕ ਅਤੇ ਆਧਾਰਭੂਤ ਢਾਂਚਾਗਤ ਪਿਛੜਾਪਣ


(5)ਰਾਜ ਦੇ ਵਿੱਤ ਦੀ ਮਾੜੀ ਸਥਿਤੀ


ਵਰਤਮਾਨ ਵਿੱਚ ਮੌਜੂਦਾ ਸਮੇਂ ਵਿੱਚ ਭਾਰਤ ਦੇ 11 ਰਾਜ — ਅਰੁਣਾਚਲ ਪ੍ਰਦੇਸ਼,ਅਸਾਮ,ਹਿਮਾਚਲ ਪ੍ਰਦੇਸ਼,ਜੰਮੂ ਅਤੇ ਕਸ਼ਮੀਰ(UTs ਚ ਬਾਅਦ'ਚ ਵੰਡਿਆ ਗਿਆ),ਮਣੀਪੁਰ,ਮੇਘਾਲਿਆ,ਮਿਜ਼ੋਰਮ,ਨਾਗਾਲੈਂਡ, ਸਿੱਕਿਮ, ਤ੍ਰਿਪੁਰਾ ਅਤੇ ਉਤਰਾਖੰਡ ਕੋਲ Slecial Cateogory ਰੁਤਬਾ ਹੈ।


🔴 ਕੀ ਹਨ 'ਵਿਸ਼ੇਸ਼ ਦਰਜਾ ਰਾਜ' ਦਾ ਟੈਗ ਪ੍ਰਾਪਤ ਕਰਨ ਦੇ ਫਾਇਦੇ'? 🔴


(1)ਜਦੋਂ ਕਿਸੇ ਰਾਜ ਨੂੰ 'ਵਿਸ਼ੇਸ਼ ਸ਼੍ਰੇਣੀ ਦਰਜਾ' ਮਿਲਦਾ ਹੈ,ਤਾਂ ਕੇਂਦਰ ਸਰਕਾਰ ਨੂੰ ਅਜਿਹੇ ਰਾਜ'ਚ ਸੈਂਟਰਲੀ-ਸਪਾਂਸਰਡ ਯੋਜਨਾ ਨੂੰ ਲਾਗੂ ਕਰਨ ਲਈ 90 ਫ਼ੀਸਦੀ ਹਿੱਸਾ ਦੇਣਾ ਪੈਂਦਾ ਹੈ ਤੇ SCS ਰਾਜ ਨੂੰ ਆਪਣੇ ਕੋਲੋਂ ਸਿਰਫ਼ 10% ਹਿੱਸਾ ਹੀ ਪਾਉਂਣਾ ਪੈਂਦਾ ਹੈ। ਜਦੋਂਕਿ ਆਮ ਰਾਜਾਂ(Non SCS States)ਲਈ ਇਹ 60 ਫ਼ੀਸਦੀ ਜਾਂ 75 ਫ਼ੀਸਦੀ ਹੁੰਦਾ ਹੈ ਤੇ ਬਾਕੀ ਰਾਸ਼ੀ ਰਾਜ ਵਲੋਂ ਪੂਰੀ ਕੀਤੀ ਜਾਂਦੀ ਹੈ।


(2)ਸਪੈਸ਼ਲ ਕੈਟਾਗਰੀ ਸਟੇਟਸ ਰਾਜ ਲਈ ਅਲਾਟ ਕੀਤੀ ਗਈ ਗਰਾਂਟ ਦੀ ਰਕਮ ਜੇਕਰ ਵਿੱਤੀ ਵਰ੍ਹੇ'ਚ ਖਰਚ ਨਹੀਂ ਕੀਤੀ ਜਾਂਦੀ ਤਾਂ ਇਹ ਲੈਪਸ ਨਹੀਂ ਹੁੰਦੀ ਹੈ ਤੇ ਕੈਰੀ ਫਾਰਵਰਡ(ਮਤਲਬ ਅਗਲੇ ਸਾਲ ਚਲੀ ਜਾਂਦੀ ਹੈ) ਹੋ ਜਾਂਦੀ ਹੈ ਜਦਕਿ ਆਮ ਰਾਜ ਲਈ ਇਹ ਲੈਪਸ(ਸਮਾਪਤ)ਹੋ ਜਾਂਦੀ ਹੈ।


(3)ਕਿਸੇ ਰਾਜ ਨੂੰ ਕਸਟਮ,ਆਮਦਨ ਕਰ ਅਤੇ ਕਾਰਪੋਰੇਟ ਕਰ ਸਮੇਤ ਹੋਰ ਕਰਾਂ ਅਤੇ ਫੀਸਾਂ ਵਿੱਚ ਵੱਡੀ ਛੋਟ ਮਿਲਦੀ ਹੈ।


(4ਕੇਂਦਰ ਦੇ ਕੁੱਲ ਬਜਟ ਦਾ ਤਕਰੀਬਨ 30 ਫ਼ੀਸਦੀ ਹਿੱਸਾ ਵਿਸ਼ੇਸ਼ ਸ਼੍ਰੇਣੀ ਵਾਲੇ ਰਾਜਾਂ ਨੂੰ ਜਾਂਦਾ ਹੈ।


               🟡  ਤਾਮਿਲਨਾਡੂ ਦਾ ਕੇਸ 🟡


ਜੇ ਤੁਹਾਡੇ ਯਾਦ ਹੋਵੇ ਤਾਂ ਚੰਦਰਾ ਬਾਬੂ ਨਾਇਡੂ ਦੀ ਪਾਰਟੀ ਤੇਲਗੂ ਦੇਸ਼ਮ ਪਾਰਟੀ(TDP)ਕੇਂਦਰ'ਚ ਪਹਿਲੀ ਮੋਦੀ ਸਰਕਾਰ(2014-2019)'ਚ ਭਾਈਵਾਲ ਸੀ ਤੇ ਚਾਰ ਸਾਲ ਨਾਇਡੂ ਨੇ ਕੇਂਦਰ ਕੋਲੋ ਆਂਧਰਾ ਲਈ SCS ਮੰਗਣ ਦੀ ਰੱਟ ਲਗਾਈ ਰੱਖੀ।ਨਾਇਡੂ ਨੇ ਇੱਕ ਵਾਰ ਜਦੋਂ ਕਿਹਾ ਸੀ ਕਿ ਉਹ ਦਿੱਲੀ ਇਸ ਮੰਤਵ ਲਈ 29 ਵਾਰ ਜਾ ਆਇਆ ਹੈ,ਪਰ ਕੋਈ ਸੁਣਦਾ ਹੀ ਨਹੀਂ ਹੈ ਤੇ ਇਸ ਦਾ ਵਾਈ ਐੱਸ ਜਗਨ ਮੋਹਨ ਰੈਡੀ ਸਮੇਤ ਵਿਰੋਧੀਆਂ ਨੇ ਮਜ਼ਾਕ ੳੇਡਾਇਆ ਸੀ।


ਹਾਰ ਕੇ ਮਾਰਚ 2018'ਚ ਉਸ ਸਮੇਂ ਨਾਇਡੂ ਨੇ ਆਪਣੀ TDP ਦੇ ਮੋਦੀ ਸਰਕਾਰ'ਚ ਦੋ ਮੰਤਰੀਆਂ(ਪੀ ਅਸ਼ੋਕ ਗਜਪਤੀ ਰਾਜੂ ਤੇ ਸਤਿਆਨਰਾਇਣ ਚੋਧਰੀ)ਤੋਂ ਅਸਤੀਫ਼ੇ ਦੁਆ ਕੇ NDA ਨਾਲੋਂ ਆਪਣਾ ਗਠਜੋੜ ਤੋੜ ਲਿਆ ਸੀ।ਬੱਸ ਉਦੋਂ ਤੋਂ ਹੀ ਨਾਇਡੂ ਦੀ ਇਹ ਦੁਖਦੀ ਰਗ ਹੈ ਤੇ ਉਸਦੀ ਸਿਆਸਤ ਦਾ ਇੱਕ ਕੇਂਦਰੀ ਧੁਰਾ ਵਜੋਂ ਬਣ ਕੇ ਉਭਰਿਆ ਹੈ।


ਆਂਧਰਾ ਮੰਨਦਾ ਹੈ ਕਿ ਜਦੋਂ 2014'ਚ ਇਸ ਦੇ ਦੋ ਟੋਟੇ ਕਰਕੇ ਤੇਲੰਗਾਨਾ ਇਸ ਚੋਂ ਕੱਢਿਆ ਗਿਆ ਤਾਂ ਗਿੱਲ ਵਾਲੇ(ਆਰਥਿਕ ਤੌਰ'ਤੇ ਸੰਪੰਨ)ਇਲਾਕੇ ਤੇ ਰਾਜਧਾਨੀ ਹੈਦਰਾਬਾਦ ਸ਼ਰੀਕਾਂ ਨੂੰ ਚਲੇ ਗਏ।ਵੱਡੇ-ਵੱਡੇ ਵਿਕਾਸ ਤੇ IT ਪ੍ਰਜੈਕਟਾਂ ਦੀ ਹੱਬ ਹੈਦਾਰਾਬਾਦ ਤੋਂ ਅਰਬਾਂ ਦਾ ਰੈਵਨਿਊ ਆਉਂਦਾ ਸੀ।ਦੂਜਾ ਸਾਧਨ ਤਾਂ ਤੇਲੰਗਾਨਾ ਜ਼ਿਆਦੇ ਲੈ ਗਿਆ,ਪਰ ਛੋਟੇ-ਛੋਟੇ ਦੇ ਚੱਕਰ'ਚ ਕਰਜ਼ਾ ਬਰਬਾਰ ਨਹੀਂ ਲੈ ਕੇ ਗਿਆ।


                  🟢   ਬਿਹਾਰ ਦਾ ਕੇਸ  🟢


ਬਿਹਾਰ ਦਾ ਤਾਂ ਸਿੱਧਮ-ਸਿੱਧਾ ਤਰਕ ਇਹੀ ਹੈ ਕਿ ਭਾਈ ਅਸੀਂ ਤਾਂ ਗਰੀਬ ਹਾਂ,ਜਿੰਨਾ ਹੋ ਸਕਦਾ ਧਮਰਦਾ ਲਵਾਓ SCS ਦਾ ਟੈਗ ਦੇ ਕੇ!2022-23'ਚ ਬਿਹਾਰ ਦੀ ਪ੍ਰਤੀ ਵਿਅਕਤੀ ਆਮਦਨ 31,280 ਸੀ,ਜੋ ਭਾਰਤ ਭਰ'ਚ ਸਭ ਤੋਂ ਘੱਟ ਹੈ।ਇਸ ਤੋਂ ਬਿਨਾਂ National Family Health Survey 5 ਨੇ ਵੀ ਬਿਹਾਰ ਦੀ 33.76% ਅਬਾਦੀ(ਤਿਹਾਈ ਤੋਂ ਵੀ ਵੱਧ)ਨੂੰ 

multidimensionally poor ਐਲਾਨਿਆ ਹੋਇਆ ਹੈ।


ਹੁਣ ਰੌਲਾ ਇਹ ਹੈ ਕਿ ਕੇਂਦਰ ਸਰਕਾਰ ਵਾਰ-ਵਾਰ ਇਸ'ਤੇ ਸਿਰ ਮਾਰ ਰਹੀ ਹੈ ਕਿ 14ਵੇਂ ਵਿੱਤ ਕਮਿਸ਼ਨ(2015-2020)ਨੇ ਇਹ ਸਕੀਮ ਹੀ ਬੰਦ ਕਰਨ ਦੀ ਸਿਫਾਰਸ਼ ਕੀਤੀ ਹੋਈ ਹੈ ਤੇ ਕਿਸੇ ਰਾਜ ਨੂੰ ਹੁਣ ਇਹ ਦਰਜਾ ਮਿਲ ਹੀ ਨਹੀਂ ਸਕਦਾ ਹੈ।ਕਮਿਸ਼ਨ ਨੇ ਸਿੱਧਾ ਨਿਬੇੜਤ ਸੀ ਕਿ ਕੇਂਦਰੀ ਟੈਕਸਾਂ'ਚ ਰਾਜਾਂ ਦਾ ਹਿੱਸਾ 32% ਤੋਂ ਵਧਾ ਕੇ 42% ਕਰ ਦਿੱਤਾ ਜਾਵੇ ਤੇ  ਸਪੈਸ਼ਲ ਕੈਟਾਗਰੀ ਸਟੇਟਸ ਵਾਲੀ ਸਕੀਮ ਦਾ ਭੋਗ ਦਿੱਤਾ ਜਾਵੇ।


ਤੁਹਾਨੂੰ ਕੀ ਲਗਦਾ ਹੈ ਕਿ ਗਠਬੰਧਨ ਸਰਕਾਰ ਦੀ ਨਾਜ਼ੁਕ ਸਥਿਤੀ'ਚ ਉਲਝੇ ਮੋਦੀ ਆਂਧਰਾ ਤੇ ਬਿਹਾਰ ਲਈ ਇਹ ਸਕੀਮ ਮੁੜ ਖੋਲ੍ਜੈਕਨਾਮਾ