ਝੂਠ ਦੇ ਸਾਲੇ

 ਜੂਠੇ ਚਮਚੇ, ਲਿੱਬੜੇ ਥਾਲ਼ੇ 

ਸ਼ਰੀਕ ਸੱਚ ਦੇ , ਝੂਠ ਦੇ ਸਾਲ਼ੇ 

ਮੈਨੂੰ ਬਹੁਤੇ ਆਲ਼ੇ -ਦੁਆਲ਼ੇ 

ਟੱਕਰੇ ਮਰੀ, ਜ਼ਮੀਰਾਂ ਵਾਲ਼ੇ 


ਉਹਨਾਂ ਦੇ ਮਿੱਠੂ, ਜੋ ਹੱਕ ਲੁੱਟਦੇ 

ਤਲੀਆਂ ਚੱਟਦੇ, ਗੋਡੇ ਘੁੱਟਦੇ 

ਰੋਟੀ ਖੋਹਕੇ, ਬੁਰਕੀ ਤੇ ਪਾਲ਼ੇ, 

“ਮੈਨੂੰ ਬਹੁਤੇ ਆਲ਼ੇ -ਦੁਆਲ਼ੇ 

ਟੱਕਰੇ ਮਰੀ, ਜ਼ਮੀਰਾਂ ਵਾਲ਼ੇ 

ਜੂਠੇ ਚਮਚੇ, ਲਿੱਬੜੇ ਥਾਲ਼ੇ 

ਸ਼ਰੀਕ ਸੱਚ ਦੇ , ਝੂਠ ਦੇ ਸਾਲ਼ੇ“


ਆਪਣੇ ਯੋਧੇ, ਦੱਸਣ ਅੱਤਵਾਦੀ 

ਕੈਸੀ ਨਿੱਜ਼ ਦੀ, ਬੁਰਕੀ ਖਾਧੀ 

ਸੋਚ ਨੂੰ ਲਾਈ ਬੈਠੇ ਤਾਲੇ, 

“ਮੈਨੂੰ ਬਹੁਤੇ ਆਲ਼ੇ -ਦੁਆਲ਼ੇ 

ਟੱਕਰੇ ਮਰੀ, ਜ਼ਮੀਰਾਂ ਵਾਲ਼ੇ 

ਜੂਠੇ ਚਮਚੇ, ਲਿੱਬੜੇ ਥਾਲ਼ੇ 

ਸ਼ਰੀਕ ਸੱਚ ਦੇ , ਝੂਠ ਦੇ ਸਾਲ਼ੇ“


ਕੁਝ ਅਮੀਰ ਲੁਟੇਰੇ, ਮੂਹਰੇ ਲੱਗੇ 

ਲੈ ਰਹੇ ਜੋ,  ਖ਼ੁਦ ਫਾਇਦੇ ਵੱਡੇ 

ਕਰਦੇ ਪਏ ਨੇ ਘਾਲ਼ੇ -ਮਾਲ਼ੇ, 

“ਮੈਨੂੰ ਬਹੁਤੇ ਆਲ਼ੇ -ਦੁਆਲ਼ੇ 

ਟੱਕਰੇ ਮਰੀ, ਜ਼ਮੀਰਾਂ ਵਾਲ਼ੇ 

ਜੂਠੇ ਚਮਚੇ, ਲਿੱਬੜੇ ਥਾਲ਼ੇ 

ਸ਼ਰੀਕ ਸੱਚ ਦੇ , ਝੂਠ ਦੇ ਸਾਲ਼ੇ“



ਧੁੱਤ ਡਰ ਦੇ ਨਸ਼ੇ ਚੋਂ, ਜਾਵਣ ਜਾਗ 

ਅਜ਼ਾਦ ਫਿਜ਼ਾ ਦੇ,ਗੁਲਾਮ ਦਿਮਾਗ਼

ਮੈਂ ਦੇ ਵਿੱਚ ਹੀ, ਜੋ ਸੁੰਨ ਨੇ ਹਾਲ਼ੇ, 

“ਮੈਨੂੰ ਬਹੁਤੇ ਆਲ਼ੇ -ਦੁਆਲ਼ੇ 

ਟੱਕਰੇ ਮਰੀ, ਜ਼ਮੀਰਾਂ ਵਾਲ਼ੇ 

ਜੂਠੇ ਚਮਚੇ, ਲਿੱਬੜੇ ਥਾਲ਼ੇ 

ਸ਼ਰੀਕ ਸੱਚ ਦੇ , ਝੂਠ ਦੇ ਸਾਲ਼ੇ“


ਲੜਦਾ ਰਹਿ, ਵਿਸ਼ਾਅ ਨਾ ਸੱਥਰ 

ਨਾਨਕ ਨੂੰ ਵੀ ,ਇਹਨਾਂ ਮਾਰੇ ਪੱਥਰ 

ਅਕਾਲ ਆਪ ਕੱਢੇਗਾ,ਵਹਿਮ ਜੋ ਪਾਲ਼ੇ, 

“ਮੈਨੂੰ ਬਹੁਤੇ ਆਲ਼ੇ -ਦੁਆਲ਼ੇ 

ਟੱਕਰੇ ਮਰੀ, ਜ਼ਮੀਰਾਂ ਵਾਲ਼ੇ 

ਜੂਠੇ ਚਮਚੇ, ਲਿੱਬੜੇ ਥਾਲ਼ੇ 

ਸ਼ਰੀਕ ਸੱਚ ਦੇ , ਝੂਠ ਦੇ ਸਾਲ਼ੇ“

ਸ਼ਾਇਰਦੀਪ ਸਿੱਧੂ

ਸੱਪ ਦੇ ਡੰਗਣ ਤੇ

 ਜੇਕਰ ਤੁਹਾਨੂੰ ਸੱਪ ਡੱਸਦਾ ਹੈ ਤਾਂ ਤੁਰੰਤ ਕਰੋ ਇਲਾਜ, ਇਹਨਾਂ ਗਲਤੀਆਂ ਤੋਂ ਬਚੋ,


ਇਸ ਜਾਣਕਾਰੀ ਨੂੰ ਸੰਭਾਲ ਕੇ ਰੱਖੋ ਅਤੇ ਹੋਰਾਂ ਨਾਲ ਵੀ ਸਾਂਝੀ ਕਰੋ, ਬਰਸਾਤ ਦੇ ਮੌਸਮ ਵਿੱਚ ਸੱਪ ਦੇ ਡੱਸਣ ਨਾਲ ਹੋਣ ਵਾਲੀਆਂ ਜਾਨਾਂ ਇਸ ਸਹੀ ਜਾਣਕਾਰੀ ਨਾਲ ਬਚਾਈਆਂ ਜਾ ਸਕਦੀਆਂ ਹਨ।


 👉🏾 ਸੱਪ ਦੇ ਡੰਗਣ ਦੀ ਸਥਿਤੀ ਵਿੱਚ, ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸਦੇ ਲੱਛਣਾਂ ਨੂੰ ਪਛਾਣਨਾ ਅਤੇ ਇਸਦਾ ਤੁਰੰਤ ਇਲਾਜ ਕਰਨਾ ਹੈ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਕੋਈ ਸੱਪ ਤੁਹਾਨੂੰ ਡੱਸਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ।  


 👉🏾ਸੱਪ ਦੇ ਡੰਗਣ ਦੀ ਸੂਰਤ ਵਿੱਚ ਕੀ ਕਰਨਾ ਹੈ:


 1. ਜੇਕਰ ਕਿਸੇ ਸੱਪ ਨੇ ਡੰਗ ਲਿਆ ਹੈ ਤਾਂ ਘਬਰਾਓ ਨਾ, ਤੇਜ ਦੌੜੋ ਨਾ ।

2. ਤੁਰੰਤ ਉਸ ਜਗ੍ਹਾ ਤੋ ਥੋੜਾ ਦੂਰ ਹੋ ਜਾਓ ਤਾਂ ਜੋ ਗੁੱਸੇ ਚ ਆਇਆ ਸੱਪ ਦੁਬਾਰਾ ਡੰਗ ਨਾ ਮਾ/ਰ ਸਕੇ। 

 3. ਤੁਰੰਤ ਕੋਈ ਸਾਧਨ ਮੰਗਵਾ ਲਓ ਜਾਂ ਐਂਬੂਲੈਂਸ ਨੂੰ ਕਾਲ ਕਰੋ 

 4. ਜਖਮੀ ਵਿਅਕਤੀ ਦੇ ਹੱਥ ਚ ਪਾਇਆ ਕੜਾ, ਘੜੀ, ਛਾਪ (Ring) ਆਦਿ ਉਤਰ ਦਿਓ ਅਤੇ ਉਸਦੇ ਕੱਪੜੇ ਢਿੱਲੇ ਕਰ ਦਿਓ।

 5. ਸੱਪ ਦੇ ਡੰਗਣ ਵਾਲੇ ਜ਼ਖ਼ਮ ਨੂੰ ਚੰਗੀ ਤਰਾਂ ਸਾਫ ਕਰਕੇ ਉਸ ਉਪਰ ਢਿੱਲੀ ਅਤੇ ਸਾਫ਼ ਪੱਟੀ ਬੰਨ੍ਹ ਦਿਓ।

 6. ਜੇਕਰ ਪੈਰ ਨੂੰ ਸੱਪ ਨੇ ਡੰਗ ਲਿਆ ਹੈ ਤਾਂ ਜੁੱਤੀ ਜਾਂ ਬੂਟ ਉਤਾਰ ਦਿਓ।

 7. ਸੱਪ ਦੇ ਡੰਗਣ ਦਾ ਟਾਇਮ ਨੋਟ ਕਰ ਲਵੋ ।

 8. ਸੱਪ ਲੜੇ ਵਿਅਕਤੀ ਕੋਲ ਡਰਾਉਣ ਵਾਲੀਆਂ ਗੱਲਾਂ ਨਾ ਕਰੋ ਬਲਕਿ ਉਸਨੂੰ ਹੌਸਲਾ ਦੇਓ।


 👉🏾 ਕੀ ਨਹੀਂ ਕਰਨਾ ਹੈ ।


 1. ਡਾਕਟਰ ਦੁਆਰਾ ਨਿਰਦੇਸ਼ ਦਿੱਤੇ ਬਿਨਾਂ ਵਿਅਕਤੀ ਨੂੰ ਕੋਈ ਦਵਾਈ ਨਾ ਦਿਓ।

 2. ਸੱਪ ਦੇ ਕੱਟੇ ਅੰਗ ਉਪਰ ਕੋਈ ਕੱਟ, ਚੀਰਾ ਜਾਂ ਪੱਛ ਨਾ ਲਗਾਓ ।

 3. ਫ਼ਿਲਮਾਂ ਚ ਦਿਖਾਏ ਵਾਂਗ ਜ਼ਹਿਰ ਨੂੰ ਚੂਸਣ ਦੀ ਕੋਸ਼ਿਸ਼ ਨਾ ਕਰੋ ।

 4. ਜ਼ਖ਼ਮ 'ਤੇ ਕੋਲਡ ਕੰਪਰੈੱਸ, ਬਰਫ਼ ਦੀ ਵਰਤੋਂ ਨਾ ਕਰੋ।

 5. ਵਿਅਕਤੀ ਨੂੰ ਅਲਕੋਹਲ ਜਾਂ ਕੈਫੀਨ ਵਾਲੇ ਪੀਣ ਵਾਲੇ ਪਦਾਰਥ ਨਾ ਦਿਓ ।

 6. ਮਰੀਜ ਨੂੰ ਤੁਰਨ ਭੱਜਣ ਨਾ ਦਿਓ।  ਉਨ੍ਹਾਂ ਨੂੰ ਗੱਡੀ ਜਾਂ ਸਾਧਨ ਰਾਹੀਂ ਹੀਂ ਲੈ ਜਾਓ।

 7. ਸੱਪ ਨੂੰ ਮਾਰਨ ਜਾਂ ਫੜਨ ਦੀ ਕੋਸ਼ਿਸ਼ ਨਾ ਕਰੋ।  ਜੇ ਹੋ ਸਕੇ ਤਾਂ ਸੱਪ ਦੀ ਤਸਵੀਰ ਖਿੱਚ ਲਓ। 

 8.ਕਿਸੇ ਵੀ ਪੰਪ ਜਾਂ ਜਹਿਰ ਚੂਸਣ ਵਾਲੇ ਯੰਤਰ ਦੀ ਵਰਤੋਂ ਨਾ ਕਰੋ।

9. ਆਪਣੀ ਮਰਜੀ ਨਾਲ ਅਤੇ ਡਾਕਟਰ ਦੀ ਸਲਾਹ ਬਿਨਾ ਕੋਈ ਦਵਾਈ ਨਾ ਦੇਓ। 

10. ਮਰੀਜ ਨੂੰ ਕਿਸੇ ਧਾਗੇ, ਟੂਣੇ ਟੋਟਕੇ, ਮਣਕੇ ਆਦਿ ਵਾਲੇ ਕੋਲ ਨਾ ਲੈਕੇ ਜਾਓ।

 ਸੱਪ ਦੇ ਜਹਿਰ ਦਾ ਸਹੀ ਇਲਾਜ ਐਂਟੀ ਸਨੈਕ ਵੇਨਮ ਇੰਜੈਕਸ਼ਨ ਹੈ ਜੋ ਸੱਪ ਦੇ ਜਹਿਰ ਤੋ ਹੀ ਤਿਆਰ ਕੀਤਾ ਜਾਂਦਾ ਹੈ। ਭਾਰਤ ਵਿੱਚ ਸੱਪ ਡੰਗੇ ਨਾਲ ਜਿਆਦਾਤਰ ਮੌ/ਤਾਂ ਇਲਾਜ ਚ ਦੇਰੀ ਅਤੇ ਦੇਸੀ ਤਜੁਰਬੇ ਕਰਨ ਦੇ ਕਾਰਨ ਹੀ ਹੁੰਦੀਆਂ ਹਨ।

ਸੱਪਾਂ ਵਾਰੇ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ। 

ਗੁਰਵਿੰਦਰ ਸ਼ਰਮਾ ਬਠਿੰਡਾ 

ਫੋਨ 9501811001

Wild life saver 

#ਜੀਉ_ਔਰ_ਜੀਨੇ_ਦੋ #gurvindersharma #ਸੱਪਾਂ_ਆਲਾ

भगवान शिव के 108 नाम

 

भगवान शिव के 108 नाम ----

१- ॐ भोलेनाथ नमः

२-ॐ कैलाश पति नमः

३-ॐ भूतनाथ नमः

४-ॐ नंदराज नमः

५-ॐ नन्दी की सवारी नमः

६-ॐ ज्योतिलिंग नमः

७-ॐ महाकाल नमः

८-ॐ रुद्रनाथ नमः

९-ॐ भीमशंकर नमः

१०-ॐ नटराज नमः

११-ॐ प्रलेयन्कार नमः

१२-ॐ चंद्रमोली नमः

१३-ॐ डमरूधारी नमः

१४-ॐ चंद्रधारी नमः

१५-ॐ मलिकार्जुन नमः

१६-ॐ भीमेश्वर नमः

१७-ॐ विषधारी नमः

१८-ॐ बम भोले नमः

१९-ॐ ओंकार स्वामी नमः

२०-ॐ ओंकारेश्वर नमः

२१-ॐ शंकर त्रिशूलधारी नमः

२२-ॐ विश्वनाथ नमः

२३-ॐ अनादिदेव नमः

२४-ॐ उमापति नमः

२५-ॐ गोरापति नमः

२६-ॐ गणपिता नमः

२७-ॐ भोले बाबा नमः

२८-ॐ शिवजी नमः

२९-ॐ शम्भु नमः

३०-ॐ नीलकंठ नमः

३१-ॐ महाकालेश्वर नमः

३२-ॐ त्रिपुरारी नमः

३३-ॐ त्रिलोकनाथ नमः

३४-ॐ त्रिनेत्रधारी नमः

३५-ॐ बर्फानी बाबा नमः

३६-ॐ जगतपिता नमः

३७-ॐ मृत्युन्जन नमः

३८-ॐ नागधारी नमः

३९- ॐ रामेश्वर नमः

४०-ॐ लंकेश्वर नमः

४१-ॐ अमरनाथ नमः

४२-ॐ केदारनाथ नमः

४३-ॐ मंगलेश्वर नमः

४४-ॐ अर्धनारीश्वर नमः

४५-ॐ नागार्जुन नमः

४६-ॐ जटाधारी नमः

४७-ॐ नीलेश्वर नमः

४८-ॐ गलसर्पमाला नमः

४९- ॐ दीनानाथ नमः

५०-ॐ सोमनाथ नमः

५१-ॐ जोगी नमः

५२-ॐ भंडारी बाबा नमः

५३-ॐ बमलेहरी नमः

५४-ॐ गोरीशंकर नमः

५५-ॐ शिवाकांत नमः

५६-ॐ महेश्वराए नमः

५७-ॐ महेश नमः

५८-ॐ ओलोकानाथ नमः

५४-ॐ आदिनाथ नमः

६०-ॐ देवदेवेश्वर नमः

६१-ॐ प्राणनाथ नमः

६२-ॐ शिवम् नमः

६३-ॐ महादानी नमः

६४-ॐ शिवदानी नमः

६५-ॐ संकटहारी नमः

६६-ॐ महेश्वर नमः

६७-ॐ रुंडमालाधारी नमः

६८-ॐ जगपालनकर्ता नमः

६९-ॐ पशुपति नमः

७०-ॐ संगमेश्वर नमः

७१-ॐ दक्षेश्वर नमः

७२-ॐ घ्रेनश्वर नमः

७३-ॐ मणिमहेश नमः

७४-ॐ अनादी नमः

७५-ॐ अमर नमः

७६-ॐ आशुतोष महाराज नमः

७७-ॐ विलवकेश्वर नमः

७८-ॐ अचलेश्वर नमः

७९-ॐ अभयंकर नमः

८०-ॐ पातालेश्वर नमः

८१-ॐ धूधेश्वर नमः

८२-ॐ सर्पधारी नमः

८३-ॐ त्रिलोकिनरेश नमः

८४-ॐ हठ योगी नमः

८५-ॐ विश्लेश्वर नमः

८६- ॐ नागाधिराज नमः

८७- ॐ सर्वेश्वर नमः

८८-ॐ उमाकांत नमः

८९-ॐ बाबा चंद्रेश्वर नमः

९०-ॐ त्रिकालदर्शी नमः

९१-ॐ त्रिलोकी स्वामी नमः

९२-ॐ महादेव नमः

९३-ॐ गढ़शंकर नमः

९४-ॐ मुक्तेश्वर नमः

९५-ॐ नटेषर नमः

९६-ॐ गिरजापति नमः

९७- ॐ भद्रेश्वर नमः

९८-ॐ त्रिपुनाशक नमः

९९-ॐ निर्जेश्वर नमः

१०० -ॐ किरातेश्वर नमः

१०१-ॐ जागेश्वर नमः

१०२-ॐ अबधूतपति नमः

१०३ -ॐ भीलपति नमः

१०४-ॐ जितनाथ नमः

१०५-ॐ वृषेश्वर नमः

१०६-ॐ भूतेश्वर नमः

१०७-ॐ बैजूनाथ नमः

१०८-ॐ नागेश्वर नमःv

यह भगवान के १०८ नाम केवल  ११ लोगों को भेजो ज़रूर शुभ समाचार मिलेगा ।

ਇੰਡੀਅਨ ‘ਅਵਤਾਰ’ ਸਰਵਿਸ - IAS

 ਇੰਡੀਅਨ ‘ਅਵਤਾਰ’ ਸਰਵਿਸ            

      ਚਰਨਜੀਤ ਭੁੱਲਰ

ਚੰਡੀਗੜ੍ਹ : ਸੌਲਾਂ ਆਨੇ ਸੱਚ ਹੈ ਕਿ ਆਈ.ਏ.ਐਸ. ਅਫ਼ਸਰ ਰੱਬ ਨਹੀਓਂ ਹੁੰਦੇ। ਰੱਤੀ ਭਰ ਝੂਠ ਵੀ ਨਹੀਂ ਕਿ ਓਹ ਰੱਬ ਤੋਂ ਘੱਟ ਵੀ ਨਹੀਂ ਹੁੰਦੇ। ਇੰਜ ਕਹਿ ਲਓ ਕਿ ਜਨਾਬ ਤਾਂ ਧਰਤੀ ’ਤੇ ਰੱਬ ਦੀ ਸਾਈਕਲੋ ਸਟਾਈਲ ਕਾਪੀ ਨੇ। ਕਾਸ਼! ਹਜ਼ੂਰ ਅੱਲ੍ਹਾ ਦਾ ਰੂਪ ਹੀ ਹੁੰਦੇ, ਕਾਇਆ ਪਲਟ ਜਾਣੀ ਸੀ। ਐਸੀ ਰੱਬ ਦੀ ਕਰਨੀ, ਕੀ ਓਹ ਤਾਂ ਰੱਬ ਦੇ ਹੀ ਸ਼ਰੀਕ ਨਿਕਲੇ। ਕਿੰਨਾ ਸਿੱਧਾ ਪੱਧਰਾ ਗੋਰਖਧੰਦਾ ਹੈ, ਰੱਬ ਬੰਦੇ ਬਣਾਉਂਦਾ ਹੈ ਤੇ ਮਸੂਰੀ ਆਲੀ ਅਕੈਡਮੀ ਬੰਦੇ ਨੂੰ ਰੱਬ। ਓਹ ਦਿਨ ਦੂਰ ਨਹੀਂ, ਜਦੋਂ ਪਰਲੋਕੀ ਰੱਬ ਨੂੰ ਫਲੈਕਸ ਲਾਉਣਾ ਪਊ, ਠੀਕ ਉਵੇਂ ਜਿਵੇਂ ਦਿੱਲੀ ਆਲੀ ਸੜਕ ’ਤੇ ‘ਅਸਲੀ ਪੂਰਨ ਦਾ ਢਾਬਾ’ ਲਿਖਿਆ ਹੁੰਦੈ।

       ਕਾਮਰੇਡ ਤਾਂ ਰੱਬ ਨੂੰ ਵੀ ਫੁੱਫੜ ਆਖ ਸਕਦੇ ਨੇ। ਮਾਰਕਸੀ ਸੰਸਦ ਮੈਂਬਰ ਪੀ. ਰਾਮਾਮੂਰਤੀ ਸੰਨ 1980 ’ਚ ਪਾਰਲੀਮੈਂਟ ’ਚ ਨੌਕਰਸ਼ਾਹੀ ਬਾਰੇ ਹਾਸੇ-ਹਾਸੇ ’ਚ ਇੰਜ ਫਰਮਾਏ, ‘ਬਈ! ਇਨ੍ਹਾਂ ਨੂੰ ‘ਇੰਡੀਅਨ ਐਡਮਨਿਸਟਰੇਟਿਵ ਸਰਵਿਸ’ (ਆਈ.ਏ.ਐਸ.) ਨਾ ਕਹੋ, ਇਨ੍ਹਾਂ ਨੂੰ ਤਾਂ ‘ਇੰਡੀਅਨ ਅਵਤਾਰ ਸਰਵਿਸ’ ਕਹੋ। ਆਪਣੇ ਆਪ ਨੂੰ ਬ੍ਰਹਮਾ, ਵਿਸ਼ਨੂੰ, ਮਹੇਸ਼ ਅਵਤਾਰਾਂ ਵਾਂਗ ਸਰਬਗਿਆਤਾ ਸਮਰੱਥ ਜੋ ਸਮਝਦੇ ਪਏ ਨੇ।’ ਅਫ਼ਸਰਾਂ ਦਾ ਵੇਦਨਾਵਾਦ ਰੱਬ ਨੂੰ ਵੀ ਟੱਬ ਸਮਝਦੈ। ਓਧਰ ਪ੍ਰਭਾਤ ਫੇਰੀ ’ਚ ਗੂੰਜ ਪਈ ਹੈ, ‘ਰੱਬ ਨਾਲ ਠੱਗੀਆਂ ਕਿਓ ਮਾਰੇ ਬੰਦਿਆ…।’

        ਪੂਜਾ ਖੇਡਕਰ, ਬੱਸ ਨਾਂ ਹੀ ਕਾਫ਼ੀ ਹੈ। ਜਦੋਂ ਨਵੀਂ ਬਣੀ ਆਈ.ਏ.ਐਸ. ਅਫ਼ਸਰ ਪੁਣੇ ਪੁੱਜੀ ਤਾਂ ਉਹਦਾ ਦਿਮਾਗ਼ ਸੱਤਵੇਂ ਆਸਮਾਨ ’ਤੇ ਸੀ। ਕਿਤੇ ਮਾਂ ਨੇ ਕੰਨ ਪੁੱਟੇ ਹੁੰਦੇ ਅਤੇ ਬਾਪ ਨੇ ਝੰਡ ਕੀਤੀ ਹੁੰਦੀ ਤਾਂ ਲੀਰਾਂ ਦੀ ਖਿੱਦੋ ਨੇ ਏਨੀ ਛੇਤੀ ਨਹੀਂ ਉੱਧੜਨਾ ਸੀ। ਭੇਤ ਬਣਿਆ ਹੈ ਕਿ ਪੂਜਾ ਖੇਡਕਰ ਨੇ ਕਿਸ ਕਿਸ ਦੀ ਪੂਜਾ ਕਰ ਕੇ ਖੇਡਾਂ ਖੇਡੀਆਂ। ਇਹ ਬੀਬੀ ਜਾਅਲਸਾਜ਼ੀ ਦਾ ਲੜ ਫੜ ਨੌਕਰਸ਼ਾਹੀ ਦੀ ਅਖੀਰਲੀ ਪੌੜੀ ਚੜ੍ਹੀ। ਅਗਲਿਆਂ ਨੇ ਹੁਣ ਪੌੜੀ ਹੀ ਖਿੱਚ ਦਿੱਤੀ, ਧੜੰਮ ਕਰਕੇ ਡਿੱਗੀ ਹੈ। ਕੱਚੀ ਖਿਡਾਰਨ ਨਿਕਲੀ, ਇਵੇਂ ਤਾਂ ਕੋਈ ਲੀਗ ਮੈਚ ਨਾ ਹਾਰੇ। ਕਿਤੇ ਆਪਣੇ ਭਾਈਚਾਰੇ ਤੋਂ ਗੁਰਮੰਤਰ ਲੈਂਦੀ, ਫਿਰ ਚਾਹੇ ਅਮਿਤ ਸ਼ਾਹ ਨੂੰ ਉਂਗਲਾਂ ’ਤੇ ਨਚਾ ਲੈਂਦੀ। ਗੌਣ ਪਾਣੀ ਬਿਨਾਂ ਤਾਂ ਨੱਚਿਆ ਵੀ ਨਹੀਂ ਜਾਂਦਾ, ‘ਪਾਪਾ ਕਹਿਤੇ ਥੇ ਬੜਾ ਨਾਮ ਕਰੇਗਾ…।’

        ਚੋਣਾਂ ਮੌਕੇ ਕਿਸੇ ਪਿੰਡ ’ਚ ਸਿਆਸੀ ਜਲਸਾ ਹੋਇਆ। ਪੇਂਡੂ ਚਾਚੇ ਨੇ ਘਰੋਂ ਭਤੀਜ ਨੂੰ ’ਵਾਜ ਮਾਰੀ, ‘ਆ ਤੈਨੂੰ ਭਗਵੰਤ ਮਾਨ ਨੂੰ ਮਿਲਾਵਾਂ।’ ਅੱਗਿਓਂ ਭਤੀਜ ਕਹਿੰਦਾ, ‘ਭਗਵੰਤ ਮਾਨ ਕਿਹੜਾ ਡੀਸੀ ਲੱਗਿਐ।’ ਲੋਕ ਮਨਾਂ ’ਚ ਡੀਸੀ ਦੇ ਰੁਤਬੇ ਨੇ ਇੰਜ ਠਾਠ-ਬਾਠ ਨਾਲ ਕੁਰਸੀ ਡਾਹੀ ਹੋਈ ਹੈ ਜਿਵੇਂ ਧਰਮਰਾਜ ਹੋਵੇ। ਸਰਕਾਰਾਂ ਬਣਦੀਆਂ ਨੇ ਟੁੱਟਦੀਆਂ ਨੇ, ਇਨ੍ਹਾਂ ਭਲੇ ਲੋਕਾਂ ਦਾ ਵਾਲ ਵਿੰਗਾ ਨਹੀਂ ਹੁੰਦਾ। ‘ਸਦਾ ਦੀਵਾਲੀ ਸਾਧ ਦੀ, ਚੱਤੋ ਪਹਿਰ ਬਸੰਤ’। ਆਰ.ਬੀ.ਆਈ. ਦੇ ਸਾਬਕਾ ਗਵਰਨਰ ਡੀ. ਸੁਬਾਰਾਓ ਆਖਦੇ ਨੇ ਕਿ ਕੇਵਲ 25 ਫ਼ੀਸਦ ਆਈ.ਏ.ਐਸ. ਅਫ਼ਸਰ ਲੋਕ ਉਮੀਦਾਂ ’ਤੇ ਖਰੇ ਉਤਰਦੇ ਨੇ।

        ਕੋਈ ਸ਼ੱਕ ਨਹੀਂ ਕਿ ਆਈ.ਏ.ਐਸ. ਬਣਨਾ ਖਾਲਾ ਜੀ ਦਾ ਵਾੜਾ ਨਹੀਂ। ਜਿਨ੍ਹਾਂ ਦੀ ਬੁੱਧੀ ਡੁੱਲ੍ਹ ਡੁੱਲ੍ਹ ਪੈਂਦੀ ਹੈ, ਉਨ੍ਹਾਂ ਨੂੰ ਹੀ ਮਸੂਰੀ ਆਲੀ ਅਕੈਡਮੀ ’ਚ ਜਾਣਾ ਨਸੀਬ ਹੁੰਦੈ। ਰਾਜ ਪ੍ਰਬੰਧ ਇਨ੍ਹਾਂ ਨਿਪੁੰਨ ਅਫ਼ਸਰਾਂ ਆਸਰੇ ਚੱਲਦੈ। ਜਿਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਉਵੇਂ ਆਈ.ਏ.ਐਸ. ਅਫ਼ਸਰਾਂ ਦੀ ਸੋਚ ਅਤੇ ਵਿਹਾਰ ’ਚ ਵੀ ਵਖਰੇਵਾਂ ਹੁੰਦੈ। ਪੰਜਾਬ ਦੇ ਪੁਰਾਣੇ ਆਈ.ਏ.ਐਸ. ਅਫ਼ਸਰਾਂ ’ਚੋਂ ਦਰਜਨਾਂ ਲੱਭ ਜਾਣਗੇ ਜਿਨ੍ਹਾਂ ਦੀ ਜ਼ਮੀਰ ਵੀ ਜਾਗੀ ਤੇ ਖ਼ੁਦ ਵੀ ਸੂਬੇ ਲਈ ਦਿਨ ਰਾਤ ਜਾਗੇ। ਉਨ੍ਹਾਂ ਭਲਿਆਂ ਕਰਕੇ ਪੰਜਾਬ ਨਗੌਰੀ ਬੱਲਦ ਵਰਗਾ ਸੀ, ਅੱਜ ਵਾਲਿਆਂ ਨੇ ਤੋਕੜ ਮੱਝ ਬਣਾ ਕੇ ਰੱਖ’ਤਾ। ਜਵਾਨੀ ਪੰਜਾਬ ਛੱਡ ਕੇ ਭੱਜਣ ਲੱਗੀ ਹੈ।

       ‘ਵਾਰਿਸ ਸ਼ਾਹ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੇ, ਸਭ ਖਲਕਤਾਂ ਉਨ੍ਹਾਂ ਤੋਂ ਨਸਦੀਆਂ ਨੇ।’ ਜਦ ਤੋਂ ਲੀਡਰਾਂ ’ਚੋਂ ਗਿਆਨ, ਅਫ਼ਸਰਾਂ ’ਚੋਂ ਜਾਨ ਖ਼ਤਮ ਹੋਈ ਹੈ, ਉਦੋਂ ਤੋਂ ਚੋਰ ਤੇ ਕੁੱਤੀ ਇੱਕੋ ਬਾਟੇ ਛਕ ਰਹੇ ਨੇ। ਸਿਆਣੇ ਆਖਦੇ ਹਨ ਕਿ ਜਦੋਂ ਬਿੱਲੀ ਤੇ ਚੂਹੇ ’ਚ ਸਮਝੌਤਾ ਹੋ ਜਾਵੇ ਤਾਂ ਹੱਟੀ ਵਾਲੇ ਦੀ ਸ਼ਾਮਤ ਆਈ ਸਮਝੋ। ਹੁਣ ਵੱਡੇ ਦਫ਼ਤਰ ਚੰਬਲ ਦੀ ਘਾਟੀ ਜਾਪਦੇ ਨੇ, ਵੱਡੀਆਂ ਕੁਰਸੀਆਂ ਵਾਲਿਆਂ ’ਚੋਂ ਵੀਰੱਪਨ ਦਾ ਝਉਲਾ ਪੈਂਦੈ। ਪੰਜਾਬ ’ਚ ਭਲੇ ਤੇ ਈਮਾਨੀ ਅਫ਼ਸਰਾਂ ਦੀ ਕਮੀ ਨਹੀਂ ਪਰ ਉਹ ‘ਖੁੱਡਾ ਲਾਈਨਜ਼’ ਦੇ ਵਾਸੀ ਬਣੇ ਹੋਏ ਨੇ। ਮੁਹੰਮਦ ਰਫ਼ੀ ਨੇ ਟੇਵਾ ਠੀਕ ਹੀ ਲਾਇਐ, ‘ਹੰਸ ਚੁਗੇਗਾ ਦਾਨਾ-ਦੁਨਕਾ, ਕਊਆ ਮੋਤੀ ਖਾਏਗਾ।’

       ਈਮਾਨੀ ਅਫ਼ਸਰ ਪੋਟਿਆਂ ’ਤੇ ਗਿਣਨ ਜੋਗੇ ਨੇ। ਬਹੁਤੇ ਤਾਂ ਹੋਮਿਓਪੈਥੀ ਵਰਗੇ ਨੇ। ਪੁਰਾਣੇ ਵੇਲਿਆਂ ’ਚ ਖਰੇ ਤੇ ਦਾਨੇ ਅਫ਼ਸਰ ਹੁੰਦੇ ਸਨ। ਓਹ ਵੀ ਦੇਖੇ ਜਿਹੜੇ ਨੌਕਰੀ ਦੇ ਜਵਾਨ ਹੋਣ ਮਗਰੋਂ ਈਮਾਨੀ ਕਾਂਟਾ ਬਦਲ ਲੈਂਦੇ ਸਨ। ਹੁਣ ਮਸੂਰੀ ਅਕੈਡਮੀ ਤੋਂ ਹੀ ਕਮਾਈ ਦੇ ਟੀਚੇ ਤੈਅ ਹੁੰਦੇ ਨੇ। ਆਈ.ਪੀ.ਐਸ. ਅਫ਼ਸਰ, ਇਨ੍ਹਾਂ ਸਿਵਲ ਵਾਲਿਆਂ ਤੋਂ ਕਈ ਮੀਲ ਅੱਗੇ ਨੇ। ਜਨਤਾ ਜਨਾਰਧਨ ਕੋਲ ਕੇਵਲ ਹੱਥ ਹਨ ਜਿਹੜੇ ਅਰਜ਼ੋਈ ਕਰਨ ਜੋਗੇ ਰਹਿ ਗਏ ਨੇ।

      ਅਲਬਰਟ ਕਾਮੂ ਆਖਦਾ ਪਿਐ ਕਿ ‘ਡਰ ਵਿਚੋਂ ਉਪਜੇ ਆਦਰ ਸਤਿਕਾਰ ਨਾਲੋਂ ਘਟੀਆ ਹੋਰ ਚੀਜ਼ ਕੋਈ ਨਹੀਂ ਹੁੰਦੀ।’ ਸਿਆਸਤ ਅਤੇ ਪ੍ਰਸ਼ਾਸਨ ’ਚ ਹੁਣ ‘ਗੂੰਗੇ ਭਲਵਾਨ’ ਜ਼ਿਆਦਾ ਨੇ। ਵਰਿ੍ਹਆਂ ਤੋਂ ਪੰਜਾਬ ਦੇ ‘ਵਿਕਾਸ’ ਦਾ ਨਾਟਕ ਚੱਲ ਰਿਹਾ ਹੈ, ਪਾਤਰਾਂ ਨੂੰ ਸਿਰਫ਼ ਅਬਦਾਲੀ ਦਾ ਰੋਲ ਹੀ ਕਰਨਾ ਆਉਂਦੈ। ਅਫ਼ਸਰ ਨਹੀਂ, ਇਹ ਤਾਂ ਮਸ਼ੀਨੀ ਪੁਰਜ਼ੇ ਨੇ, ਜਿਨ੍ਹਾਂ ’ਚ ਨਾ ਇਖ਼ਲਾਕ ਤੇ ਨਾ ਹੀ ਕੋਈ ਸਾਖ ਹੈ। ਪੰਜਾਬ ਤੋਂ ਵੱਧ ਇਨ੍ਹਾਂ ਨੂੰ ਗੋਲਫ਼ ਕਲੱਬ ਚੰਗਾ ਲੱਗਦੈ। ਜਦੋਂ ਕਦੇ ਪੰਜਾਬ ਦੀ ਬਰਬਾਦੀ ਦੀ ਕਹਾਣੀ ਲਿਖੀ ਜਾਵੇਗੀ ਤਾਂ ਨੌਕਰਸ਼ਾਹੀ ਵੀ ਕਟਹਿਰੇ ’ਚ ਖੜ੍ਹੇਗੀ। ‘ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ।’ ਵਕਤ ਦੀ ਲੋੜ ਹੈ ਕਿ ਅਫ਼ਸਰ ਪਾਤਸ਼ਾਹ ਅਦਾਕਾਰ ਰਾਜ ਕੁਮਾਰ ਦਾ ਪ੍ਰਵਚਨ ਜ਼ਰੂਰ ਧਿਆਉਣ, ‘ਜਿਸ ਦਿਨ ਹਮ ਇਸ ਕੁਰਸੀ ਪਰ ਬੈਠ ਕਰ ਇਨਸਾਫ਼ ਨਾ ਕਰੇ ਸਕੇ, ਕੁਰਸੀ ਛੋੜ ਦੇਂਗੇ।’

        ਅਕਲ, ਨਾ ਬਦਾਮ ਖਾਣ ਨਾਲ ਤੇ ਨਾ ਹੀ ਕੁਰਸੀ ਨਾਲ ਆਉਂਦੀ ਹੈ। ਨਾ ਰੱਬ ਅਕਲ ਦਿੰਦੈ, ਨਾ ਹੀ ਉਮਰ। ਅਕਲ ਆਉਂਦੀ ਹੈ ‘ਜ਼ਿੰਮੇਵਾਰੀ’ ਨਾਲ। ਨੇਤਾ ਆਪਣੇ ਆਪ ਨੂੰ ਸੇਵਕ ਦੱਸਦੇ ਨੇ ਅਤੇ ਅਫ਼ਸਰ ‘ਪਬਲਿਕ ਸਰਵੈਂਟ’, ਮਤਲਬ ਕਿ ਨੌਕਰ। ਪੰਜਾਬ ’ਚ ‘ਸੇਵਕ ਤੇ ਨੌਕਰ’ ਘਿਓ ਖਿਚੜੀ ਨੇ। ਦੋਵਾਂ ਦੀ ਜੋੜੀ ਇਹੋ ਗਾਉਂਦੀ ਪਈ ਹੈ, ‘ਹਮ ਬਨੇ ਤੁਮ ਬਨੇ, ਏਕ ਦੂਜੇ ਕੇ ਲੀਏ।’ ਦੂਜੇ ਬੰਨੇ ਲੋਕ ਰਾਜ ਦੇ ਅਸਲੀ ਮਾਲਕ ਭਾਵ ਮਹਾਤੜਾਂ ਦੀ ਜ਼ਿੰਦਗੀ ‘ਆਊਟ ਆਫ਼ ਰੇਂਜ’ ਹੋਈ ਪਈ ਹੈ। ਜਨਤਾ ਨੂੰ ਸਰਕਾਰ ਦੇ ਘਰੋਂ ਗਾਲ੍ਹਾਂ ਦਾ ਪਰਸ਼ਾਦਾ ਹੀ ਮਿਲਦੈ, ਫਿਰ ਹੂਕ ਤਾਂ ਨਿਕਲਦੀ ਹੀ ਹੈ, ‘ਕੋਈ ਨ ਕੋਈ ਚਾਹੀਏ, ਪਿਆਰ ਕਰਨੇ ਵਾਲਾ।’

         ਨੌਕਰਸ਼ਾਹੀ ‘ਐਨ.ਪੀ.ਡੀ.’ (ਨਾਰਸੀਸਿਸਟਿਕ ਪਰਸਨੈਲਟੀ ਡਿਸਆਰਡਰ) ਦਾ ਸ਼ਿਕਾਰ ਜਾਪਦੀ ਹੈ। ਐਨ.ਪੀ.ਡੀ. ਬੀਮਾਰੀ ਵਾਲਾ ਹੰਕਾਰ ਨਾਲ ਭਰ ਜਾਂਦਾ ਹੈ, ਉਸ ਨੂੰ ਜਾਪਦੈ ਕਿ ਜਿੰਨੀ ਅਕਲ ਮੈਨੂੰ ਐ, ਹੋਰ ਕਿਸੇ ਨੂੰ ਨਹੀਂ।’ ਇੰਜ ਕਹਿ ਲਓ ਕਿ ਇਹ ਬੀਮਾਰੀ ਵਾਲੇ ਆਪਣੇ ਆਪ ਨੂੰ ਰੱਬ ਸਮਝਦੇ ਨੇ। ਆਹ ਗਾਣਾ ਬੜਾ ਢੁਕਵੈਂ, ‘ਜਾਏ ਵੱਢੀ ਦਾ ਦਾਰੂ ਪੀ ਕੇ, ਧਰਮਰਾਜ ਬਣ ਬਹਿੰਦਾ ਸੀ।’ ਦਾਰੂ ਨਾਲੋਂ ਵੱਧ ਭੈੜਾ ਸੱਤਾ ਦਾ ਨਸ਼ਾ ਹੈ, ਤਾਹੀਂ ਤਾਂ ਪੰਜਾਬ ਦਾ ਲੀਵਰ ਖ਼ਰਾਬ ਹੋਇਐ। 1997 ਵਿਚ ਬਾਦਲ ਸਰਕਾਰ ਨੇ ਐਲਾਨ ਕੀਤਾ ਕਿ ਹਰ ਵਰ੍ਹੇ ਈਮਾਨਦਾਰ ਅਫ਼ਸਰ ਨੂੰ ਲੱਖ ਰੁਪਏ ਦਾ ਇਨਾਮ ਦਿਆਂਗੇ। ਕੋਈ ਲੱਭਾ ਹੀ ਨਹੀਂ, ਖ਼ਜ਼ਾਨੇ ਦੇ ਕੰਨ ਪਏ ਹੱਸਣ। ਹੁਣ ‘ਆਪ’ ਦੇ ਭਮੱਕੜਾਂ ਨੂੰ ਅਫ਼ਸਰ ‘ਟੁੱਕ ’ਤੇ ਡੇਲਾ’ ਹੀ ਸਮਝਦੇ ਨੇ।  ਜਦੋਂ ਇਹ ਵੱਡੀ ਕੁਰਸੀ ’ਤੇ ਸਜਦੇ ਨੇ ਤਾਂ ਉਨ੍ਹਾਂ ਦੇ ਅੰਦਰਲਾ ਬਾਘੀਆਂ ਪਾਉਂਦੈ, ‘ਸਾਲਾ ਮੈਂ ਤੋ ਸਾਹਬ ਬਣ ਗਿਆ।’

        ਨੰਦ ਲਾਲ ਨੂਰਪੁਰੀ ਨਸੀਹਤਾਂ ਦੇ ਰਿਹੈ, ‘ਇਹ ਦੁਨੀਆ ਤਿਲ੍ਹਕਣ ਬਾਜ਼ੀ ਏ, ਤੂੰ ਪੈਰ ਸਮਝ ਕੇ ਧਰਿਆ ਕਰ, ਕਿਸੇ ਨਿਰਧਨ ਆਤੁਰ ਦੁਖੀਏ ਦਾ, ਕੁਝ ਭਾਰ ਵੀ ਹੌਲਾ ਕਰਿਆ ਕਰ।’ ਆਈ.ਏ.ਐਸ. ਅਫ਼ਸਰ ਤਾਂ ਸੂਰਜਮੁਖੀ ਦੇ ਫੁੱਲ ਵਰਗੇ ਹੁੰਦੇ ਨੇ, ਚੜ੍ਹਦੇ ਸੂਰਜ ਵੱਲ ਹੀ ਊਰੀ ਵਾਂਗੂ ਘੁੰਮਦੇ ਨੇ। ਛੱਜੂ ਰਾਮ ਨੇ ਅਸਾਂ ਦੇ ਹੁੱਝ ਮਾਰੀ ਐ, ‘ਅਫ਼ਸਰਾਂ ਨਾਲ ਪੰਗੇ ਨਹੀਂ ਲਈਦੇ, ਇਨ੍ਹਾਂ ਦੇ ਹੱਥ ਵੀ ਲੰਬੇ ਹੁੰਦੇ ਨੇ ਤੇ ਖੀਸੇ ਵੀ।’ ਛੱਜੂ ਰਾਮਾ! ਅਸਾਂ ਦਾ ਇੱਕੋ ਫ਼ਾਰਮੂਲਾ ਏ, ‘ਈਮਾਨੀਆਂ ਦੀ ਜੈ ਤੇ ਭ੍ਰਿਸ਼ਟਾਂ ਦੀ ਖੈ। ਓਧਰ ਅਫ਼ਸਰਾਂ ਦੇ ‘ਮਨ ਕੀ ਬਾਤ’ ਮੁਹੰਮਦ ਸਦੀਕ ਕਰ ਰਿਹੈ, ‘ਹਾਂਜੀ ਹਾਂਜੀ ਕਹਿਣਾ, ਸਦਾ ਸੁੱਖੀ ਰਹਿਣਾ…।’

        ਜਦੋਂ ਬਾਦਲਾਂ ਨੂੰ 2012 ’ਚ ਦੁਬਾਰਾ ਕੁਰਸੀ ਮਿਲੀ ਤਾਂ ਵੱਡੇ ਬਾਦਲ ਨੇ ਚਟਕਾਰੇ ਲੈ ਗੱਲ ਸੁਣਾਈ। ‘ਭਾਈ, ਵੱਡੇ ਵੱਡੇ ਅਫ਼ਸਰ, ਵੱਡੇ ਵੱਡੇ ਗੁਲਦਸਤੇ, ਹੱਥਾਂ ’ਚ ਮਠਿਆਈ ਵਾਲੇ ਡੱਬੇ, ਲੈ ਕੇ ਮਹਿਲਾਂ ’ਚ ਪੁੱਜ ਗਏ। ਚੋਣ ਨਤੀਜੇ ਪੁੱਠੇ ਪੈ ਗਏ। ਉਹੀ ਅਫ਼ਸਰ ਭੱਜੇ ਭੱਜੇ ਪਿੰਡ ਬਾਦਲ ਆ’ਗੇ, ਕਾਹਲੀ ’ਚ ਸੌਹਰੀ ਦੇ, ਡੱਬਿਆਂ ਤੋਂ ਸਟਿੱਕਰ ਪੁੱਟਣੇ ਵੀ ਭੁੱਲ ਗਏ।’ ਅਖੀਰ ’ਚ ‘ਰੋਟੀ’ ਫ਼ਿਲਮ ਦਾ ਗਾਣਾ, ‘ਯੇ ਜੋ ਪਬਲਿਕ ਹੈ, ਯੇਹ ਸਬ ਜਾਨਤੀ ਹੈ।’

(26 ਜੁਲਾਈ 2024)

NAS ਕਿ ਨਾਸ

 "NAS ਕੇ ਨਾਸ? 


"ਤੋਕੜ ਮੱਝ ਮਗਰ ਤਾਜ਼ਾ ਕਟੜੂ, 

ਲੋਕੀ ਦੇਣ ਵਧਾਈਆਂ"


 ਸਾਡੀ ਆਪਣੀ ਡੇਅਰੀ ਆ, 15 ਕੁ ਸਾਲ ਪਹਿਲਾਂ ਮੈ ਇੱਕ ਵਾਰ ਜਿਦ ਕਰਕੇ ਆਪਣੇ ਲਾਣੇਦਾਰ ਨਾਲ ਮੱਝਾਂ ਖਰੀਦਣ ਵਾਸਤੇ ਪਸ਼ੂਆਂ ਦੀ ਮੰਡੀ ਜਗਰਾਉਂ ਜੋ ਕਿ ਹਰ ਮਹੀਨੇ 08 ਤਰੀਕ ਨੂੰ ਲਗਦੀ ਹੈ ਜਾ ਵੜਿਆ, ਮੈਂ ਹਾਲੇ ਪਸ਼ੂ ਖਰੀਦਣ ਵਿੱਚ ਤੇ ਬੰਦਿਆਂ ਦੀ ਫਿਤਰਤ ਨੂੰ ਸਮਝਣ ਵਿੱਚ ਅਨਾੜੀ ਸੀ ਤੇ ਹੁਣ ਵੀ ਆਂ, ਮੇਰੇ ਪਿਤਾ ਜੀ ਨੇ ਮੈਨੂੰ ਸਮਝਾਇਆ ਕਿ ਮੇਰੇ ਪੁੱਛੇ ਬਿਨਾਂ ਕਿਸੇ ਮੱਝ ਜਾਂ ਗਾਂ ਦਾ ਕਿਸੇ ਨਾਲ ਸੌਦਾ ਨਾਂ ਕਰ ਲਵੀਂ, ਇੱਥੇ ਲੋਕ ਕਾਟੂ ਮਾਲ ਵੇਚ ਜਾਂਦੇ ਆ। ਮੈਂ ਮਨ ਬਣਾਇਆ ਕਿ ਸਾਰੀ ਪਸ਼ੂ ਮੰਡੀ ਫਿਰ ਤੁਰ ਕੇ ਦੇਖੀ ਜਾਵੇ, ਮੈਂ ਮੰਡੀ ਦਾ ਗੇੜਾ ਲਗਾਉਂਣਾ ਸ਼ੁਰੂ ਕੀਤਾ ਤੇ ਤਰਾਂ ਤਰਾਂ ਦੇ ਪਸ਼ੂ, ਮੱਝਾਂ, ਘੋੜੇ, ਗਾਂਈਆਂ, ਬੱਕਰੀਆਂ ਅਦਿ ਦੇਖੇ,। ਮੰਡੀ ਵਿੱਚ ਘੁੰਮਦਾ ਘੁੰਮਦਾ ਮੈਂ ਦੂਸਰੇ ਕਿਨਾਰੇ ਤੇ ਪਹੁੰਚ ਗਿਆ, ਉੱਥੇ ਬਹੁਤ ਸਾਰੀਆਂ ਭੇਡਾਂ ਦੇਖੀਆਂ, ਜਿੰਨਾ ਤੇ ਤਰਾਂ ਤਰਾਂ ਦੇ ਰੰਗ ਲੱਗੇ ਹੋਏ ਸਨ, ਮੇਰੀ ਉਤਸੁਕਤਾ ਜਾਗੀ, ਮੈਂ ਇੱਕ ਭੇਡਾ ਵੇਚਣ ਆਏ ਭੇਡਾਂ ਦੇ ਮਾਲਕ ਤੋਂ ਭੇਡਾਂ ਦੇ ਉੱਪਰ ਲਗਾਏ ਵੱਖ ਵੱਖ ਰੰਗਾਂ ਦਾ ਕਾਰਨ ਪੁੱਛਿਆ, ਉਸ ਨੇ ਦੱਸਿਆ, ' ਲਾਲ ਰੰਗ ਵਾਲੀਆਂ ਸਾਰੀਆਂ ਭੇਡਾਂ ਦਾ ਮਾਲਕ ਇੱਕ ਹੈ, ਹਰੇ ਰੰਗ ਵਾਲੀਆਂ ਦਾ ਦੂਸਰਾ, ਪੀਲੇ ਰੰਗ ਵਾਲੀਆਂ ਦਾ ਤੀਸਰਾ ਤੇ ਗੁਲਾਬੀ ਰੰਗ ਵਾਲੀਆਂ ਮੇਰੀਆਂ ਭੇਡਾ ਹਨ, ਉਸਨੇ ਦੱਸਿਆ ਕਿ ਰੰਗ ਭੇਡਾਂ ਤੇ ਇਸ ਕਰਕੇ ਲਗਾਇਆ ਜਾਂਦਾ ਹੈ ਕਿ ਭੇਡਾਂ ਆਪਸ ਵਿੱਚ ਨਹੀਂ ਮਿਲਦੀਆਂ ਤੇ ਆਪਣੇ ਰੰਗ ਵਾਲੇ ਝੁੰਡ ਵਿੱਚ ਹੀ ਰਹਿੰਦੀਆਂ ਹਨ,। 

ਭੇਡਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਮੈਂ ਮੰਡੀ ਦੇ ਵਿਚਕਾਰ ਜਿੱਥੇ ਕਈ ਤਰ੍ਹਾਂ ਦੀਆਂ ਮੱਝਾਂ ਸਨ ਵਿਕਣ ਵਾਸਤੇ ਆਈਆਂ ਸਨ ਪਹੁੰਚ ਗਿਆ, ਵੈਸੇ ਮੇਰੇ ਪਿਤਾ ਨੇ ਕਿਸੇ ਪਸੂ ਦਾ ਸੌਦਾ ਨਾ ਕਰਨ ਬਾਰੇ ਮੈਨੂੰ ਹਦਾਇਤ ਕੀਤੀ ਸੀ, ਪਰ ਮੈਂ ਆਪਣੀ ਜਾਣਕਾਰੀ ਵਧਾਉਣ ਲਈ ਮੱਝਾਂ ਦਾ ਸੌਦਾ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ, ਅਖੀਰ ਇੱਕ ਚੰਗੇ ਲੇਵੇ ਵਾਲੀ ਕੁੰਡੀਆਂ ਸਿੰਗਾਂ ਤੇ ਲੰਬੀ ਪੂਸ਼ ਵਾਲੀ ਮੱਝ ਮੇਰੇ ਪਸੰਦ ਆ ਗਈ ਜੋ ਲਸ਼ ਲਸ਼ ਕਰਦੀ ਚਮਕ ਰਹੀ ਸੀ ਜਿਸ ਤੇ ਮੱਖੀ ਬੈਠੀ ਵੀ ਤਿਲਕ ਰਹੀ ਸੀ , ਮੇਰੇ ਕੋਲੋਂ ਰਿਹਾ ਨਾ ਗਿਆ, ਮੈਂ, ਪਿਤਾ ਦੀ ਨਸੀਹਤ ਭੁੱਲ ਕੇ ਸੌਦਾ ਕਰਨਾ ਸ਼ੁਰੂ ਕੀਤਾ, ਮੱਝ ਦੀਆਂ ਧਾਰਾਂ ਮਾਰ ਕੇ ਦੇਖੀਆਂ ਚਾਰੇ ਥਣ ਸਹੀ ਸਨ ਕੋਈ ਕਾਣ ਨਹੀਂ ਸੀ, ਵੇਚਣ ਵਾਲੇ ਵਿਉਪਾਰੀ ਨੇ ਦੱਸਿਆ ਕਿ ਮੱਝ ਤੀਸਰੇ ਸੂਏ ਆ ਤੇ ਹਫਤਾ ਪਹਿਲਾਂ ਕੱਟਾ ਦਿੱਤਾ ਹੈ। ਮੈਨੂੰ ਮੱਝ ਪਸੰਦ ਆ ਗਈ ਤੇ ਮੈਂ 50,000 ਵਿੱਚ ਸੌਦਾ ਕਰ ਲਿਆ ਤੇ ਬੜੇ ਮਾਣ ਨਾਲ ਆਪਣੇ ਪਿਤਾ ਨੂੰ ਦੱਸਿਆ ਕਿ ਦੇਖੋ ਮੈਂ ਕਿੰਨਾ ਵਧੀਆ ਸੌਦਾ ਕੀਤਾ ਹੈ, ਬਾਚਾਰੇ ਪਿਤਾ ਨੇ ਵੀ ਹੁਣ ਮੱਝ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ, ਅਸੀਂ ਮੱਝ ਫੋਰਵੀਲਰ ਵਿੱਚ ਚੜੵਾਈ ਤੇ ਘਰ ਲੈ ਆਂਦੀ। 

ਮੱਝ ਦੀ ਸ਼ਕਲ ਸੂਰਤ ਦੇਖ ਕੇ ਤੇ ਮੇਰੇ ਘਰ ਦੇ ਸਾਰੇ ਜੀਅ ਬੜੇ ਖੁਸ਼ ਸਨ ਕਿ ਸਾਡੇ ਮੁੰਡੇ ਨੂੰ ਪਸ਼ੂਆਂ ਦਾ ਸੌਦਾ ਕਰਨਾ ਆ ਗਿਆ। 


ਇੱਕ ਡੰਗ ਮੱਝ ਚੋਈ ਤਾਂ ਉਸ ਨੇ ਦੋ ਬਾਲਟੀਆਂ ਦੁੱਧ ਦੀਆਂ ਭਰ ਦਿੱਤੀਆਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, 


ਅਚੰਬਾ ਉਸ ਸਮੇਂ ਹੋਇਆ ਜਦੋਂ ਸਵੇਰ ਵੇਲੇ ਮੱਝ ਚੋਣ ਲਈ ਕਟਰੂ ਛੱਡਿਆ ਤਾਂ ਮੱਝ ਨੇ ਉਸ ਨੂੰ ਝੱਲਣ ਤੋਂ ਹੀ ਇਨਕਾਰ ਕਰ ਦਿੱਤਾ, ਬਥੇਰੇ ਪੇੜੇ ਪਾਏ, ਆਟਾ ਬੂਰਆ, ਪਰ ਮੱਝ ਨੇ ਆਪਣੇ ਥਣਾ ਨੂੰ ਹੱਥ ਤੱਕ ਨਾ ਲਗਾਉਂਣ ਦਿੱਤਾ। 

ਜਦ ਤੱਕ ਮੇਰਾ ਇਕ ਵਿਪਾਰੀ ਚਾਚਾ ਮੱਝ ਦੇਖਣ ਆ ਗਿਆ ਤੇ ਆਉਂਦੇ ਸਾਰ ਹੀ ਬੋਲਿਆ, " ਆਹ ਤੋਂਕਰ੍ਹ ਮੱਝ ਲਿਆਂਦੀ ਮੰਡੀ ਵਿਚੋਂ  ? 

ਇਹ ਕੱਟਰੂ ਵੀ ਇਸਦਾ ਨਹੀਂ ਹੈ ਵੇਚਣ ਲਈ ਮਗਰ ਲਗਿਆ ਹੋਇਆ ਹੈ। 


ਮੇਰੇ ਪਿਤਾ ਜੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਸਾਡੇ ਨਵੇਂ ਵਿਪਾਰੀ ਦੀ ਖਰੀਦ ਹੈ। 😒😒


ਮੈਂ ਆਪਣੀ ਖਰੀਦਦਾਰੀ ਤੇ ਪਛਤਾਉਂਦਾ ਤੇ ਵਪਾਰੀਆਂ ਦੀਆਂ ਚਲਾਕੀਆਂ ਤੇ ਵਿਚਾਰਾਂ ਕਰਦਾ ਜੋ ਪੁਰਾਣੇ ਮਾਲ ਨੂੰ ਵੀ ਨਵਾਂ ਕਰਕੇ ਵੇਚਣਾ ਜਾਣਦੇ ਆ, ਤੇ ਸ਼ਰੇਆਮ ਅੱਖੀਁ ਘੱਟਾ ਪਾਉਂਣ ਦੀ ਮੁਹਾਰਤ ਰੱਖਦੇ ਆ ਆਦਿ ਆਦਿ ਮੈਂ ਘਰ ਪਹੁੰਚ ਗਿਆ। 

ਘਰ ਪਹੁੰਚਦਿਆਂ ਹੀ ਮੇਰੇ ਆਂਡ ਗੁਆਂਡ ਦੇ ਲੋਕ ਨਵੀਂ ਖਰੀਦੀ ਮੱਝ ਦੀਆਂ ਵਧਾਈਆਂ ਦੇਣ ਵਾਸਤੇ ਇਕੱਠੇ ਹਏ ਸਨ ਤੇ ਮੇਰੀ ਮਾਤਾ ਉਹਨਾ ਦੀ ਟਹਿਲ ਸੇਵਾ ਕਰਨ ਲਈ ਚਾਹ ਬਣਾਈ ਬੈਠੀ ਸੀ, 

ਗੁਆਂਢੀ ਮੈਨੂੰ ਵਧਾਈਆਂ ਦੇ ਰਹੇ ਸਨ ਤੇ ਮੈਂ  ਅੰਦਰੋਂ ਅੰਦਰੀ ਆਪਣੀ ਖਰੀਦ ਤੇ ਪਛਤਾ ਰਿਹਾ ਸੋਚ ਰਿਹਾ ਸੀ ਕਿ "ਤੋਂਕੜ ਮੱਝ ਨੂੰ ਨਵਾਂ ਕਟਰੂ ਲਗਾ ਕੇ ਵੇਚਣ ਵਾਲੇ ਵਿਪਾਰੀ ਅੱਜ ਕਿੰਨਾ ਖੁਸ਼ ਹੋਣਗੇ।"

😒😒😒😒😒😒😒😒


ਕੱਲ ਫੇਰ ਮੇਰੇ ਕੰਨਾਂ ਵਿੱਚ ਫੇਰ ਵਧਾਈਆਂ ਦੀ ਅਵਾਜ਼ ਪਈ, "ਮਾਸਟਰ ਜੀ ਵਧਾਈਆਂ, ਪੰਜਾਬ ਦਾ ਸਿੱਖਿਆ ਵਿਭਾਗ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਭਾਰਤ ਵਿਚੋਂ ਪਹਿਲੇ ਸਥਾਨ ਤੇ ਆਇਆ"


ਮੈਂ ਇੱਕ ਦਮ ਹਿੱਲ ਗਿਆ ਤੇ ਮੈਨੂੰ ਪੰਦਰ੍ਹਾਂ ਸਾਲ ਪਹਿਲਾਂ ਜਗਰਾਉਂ ਮੰਡੀ ਤੋਂ ਖਰੀਦੀ ਮੱਝ ਦੀਆਂ ਵਧਾਈਆਂ ਚੇਤੇ ਆ ਗਈਆਂ।


ਹੁਣ ਕਿਵੇਂ ਦੱਸੀਏ ਕਿ ਸਾਡੇ ਪੰਜਾਬ ਦੇ ਸਿੱਖਿਆ ਵਿਭਾਗ ਨਾਲ ਵੀ ਜਗਰਾਉਂ ਮੰਡੀ ਵਾਲ਼ੀ ਹੋਈ ਪਈ ਆ। 


ਹਾਂ, ਜਿਹਨਾਂ ਬਿਚਾਰਿਆਂ ਨੂੰ, ਸਿੱਖਿਆ ਦੇ  ਵਿਉਪਾਰੀ ਬਾਰੇ ਗਿਆਨ ਨਹੀਂ, ਕਿ


"ਉਹ ਬੜਾ ਸੈਤਾਨ ਜਾਦੂਗਰ ਹੈ, 

ਹਸੀਨ ਸਪਨੇ ਦਿਖਾਤਾ ਹੈ ਔਰ ਆਖੇ ਛੀਨ ਲੇਤਾ ਹੈ"😒


 ਉਹ ਇਸ ਨੂੰ ਹੀ ਕੀਰਤੀ ਮਾਨ ਸਮਝੀ ਬੈਠੇ ਆ ਤੇ ਵਧਾਈਆਂ ਵਧਾਈਆਂ ਦਾ ਦੌਰ ਚਲਾਇਆ ਜਾ ਰਿਹਾ ਹੈ, ਪਰ ਮੇਰੇ ਵਰਗੇ ਬਹੁਤਿਆਂ ਦੇ ਗਲ਼ੇ ਇਹ ਵਧਾਈਆਂ ਉੱਤਰ ਨਹੀਂ ਰਹੀਆਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵਧਾਈਆਂ ਤੇ ਅਸਲ ਹਕੀਕਤਾਂ ਵਿੱਚ ਤਾਂ ਜਮੀਨ ਅਸਮਾਨ ਦਾ ਫਰਕ ਹੈ। 


ਹਾਂ, ਮੰਡੀ ਵਿੱਚ ਦੇਖੀਆਂ ਰੰਗ ਲੱਗੀਆਂ ਭੇਡਾਂ ਦੀ ਗੱਲ ਰਹਿ ਗਈ ਸੀ ਆਜੜੀ ਕਹਿੰਦਾ ਸੀ, ਕਿ ਉਹ ਹਮੇਸ਼ਾ ਮਾਲਕਾਂ ਦੀਆਂ ਵਫ਼ਾਦਾਰ ਹੁੰਦੀਆਂ ਹਨ। 


 ਹਾਂ, ਲੋਕ ਕਿੰਨੇ ਵਫਾਦਾਰ ਆ,ਫਰਜ਼ੀ ਅੰਕੜਿਆਂ ਦਾ ਕੰਮ ਵੀ ਇੱਥੇ ਬਹਤੀ ਇਮਾਨਦਾਰੀ ਨਾਲ ਹੀ ਕਰਦੇ ਆ, ਉਹ ਜਰੂਰ ਕਬੂਲ ਕਰਨ, 

ਵਧਾਈਆਂ!

 ਵਧਾਈਆਂ! 

 ਵਧਾਈਆਂ! 

😷😷😷😷😷😷😷😷


ਤੁਹਾਡਾ ਆਪਣਾ

ਕਰਨੈਲ ਫਿਲੌਰ

98147-13083


ਨੋਟ:- ਇਹ ਤਿੰਨ ਸਾਲ ਪਹਿਲਾਂ ਵਿਅੰਗ ਲਿਖਿਆ ਸੀ jo ਅੱਜ ਵੀ ਢੁੱਕਦਾ ਹੈ, ਅੱਜ ਵੀ ਸਮਰੱਥ, CE ਟੈਸਟ ਤੇ ਹੋਰ ਅਕਾਊ ਪ੍ਰੋਜੈਕਟ ਚੱਲ ਰਹੇ ਹਨ ਤੇ ਸਿੱਖਿਆ ਦੇ ਵਿੱਚ  ਇਨਕਲਾਬ ਪੂਰਾ ਚਰਮ ਸੀਮਾ ਤੇ ਹੈ..... 😂।

ਫੁੱਫੜ ਦਿਆਲਾ : ਕਹਾਣੀ

 ਹਰੇਕ ਪਿੰਡ ਵਿੱਚ 'ਫੁੱਫੜ ਦਿਆਲੇ' ਵਰਗੇ ਇੱਕ ਦੋ ਰੱਬ ਦੇ ਬੰਦੇ ਜ਼ਰੂਰ ਹੁੰਦੇ ਹਨ...


ਗੁਰਮੀਤ ਕੜਿਆਲਵੀ ਦੀ ਇੱਕ ਸ਼ਾਨਦਾਰ ਰਚਨਾ,

             ....ਫੁੱਫੜ ਦਿਆਲਾ....


 ਸਹੁਰੇ ਢੇਰੀ 'ਤੇ ਆਇਆ ਦਿਆਲਾ

 ਸਾਰੇ ਪਿੰਡ ਦਾ ਫੁੱਫੜ ਐ

 ਪਿੰਡ ਦੀ ਰੌਣਕ


ਕਿਸੇ ਘਰ ਵਿਆਹ ਹੁੰਦਾ

ਫੁੱਫੜ ਦਿਆਲਾ

ਭੱਜ ਭੱਜ ਕੰਮ ਕਰਦਾ ਹਿਦਾਇਤਾਂ ਦੇਈ ਜਾਂਦਾ

ਕਦੇ ਹਲਵਾਈ ਨੂੰ-ਕਦੇ ਭਾਈ ਨੂੰ


ਦਿਆਲਾ ਟਿਚਰਾਂ ਦਾ ਪਾਤਰ ਬਣਿਆ ਰਹਿੰਦਾ

 ਕੁੜੀਆਂ ਬੁੜੀਆਂ ਗੀਤਾਂ ਵਿੱਚ ਦੀ

 ਫੁੱਫੜ ਦੀ ਐਹੀ ਤੈਹੀ ਫੇਰੀ ਜਾਂਦੀਆਂ

 ਫੁੱਫੜ ਹੱਸੀ ਜਾਂਦਾ

 "ਹੈ ਸਹੁਰੀਆਂ ਕਮਲੀਆਂ -ਹੈ ਮੂਰਖ ਕਿਤੋਂ ਦੀਆਂ"


 ਫੁੱਫੜ ਬਿੰਦ ਝੱਟ ਲੱਤਾਂ ਸਿੱਧੀਆਂ ਕਰਦਾ 

ਕੀ ਨਿਆਣਾ ਕੀ ਸਿਆਣਾ 

ਦੁਆਲੇ ਹੋ ਜਾਂਦਾ 

-'ਫੁੱਫੜਾ ਤੈਨੂੰ ਕੁੜੀ ਦਿੱਤੀ ਹੈ

 ਸ਼ਰਮ ਨੂੰ ਹੱਥ ਮਾਰ 

ਐਂ ਵੇਹਲਾਂ ਬੈਠਾਂ

 ਕਿਸੇ ਕੰਮ ਧੰਦੇ ਨੂੰ ਹੱਥ ਪਵਾ ਦੇ"

--ਐਂ ਕਰੋ ਮੇਰੇ ਗੱਲ ਚ ਪੰਜਾਲੀ ਪਾ ਲਓ"

 ਫੁੱਫੜ ਠਿੱਬੇ ਪੈਰੀਂ ਅੜਾ ਕੰਮੀ ਜੁੱਟ ਜਾਂਦਾ।


ਪਿੰਡ ਚ ਕਿਸੇ ਦਾ ਮਕਾਨ ਪੈਣਾ 

ਫੁੱਫੜ ਬਿਨਾ ਨਾਗਾ ਹਾਜ਼ਰੀ ਭਰਦਾ

ਆਪਣੇ ਫਰਜ਼ ਤੋਂ ਇੱਥੇ ਵੀ ਨਾ ਉੱਕਦਾ 

"ਨੀਹਾਂ ਚ ਮਾੜੀ ਇੱਟ ਨੀ ਲਾਉਣੀ

ਕੁਰਸੀ ਉੱਚੀ ਰੱਖਣੀ ਐ

ਪਰਨਾਲਾ ਗਲੀ ਵੱਲ ਨਹੀਂ 'ਤਾਰਨਾ"


ਪਿੰਡ ਚ ਗਮੀ ਹੁੰਦੀ 

ਫੁੱਫੜ ਦਾ ਚਿਹਰਾ ਉੱਤਰ ਜਾਂਦਾ 

ਲਾਸ਼ ਨੂੰ ਨਹਾਉਂਦਿਆਂ ਭਰੇ ਗਲੇ ਨਾਲ 

ਮਰਨ ਵਾਲੇ ਦੀਆਂ ਗੱਲਾਂ ਕਰਦਾ

ਸਸਕਾਰ ਤੋਂ ਲੈ ਕੇ ਫੁੱਲ ਚੁਗਣ ਤੇ ਭੋਗ ਪੈਣ ਤੱਕ 

ਮਰਨ ਵਾਲੇ ਦੇ ਘਰ ਰਹਿੰਦਾ

 ਸੱਥਰ 'ਤੇ ਬੈਠ ਦਾਨੀਆਂ ਬਾਨੀਆਂ ਗੱਲਾਂ ਕਰਦਾ

 ਹੈਰਾਨੀ ਹੁੰਦੀ-- ਫੁੱਫੜ ਐਨਾ ਸਿਆਣਾ ਕਿਵੇਂ ਹੈ ?


ਫੁੱਫੜ 

ਰਹੁ-ਰੀਤਾਂ ਦਾ ਭੰਡਾਰ ਐ

ਉਹ ਦਾਨਾ -ਬਾਨਾ ਬਣ

ਰਹੁ -ਰੀਤਾਂ ਦੀ ਪਾਲਣਾ ਕਰਾਉਂਦਾ

--ਫਲਾਣੇ ਦਾ ਸੂਟ ਬਣਦਾ

ਢਿਮਕੇ ਨੂੰ ਖੇਸ ਨਾਲ ਪੱਗ ਲਾ ਦਿਓ

ਅਮਕੇ ਨੂੰ ਮੰਨਣ ਦੀ ਕੋਈ ਲੋੜ ਨ੍ਹੀ "

ਐਂ ਕਰਨਾ--ਐਂ ਨਹੀਂ ਕਰਨਾ

ਇਉਂ ਕਰਨਾ ਪੈਣਾ--ਇਉਂ ਕਰੇ ਬਿਨਾ ਸਰਜੂ

ਫੁੱਫੜ ਕੋਲ ਹਰ ਮਸਲੇ ਦਾ ਹੱਲ ਐ


ਫੁੱਫੜ ਦਿਆਲਾ

ਤਾਸ਼ ਦੀਆਂ ਢਾਣੀਆਂ ਦਾ ਵੀ ਸ਼ਿੰਗਾਰ ਹੁੰਦਾ

"ਫੁੱਫੜਾ ਸਿੱਟ ਪੱਤਾ

ਵੇਂਹਨਾ ਕੀ ਏਂ ਮਜੌਰਾਂ ਦੀ ਮਾਂ ਆਗੂੰ !"


ਫੁੱਫੜ ਵਿਰੋਧੀ ਖਿਡਾਰੀ ਦੀ ਵੰਗਾਰ ਕਬੂਲਦਾ

"ਐਹ ਕੁੱਟ ਲਈ ਥੋਡੀ ਭੂਆ !"

ਫੁੱਫੜ ਬੇਗੀ ਉਪਰ ਰੰਗ ਦਾ ਯੱਕਾ ਕੱਢ ਮਾਰਦਾ।


ਫੁੱਫੜ ਦਿਆਲਾ 

ਪਿੰਡ ਦੀਆਂ ਅੱਖਾਂ ਸੀ

--ਬਹਾਲ ਸਿਆਂ-ਮੁੰਡਾ ਤੇਰਾ ਗ਼ਲਤ ਲੀਹ 'ਤੇ ਜਾਂਦਾ 

ਬਚਾ ਸਕਦਾ ਤਾਂ ਬਚਾ ਲੈ ਭਾਈ

ਆਸੇ ਪਾਸੇ ਚਿੱਟਾ ਦਰਿਆ ਵਗਦਾ ਪਿਆ ਈ"

ਇਉਂ ਫੁੱਫੜ ਦਿਆਲ ਲੋਕਾਂ ਦੇ ਧੀਆਂ ਪੁੱਤਾਂ ਦੀ ਰਾਖੀ ਰੱਖਦਾ।


ਲੋਕਾਂ ਦੇ ਧੀਆਂ ਪੁੱਤਾਂ ਦੀ ਰਾਖੀ ਕਰਦੇ ਦਿਆਲੇ ਦੇ

ਆਵਦੇ ਪੁੱਤ ਦੀਆਂ ਨਾੜਾਂ 'ਚ

ਚਿੱਟੇ ਵਾਲੀ ਸਰਿੰਜ ਕਦੋਂ ਧੱਸ ਗਈ 

ਦਿਆਲੇ ਨੂੰ ਪਤਾ ਈ ਨਾ ਲੱਗਾ


ਲੋਕਾਂ ਦੇ ਘਰਾਂ ਦੀਆਂ

ਨੀਹਾਂ ਪੱਕੀਆਂ ਕਰਨ ਵਾਲੇ

ਫੁੱਫੜ ਦਿਆਲੇ ਤੋਂ

ਆਵਦੇ ਘਰ ਦੀਆਂ ਨੀਹਾਂ 'ਚ

ਪਿੱਲੀ ਇੱਟ ਪਤਾ ਨਹੀਂ ਕਿਵੇਂ ਲੱਗ ਗਈ 


ਫੁੱਫੜ ਦਿਆਲਾ 

ਅੱਧੀ ਰਾਤ ਨੂੰ ਸਿਵਿਆਂ 'ਚ ਜਾ

ਮੋਏ ਪੁੱਤ ਨੂੰ ਆਵਾਜ਼ਾਂ ਮਾਰਦਾ ਐ

ਝੱਲਿਆਂ ਵਾਂਗ ਬਾਉਰਾ ਹੋਇਆ

ਗਲੀਏ ਗਲੀ ਹੋਕਰੇ ਮਾਰਦੈ

---ਜਾਗਦੇ ਰਹੋ ਪਿੰਡ ਆਲਿਓ ! 

ਬੜੀ ਭੈੜੀ ਵਾਅ ਵਗ ਪਈ ਐ

ਚੋਰ ਤੇ ਕੁੱਤੀ ਰਲ ਗਏ ਨੇ

ਬਚਾ ਸਕਦੇ ਓਂ ਤਾਂ

ਆਪੋ ਆਪਣਾ ਘਰ ਬਚਾਲੋ !

        

ਫੁੱਫੜ ਦਿਆਲਾ

ਹੋਰ ਕੀ ਕਰ ਸਕਦਾ ?

     ***

हिन्दी वर्णमाला कविता

 *बहुत सुंदर प्रयास एक बार ध्यान से पढ़िएगा.* 


 *कभी हिन्दी वर्णमाला का क्रमबद्ध इतना सुन्दर प्रयोग कि आप अद्भुत अद्वितीय अविस्मरणीय कह उठेंगे...*   


 *हिन्दी वर्णमाला का क्रम से कवितामय प्रयोग लाजबाब है.*


*अ* चानक

*आ* कर मुझसे

*इ* ठलाता हुआ पंछी बोला

*ई* श्वर ने मानव को तो

*उ* त्तम ज्ञान-दान से तौला

*ऊ* पर हो तुम सब जीवों में

*ऋ* ष्य तुल्य अनमोल

*ए* क अकेली जात अनोखी

*ऐ* सी क्या मजबूरी तुमको

*ओ* ट रहे होंठों की शोख़ी

*औ* र सताकर कमज़ोरों को

*अं* ग तुम्हारा खिल जाता है

*अ:* तुम्हें क्या मिल जाता है.?

*क* हा मैंने- कि कहो

*ख* ग आज सम्पूर्ण

*ग* र्व से कि- हर अभाव में भी

*घ* र तुम्हारा बड़े मजे से

*च* ल रहा है

*छो* टी सी- टहनी के सिरे की

*ज* गह में, बिना किसी

*झ* गड़े के, ना ही किसी

*ट* कराव के पूरा कुनबा पल रहा है

*ठौ* र यहीं है उसमें

*डा* ली-डाली, पत्ते-पत्ते

*ढ* लता सूरज

*त* रावट देता है

*थ* कावट सारी, पूरे

*दि* वस की-तारों की लड़ियों से

*ध* न-धान्य की लिखावट लेता है

*ना* दान-नियति से अनजान अरे

*प्र* गतिशील मानव

*फ़* रेब के पुतलो

*ब* न बैठे हो समर्थ

*भ* ला याद कहाँ तुम्हें

*म* नुष्यता का अर्थ.?

*य* ह जो थी, प्रभु की

*र* चना अनुपम...

*ला* लच-लोभ के 

*व* शीभूत होकर

*श* र्म-धर्म सब तजकर

*ष* ड्यंत्रों के खेतों में

*स* दा पाप-बीजों को बोकर

*हो* कर स्वयं से दूर

*क्ष* णभंगुर सुख में अटक चुके हो

*त्रा* स को आमंत्रित करते

*ज्ञा* न-पथ से भटक चुके हो

*श्रे* ष्ठ पथ पर बढ़े चलो.


 *हिन्दी दिवस की हार्दिक शुभकामनाओं सहित.*

✍️✍️🌹🌹💐💐🌷🌷🙏🙏