ਰੌਲਾ ਤਾਂ ਪਹਿਲਾਂ ਸੀ, ਹੁਣ ਤਾਂ ਮਸਲਾ ਬਣ ਗਿਆ ਹੈ!
ਆਖ਼ਰ ਕਿਉਂ ਉੱਠ ਰਹੀ ਹੈ ਨੀਟ (NEET) ਦੀ ਪ੍ਰੀਖਿਆ ਮੁੜ ਆਯੋਜਿਤ ਕਰਨ ਦੀ ਮੰਗ?
ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੀ ਖ਼ੁਦਮੁਖਤਿਆਰੀ ਵਾਲੀ ਸੰਸਥਾ NTA(National Testing Agency)ਰਾਸ਼ਟਰੀ ਪੱਧਰ'ਤੇ ਮੈਡੀਕਲ,ਇੰਜਨੀਅਰ,ਮੈਨਜਮੈਂਟ,ਹੋਟਲ ਮੈਨਜਮੈਂਟ ਆਦਿ ਦੇ ਚੋਟੀ ਦੇ ਕਾਲਜਾਂ/ਯੂਨੀਵਰਸਿਟੀਆਂ/ਸੰਸਥਾਨਾਂ'ਚ ਦਾਖ਼ਲੇ ਲਈ ਵੱਖ-ਵੱਖ ਦਾਖ਼ਲਾ ਪ੍ਰੀਖਿਆਵਾਂ ਦਾ ਆਯੋਜਨ ਕਰਦੀ ਹੈ।
ਇਸੇ ਲੜੀ'ਚ ਇਸ ਸਾਲ 5 ਮਈ ਨੂੰ ਹੋਈ NEET(Graduate) ਅਰਥਾਤ National Eligibility cum Entrance Test (Undergraduate) ਦੀ ਪ੍ਰਵੇਸ਼ ਪ੍ਰੀਖਿਆ ਦੇ ਅਜੇ ਕੁਝ ਕੁ ਦਿਨ ਪਹਿਲਾਂ ਆਏ ਨਤੀਜਿਆਂ'ਤੇ ਸਵਾਲ ਖੜ੍ਹੇ ਹੋ ਗਏ ਹਨ।
ਇਹ JEE ਵਾਂਗ ਭਾਰਤ ਦੀਆਂ ਸਭ ਤੋ ਔਖੀਆਂ ਪ੍ਰਵੇਸ਼ ਪ੍ਰੀਖਿਆਵਾਂ ਚੋਂ ਇੱਕ ਹੈ।ਇਸ'ਚ ਬਾਰ੍ਹਵੀਂ ਪਾਸ ਕਰਕੇ ਨਿਕਲੇ ਜਵਾਕਾਂ ਨੂੰ ਸਾਲ ਭਰ,ਕਈ ਵਾਰ ਤਾਂ ਦੋ-ਦੋ,ਤਿੰਨ-ਤਿੰਨ ਸਾਲ ਸਾਧ ਬਣ ਕੇ ਭਾਰਤ ਪੱਧਰ ਦੇ ਕੰਪੀਟੀਸ਼ਨ ਨੂੰ ਝੱਲਦਿਆਂ ਚੰਗਾ ਰੈਂਕ ਲੈ ਕੇ ਚੰਗੇ ਕਾਲਜ(ਜਿਵੇਂ ਰਾਸ਼ਟਰੀ ਪੱਧਰ'ਤੇ ਏਮਜ਼,ਸਟੇਟ ਪੱਧਰ'ਤੇ ਰਜਿੰਦਰਾ ਪਟਿਆਲਾ)'ਚ ਜਾਣ ਲਈ ਬੇਹੱਦ ਕਰੜੀ ਮਿਹਨਤ ਕਰਨੀ ਪੈਂਦੀ ਹੈ।ਇਸ ਤੋਂ ਬਾਅਦ ਜਾ ਕੇ ਕਿਤੇ ਚੰਗੇ ਕਾਲਜਾਂ/ਸੰਸਥਾਨਾਂ'ਚ MBBS,BDS,BUMS,BAMS'ਚ ਦਾਖ਼ਲਾ ਮਿਲਦਾ ਹੈ।
ਦਰਅਸਲ +2 ਦੀ ਪੜ੍ਹਾਈ ਵੀ ਜ਼ਿਆਦਾਤਰ ਵਿਦਿਆਰਥੀ ਡਮੀ ਹੀ ਕਰਦੇ ਹਨ ਤੇ ਅਸਲ'ਚ ਤਾਂ ਉਹ ਕੋਚਿਗ ਸੈਂਟਰਾਂ'ਚ ਹੀ ਤਿਆਰੀ ਕਰਦੇ ਹਨ।
ਨੀਟ ਪ੍ਰੀਖਿਆ ਦੇ ਚਾਰ ਭਾਗ ਹੁੰਦੇ ਹਨ ਤੇ ਚਾਰਾਂ ਭਾਗਾਂ ਦੇ 45-45 ਸਵਾਲ ਹੁੰਦੇ ਹਨ:-
Physics(45)+ Chemistry(45)+Botany(45)+ Zoology(45)=180 questions
ਹਰੇਕ ਸਵਾਲ ਦੇ 4 ਅੰਕ ਹੁੰਦੇ ਹਨ ਤਾਂ ਇਹ ਕੁੱਲ ਬਣਗੇ
180 questions×4= 720 marks
ਬਹੁ-ਵਿਕਲਪੀ ਯਾਨਿ MCQ ਵਾਲੇ ਪੈਟਰਨ ਦੇ ਹਰੇਕ ਸਵਾਲ ਦਾ ਸਹੀ ਜਵਾਬ ਦੇਣ'ਤੇ 4 ਅੰਕ ਮਿਲਦੇ ਹਨ ਤੇ ਨੈਗੇਟਿਵ ਮਾਰਕਿਗ ਹੋਣ ਕਰਕੇ ਹਰ ਗਲਤ ਜਵਾਬ ਦਾ ਇੱਕ ਅੰਕ ਕੱਟ(-1 negative)ਲਿਆ ਜਾਂਦਾ ਹੈ।
⚫🟣🔵🔵🔴🟠🟡🟢
ਅਸਲ'ਚ ਤਿੰਨ ਗੱਲਾਂ ਨਵੀਆਂ ਤੇ ਹੈਰਾਨਜੀਨਕ ਹੋਈਆਂ ਇਸ ਵਾਰ ਦੇ ਨੀਟ ਨਤੀਜਿਆਂ'ਚ,ਜਿਹਨਾਂ ਨੇ ਇਸ ਨੂੰ ਕਥਿਤ ਤੌਰ'ਤੇ ਵਿਵਾਦਤ ਬਣਾਇਆ ਹੈ।
ਇੱਕ ਤਾਂ ਕੁੱਲ 67 ਜਣਿਆਂ ਨੇ 720/720 ਅੰਕ ਲੈ ਕੇ All India Rank 1 ਪ੍ਰਾਪਤ ਕੀਤਾ ਜੋ ਅਸਧਾਰਨ ਵਰਾਤਾਰਾ ਹੈ।2023'ਚ ਕੁੱਲ ਦੋ ਜਣਿਆਂ ਦੇ ਪੂਰੇ ਚੋਂ ਪੂਰੇ ਨੰਬਰ ਸਨ।2019'ਚ ਇੱਕ,2020'ਚ ਵੀ ਇੱਕ,2021'ਚ ਤਿੰਨ ਤੇ 2022'ਚ ਇੱਕ ਜਣਾ ਹੀ ਪੂਰੇ ਚੋਂ ਪੂਰੇ ਅੰਕ ਲਿਜਾ ਸਕੇ ਹਨ।ਐਤਕੀ ਇਹਨਾਂ 67 ਚੋਂ 8 ਜਣੇ ਤਾਂ ਹਰਿਆਣੇ ਦੇ ਇੱਕੋ ਪ੍ਰੀਖਿਆ ਕੇਂਦਰ ਦੇ ਹਨ।
ਇਸ'ਤੇ NTA ਦਾ ਜਵਾਬ ਹੈ ਕਿ ਇੱਕ ਸਵਾਲ ਦਾ ਜਵਾਬ NCERT ਦੀਆਂ ਪੁਰਾਣੀਆਂ ਕਿਤਾਬਾਂ'ਚ 'atoms of each element are stable’ ਤੇ ਨਵੀਆਂ ਕਿਤਾਬਾਂ'ਚ
atoms of most of the elements are stable’ ਦਿੱਤਾ ਹੋਇਆ ਹੈ,ਇਸ ਕਰਕੇ ਉਹਨਾਂ ਨੂੰ ਹਰੇਕ ਜਣੇ ਨੂੰ 5 ਗਰੇਸ ਅੰਕ ਦੇਣੇ ਪਏ ਤੇ ਕੁੱਲ ਅੰਕ ਸਿੱਧੇ 715 ਤੋਂ 720'ਤੇ ਵੱਜੇ ਤੇ ਇਸੇ ਕਰਕੇ ਇੰਨੇ ਜਿਆਦਾ ਟਾਪਰ ਆਏ ਹਨ।
ਕੀ ਇਹੀ ਇੱਕ ਕਾਰਨ ਹੈ 67 ਟਾਪਰ ਆਉਣ ਦਾ?NTA ਦਾ ਇੱਕ official ਇੰਡੀਅਨ ਐਕਸਪ੍ਰੈੱਸ ਨੂੰ ਕਹਿੰਦਾ ਹੈ ਕਿ ਬਾਕੀ ਪੇਪਰ ਵੀ ਸੌਖਾ ਸੀ ਐਤਕੀ!
ਦੂਜਾ ਸਵਾਲ ਇਹ ਹੈ ਕਿ 720 ਤੋਂ ਬਾਅਦ ਅਗਲਾ ਸੰਭਵ ਸਕੋਰ 716 ਬਣਦਾ ਹੈ,ਫੇਰ 718,719 ਅੰਕ ਕਿਵੇਂ ਆਏ?ਇਸ'ਤੇ NTA ਦਾ ਕਹਿਣਾ ਹੈ ਕਿ ਉਹਨਾਂ ਨੇ ਕੁਝ ਵਿਦਿਆਰਥੀਆਂ ਦੇ ਸਮੇਂ ਦਾ ਨੁਕਸਾਨ ਹੋਣ ਕਰਕੇ ਮਆਵਜ਼ਾ ਅੰਕ ਦਿੱਤੇ ਹਨ।
ਤੀਜਾ ਸਵਾਲ ਹੈ ਕਿ 14 ਜੂਨ ਨੂੰ ਆਉਣ ਵਾਲਾ ਰਿਜ਼ਲਟ ਤਕਰੀਬਨ 10 ਦਿਨ ਪਹਿਲਾਂ ਕਿਉਂ ਕੱਢਤਾ?NTA ਦਾ ਇਸ'ਤੇ ਕਹਿਣਾ ਹੈ ਕਿ ਅਸੀਂ ਛੇਤੀ ਤੋਂ ਛੇਟੀ ਨਤੀਜਾ ਕੱਢਣ ਦੀ ਕੋਸ਼ਿਸ਼ ਚ ਹੁੰਦੇ ਹਾਂ ਤੇ ਪ੍ਰੀਖਿਆ'ਚ ਬੈਠੇ 23 ਲੱਖ 81 ਹਜ਼ਾਰ ਵਿਦਿਆਰਥੀਆਂ ਦਾ ਨਤੀਜਾ ਜਲਦੀ ਕੱਢ ਕੇ ਉਹਨਾਂ ਅਭੂਤਪੂਰਵ ਕੰਮ ਕੀਤਾ ਹੈ।
ਕਾਂਗਰਸ ਸਮੇਤ ਪ੍ਰਮੁੱਖ ਪਾਰਟੀਆਂ ਨੇ ਇਸ'ਤੇ ਸ਼ੰਕੇ ਖੜ੍ਹੇ ਕੀਤੇ ਹਨ ਤੇ ਟਵਿਟਰ(X)'ਤੇ ਵੱਡੇ ਪੱਧਰ'ਤੇ #RENEET ਟਰੈਂਡ ਕਰ ਰਿਹਾ ਹੈ।
Jacknama - ਜੈਕਨਾਮਾ
#jacknamaexplains