ਮੌਤ ਉਪਰੰਤ ਕੀ ਵਾਪਰਦਾ ਹੈ

ਜਿਵੇਂ ਹੀ ਦਿਲ ਰੁੱਕਦਾ ਹੈ ਤਾਂ ਉਸਤੋਂਂ ਅੰਦਾਜ਼ਨ  ਦਸ ਕੁ ਮਿੰਟਾਂ ਤੀਕ ਦਿਮਾਗ਼ ਚੇਤਨ ਰਹਿੰਦਾ ਹੈ,ਇਹ ਵਿਗਿਆਨ ਦਾ ਤੱਥ ਹੈ। ਬਿਲਕੁਲ ਅਖੀਰਲੇ ਸਮੇਂ ਜਾਂ ਪਲ  ਦਿਮਾਗ਼ ਨੂੰ ਬਿਜਲੀ ਦਾ ਝੱਟਕਾ /jolt ਜਿਹਾ ਮਿੱਲਦਾ ਹੈ, ਕੋਈ ਨਹੀਂ ਜਾਣਦਾ ਇਹ ਕਿਉਂ ਹੁੰਦਾ ਹੈ । ਦਿਮਾਗ਼ ਆਕਸੀਜਨ ਦੀ ਨਾਂਮਾਤਰ ਸਪਲਾਈ ਤੇ ਜਿਉਣ ਲੱਗਦਾ ਹੈ ਜਿਸ ਕਾਰਨ ਅਜੀਬ ਜਿਹਾ (ਸੁਰੰਗਾਂ ਚ ਹੋਣ ਵਾਂਗੂੰ) ਦਿੱਸਣ ਲੱਗਦਾ ਹੈ।  

ਉਦੋਂ ਭੀ ਜਦੋਂ ਤੁਸੀਂ ਸਾਹ ਭੀ ਨਹੀਂ ਲੈ ਰਹੇ ਤੇ ਦਿਲ ਵੀ ਨਹੀਂ ਧੜਕ ਰਿਹਾ ਹੈ ਤਾਂ ਭੀ ਤੁਸੀਂ 2 ਤੋਂ 20 ਸਕਿੰਟਾਂ ਲਈ ਚੇਤਨ ਅਵਸਥਾ ਚ ਪਏ ਹੋ।  ਇਸ ਕਾਰਨ ਕਿ ਦਿਮਾਗ ਦਾ ਸੋਚਣ ਵਾਲਾ  ਹਿੱਸਾ cerebral cortex ਆਕਸੀਜਨ ਬਿਨਾਂ ਭੀ  ਕੁੱਝ ਸਮੇਂ ਲਈ ਜਿਉਂਦਾ ਰਹਿੰਦਾ ਹੈ। ਇਹ ਹਿੱਸਾ ਸੋਚਦਾ ਤੇ ਫੈਸਲੇ ਕਰਦਾ ਹੈ ਪਰ ਇਸ ਵੇਲੇ ਇਸਦਾ ਮਸਲਜ਼ ਤੇ ਕੰਟਰੋਲ ਨਹੀਂ ਰਿਹਾ। ਹੁਣ ਦਿਮਾਗ਼ ਆਪਣੇ ਆਖ਼ਰੀ ਪਲਾਂ ਚ ਹੈ ਤੇ ਇਹਦੇ ਸੈਲ ਕੰਮ ਕਰਨਾ ਬੰਦ ਕਰ ਰਹੇ ਹਨ। ਸਿਰਫ ਆਕਸੀਜਨ ਦੀ ਤੀਬਰ ਸਪਲਾਈ ਹੀ ਦਿਮਾਗ਼ ਨੂੰ ਜਿਉਂਦੇ ਰੱਖ ਸਕਦੀ ਹੈ ਜੇਕਰ ਦਿਲ ਦੀ ਧੜਕਣ ਭੀ ਮੁੜ ਆਉਂਦੀ ਹੈ। ਦਿਮਾਗ਼ ਨੇ ਉਡੀਕ ਕੀਤੀ ਹੈ ਪਰ ਆਕਸੀਜਨ ਤਾਂ ਦਿਲ ਨੇ ਭੇਜਣੀ ਹੈ ਖੂਨ ਰਾਹੀਂ।


ਦਿਮਾਗ  ਦਾ ਬਹੁਤਾ ਹਿੱਸਾ ਹੁਣ ਜਾ ਚੁੱਕਾ ਹੈ ਸਿਵਾਏ ਇਕ ਵਿਸ਼ੇਸ਼ ਦੇ ਜਿਸ ਨੂੰ memory center ਕਹਿੰਦੇ ਹਨ। ਇਹ ਹਿੱਸਾ ਤੁਹਾਡੀਆਂ ਸਾਰੀਆਂ ਯਾਦਾਂ ਤੇ ਦੁਖਦਾਈ ਘਟਨਾਵਾਂ ਸੰਭਾਲੀ ਬੈਠਾ ਹੈ ਇਹ ਅਖੀਰਲਾ ਬੰਦ ਹੋਣ ਵਾਲਾ ਹਿੱਸਾ ਹੈ। ਡਾਕਟਰ ਵਲੋਂ ਮੈਡੀਕਲੀ,ਕਲੀਨਕਲੀ ਤੌਰ ਤੇ ਕਿਸੇ ਨੂੰ ਮਿਰਤਕ ਘੋਸ਼ਿਤ ਕੀਤੇ ਜਾਣ ਬਾਅਦ ਵੀ ਦੱਸ ਕੁ ਮਿੰਟ ਤੀਕ ਦਿਮਾਗ ਥੋੜਾ ਕਾਰਜਸ਼ੀਲ ਰਹਿੰਦਾ ਹੈ। ਮੌਤ ਤੋਂ ਦੋ ਦਿਨ ਬਾਅਦ ਤੀਕ ਭੀ  ਕੋਈ ਇਕ ਹਜ਼ਾਰ ਜੀਨ  ਕੰਮ ਕਰਦੇ ਰਹਿੰਦੇ ਹਨ, ਕੁਝ ਸੋਜ਼ਿਸ਼ ਆਦਿ  ਖਤਮ ਕਰਨ ਲਈ ਲੜ ਰਹੇ ਹੁੰਦੇ ਹਨ ,ਕੁਝ immune system  ਨੂੰ boost ਕਰ ਰਹੇ ਹੁੰਦੇ ਹਨ। ਪਰ ਕੁਝ ਹੋਰ ਵਿਕਾਸ ਵਾਲੇ ਵੀ ਜਾਗਦੇ ਹਨ।  ਇਹ ਇਕ ਭੇਤ ਹੈ ਕਿ ਅਜਿਹਾ ਕਿਉਂ ਹੁੰਦਾ ਹੈ । ਹੋਰ ਤਾਂ ਹੋਰ ਮੌਤ ਪਿੱਛੋਂ ਭੀ ਕੁਝ ਜੀਨ ਕੈਂਸਰ ਸੈਲਾਂ  ਦੀ growth ਨੂੰ ਉਤਸ਼ਾਹਿਤ ਕਰਨ ਚ ਲੱਗੇ ਹੁੰਦੇ ਹਨ। 


ਇਹ ਖੋਜਾਂ ਸੰਕੇਤ ਕਰ ਦੀਆਂ ਹਨ ਕਿ ਮੌਤ ਵਾਰੇ ਬਹੁਤ ਸਾਰੇ ਰਹੱਸ ਅਜੇ ਸਾਨੂੰ ਪਤਾ ਨਹੀਂ ਹਨ। ਕਿ ਕਿਸੇ ਨੂੰ ਮਿਰਤਕ ਘੋਸ਼ਿਤ ਕਰ ਦੇਣਾ ਕੀ ਠੀਕ ਹੈ ਜਦੋਂ ਕਿ ਉਸਦੇ ਸਰੀਰ ਅੰਦਰ ਕੁਝ ਅੰਗ,ਸੈਲ,ਜੀਨ ਅਜੇ ਵੀ ਕੰਮ ਕਰ ਰਹੇ ਹੁੰਦੇ ਹਨ, ਤਾਂ ਅੰਗ ਦਾਨ ਜਾਂ autopsies  ਵਾਰੇ ਇਸ ਨੂੰ ਕੀ ਮੰਨਿਆ ਜਾਵੇ  !

- ਦਵਿੰਦਰ ਸਿੰਘ ਹੰਡਿਆਇਆ ਆਧਾਰਿਤ Hashem -Al-Ghaili....writer)

No comments:

Post a Comment