ਯੂ-ਡਾਇਸ 2024-25 UDISE

 ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਸਕੂਲ ਮੁੱਖੀਆਂ ਦੇ ਧਿਆਨ ਹਿੱਤ-


1) ਯੂ-ਡਾਇਸ 2024-25 ਲਈ Progression Module Activate ਹੋ ਚੁੱਕਾ ਹੈ। ਸਬੰਧਤ ਸਕੂਲ ਮੁੱਖੀ ਇਸ ਮਡਿਊਲ ਰਾਹੀਂ ਡਾਟਾ ਅਪਡੇਟ ਕਰਨਾ ਯਕੀਨੀ ਬਣਾਉਣ।


2) ਡਾਇਰੈਕਟਰੀ ਮਡਿਊਲ - ਯੂ-ਡਾਇਸ 2024-25 ਦਾ Directory ਮਡਿਊਲ ਵੀ ਐਕਟੀਵੇਟ ਹੋ ਚੁੱਕਾ ਹੈ ਭਾਵ ਜੇਕਰ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਕਰੰਟ ਸ਼ੈਸ਼ਨ ਵਿੱਚ ਅਪਗ੍ਰੇ਼ਡ ਹੋਇਆ ਹੈ ਅਤੇ ਪੋਰਟਲ ਉੱਪਰ ਸਕੂਲ ਕੈਟਾਗਿਰੀ ਅਪਡੇਟ ਕੀਤੀ ਜਾਣੀ ਹੈ ਤਾਂ ਸਬੰਧਤ ਬਲਾਕ ਐਮ.ਆਈ.ਐਸ ਕੋਆਰਡੀਨੇਟਰ ਨਾਲ ਤਾਲਮੇਲ ਕੀਤਾ ਜਾਵੇ।


3) ਉਪਰੋਕਤ ਤੋ ਇਲਾਵਾ ਜੋ Private Schools ਇਸ ਸ਼ੈਸ਼ਨ ਦੋਰਾਨ ਨਵੇਂ open ਹੋਏ ਹਨ ਉਹ ਪਹਿਲਾ ਵਿਭਾਗ ਦੇ ਪੋਰਟਲ ਈ ਪੰਜਾਬ ਰਾਹੀਂ  ਆਨਲਾਈਨ RTE under Recognition ਲੈਣ ਉਪਰੰਤ ਹੀ ਯੂ-ਡਾਇਸ ਪੋਰਟਲ ਉੱਪਰ ਰਜਿਸਟਰ ਕੀਤੇ ਜਾ ਸਕਦੇ ਹਨ। ਇਸ ਲਈ ਜੇਕਰ ਕਿਸੇ ਬਲਾਕ ਅਧੀਨ ਕੋਈ ਵੀ Private  Unrecognized  ਸਕੂਲ ਚਲ ਰਿਹਾ ਹੈ ਤਾਂ ਤੁਰੰਤ ਪ੍ਰਭਾਵ ਨਾਲ ਸਬੰਧਤ ਸਕੂਲ ਨੂੰ ਪੋਰਟਲ ਤੇ ਰਜਿਸਟਰ ਕਰਵਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਡਾਟਾ ਪੋਰਟਲ ਤੇ ਅਪਡੇਟ ਕਰਵਾਇਆ ਜਾ ਸਕੇ।


No comments:

Post a Comment