ਨਸ਼ੇ ਦਾ ਜਾਲ : ਅੱਡਿਆਂ ਚ ਮਸ਼ਹੂਰੀ

ਇਹ ਸੱਚਾਈ ਹੈ ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਤੇ ਬਾਥਰੂਮਾਂ ਦੇ ਵਿੱਚ ਲੱਗੀਆਂ ਚਿੱਟਾਂ ਦੀ, ਅਸਲ ਗੱਲ ਅਜੇ ਵੀ ਨਹੀਂ ਦੱਸੀ ਗਈ ।

ਕਿ ਪਹਿਲਾਂ ਭਟਕੇ ਹੋਏ ਨੌਜਵਾਨ ਨੂੰ ਬੁਲਾਇਆ ਜਾਂਦਾ ਹੈ ਫੇਰ ਕੁੜੀ ਨੂੰ ਮਿਲਾਇਆ ਜਾਂਦਾ ਹੈ ਫੇਰ ਕੱਪੜੇ ਉਤਰਵਾ ਕੇ ਦੋ ਤਿੰਨ ਮਿੰਟ ਬਾਅਦ ਨਕਲੀ ਪੁਲਿਸ ਦਾ ਛਾਪਾ ਮਰਵਾਇਆ ਜਾਂਦਾ ਹੈ, ਤੇ ਪੂਰਾ ਕੁਟਾਪਾ ਕੀਤਾ ਜਾਂਦਾ ਹੈ ਕਿ ਬੰਦਾ ਪੂਰੀ ਤਰਾਂ ਦਬਾਅ ਦੇ ਵਿੱਚ ਆ ਜਾਵੇ । 

ਫੇਰ ਓਸ ਰਾਂਝੇ ਨੂੰ ਚਾਰ ਪੰਜ ਦਿਨ ਭੁੱਖਾ ਰੱਖਿਆ ਜਾਂਦਾ ਹੈ ਕਿਸੇ ਕਮਰੇ ਵਿਚ ਬੰਦ ਕਰ ਕੇ ਓਸ ਤੋਂ ਬਾਅਦ ਉਸਨੂੰ ਚਿੱਟੇ ਦੀ ਡੋਜ਼ ਦਿੱਤੀ ਜਾਂਦੀ ਹੈ ਅਗਰ ਨਹੀਂ ਲੈਂਦਾ ਤਾਂ ਫੇਰ ਕੁਟਾਪਾ ਹੁੰਦਾ ਹੈ ਅਗਰ ਲੈਂਦਾ ਹੈ ਤਾਂ ਕੁਝ ਕਿ ਖਾਣਾ ਉਸਨੂੰ ਚਿੱਟੇ ਤੋਂ ਬਾਅਦ ਜਾਂ ਪਹਿਲਾਂ ਦਿੱਤਾ ਜਾਂਦਾ ਹੈ। ਜਦੋਂ ਬੰਦਾ ਆਦਿ ਹੋ ਜਾਂਦਾ ਹੈ ਇੱਕ ਦੋ ਦਿਨ ਦੇ ਵਿੱਚ ਤਾਂ ਫੇਰ ਓਸਨੂੰ ਧਮਕਾਇਆ ਜਾਂਦਾ ਹੈ ਕਿ ਤੇਰੇ ਉੱਤੇ ਰੇਪ ਦਾ ਕੇਸ ਪੈ ਸਕਦਾ ਹੈ ਕਿਉਂਕਿ ਕੁੜੀ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਤੇ ਓਹ ਮਰ ਚੁੱਕੀ ਹੈ। 

ਫੇਰ ਓਸਨੂੰ ਦੱਸਿਆ ਜਾਂਦਾ ਹੈ ਕਿ ਤੈਨੂੰ ਘਬਰਾਉਣ ਦੀ ਜਰੂਰਤ ਨਹੀਂ ਹੋਟਲ ਦੇ ਮੈਨੇਜਰ ਨੇ ਆਪਣੇ ਹੋਟਲ ਦੀ ਬਦਨਾਮੀ ਦੇ ਡਰ ਤੋਂ ਪੁਲਿਸ ਨੇ ਲੱਖਾਂ ਰੁਪਈਆ ਦਿੱਤਾ ਹੈ ਤੇ ਤੈਨੂੰ ਹੁਣ ਸ਼ਜ਼ਾ ਤੋਂ ਬਚਣ ਲਈ ਇੱਕ ਕੰਮ ਕਰਨਾ ਪਵੇਗਾ ਕਿ ਤੈਨੂੰ ਚਿੱਟਾ ਫੜਾ ਕੇ ਆਉਣਾ ਪਵੇਗਾ ਜਿੱਥੇ ਦੱਸਿਆ ਜਾਵੇਗਾ। ਪਹਿਲਾਂ ਕੁਝ ਦਿਨ ਰਾਂਝੇ ਨੂੰ ਮੁਫ਼ਤ ਚਿੱਟਾ ਦਿੱਤਾ ਜਾਂਦਾ ਹੈ ਪੀਣ ਲਈ ਓਸ ਤੋਂ ਬਾਅਦ ਕੰਮ ਦੇ ਬਦਲੇ ਸੋ ਇੱਦਾਂ ਇੱਕ ਤੋਂ ਇੱਕ ਨੌਜਵਾਨ ਰੋਜ਼ ਇਹਨਾਂ ਦੇ ਝਾਂਸੇ ਵਿੱਚ ਆ ਕੇ ਆਪਣੀਆਂ ਜਾਨਾਂ ਤੋਂ ਹੱਥ ਧੋ ਰਹੇ ਨੇ ।

ਏਸ ਤਰੀਕੇ ਦੀਆਂ ਇਸ਼ਤਿਹਾਰ ਦੀਆਂ ਪਰਚੀਆਂ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਦੇ ਕਿਸੇ ਵੀ ਪਬਲਿਕ ਟੋਆਇਲਿਟ ਜਾਂ ਬਾਥਰੂਮਜ਼ ਵਿੱਚ ਲੱਗੀਆਂ ਦੇਖ ਸਕਦੇ ਹੋ। ਪੰਜਾਬ ਵਿੱਚ ਇਹ ਸਾਜ਼ਿਸ਼ ਸਭ ਤੋਂ ਜਿਆਦਾ ਗਰਮ ਹੈ।

ਏਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਰੋ ਤਾਂ ਕਿ ਆਪਣੀ ਨੌਜਵਾਨੀ ਅਤੇ ਕਿਸੇ ਮਾਂ ਬਾਪ ਦੇ ਅਰਮਾਨਾਂ ਦੀ ਵਕਤ ਤੋਂ ਪਹਿਲਾਂ ਮੌਤ ਨਾ ਹੋਵੇ ।


IπS@π Vik®@|\/|✓€€T SiπgH

No comments:

Post a Comment