ਭਾਰਤੀ ਸਿੱਖਿਆ ਅਤੇ ਨੀਟ (NEET) ਟੈਸਟ ਸਿਸਟਮ

ਭਾਰਤੀ ਸਿੱਖਿਆ ਅਤੇ ਟੈਸਟ ਸਿਸਟਮ ਚ ਆਮ ਬੰਦੇ ਲਈ ਕੁਝ ਨਹੀਂ ਰਹਿ ਗਿਆ.. ਨੈਸ਼ਨਲ ਟੈਸਟਿੰਗ ਏਜੰਸੀ NTA ਵੱਲੋਂ  ਲਏ ਗਏ NEET UG ਟੈਸਟ ਵਿੱਚ ਰਿਕਾਰਡ 67 ਬੱਚਿਆਂ ਦੇ 720 ਵਿਚੋਂ 720 ਨੰਬਰ ਆਏ ਹਨ ਅਤੇ ਇਹ ਸਾਰੇ ਬੱਚੇ ਵੱਡੇ ਟਿਊਸ਼ਨ ਸੈਂਟਰਾਂ ਨਾਲ਼ ਸੰਬੰਧਿਤ ਹਨ ਜੋ ਕਿ ਸ਼ੱਕ ਦੀ ਸੂਈ ਖੜ੍ਹੀ ਕਰਦਾ ਹੈ..

ਪਹਿਲਾਂ ਪੇਪਰ ਲੀਕ ਹੋਣ ਦੀ ਗੱਲ਼ ਉੱਠੀ ਅਤੇ 40 ਲੱਖ ਤੱਕ ਰੇਟ ਦੀਆਂ ਖਬਰਾਂ ਲੱਗੀਆਂ..

ਸਾਰੇ ਬੱਚਿਆਂ ਦਾ ਜ਼ੋਰ ਲੱਗਾ ਹੁੰਦਾ ਕਿ AIMS ਦਿੱਲੀ ਵਿੱਚ ਸੀਟ ਮਿਲੇ.. ਹੁਣ ਓਥੇ ਸੀਟਾਂ ਹਨ 50 ਅਤੇ 67 ਬੱਚੇ ਪੂਰੇ ਪੂਰੇ ਨੰਬਰ ਹਾਸਿਲ ਕਰ ਚੁੱਕੇ ਹਨ.. ਬਾਕੀ 17 ਕਿਥੇ ਜਾਣ..

ਹੋਰ ਵੀ ਹੈਰਾਨੀ ਦੀ ਗੱਲ਼ ਇਹ ਹੈ ਕਿ 720 ਵਿਚੋਂ 650 ਨੰਬਰ ਲੈਣ ਵਾਲੇ ਬੱਚੇ ਸਰਕਾਰੀ ਸੀਟ ਦੇ ਹੱਕਦਾਰ ਹੁੰਦੇ ਹਨ ਜਿਥੇ ਖਰਚਾ ਘੱਟ ਹੁੰਦਾ ਪਰ 650 ਨੰਬਰ ਲੈਣ ਵਾਲੇ ਬੱਚੇ ਦਾ ਰੈਂਕ 30 ਹਜਾਰ ਆ ਰਿਹਾ ਉਸਨੂੰ ਸਰਕਾਰੀ ਸੀਟ ਮਿਲੇਗੀ ਕਿ ਨਹੀਂ ਏਹੀ ਪੱਕਾ ਨਹੀਂ..

ਆਲ ਓਵਰ ਇੰਡੀਆ ਚ 106333 ਸੀਟਾਂ ਹਨ ਜਿਸ ਵਿਚੋਂ ਸਰਕਾਰੀ 55648 ਅਤੇ ਪ੍ਰਾਈਵੇਟ 55685 ਹਨ..

ਪਹਿਲਾਂ ਤੇ ਏਨੇ ਔਖੇ ਟੈਸਟ ਵਿਚੋਂ 720 ਵਿਚੋਂ 720 ਨੰਬਰ ਲੈਣੇ ਹੀ ਬਹੁਤ ਔਖਾ ਤੇ ਅਸੰਭਵ ਕਾਰਜ ਹੈ ਉਪਰੋ ਸਿਰਫ ਕੁਝ ਚੋਣਵੇਂ ਵੱਡੇ ਸੈਂਟਰਾਂ ਦੇ ਬੱਚੇ ਹੀ ਕਿਉਂ ਬਾਜ਼ੀ ਮਾਰ ਰਹੇ ਹਨ..

ਇਸ ਵਾਰ 25 ਲੱਖ ਤੋਂ ਵੱਧ ਬੱਚਿਆਂ ਨੇ NEET ਦਾ ਇਮਤਿਹਾਨ ਦਿੱਤਾ ਜਿਸਤੋਂ NTA ਨੂੰ ਕਰੀਬਨ 200 ਕਰੋੜ ਦੀ ਰਜਿਸਟਰੇਸ਼ਨ ਫੀਸ ਇਕੱਠੀ ਹੋਈ..

ਪਿੱਛਲੇ ਦਸ ਸਾਲਾਂ ਤੋਂ ਪੇਪਰ ਲੀਕ ਮਾਮਲੇ ਅਤੇ ਵੱਡੇ ਸੈਂਟਰਾਂ ਦੇ NTA ਨਾਲ਼ ਮਿਲੀਭੁਗਤ ਦੇ ਮਾਮਲੇ ਵਧੇ ਹਨ..

ਪ੍ਰਤੀਭਾ ਉੱਤੇ ਮਾਇਆ ਹਾਵੀ ਹੋ ਰਹੀ ਹੈ ਅਤੇ ਸਿਹਤ ਸਿਸਟਮ ਦੀ ਕਾਬਲੀਅਤ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ..

ਜਿਹੜ੍ਹੇ ਬੱਚੇ ਸਰਕਾਰੀ ਸੀਟ ਨਾ ਲੈ ਸਕੇ ਓਹ ਪ੍ਰਾਈਵੇਟ ਮੈਡੀਕਲ ਕਾਲਜਾਂ ਤੋਂ ਛਿੱਲ ਲੁਹਾਉਣਗੇ ਜੋਕੇ ਚਾਰ ਸਾਲ ਦਾ ਖਰਚਾ ਕਰੋੜਾਂ ਚ ਹੈ..

ਕੁੱਲ ਮਿਲਾ ਕੇ ਆਮ ਘਰਾਂ ਦਾ ਪ੍ਰਤੀਭਾਸ਼ੀਲ ਬੱਚਾ ਵੀ ਇਸ ਦੌੜ ਚੋਂ ਬਾਹਰ ਹੈ ਬਾਕੀ ਮਾਇਆ ਅਤੇ ਮਿਲੀਭੁਗਤ ਨਾਲ਼ ਬਣੇ ਡਾਕਟਰ ਅੱਗੇ ਜਾਕੇ ਕੀ ਚੰਦ ਚਾੜਨਗੇ ਇਹ ਵੀ ਕੋਈ ਲੁਕਿਆ ਤੱਥ ਨਹੀਂ..ਇਹ ਛੜੱਪੇਬਾਜ਼ ਲੋਕ ਕਰਤਬ ਕਰ ਜਾਂਦੇ ਹਨ ਅਤੇ ਬਾਕੀਆਂ ਨੂੰ ਡੰਡਾ ਡੰਡਾ ਕਰਕੇ ਪੌੜੀ ਚੜ੍ਹਨ ਲਈ ਮਜ਼ਬੂਰ ਹੋਣਾ ਪੈਂਦਾ..

ਦਸਵੀਂ ਤੋਂ ਬਾਦ ਕਿਸੇ ਸਕੂਲ ਚ ਨਾਮ ਦਾ ਦਾਖਲਾ ਲਓ,, ਕਿਸੇ ਵੱਡੇ ਸੈਂਟਰ ਨੂੰ ਦੋ ਸਾਲ ਲੱਖਾਂ ਦਾ ਚੜ੍ਹਾਵਾ ਚੜ੍ਹਾਓ ਅਤੇ ਪ੍ਰਭੂ ਦੇ ਗੁਣ ਗਾਓ..

ਲੱਖਾਂ ਚ ਪੇਪਰ ਅਤੇ ਕਰੋੜਾਂ ਚ ਸੀਟ ਖਰੀਦਣ ਵਾਲੇ ਹੀ ਡਾਕਟਰ ਬਣਨ ਦੇ ਹੱਕਦਾਰ ਹਨ..


ਇਸ ਮੁਲਕ ਚ ਗਰੀਬ ਆਦਮੀ ਆਪਣੇ ਬੱਚੇ ਨੂੰ ਡਾਕਟਰ ਬਣਾਉਣ ਦਾ ਸੁਪਨਾ ਛੱਡ ਹੀ ਦੇਵੇ ਤਾਂ ਚੰਗਾ ਹੈ..

ਵੈਸੇ ਵੀ ਅਸੀਂ ਕਿਹੜਾ ਸਿਹਤ ਅਤੇ ਸਿੱਖਿਆ ਨੂੰ ਲੈਕੇ ਵੋਟ ਪਾਉਂਦੇ ਹਾਂ.. ਸੋ ਕਲਪਦੇ ਰਹੋ..


(ਫੇਸਬੁੱਕ ਤੋਂ) ਗੁਰਬਿੰਦਰ ਸਿੰਘ ਬਾਜਵਾ

WhatsApp forward by : 9464026590

No comments:

Post a Comment