ਦੋ ਕੁ ਮਹੀਨੇ ਪਹਿਲਾਂ ਪਤਾ ਲੱਗਿਆ ਕਿ ਸਰਕਾਰੀ ਸਕੂਲਾਂ ਬਾਰੇ ਕੋਈ ਪੰਜਾਬੀ ਫਿਲਮ ਆ ਰਹੀ ਹੈ। ਸੁਣ ਕੇ ਵਧੀਆ ਲੱਗਿਆ ਕਿ ਸ਼ੁਕਰ ਹੈ ਕਿਸੇ ਨੇ ਸਰਕਾਰੀ ਸਕੂਲਾਂ ਬਾਰੇ ਵੀ ਫਿਲਮ ਬਣਾਉਣ ਦੀ ਹਿੰਮਤ ਕੀਤੀ। ਦਰਅਸਲ ਫਿਲਮਾਂ ਬਣਾਉਣ ਵੇਲ਼ੇ ਵਪਾਰਕ ਪੱਖ ਹੀ ਜ਼ਿਆਦਾ ਦੇਖਿਆ ਜਾਂਦਾ ਹੈ। ਇਸ ਲਈ ਨੀਵੇਂ ਪੱਧਰ ਦੀ ਕਮੇਡੀ ਤੇ ਗਾਣਿਆਂ ਵਾਲ਼ੀਆਂ ਫਿਲਮਾਂ ਲੋਕ ਪਸੰਦ ਕਰਦੇ ਨੇ ਜਦੋੰ ਕਿ ਕਿਸੇ ਗੰਭੀਰ ਵਿਸ਼ੇ ਤੇ ਬਣੀਆਂ ਫਿਲਮਾਂ ਅਣਗੌਲ਼ੀਆਂ ਰਹਿ ਜਾਂਦੀਆਂ।ਇਹ ਫਿਲਮ ਦੇਖਣ ਦੀ ਇੱਛਾ ਤਾਂ ਸੀ ਪਰ ਕਈ ਰੁਝੇਵਿਆਂ ਜਾਂ ਆਲਸ ਕਰਕੇ ਸਿਨੇਮਾ-ਹਾਲ ਵਿੱਚ ਜਾਕੇ ਦੇਖਣ ਦਾ ਪ੍ਰੋਗਰਾਮ ਤਾਂ ਵਿੱਚੇ ਰਹਿ ਗਿਆ।
ਫੇਰ ਪਤਾ ਲੱਗਾ ਕਿ ਹੁਣ ਇਹ ਫਿਲਮ 'ਪਿੰਡ ਆਲ਼ਾ ਸਕੂਲ' ਚੌਪਾਲ ਤੇ ਉਪਲਬਧ ਹੈ ਤਾਂ ਵਧੀਆ ਲੱਗਿਆ। ਫਿਲਮ ਸਰਕਾਰੀ ਸਕੂਲਾਂ ਨਾਲ਼ ਸਬੰਧਤ ਹੋਣ ਕਰਕੇ ਅਸੀੰ ਵੀ ਨਾਲ -ਨਾਲ਼ ਇੱਕ ਪਾਤਰ ਵਜੋੰ ਹੀ ਵਿਚਰਦੇ ਹਾਂ। ਇਉੰ ਲਗਦਾ ਹੈ ਜਿਵੇੰ ਆਪਣੀ ਹੀ ਗੱਲ ਹੋ ਰਹੀ ਹੋਵੇ ਕਿਉੰਕਿ ਇਹ ਮਾਹੌਲ ਤੇ ਸਮੱਸਿਆਵਾਂ ਤਕਰੀਬਨ ਸਾਰੇ ਸਕੂਲਾਂ ਵਿੱਚ ਹੀ ਹਨ। ਵਧੀਆ ਨਿਰਦੇਸ਼ਨ ਤੇ ਚੰਗੀ ਅਦਾਕਾਰੀ ਦੇ ਨਾਲ਼ ਨਾਲ਼ ਵਿਦਿਆਰਥੀਆਂ ਦੀ ਕਮੇਡੀ ਚੰਗਾ ਰੰਗ ਬੰਨ੍ਹਦੀ ਹੈ ਤੇ ਸਾਰੀ ਫਿਲਮ ਦੌਰਾਨ ਦਰਸ਼ਕਾਂ ਅੱਕਦੇ ਨਹੀੰ ਅਤੇ ਕਈ ਥਾਂ ਏਹੀ ਵਿਦਿਆਰਥੀ ਭਾਵੁਕ ਕਰ ਜਾਂਦੇ ਨੇ।
ਮੁੱਕਦੀ ਗੱਲ ਕਿ ਫਿਲਮ ਬਣਾਉਣ ਵੇਲ਼ੇ ਕੀਤੀ ਗਈ ਮਿਹਨਤ ਤੇ ਚੰਗਾ ਵਿਸ਼ਾ ਚੁਣਨ ਦੀ ਹਿੰਮਤ ਸਾਫ਼ ਨਜ਼ਰ ਆਉੰਦੀ ਹੈ।ਅਧਿਆਪਕ ਵਰਗ ਦਾ ਵੀ ਫਰਜ਼ ਬਣਦਾ ਹੈ ਕਿ ਜੇ ਕੋਈ ਸਾਡੀਆਂ ਸਮੱਸਿਆਵਾਂ ਬਾਰੇ ਗੱਲ ਕਰਨ ਦੀ ਹਿੰਮਤ ਕਰਦਾ ਹੈ ਤਾਂ ਅਸੀੰ ਵੀ ਉਸਦਾ ਸਾਥ ਦੇਈਏ।ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਸਾਡੇ ਵਿਦਿਆਰਥੀਆਂ ਨੂੰ ਵੀ ਇਹ ਫਿਲਮ ਬਹੁਤ ਪਸੰਦ ਆਵੇਗੀ।
ਪੰਜਾਬੀ ਫਿਲਮ 'ਪਿੰਡ ਆਲ਼ਾ ਸਕੂਲ' ਵਿੱਚ ਪ੍ਰੀਤ ਹਰਪਾਲ,ਨਿਰਮਲ ਰਿਸ਼ੀ,ਮਲਕੀਤ ਰੌਣੀ,ਹਰਸਿਮਰਨ ਓਬਰਾਇ,ਸੰਜੂ ਸੋਲੰਕੀ ਅਦਾਕਾਰ ਵਜੋਂ ਸ਼ਾਮਲ ਹੋਏ ਹਨ,ਕਹਾਣੀ ਅਤੇ ਸਕਰੀਨਪਲੇ 'ਤਾਜ' ਅਤੇ ਨਿਰਮਾਤਾ 'ਤਜਿੰਦਰ ਸਿੰਘ ' ਹਨ।
Posted on whatsapp by : Boota Singh 9876903808

No comments:
Post a Comment