ਪੂੰਜੀਪਤੀ ਦਿਓ ਤੇ ਖੇਤੀ

ਬਜੁਰਗ ਦੱਸਦੇ ਨੇ ਇੱਕ ਸਮਾਂ ਸੀ ਦੇਸੀ ਬੀਜ ਸਨ , ਬੀਜਦੇ, ਵੱਢਦੇ, ਖਾਂਦੇ ਸੌਖੇ , ਸਿਹਮੰਦ ਸਨ ਸਨ ਤਾਂ ਹਰੀ ਕ੍ਰਾਂਤੀ ਵਾਲਾ ਪੂੰਜੀਪਤੀ ਦਿਓ ਆਇਆ ਭੋਲੇ ਕਿਸਾਨਾਂ ਨੇ ਆਪਣੇ ਹੱਥ ਦੇ ਕੇ ਆਪਣੇ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਨੂੰ ਬਿਮਾਰ ਕਰ ਲਿਆ, ਦਿਓ ਦੀਆਂ ਨਾਸ਼ ਮਾਰਨ ਵਾਲੀਆਂ ਆਦਤਾਂ ਦਾ ਆਦੀ ਹੋ ਗਿਆ/ ਬਜਾਰ ਨਾਲ ਜੁੜ ਗਿਆ। 

ਅੱਜ ਹੁਣ ਉਸੇ ਦੀ ਮੁਰਗੀ ਨਾਲ ਜੁੜਿਆ ਬਜਾਰ ਕਹਿ ਰਿਹਾ ਇਹ ਮੁਰਗੀ ਸਾਨੂੰ ਦੇ ਦੇ  ਤੈਥੋ ਨੀਂ ਸਾਂਭੀਦੀ ਇਹਨੂੰ ਬਿਮਾਰ ਕਰਤਾ। ਕੀ ਲੋੜ ਸੀ ਕਿਸਾਨ ਨੂੰ ਆਪਣੀ ਜਿੰਦਗੀ ਚ' ਇਸ ਦਿਓ ਨੂੰ ਲਿਆਉਣ ਦੀ ਆਪੇ ਭੁੱਖੇ ਮਰਦੇ ਨਾਲੇ ਜਨਸੰਖਿਆ ਨਾ ਵਧਦੀ। ਦਿਓ ਦੀ ਚਮਕ ਮਸੀਨਰੀ,ਖਾਂਦਾ,ਕੀਟਨਾਸਕ,ਹਾਈਬ੍ਰਿਡ ਬੀਜ, ਚੁੱਲੇ ਦੇ ਵਿਰੋਧੀ ਪੈਕਿੰਗ ਸਮਾਨ, ਠੰਡੇ, ਤਲੇ ,ਚਟਪਟੇ , ਕਬਾਬਾਂ ਦੇ ਚੱਕਰ ਚ ਦੁੱਧ ਦਹੀਂ ਖਰਾਬ ਕਰਲੇ, ਬਾਥਰੂਮ ਚ ਦਿਓ ਦਾ 5 ਹਜਾਰ ਦਾ ਸਮਾਨ ਪਿਆ ਹੁੰਦੇ ਪਰ ਨਾਂ ਸੋਹਣਾ ਰੂਪ ਆ ,ਨਾ ਠੀਕ ਦੰਦ ਨੇ,ਨਾ ਠੀਕ ਵਾਲ ਨੇ। 

ਬਾਕੀ ਪਿਆਰ ਨਾਲ ਵਸਦੇ ਰਿਸਤਿਆਂ ਨੂੰ ਵੀ ਦਿਓ ਦੇ ਬਰੈਂਡਾਂ, ਵਹੀਕਲਾਂ,ਫੋਨ ਹੋਰ ਕਿੰਨੀ ਹੀ ਚਮਕ ਦਮਕ ਨੇ ਖੋ ਲਿਆ । ਖੇਤੀ ਦੇ ਆਧਾਰ ਤੇ ਬਜਾਰੀ ਦਿਓ ਨੇ ਤੇ ਇਸਦੇ ਸਾਥੀਆਂ ਨੇ ਤਾਂ ਜੜਾਂ ਲਈਆਂ ਪਰ ਕਿਸਾਨ ਨੇ ਆਵਦੀਆਂ ਪੁੱਟ ਲਈਂ । ਕੁੱਝ ਸਮਾਂ ਪਹਿਲਾਂ ਦਿਓ ਨੇ ਆਵਦੇ ਪਿਉ ਨੂੰ ਕਿਸਾਨ ਤੋਂ ਮੁਰਗੀ ਖੋਹਣ ਲੲਈ ਕਿਹਾ ਕਿਉਂਕਿ ਦਿਓ ਨੂੰ ਲੱਗਦਾ ਸੀ ਕਿਸਾਨ ਦਾ ਛੋਟਾ ਪੁੱਤ ਤਾਂ ਚਿੱਟੇ ਤੇ ਲੱਗਿਆ,ਵਿਚਕਾਰਲਾ ਵਿਦੇਸ਼ ਟੱਪ ਗਿਆ ਤੇ ਵੱਡਾ ਹੁਸ਼ਿਆਰ ਸਿੰਘ ਬੂਝੜ ਆਪਾਂ ਰਾਜਨੀਤੀ ਚ ਦੱਬ ਰੱਖਿਆ, ਪਰ ਮੁਲਗੀ ਹੱਥ ਆਜੇ ਉਹ ਵੀ ਹੋ ਨਾ ਸਕਿਆ । 

ਉਹਨੇ ਹੁਣ ਦਿਓ ਨੂੰ ਰਾਜ ਯੁੱਧ ਛੇੜਨ ਲਈ ਕਿਹਾ....  ਕੱਲ ਅਨਪੜ ਤਾਇਆ ਕਹਿੰਦਾ ਪੁੱਤ  ਜੇ ਦੁਬਾਰਾ ਸੁੱਧ ਖੇਤੀ ਕਰਨ ਲਾਗੇ ਗਰੀਬ ਤੱਕ ਰੋਟੀ ਪਹੁੰ ਜਾਊ  ..ਫਿਰ ਬੋਲਿਆ ਮੈਂ ਸੁਣਿਆ 1946 ਚ ਵੀ ਗਰਮੀ ਐਨੀ ਪੲਈ ਸੀ ਉਦੋਂ ਤਾਂ ਰੁੱਖ ਵੱਧ ਅੱਗਾਂ ਘੱਟ..ਨਹੀਂ ਤਾਇਆ ਐਵੇਂ ਨੀ ਹੁੰਦਾ ਮੈਂ ਕਿਹਾ । ਫਿਰ ਉਹ ਬੋਲਿਆ ਭਤੀਜ ਨਾਸਾ ਆਲਾ ਇਕ ਅੱਧਾ ਵਿਗਿਆਨੀ ਸਾਨੂੰ ਦੇਦੋ ਗੁਲਾਬੀ ਸੁੰਡੀ ਤੇ ਖੋਜ ਕਰਲੂ ਨਾਲੇ ਅਸੀਂ ਸੌਖੇ ਨਾਲੇ ਬਾਕੀ ਸਭ... ਮੈ ਚੁੱਪ   ਮੁਰਗੀ ਵਿਚਾਰੀ ਬਾਰੇ ਸੋਚਣ ਲੱਗਾ

Whatsapp Post by : Amritpal Singh 9878597989

No comments:

Post a Comment