ਅਸੀਂ ਲਾਇਬਰੇਰੀ ਵਾਲੇ ਹੁੰਨੇ ਆ ਜਨਾਬ
ਆਹ ਦਰਜਿਆ ਦੁਰਜਿਆ ਦੀ ਗੱਲ ਫੇਰ ਕਰਿਉ
ਪਹਿਲਾਂ ਕੰਮ ਦੀ ਗੱਲ ਕਰੋ
ਉਹ ਕਿਹੜਾ ਕੰਮ ਆ,
ਜੋ ਸਾਡੇ ਹਿੱਸੇ ਨੀਂ ਆਇਆ
ਕਲਰਕੀ
ਮਾਸਟਰੀ
ਕੰਪਿਊਟਰ
ਡਾਕਾਂ
ਤਨਖਾਹਾਂ
ਖੇਡਾਂ
ਵਜ਼ੀਫ਼ੇ
ਮਿਡ ਡੇ ਮੀਲ
ਅਡਜਸਟਮੈਂਟਾਂ ਵਗੈਰਾ ਵਗੈਰਾ
ਅਸੀਂ ਮਾਣ ਨਾਲ ਕਹਿੰਨੇ ਆ
ਕਿ ਹਰ ਸਬਜੈਕਟ ਦੀ ਜਾਣਕਾਰੀ ਸਾਡੇ ਕੋਲ ਆ
ਕਿਉਂਕਿ ਅਸੀਂ ਲਾਇਬਰੇਰੀ ਵਾਲੇ ਹੁੰਨੇ ਆ
ਕਹਿਣ ਨੂੰ ਅਸੀਂ ਵਿਹਲੇ ਆ
ਪਰ ਸਾਡਾ ਕੋਈ ਪੀਰੀਅਡ ਵਿਹਲਾ ਨੀ ਹੁੰਦਾ
ਜ਼ਿੰਮੇਵਾਰੀ ਸਾਨੂੰ ਸਾਡੀ ਕੁਰਸੀ ਤੋਂ ਉੱਠਣ ਨੀਂ ਦਿੰਦੀ
ਅਸੀਂ ਮਾਸਟਰਾਂ ਮੈਡਮਾਂ ਵਾਂਗੂੰ
ਵਿਹਲੇ ਪੀਰੀਅਡ 'ਚ ਗੱਪਾਂ ਨੀ ਮਾਰਦੇ
ਕਿਉਂਕਿ ਅਸੀਂ ਲਾਇਬਰੇਰੀ ਵਾਲੇ ਹੁੰਨੇ ਆ
ਜਿਹਨਾਂ ਨੂੰ ਸਾਡੇ ਕਿੱਤੇ ਬਾਰੇ ਕੋਈ ਸ਼ੱਕ ਆ
ਉਹਨਾਂ ਨੂੰ ਦੱਸ ਦਿਆ ਕਰੋ
ਕਿ ਲਾਇਬਰੇਰੀ ਕਿਸੇ ਵੀ ਅਦਾਰੇ ਦਾ ਦਿਲ ਹੁੰਦੀ ਆ ਜਨਾਬ
ਤੇ ਦਿਲ ਦੀ ਅਹਿਮੀਅਤ ਦਿਲਾਂ ਵਾਲੇ ਸਮਝ ਸਕਦੇ ਆ
ਕਿਸੇ ਅਨਭੋਲ ਮਨ ਨੂੰ
ਕਿਤਾਬਾਂ ਨਾਲ ਜੋੜਨਾ
ਬਾਹਰੀ ਦੁਨੀਆਂ ਨਾਲ ਤੋਰਨਾ
ਗਿਆਨ ਦੇ ਸਮੁੰਦਰਾਂ ਵਿਚ ਤੈਰਨਾ ਸਿਖਾਉਣਾ
ਇਹ ਸਾਡੇ ਹਿੱਸੇ ਆਇਆ
ਕਿਉਂਕਿ ਅਸੀਂ ਲਾਇਬਰੇਰੀ ਵਾਲੇ ਹੁੰਨੇ ਆ
ਰਹੀ ਗੱਲ ਦਰਜਿਆਂ ਦੀ
ਤਾਂ ਦਰਜਾ ਸਾਡਾ ਮਾਸਟਰ ਬਰਾਬਰ ਆ
ਪਰ ਕੰਮ, ਅਹਿਮੀਅਤ ਤੇ ਜ਼ਿੰਮੇਵਾਰੀ
ਮਾਸਟਰਾਂ ਤੋਂ ਵੱਧ ਕੇ ਆ
ਕਦੇ ਲਾਇਬਰੇਰੀਆਂ ਵਿਚ ਵੜੋਗੇ
ਕਦੇ ਕਿਤਾਬਾਂ ਨੂੰ ਪੜੋਗੇ
ਤਾਂ ਸਾਡੀ ਅਹਿਮੀਅਤ ਤੇ ਰੁਤਬਾ ਸਮਝ ਵਿਚ ਆਊ
✍ਜਗਜੀਤ ਸਿੰਘ
Whatsapp post shared by : 9417164583
No comments:
Post a Comment