ਸਿਗਨੇਚਰ ਕੈਪਸੂਲ

 ਸਿਗਨੇਚਰ ਕੈਪਸੂਲ ਨੂੰ ਜੇਕਰ ਨਸ਼ਿਆਂ ਦੀ ਨਰਸਰੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ , ਇਸ ਦਾ ਸ਼ਿਕਾਰ ਵੱਡੀ ਪੱਧਰ ਤੇ ਨਾਬਾਲਗ ਬੱਚੇ ਤੱਕ ਹੋ ਰਹੇ ਹਨ ਜੋ ਅੱਗੇ ਜਾ ਕੇ ਚਿੱਟੇ ਵਰਗੇ ਜਾਨਲੇਵਾ ਨਸ਼ੇ ਦੇ ਗੁਲਾਮ ਹੋ ਜਾਂਦੇ ਹਨ । 

         ਇਹ ਕੈਪਸੂਲ NDPS ਐਕਟ ਅਧੀਨ ਨਹੀਂ ਆਉਂਦਾ , ਇਸ ਕਰਕੇ ਇਸ ਨੂੰ ਪੁਲਸ ਸਿੱਧੇ ਤੌਰ ਤੇ ਨਹੀਂ ਫੜ ਸਕਦੀ । ਇਸ ਨੂੰ ਸਿਹਤ ਮਹਿਕਮਾ ਹੀ ਫੜ ਸਕਦਾ ਹੈ । ਇੱਕ ਮਿੱਤਰ ਡਾਕਟਰ  ਦੇ ਦੱਸਣ ਅਨੁਸਾਰ ਇਹ ਰੀੜ੍ਹ ਦੀ ਹੱਡੀ ਦੇ ਦਰਦ ਲਈ 75 mg ਪਰੇਗਾਬਲਿਨ ਕਿਸੇ ਹੋਰ ਸਾਲਟ ਨਾਲ ਮਿਕਸ ਅਲਾਊਡ ਹੈ ਪਰ ਨਸ਼ੇ ਲਈ ਵਿਕਣ ਵਾਲਾ  300 mg  ਇਕੱਲਾ ਪਰੇਗਾਬਲਿਨ ਸਾਲਟ ਵਾਲਾ  ਹੈ । 

                       ਇਸ ਉੱਪਰ ਜਿਲ੍ਹਾ ਸਿਵਲ ਸਰਜਨ ਦੀ ਸਿਫਾਰਸ਼ ਤੇ ਜਿਲ੍ਹਾ ਡਿਪਟੀ ਕਮਿਸ਼ਨਰ ਧਾਰਾ  IPC 188 ਅਧੀਨ ਪਾਬੰਦੀ ਲਗਾ ਸਕਦਾ ਹੈ ਪਰ ਇਸ ਦੇ ਫੜੇ ਜਾਣ ਤੇ ਕਾਰਵਾਈ 188 ਧਾਰਾ ਤਹਿਤ ਹੀ  ਹੁੰਦੀ ਹੈ ਜਿਸ ਦੀ ਘੱਟ ਤੋਂ ਘੱਟ ਸਜਾ ਇੱਕ ਮਹੀਨੇ ਦੀ ਕੈਦ ਅਤੇ 200 ਰੁਪੈ ਜੁਰਮਾਨਾ ਹੈ । ਵੱਧ ਤੋਂ ਵੱਧ ਸਜਾ ਛੇ ਮਹੀਨੇ ਕੈਦ ਤੇ 1000 ਰੁਪੈ ਜੁਰਮਾਨਾ ਹੈ । ਇਸ ਕਰਕੇ ਇਹ ਕੈਪਸੂਲ ਬੇਖੌਫ ਅਤੇ ਧੜੱਲੇ ਨਾਲ ਵਿਕ ਰਿਹਾ ਹੈ ।

               ਪਰ  ਸਰਕਾਰਾਂ ਦੇ ਘਰ ਕਿਹੜਾ ਪਾਵਰਾਂ  ਦਾ ਘਾਟਾ ਹੁੰਦਾ ਏ , ਬੇਨਤੀ ਕਰਦੇ ਹਾਂ ਕਿ ਇਸ ਕੈਪਸੂਲ ਨੂੰ NDPS ਐਕਟ ਅਧੀਨ ਲਿਆਂਦਾ ਜਾਵੇ ਅਤੇ ਚਿੱਟਾ ਵੇਚਣ ਵਾਲਿਆਂ ਨੂੰ ਦੇਸ਼ ਧਰੋਹੀ ਦੇ ਕਨੂੰਨ ਹੇਠ ਲਿਆਂਦਾ ਜਾਵੇ । ਤਾਂ ਹੀ ਇਸ ਮੌਤ ਦੇ ਵਗਦੇ ਹੜ੍ਹ ਨੂੰ ਠੱਲ੍ਹ ਪੈ ਸਕਦੀ ਹੈ ਕਿਉਂਕਿ ਸਭ ਨੂੰ ਪਤਾ ਹੀ ਹੈ ਕਿ   ਦੇਸ਼ ਦੀ ਜਵਾਨੀ ਦੀ ਕਿਸ  ਹੱਦ ਤੱਕ ਨਸ਼ਲਕੁਸੀ ਹੋ ਰਹੀ ਹੈ , ਹੋਰ ਕਿਹੜਾ ਦੇਸ਼ ਧਰੋਹੀ ਦੇ ਸਿੰਗ ਲੱਗੇ ਹੁੰਦੇ ਨੇ ।

Source : Whatsapp

No comments:

Post a Comment