ਪੰਜਾਬ ਦਾ ਸੱਤਵਾਂ ਪੇਅ ਕਮਿਸ਼ਨ ਬਨਾਮ ਕੇਂਦਰ ਦਾ ਸੱਤਵਾਂ ਪੇਅ ਕਮਿਸ਼ਨ

ਪੰਜਾਬ ਦੇ ਸੱਤਵੇ ਪੇਅ ਕਮਿਸ਼ਨ ਅਤੇ ਕੇਂਦਰ ਦੇ ਸੱਤਵੇਂ ਪੇਅ ਕਮਿਸ਼ਨ ਵਿੱਚ ਕੀ ਫਰਕ ਹੈ ਆਓ ਅੱਜ ਇਸ ਬਾਰੇ ਜਾਣਦੇ ਹਾਂ। 

1. ਕੇਂਦਰ ਦੇ ਸੱਤਵੇ ਪੇਅ ਕਮਿਸ਼ਨ ਅਨੁਸਾਰ ਤੁਹਾਨੂੰ ਪੂਰੀ ਤਨਖਾਹ ਭੱਤਿਆ ਨਾਲ ਮਿਲਦੀ ਹੈ ਜਦਕਿ ਪੰਜਾਬ ਵਿੱਚ 3 ਸਾਲ ਤੁਹਾਨੂੰ ਸਿਰਫ ਬੇਸਿਕ ਪੇਅ ਦਿੱਤੀ ਜਾਂਦੀ ਹੈ।

2. 3 ਸਾਲ ਬਾਅਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ 3 ਇੰਨਕਰੀਮੈਂਟ ਮਿਲ ਜਾਂਦੇ ਹਨ ਜਦਕਿ ਪੰਜਾਬ ਵਿੱਚ ਤੁਹਾਨੂੰ 3 ਸਾਲ ਬਾਅਦ ਵੀ ਉਹੀ ਬੇਸਿਕ ਪੇਅ ਮਿਲਦੀ ਹੈ ਪਰ ਭੱਤੇ ਮਿਲਣੇ ਸ਼ੁਰੂ ਹੋ ਜਾਂਦੇ ਹਨ।

3. ਪੰਜਾਬ ਸਰਕਾਰ ਦਾ ਮਹਿੰਗਾਈ ਭੱਤਾ ਕੇਂਦਰ ਸਰਕਾਰ ਤੋਂ ਹਮੇਸ਼ਾ 8 ਤੋਂ 12% ਪਿੱਛੇ ਚੱਲਦਾ ਹੈ। 

4. ਕੇਂਦਰ ਸਰਕਾਰ ਵਾਂਗ ਪੰਜਾਬ ਦੇ ਕਰਮਚਾਰੀਆਂ ਨੂੰ ਕਈ ਪ੍ਰਕਾਰ ਦੇ ਭੱਤੇ ਨਹੀਂ ਮਿਲਦੇ ਜਿਵੇਂ ਕਿ ਨਾ ਤਾਂ Travelling Allowance plus DA on TA ਮਿਲਦਾ ਹੈ ਨਾ ਹੀ Children Care Allowance & Hostel Subsidy

5. ਕੇਂਦਰ ਸਰਕਾਰ ਦੇ ਗਰੈਜੂਏਸ਼ਨ ਕਰਕੇ ਨੌਕਰੀ ਵਿੱਚ ਆਏ ਕਲਰਕ ਨੂੰ 25500 ਮਿਲਦਾ ਹੈ ਜਦਕਿ ਪੰਜਾਬ ਵਿੱਚ 19900 ਮਿਲਦਾ ਹੈ। 3 ਸਾਲਾਂ ਬਾਅਦ ਕੇਂਦਰ ਦਾ ਕਲਰਕ 3 ਇੰਨਕਰੀਮੈਂਟ ਲੈਕੇ 27900 ਬੇਸਿਕ ਲੈਂਦਾ ਹੈ ਜਦਕਿ ਪੰਜਾਬ ਦਾ ਕਲਰਕ 19900 ਤੋਂ 3 ਸਾਲਾਂ ਬਾਅਦ ਸ਼ੁਰੂ ਕਰਦਾ ਹੈ। 

6. ਕੇਂਦਰ ਵਿੱਚ TGT Teacher ਦੀ Basic 44900 ਹੈ ਜਦਕਿ ਪੰਜਾਬ ਵਿੱਚ 35400 ਹੈ

7. ਪੰਜਾਬ ਵਿੱਚ ਗਰੁੱਪ ਏ ਕਰਮਚਾਰੀ ਉਦਾਹਰਨ ਵਜੋਂ Section Officer Basic Salary 35400 ਲੈ ਰਿਹਾ ਹੈ। ਇਸੇ ਤਰਾਂ ਗਰੁੱਪ B ਅਤੇ ਗਰੁੱਪ C Posts ਦੀ ਵੀ ਸੈਲਰੀ 35400 ਹੈ। ਜਦਕਿ ਕੇਂਦਰ ਸਰਕਾਰ ਵਿੱਚ ਸੱਤਵੇ ਪੇਅ ਕਮਿਸ਼ਨ ਦੇ ਟੇਬਲ ਨੂੰ ਇਸ ਪ੍ਰਕਾਰ ਵੰਡਿਆ ਗਿਆ ਹੈ ਕਿ ਗਰੁੱਪ ਏ ਅਧਿਕਾਰੀ ਦੀ ਘੱਟੋ ਘੱਟ ਬੇਸਿਕ Level 10 (Basic 56100) ਹੁੰਦੀ ਹੈ।

No comments:

Post a Comment