ਬਿਜਲੀ ਅਰਥਿੰਗ ਦੀ ਲੋੜ੍ਹ

 ਬਿਜਲੀ ਮੁਲਾਜ਼ਮ ਸਾਥੀਆਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ  ਲਾਈਨਾਂ ਤੇ ਕੰਮ ਕਰਦੇ ਸਮੇਂ ਅਰਥਿੰਗ ਜ਼ਰੂਰ ਕਰਨ ਜੀ। ਕਿਉਂਕਿ ਗਰਮੀ ਜ਼ਿਆਦਾ ਹੋਣ ਕਾਰਨ ਬਿਜਲੀ ਬੰਦ ਹੁੰਦੇ ਹੀ ਜ਼ਿਆਦਾਤਰ ਘਰਾਂ ਵਿੱਚ ਜਰਨੇਟਰ ਚੱਲ ਪੈਂਦੇ ਹਨ ਅਤੇ ਖੇਤਾਂ ਵਿੱਚ ਵੀ ਝੋਨੇ ਦੀ ਲਵਾਈ ਜ਼ੋਰਾਂ ਤੇ ਹੋਣ ਕਾਰਨ ਕਿਸਾਨ ਵੀਰ ਵੀ ਜਰਨੇਟਰ ਦੀ ਵਰਤੋਂ ਆਮ ਹੀ ਕਰ ਰਹੇ ਹਨ।  ਆਮ ਤੌਰ ਤੇ ਜਰਨੇਟਰ ਚਲਾਉਣ ਵੇਲੇ ਬਿਜਲੀ ਲਾਈਨ ਡਿਸਕੁਨੇਕਟ ਹੋਣੀ ਜ਼ਰੂਰੀ ਹੈ। 

ਪ੍ਰੰਤੂ ਅੱਜ ਇਕ ਕਿਸਾਨ ਵਲੋਂ ਟਰੈਕਟਰ ਵਾਲੇ ਜਰਨੇਟਰ ਨਾਲ ਬਿਜਲੀ ਚਲਾ ਕੇ ਕੇਬਲ ਤਾਰ ਸਿੱਧੀ ਫਿਉਜ਼ ਯੂਨਿਟ (ਗਰਿਪ) ਵਿੱਚ ਲਗਾ ਦਿੱਤੀ ਅਤੇ ਗਰਿਪ ਕੱਢਣ ਦੀ ਲੋੜ ਨਹੀਂ ਸਮਝੀ। ਉਧਰ ਬਿਜਲੀ ਸਟਾਫ ਵਲੋਂ ਲਾਈਨ ਤੇ ਪਰਮਿਟ ਲਿਆ ਹੋਇਆ ਸੀ। ਅਤੇ ਕੰਮ ਕਰਨ ਦੀ ਤਿਆਰੀ ਕਰ ਰਹੇ ਸੀ। ਉਸ ਸਮੇਂ ਹੀ ਖਪਤਕਾਰਾਂ ਦੇ ਫੋਨ ਆਉਣੇ ਸ਼ੁਰੂ ਹੋਏ ਕਿ ਲਾਈਨ ਵਿੱਚ ਵੋਲਟੇਜ ਘੱਟ ਚੱਲ ਰਹੀ ਹੈ।ਇਸ ਤੇ ਮੁਲਾਜ਼ਮਾਂ ਨੇ ਦੱਸਿਆ ਕਿ ਲਾਈਨ ਤੇ ਪਰਮਿਟ ਹੈ ਤਾਂ ਘੱਟ ਵੋਲਟੇਜ ਕਿਥੋਂ ਆ ਗਈ। 

ਪੜਤਾਲ ਕਰਨ ਤੇ ਪਤਾ ਲੱਗਾ ਕਿ ਇਕ ਕਿਸਾਨ ਜਰਨੇਟਰ ਚਲਾ ਕੇ ਸਿੱਧੀ ਤਾਰ ਮੇਨ ਸਪਲਾਈ ਨਾਲ ਹੀ ਜੋੜੀ ਬੈਠਾ ਸੀ।‌ਵਾਹਿਗੁਰੂ ਦੀ ਕ੍ਰਿਪਾ ਨਾਲ ਸਾਥੀਆਂ ਦਾ ਬਚਾਅ ਹੋ ਗਿਆ। ਬਹੁਤ ਵੱਡੀ ਦੁਰਘਟਨਾ ਤੋਂ ਬਚਾਅ ਹੋ ਗਿਆ ਹੈ। ਇਸ ਲਈ ਸਾਨੂੰ ਹਮੇਸ਼ਾ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ । ਕਿਤੇ ਲੋਕਾਂ ਦੇ ਘਰਾਂ ਵਿੱਚ ਚਾਨਣ ਕਰਦੇ ਕਰਦੇ ਆਪਣੇ ਘਰ ਹਨੇਰਾ ਨਾ ਕਰ ਲਈਏ। ਇਸ ਲਈ ਬੇਨਤੀ ਹੈ ਕਿ ਹਮੇਸ਼ਾ ਅਰਥ ਕਰ ਕੇ ਹੀ ਕੰਮ ਕੀਤਾ ਜਾਵੇ। ਕਾਹਲੀ ਨਾ ਕਰੀਏ । ਕਾਹਲੀ ਕਰਨਾ ਮੌਤ ਨੂੰ ਸੱਦਾ ਦੇਣਾ ਹੈ ਜੀ।

No comments:

Post a Comment