ਪਾਣੀ ਦੀ ਕਹਾਣੀ

ਪਾਣੀ ਬਾਰੇ ਕੁਝ ਤੱਥ


ਧਰਤੀ ਉਪਰ ਪਾਣੀ ਧਰਾਤਲ ਦੇ ਹਿਸਾਬ ਨਾਲ 71% ਹੈ। ਇਹ ਪਾਣੀ ਸੂਰਜ ਦੀ ਗਰਮੀ ਨਾਲ ਸਮੁੰਦਰ ਤੋਂ ਉਡਦਾ ਹੈ ਤੇ ਫਿਰ ਧਰਤੀ ਉਪਰ ਕਈ ਸ਼ਕਲਾਂ ਵਿੱਚ ਵਰ੍ਹਦਾ ਹੈ। ਧਰਤੀ ਤੋਂ ਪਾਣੀ ਦਾ ਵਾਸ਼ਪੀਕਰਨ ਹੁੰਦਾ ਹੈ ਤੇ ਫਿਰ ਇਹ ਧਰਤੀ ਉਪਰ ਵਾਪਸ ਵਰਖਾ ਦੀ ਸ਼ਕਲ ਵਿੱਚ ਆ ਜਾਂਦਾ ਹੈ। ਵਰਖਾ ਦਾ ਪਾਣੀ ਸ਼ੁਧ ਹੁੰਦਾ ਹੈ। ਇਸ ਦਾ ਟੀਡੀਐਸ 20 - 30 ਦੇ ਲਗਪਗ ਹੁੰਦਾ ਹੈ। ਇਹ ਪਾਣੀ ਜਿਵੇਂ ਜਿਵੇਂ ਜ਼ਮੀਨ ਨਾਲ ਛੋਹਂਦਾ ਹੈ, ਇਹ ਉਸ ਦੇ ਤੱਤ ਘੋਲ ਲੈਂਦਾ ਹੈ। ਪਾਣੀ ਕੁਦਰਤੀ ਤੌਰ ਤੇ ਚੰਗਾ ਘੋਲਕ ਹੈ। 


ਸਰੀਰ ਦੇ ਅੰਦਰ ਪਾਣੀ ਸਿਰਫ ਇੱਕ ਚੰਗੇ ਘੋਲਕ ਦੇ ਰੂਪ ਵਿੱਚ ਹੀ ਕੰਮ ਕਰਦਾ ਹੈ। ਸਰੀਰ ਦੇ ਸਾਰੇ ਸੈਲਾਂ ਨੂੰ ਕੰਮ ਕਰਨ ਲਈ ਪਾਣੀ ਦੀ ਲੋੜ ਪੈਂਦੀ ਹੈ। ਖੁਰਾਕ ਨੂੰ ਪਚਾਉਣ ਅਤੇ ਉਸ ਦੇ ਖੁਰਾਕੀ ਤੱਤਾਂ ਨੂੰ ਸਰੀਰ ਦੇ ਵੱਖ ਵੱਖ ਹਿਸਿਆ ਵਿੱਚ ਪੁਚਾਉਣ ਲਈ ਪਾਣੀ ਇਕ ਸਾਧਨ ਵੱਜੋਂ ਕੰਮ ਕਰਦਾ ਹੈ। ਪਾਣੀ ਖੂਨ ਦਾ ਹਿੱਸਾ ਬਣੇ ਕੇ ਸਾਰੇ ਸਰੀਰ ਵਿੱਚ ਘੁੰਮਦਾ ਹੈ ਤੇ ਫਿਰ ਕਿਡਨੀ ਵਿੱਚ ਇਹ ਖੂਨ ਨੂੰ ਸਾਫ ਕਰਦਾ ਹੈ। ਇਸ ਲਈ ਪਾਣੀ ਸਾਫ ਤੇ ਪੀਣ ਯੋਗ ਹੋਣਾ ਚਾਹੀਦਾ ਹੈ। 


ਧਰਤੀ ਉਪਰ ਪਾਣੀ ਦਾ ਚੱਕਰ ਸਦਾ ਚੱਲਦਾ ਰਹਿੰਦਾ ਹੈ। ਬਨਾਸਪਤੀ ਵਿੱਚ ਵੀ ਪਾਣੀ ਇੱਕ ਚੰਗੇ ਘੋਲਕ ਦੇ ਰੂਪ ਵਿੱਚ ਹੀ ਕੰਮ ਕਰਦਾ ਹੈ। ਬਨਸਪਤੀ ਨੂੰ ਸੂਰਜੀ ਊਰਜਾ ਨੂੰ ਹਾਈਡਰੋ ਕਾਰਬਨ ਵਿੱਚ ਬਦਲਣ ਤੇ ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਪਾਣੀ ਦੀ ਲੋੜ ਰਹਿੰਦੀ ਹੈ। ਪਾਣੀ ਜਿਹੜਾ ਵੀ ਪੌਦੇ ਆਪਣੀਆਂ ਜੜ੍ਹਾਂ ਰਾਹੀਂ ਲੈਂਦੇ ਹਨ, ਉਹ ਹਵਾ ਵਿੱਚ ਛਡਦੇ ਰਹਿੰਦੇ ਹਨ। ਇਸ ਤਰ੍ਹਾਂ ਪਾਣੀ ਹੁਣ ਤੱਕ ਜਿੰਨਾ ਪਹਿਲੇ ਦਿਨ ਮੌਜੂਦ ਸੀ ਉਨਾ ਹੀ ਅੱਜ ਵੀ ਹੈ। ਨਾ ਬੂੰਦ ਵਧੀ ਤੇ ਨਾ ਘਟੀ। ਪਾਣੀ ਬੇਅੰਤ ਹੈ, ਕਦੇ ਖਤਮ ਨਹੀਂ ਹੋਣ ਲੱਗਾ। ਇਸ ਦਾ ਇਕ ਵੱਡਾ ਕਾਰਨ ਹੈ, ਮਨੁੱਖ ਨੇ ਗਲੋਬ ਦੇ ਸਿਰਫ .29% ਹਿੱਸੇ ਉਪਰ ਹੀ ਆਪਣਾ ਵਸੇਬ ਕੀਤਾ ਹੈ। ਜਦੋਂ ਕਿ ਜਿਹੜਾ ਜਲ ਚੱਕਰ ਧਰਤੀ ਉਪਰ ਵਾਪਰਦਾ ਹੈ ਉਹ ਪੂਰੇ ਗਲੋਬ ਉਪਰ ਵਾਪਰਦਾ ਹੈ। ਇਹ ਲਗਾਤਾਰ ਵਾਪਰ ਰਿਹਾ ਹੈ। ਇਸ ਦਾ ਇੱਕ ਕਾਰਨ ਧਰਤੀ ਦਾ ਇੱਕ ਨਿਸ਼ਚਿਤ ਗਤੀ ਉਪਰ ਸੂਰਜ ਦੇ ਦੁਆਲੇ ਘੁੰਮਣਾ ਹੈ। ਇਸੇ ਕਾਰਨ ਹੀ ਵਾਤਾਵਰਨ ਵਿੱਚ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਕਿਤੇ ਬਰਫ਼ਬਾਰੀ ਹੁੰਦੀ ਹੈ, ਕਿਤੇ ਵਰਖਾ, ਕਿਤੇ ਤੁਫਾਨ, ਕਿਤੇ ਹਨੇਰੀ, ਕਿਤੇ ਝੱਖੜ, ਮੌਸਮ ਦੀਆਂ ਇਹ ਘਟਨਾਵਾਂ ਪਾਣੀ ਦੀ ਅਪੂਰਤੀ ਕਰਦੀਆਂ ਰਹਿੰਦੀਆਂ ਹਨ। 


ਤੁਸੀਂ ਨਿਸ਼ਚਿੰਤ ਹੋ ਕੇ ਪਾਣੀ ਦੀ ਆਪਣੀਆਂ ਲੋੜਾਂ ਲਈ ਵਰਤੋਂ ਕਰੋ। ਕੁਦਰਤ ਦੇ ਸਿਸਟਮ ਵਿੱਚ ਪਾਣੀ ਦੀ ਕੋਈ ਘਾਟ ਨਹੀਂ। ਮਸਲਨ ਭਾਰਤ ਵਿੱਚ ਔਸਤ ਵਰਖਾ 26 ਇੰਚ ਸਾਲਾਨਾ ਹੈ। ਮਤਲਬ ਪੂਰੇ ਭਾਰਤ ਦੀ ਜ਼ਮੀਨ ਉਪਰ ਦੋ ਫੁੱਟ ਪਾਣੀ। ਇਹ ਸਾਡੀਆਂ ਲੋੜਾਂ ਤੋਂ ਕਿਤੇ ਵੱਧ ਹੈ।


ਫਿਰ ਇਹ ਪ੍ਰਚਾਰ ਕੌਣ ਕਰਦਾ ਹੈ ਕਿ ਪਾਣੀ ਮੁੱਕ ਚੱਲਿਆ? 


ਇਹ ਕੰਮ ਪੂੰਜੀਵਾਦੀਆਂ ਦਾ ਹੈ, ਜੋ ਇਹ ਚਾਹੁੰਦੇ ਹਨ ਕਿਸੇ ਤਰ੍ਹਾਂ ਆਮ ਲੋਕਾਂ ਨੂੰ ਡਰਾ ਕੇ ਪਾਣੀ ਦੇ ਮੂਲ ਸਰੋਤਾਂ ਉਪਰ ਆਪਣਾ ਕਬਜ਼ਾ ਕਰ ਲੈਣ। ਉਹ ਪਾਣੀ ਨੂੰ ਵੇਚਣਾ ਚਾਹੁੰਦੇ ਹਨ। ਇਸ ਲਈ ਪਾਣੀ ਦੀ ਸਮਝ ਬਣਾਓ। ਉਨ੍ਹਾਂ ਤੋਂ ਬਚੋ। ਪਾਣੀ ਦੀ ਸੁਯੋਗ ਵਰਤੋਂ ਕਰਨਾ ਸਿਖੋ। ਪਾਣੀ, ਖਾਸ ਕਰ ਵਰਖਾ ਦੇ ਪਾਣੀ ਨੂੰ ਨਾਲੀਆਂ ਵਿੱਚ ਨਾ ਜਾਣ ਦਿਓ। ਉਸ ਨੂੰ ਜਾਂ ਤਾਂ ਜ਼ਮੀਨਦੋਜ ਕਰ ਦਿਓ ਜਾਂ ਉਸ ਦਾ ਭੰਡਾਰਨ ਕਰੋ। ਪਾਣੀ ਕਿਵੇਂ ਸਾਫ਼ ਕੀਤਾ ਜਾਂਦਾ ਹੈ ਇਸ ਬਾਰੇ ਸਮਝ ਬਣਾਓ। ਪਾਣੀ ਬਾਰੇ ਦੁਸ਼ਪ੍ਰਚਾਰ ਨੂੰ ਅੱਗੇ ਨਾ ਤੋਰੋ।

ਗੁਰਦੀਪ ਸਿੰਘ

Whatsapp post by : BS Wakaf 9876224461

No comments:

Post a Comment