ਇਕ ਇੰਟਰਵਿਊ ਦੌਰਾਨ ਆਮਿਰ ਖਾਨ ਨੂੰ ਉਹਨਾਂ ਦੀ ਸਕੂਲੀ ਪੜ੍ਹਾਈ ਬਾਰੇ ਪੁਛਿਆ ਗਿਆ...ਤਾਂ ਆਮਿਰ ਨੇ ਦਸਿਆ ਕਿ ਉਸਨੇ ਬਾਰਾਂ ਜਮਾਤਾਂ ਤੱਕ ਹੀ ਸਕੂਲ ਦੀ ਪੜ੍ਹਾਈ ਕੀਤੀ ਹੈ...
ਫੇਰ ਆਮਿਰ ਖਾਨ ਨੇ ਕਿਹਾ ਕਿ ਸਟੱਡੀ ਦਾ ਮਤਲਬ ਹੈ...ਕਿਸੇ ਚੀਜ਼ ਬਾਰੇ ਪੜ੍ਹਨਾ ਅਤੇ ਜਾਨਣਾ...ਜਦੋਂ ਮੈਂ ਸੋਚਿਆ ਹੀ ਫਿਲਮਾਂ ਚ ਜਾਣਾ ਸੀ ਤਾਂ ਮੇਰੇ ਵਾਸਤੇ ਮੇਰੀ ਪੜ੍ਹਾਈ ਦਾ ਮਤਲਬ ਫਿਲਮਾਂ ਬਾਰੇ ਜਾਣਨਾ ਹੀ ਸੀ...ਇਸ ਖੇਤਰ ਦੀਆਂ ਬਾਰੀਕੀਆਂ ਤੋਂ ਜਾਣੂ ਹੋਣਾ ਹੀ ਮੇਰੀ ਪੜ੍ਹਾਈ ਹੈ..
ਮੈਨੂੰ ਆਮਿਰ ਖਾਨ ਦੀ ਇਹ ਗੱਲ ਵਧੀਆ ਲੱਗੀ... ਤੇ ਫੇਰ ਮਹਿਸੂਸ ਹੁੰਦਾ ਹੈ ਉਮਰ ਦੇ ਇਸ ਦੌਰ ਚ ਆ ਕੇ ..ਕਿ ਮੈਂ ਜਿੰਨਾ ਵੀ ਸਕੂਲ ਚ ਪੜ੍ਹਿਆ ਜਾਂ ਕਾਲਜ ਚ ਪੜ੍ਹਿਆ...ਉਸਨੇ ਮੇਰੀ ਕੋਈ ਮਦਦ ਨਹੀਂ ਕੀਤੀ ਜ਼ਿੰਦਗੀ ਚਲਾਉਣ ਚ...ਨੌਕਰੀ ਵੀ ਕਰਨ ਗਿਆ ਤਾਂ ਉਥੇ ਸਕੂਲ ਦੀ ਜਾਂ ਕਾਲਜ ਦੀ ਕੋਈ ਚੀਜ਼ ਕੰਮ ਨਹੀਂ ਆਈ..ਸਗੋਂ ਮੈਂ ਜਿੰਨਾ ਮਸ਼ੀਨਾਂ ਉਪਰ ਕੰਮ ਕਰਦਾ ਸੀ ਉਹਨਾਂ ਨੂੰ ਵੀ ਇਸੇ ਕੰਪਨੀ ਚ ਜਾ ਕੇ ਹੀ ਸਿੱਖਿਆ...ਤੇ ਉਹਨਾਂ ਨੇ ਮੈਨੂੰ ਇਕ ਹਫਤੇ ਦੀ ਟਰੇਨਿੰਗ ਚ ਮਸ਼ੀਨਾਂ ਬਾਰੇ ਸਾਰਾ ਦਸ ਦਿੱਤਾ..
ਮੈਂ ਮੰਨਦਾ ਹਾਂ ਕਿ ਸਕੂਲ ਜਰੂਰੀ ਨੇ... ਪਰ ਜਿਵੇਂ ਇਸ ਪੜ੍ਹਾਈ ਨੂੰ ਹਊਆ ਬਣਾਇਆ ਜਾਂਦਾ ਹੈ... ਜਾਂ ਏਨੇ ਪੈਸੇ ਲਏ ਜਾਂਦੇ ਨੇ ਬੱਚੇ ਨੂੰ ਪੜ੍ਹਾਉਣ ਦੇ ਵਾਸਤੇ...ਉਸਨੂੰ ਏਨੇ ਵੱਡੇ ਪ੍ਰੇਸ਼ਰ ਚੋਂ ਨਿਕਲਣਾ ਪੈਂਦਾ ਹੈ...ਏਨੇ ਸਾਲ ਬੱਚਾ ਆਪਣੇ ਬਚਪਨ ਦੇ ਅਤੇ ਜੁਆਨੀ ਦੇ ਕੁਛ ਕੀਮਤੀ ਸਾਲ ਇਸ ਐਜੂਕੇਸ਼ਨ ਸਿਸਟਮ ਨੂੰ ਦੇ ਦਿੰਦਾ ਹੈ... ਪਰ ਉਸਦੇ ਬਦਲੇ ਉਸਨੂੰ ਹਾਸਲ ਕੀ ਹੁੰਦਾ ਹੈ ???
ਮੈਨੂੰ ਲਗਦਾ ਹੈ...ਕਿ ਇਹ ਐਜੂਕੇਸ਼ਨ ਢਾਂਚਾ ਜਾਣ ਬੁੱਝ ਕੇ ਏਦਾਂ ਦਾ ਬਣਾਇਆ ਗਿਆ ਹੈ...ਜਿਸਦੇ ਨਾਲ ਅਮੀਰ ਵਿਓਪਾਰੀ ਬੱਚਿਆਂ ਨੂੰ ਸਟੱਡੀ ਕਰਵਾਉਣ ਦੇ ਨਾਮ ਤੇ ਆਪਣੀਆਂ ਜੇਬਾਂ ਭਰ ਸਕਣ...
ਇਹ ਸਿਰਫ ਮੇਰੀ ਅਪਣੀ ਸੋਚ ਹੈ ਇਸ ਸਿਸਟਮ ਦੇ ਵਾਸਤੇ...ਹੋਰ ਕੋਈ ਇਸਦੇ ਨਾਲ ਸਹਿਮਤ ਹੋਵੇ ਨਾ ਹੋਵੇ ਫਰਕ ਨਹੀਂ ਪੈਂਦਾ ਪਰ ਮੈਂ ਇਸ ਐਜੂਕੇਸ਼ਨ ਸਿਸਟਮ ਦਾ ਬਿਲਕੁਲ ਹਿਮਾਇਤੀ ਨਹੀਂ...ਜਿੱਥੇ ਸਿੱਖਣ ਨੂੰ ਘਟ ਹੈ ਪਰ ਮੁਕਾਬਲੇਬਾਜ਼ੀ ਜਿਆਦਾ ਹੈ....ਨੰਬਰਾਂ ਦਾ ਮੁਕਾਬਲਾ ਤੇ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਕਿਵੇਂ ਕਿਸੇ ਬੱਚੇ ਨੂੰ ਸਵੇਂਦਨਸ਼ੀਲ ਬਣਾਈ ਰੱਖ ਸਕਦੀ ਹੈ...ਤੇ ਕਿਵੇਂ ਇਸ ਸਕੂਲੀ ਪੜ੍ਹਾਈ ਚ ਪਿੱਛੇ ਰਹਿ ਗਏ ਬੱਚਿਆਂ ਨੂੰ ਨਲਾਇਕ ਆਖ ਦਿੱਤਾ ਜਾਂਦਾ ਹੈ... ਪਰ ਜਦੋਂ ਏਹੀ ਨਲਾਇਕ ਬੱਚਾ ਆਪਣੇ ਦਮ ਤੇ ਕੁਛ ਬਣ ਜਾਂਦਾ ਹੈ..ਉਦੋਂ ਇਹ ਸਟੱਡੀ ਵਾਲਾ ਸਿਸਟਮ ਕਦੀ ਉਸਦੇ ਕੋਲੋਂ ਪੁੱਛਣ ਨਹੀਂ ਜਾਂਦਾ ਕਿ ਤੂੰ ਤਾਂ ਏਥੇ ਨੰਬਰ ਨਹੀਂ ਸੀ ਲੈਂਦਾ...ਫੇਰ ਆ ਏਨਾ ਕਾਮਯਾਬ ਕਿਵੇਂ ਬਣ ਗਿਆ....ਜਦੋਂ ਕਿ ਪਤਾ ਸਭ ਨੂੰ ਹੈ ਕਿ ਕਾਮਯਾਬੀ ਸਕੂਲਾਂ ਚ ਫੀਸ ਦੇ ਕੇ ਨਹੀਂ ਮਿਲਦੀ...ਤੇ ਨਾ ਪੇਪਰਾਂ ਦੇ ਨੰਬਰ ਕਿਸੇ ਦੀ ਕਾਬੀਲੀਅਤ ਦਸਦੇ ਨੇ...ਫੇਰ ਇਹ ਏਨਾ ਰੌਲ਼ਾ ਰੱਪਾ ਕਿਉਂ ??...ਫੇਰ ਕਿਉਂ ਏਨਾ ਟਿਊਸ਼ਨਾਂ ਦਾ ਬੋਝ...ਫੇਰ ਕਿਉਂ ਬੱਚਿਆਂ ਉਪਰ ਏਨਾ ਸਟਰੈਸ....??
ਕਿਉਂ ਨਹੀਂ ਸਟੱਡੀ ਏਨੀ ਸੌਖੀ ਅਤੇ ਮਜ਼ੇਦਾਰ ਹੋਵੇ...ਕਿ ਬੱਚੇ ਏਸਨੂੰ ਇਕ ਖੇਡ ਵਾਂਗ ਲੈਣ...ਤੇ ਏਨੀ ਸਸਤੀ ਵੀ...ਕਿ ਕਿਸੇ ਦੀ ਜੇਬ ਤੇ ਬੋਝ ਨਾ ਪਵੇ....
(ਨਕਲ)
No comments:
Post a Comment