ਸਕੂਲ ਦੇ ਦਿਨਾਂ ਦੇ ਨਾਲ ਨਾਲ

 ਸਕੂਲ ਦੇ ਦਿਨਾਂ ਦੇ ਨਾਲ ਨਾਲ 


                    ਅਵਤਾਰ ਸਿੰਘ ਰਾਏਸਰ 

                     98143 21087 


              ਸਾਡਾ ਸਕੂਲ ,ਜੋਂ ਕਿ ਸਾਡੇ ਘਰ ਤੋ ਸਿਰਫ ਦੋ ਕ ਕਿਲੇ ਦੀ ਬਾਹੀ ਤੇ ਸੀ।ਓਸ ਵੇਲੇ ਇਹ ਮਿਡਲ ਸਕੂਲ ਸੀ। ਹੁਣ ਇਹ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਹੈ ਇਸ ਚੋ ਪ੍ਰਾਇਮਰੀ ਸਕੂਲ ਵੀ ਅਲੱਗ ਬਣ ਗਿਆ ਹੈ।,ਜਿੱਥੇ ਕ ਅਸੀ ਓਹਨਾ ਦਿਨਾਂ ਵਿਚ ਮਿਡਲ ਸਕੂਲ ਦੇ ਖਿਡਾਰੀ ਖੇਡਣ ਆਉਂਦੇ ਸਨ ,ਭਾਵ ਕਿ ਓਹੀ ਕਪਤਾਨ ਕਾ ਬਾਹਰਲਾ ਘਰ ਹੁਣ ਪ੍ਰਾਇਮਰੀ ਸਕੂਲ ਦੇ ਰੂਪ ਵਿੱਚ ਵਿਕਸਿਤ ਹੋ ਚੁੱਕਿਆ ਹੈ। ਹੁਣ ਇਹ ਦੋਨੋ ਸਕੂਲ ਨਾਲ ਨਾਲ ਹੀ ਹਨ।ਮੇਰੇ ਸਕੂਲ ਜਾਣ ਦੀ ਪਹਿਲੇ ਦਿਨ ਦੀ ਸ਼ੁਰੂਆਤ ਵੀ ਕਾਫੀ ਹੈਰਾਨੀ ਵਾਲੀ ਹੈ।ਮੈ ਆਪਣੇ ਘਰ ਤੋਂ ਤੰਗ ਗਲੀ ਵਿਚਦੀ ਚੌਂਕ ਵਿੱਚ ਆ ਕੱਚੇ ਘਰ ਦੀ ਕੰਧ ਤੋਂ ਮਿੱਟੀ ਲਾਹਕੇ ਖਾ ਰਿਹਾ ਸੀ ਕਿ ਮੈ ਪ੍ਰਾਇਮਰੀ ਸਕੂਲ ਦੇ ਅਧਿਆਪਕ ਸੁਰਜੀਤ ਸਿੰਘ ਦਿਹੜ ਦੀ ਨਿਗ੍ਹਾ ਪੈ ਗਿਆ।ਓਹਨਾ ਆਪਣੇ  ਵਿਦਿਆਰਥੀਆਂ ਨੂੰ ਮੈਨੂੰ  ਲਿਆਉਣ ਲਈ ਭੇਜ ਦਿੱਤਾ। 


ਮੈ ਆਪਣੀ ਮੌਜ ਮਸਤੀ ਵਿਚ ਸਾਂ ਕਿ ਮੈਨੂੰ ਚਾਰ ਪੰਜ ਜਣਿਆਂ  ਨੇ  ਲੱਤਾਂ ਬਾਹਾਂ ਤੋ ਫੜਕੇ ਧੂਹ ਲਿਆ। ਇਹਨਾਂ ਵਿੱਚ ਮੇਰੇ ਤਾਏ ਦਾ ਬੇਟਾ ਗੁਲਾਬ ਸਿੰਘ ਵੀ ਸੀ। ਮੈਂ ਆਪਣਾ ਆਪ ਛੁਡਾਉਣ ਲਈ ਬਹੁਤ  ਹੱਥ ਪੈਰ ਮਾਰੇ , ਪਰ ਏਨੇ ਜਾਣਿਆ ਦੇ ਅੱਗੇ ਮੇਰੀ ਕੋਈ ਪੇਸ਼ ਨਾ ਗਈ।ਮੈਨੂੰ ਰੋਂਦੇ ਨੂੰ ਹੀ ਮਾਸਟਰ ਜੀ ਦੇ ਸਾਹਮਣੇ ਪੇਸ਼ ਕੀਤਾ ਗਿਆ।ਮੇਰੇ ਮੂੰਹ ਨੂੰ ਓਵੇਂ ਜਿਵੇਂ ਮਿੱਟੀ ਲੱਗੀ ਹੋਈ ਸੀ। ਮੈਨੂੰ ਦੇਖਦਿਆਂ ਹੀ ਮਾਸਟਰ ਜੀ ਦਾ ਅੰਦਾਜ਼ ਬਦਲ ਗਿਆ ਕਿਉਂਕਿ ਮੈ ਬਹੁਤ ਜਿਆਦਾ ਡਰਿਆ ਹੋਇਆ ਸੀ ਕਿ ਹੁਣ ਬੇਹਿਸਾਬ ਕੁੱਟ ਪੈਣੀ ਹੈ ਪਰ ਇੱਥੇ ਤਾਂ ਮਾਣ ਪਿਆਰ ਮਿਲ ਰਿਹਾ ਸੀ।ਮਾਸਟਰ ਜੀ ਨੇ ਆਪਣੇ ਵਿਦਿਆਰਥੀਆਂ ਨੂੰ ਮੈਨੂੰ  ਸੱਡ ਦੇਣ ਦਾ ਹੁਕਮ ਦਿੱਤਾ।ਕਿਸੇ ਪਾੜ ਵਿੱਚ ਫੜੇ ਚੋਰ ਵਾਂਗ ਮੈ ਨੀਵੀਂ ਪਾਂ ਰੋ ਰਿਹਾ ਸੀ।ਮਾਸਟਰ ਜੀ ਨੇ ਮੈਨੂੰ ਬੁੱਕਲ ਵਿੱਚ ਲੇਕੇ ਪਿਆਰ ਦਿੰਦਿਆਂ ਮੈਨੂੰ ਆਪਣੀ ਜੇਬ ਵਿਚੋਂ ਟਾਫੀਆ ਖਾਣ ਲਈ ਦਿੱਤੀਆ। ਸਾਮ ਨੂੰ ਗੁਲਾਬ ਸਿੰਘ ਵੀਰ ਨੇ ਘਰ ਜਾਕੇ ਸਾਰੀ ਗਲ ਦੱਸੀ ਤੇ ਮੇਰਾ ਅਗਲੇ ਦਿਨ ਤੋ ਸਕੂਲ ਜਾਣਾ ਪੱਕਾ ਨਿੱਤਨੇਮ ਬਣ ਗਿਆ।

            ਸਕੂਲ ਵਿੱਚ ਵਿਦਿਆਰਥੀ ਕਾਫੀ ਸਨ । ਇਹਨਾਂ ਚੋ ਸਵਰਨ ਸਿੰਘ, ਗੁਲਾਬ ਸਿੰਘ, ਬਲਵੀਰ ਸਿੰਘ, ਮਿੱਠੂ ਸਿੰਘ, ਨਿਰਮਲ ਸਿੰਘ, ਹਰਜਿੰਦਰ ਸਿੰਘ ਤੇ ਪਰਮਜੀਤ ਸਿੰਘ ਬਾਦ ਵਿੱਚ ਮੇਰੇ ਪੱਕੇ ਆੜੀ ਬਣ ਗਏ। ਹੁਣ ਫੋਟੋਆ ਵਾਲਾ ਕਾਇਦਾ ਤੇ ਕਾਪੀ, ਫੱਟੀ ਮੇਰੇ ਸਾਥੀ ਬਣ ਗਏ।ਮੈਨੂੰ ਮਾਸਟਰ ਜੀ ਦਾ ਅੰਦਾਜ਼ ਬਹੁਤ ਪਿਆਰਾ ਲੱਗਣ ਲੱਗ ਪਿਆ । ਮੈ ਉਹਨਾਂ ਦੀਆਂ ਲੱਤਾਂ ਨੂੰ ਚਿੰਬੜ ਜਾਂਦਾ , ਉਹ ਵੀ ਮੇਰੇ ਸਿਰ ਤੇ ਹੱਥ ਫੇਰਕੇ ਪਿਆਰ ਦਿੰਦੇ । ਉਹ ਬਾਕੀ ਬੱਚਿਆਂ ਨੂੰ ਪੜ੍ਹਨ ਤੇ ਸਕੂਲ ਦਾ ਕੰਮ ਨਾ ਕਰਨ ਕਰਕੇ ਕੁੱਟਦੇ ਪਰ ਮੈਨੂੰ ਕੁਸ਼ ਨਾ ਕਹਿੰਦੇ । ਅਸੀਂ ਓਹਨਾਂ ਦੀ ਕੁਰਸੀ ਚੱਕ ਕੇ ਲਿਆਉਣ ਪਿੱਛੇ ਇਕ ਦੂਜੇ ਨਾਲ  ਲੜਦੇ ।ਓਹਨਾ ਦਾ ਸਾਇਕਿਲ ਇਕ ਦੂਜੇ ਤੋਂ ਪਹਿਲਾਂ ਭਜੱਕੇ ਫੜਨ ਦੀ ਕੋਸ਼ਿਸ਼ ਕਰਦੇ।ਸਾਲ ਕ ਦੇ ਪਿੱਛੋਂ ਇਕ ਦਿਨ ਓਹਨਾ ਮੈਨੂੰ ਵੀ ਚੰਗੀ ਤਰਾਂ ਕੁੱਟਿਆ ।ਮੇਰਾ ਇਹ ਭੁਲੇਖਾ ਵੀ ਦੂਰ ਹੋ ਗਿਆ ਕਿ ਮਾਸਟਰ ਜੀ ਸਿਰਫ ਦੂਜੇ ਬੱਚਿਆਂ ਨੂੰ ਹੀ ਕੁੱਟਦੇ ਹਨ।ਮੈਨੂੰ ਨਹੀਂ ਕੁਸ਼ ਕਹਿੰਦੇ । ਪਰ ਹੁਣ ਮੈ ਵੀ ਬਾਕੀ ਬੱਚਿਆਂ ਵਾਂਗ ਉਡਾਰੂ ਨਿੱਕਲ ਆਇਆ ਸੀ।

 ਥੋੜ੍ਹਾ ਜਿਹਾ ਰੋਕੇ ਅੱਖਾਂ ਪੂੰਝ ਲੈਂਦੇ ਸੀ। ਪਹਿਲਾ ਮੇਰਾ ਘਰ ਦਾ ਵਿਹੜਾ ਹੀ ਸਭ ਕੁੱਝ ਹੁੰਦਾ ਸੀ  , ਹੁਣ ਮੇਰਾ ਸਕੂਲ ਦਾ ਵਿਹੜਾ ਵੀ ਕਰਮ ਖੇਤਰ ਬਣ ਗਿਆ।ਇਕ ਵਾਰ ਬਰਸਾਤਾਂ ਦੇ ਦਿਨਾਂ ਵਿੱਚ ਮੇਰੇ ਮਾਮਾ ਜੀ ਦਾ ਬੇਟਾ ਮਨਜੀਤ ਸਿੰਘ ਸਾਡੇ ਖੇਡਣ ਲਈ ਲਾਲ ਰੰਗ ਦੇ ਬੇਟ ਬਾਲ ਲਿਆਈਆ ਸੀ ਸਾਡੀ ਧਰਮਸਾਲਾ ਦੇ ਕੱਚੇ ਵਿਹੜੇ ਵਿੱਚ ਬਾਕੀ ਬੱਚਿਆਂ ਨਾਲ ਖੇਡਦੇ।ਮੈ ਹੁੱਬ ਕੇ ਦਸਦਾ ਕਿ ਇਹ ਖੇਡਾਂ ਮੇਰੇ ਮਾਮੇ ਦਾ ਮੁੰਡਾ ਸਾਡੇ ਲਈ ਬਾਹਰਲੇ ਦੇਸ਼ੋਂ ਲੇਕੇ ਆਇਆ ਹੈ।  ਇਵੇਂ ਹਸਦਿਆਂ ਖੇਡਦਿਆਂ ਪਤਾ ਹੀ ਨੀ ਲੱਗਿਆ ਕਿ ਮੈ ਕਿਵੇਂ ਪ੍ਰਾਇਮਰੀ ਸਕੂਲ ਤੋ ਮਿਡਲ ਸਕੂਲ ਵਿੱਚ ਦਾਖਲਾ ਲਏ ਲਿਆ।ਮੇਰੇ ਯਾਦ ਹੈ ਕਿ ਪੰਜਵੀਂ ਦੇ ਬੋਰਡ ਦੇ ਪੇਪਰ ਸਾਡੇ ਦੂਜੇ ਪਿੰਡ ਰਾਏਸਰ ਪਟਿਆਲਾ ਵਿਖੇ ਹੋਏ ਸਨ । ਓਸ ਵੇਲੇ ਮਾਸਟਰ ਨਾਇਬ ਸਿੰਘ ਕੈਰੇ ਵੀ ਸਾਨੂੰ ਪਡੌਣ ਲੱਗ ਪਏ ਸਨ।ਸਾਨੂੰ ਪੜ੍ਹਣ ਤੋ ਇਲਾਵਾ ਨਕਲ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ। ਸਾਨੂੰ ਇੱਕ ਪੇਪਰ ਦੇ ਸਵਾਲ ਤਾਂ ਬੋਰਡ ਤੋ ਹੀ ਨਕਲ ਮਰਵਆਕੇ ਕਰਵਾਇਆ ਗਿਆ।

ਦੂਜੇ ਪਿੰਡ ਵਿਚ ਜਾਕੇ ਪੇਪਰ ਦੇਣਾ ਸਾਨੂੰ ਕਿਸੇ ਵੱਡੀ ਘਟਨਾ ਵਰਗਾ ਲੱਗਦਾ। ਛੇਂਵੀ ਕਲਾਸ ਵਿੱਚ ਸਾਨੂੰ ਮਾਸਟਰ ਨਰਿੰਦਰ ਸ਼ਾਸਤਰੀ ਜੀ, ਡਰਾਇੰਗ ਅਧਿਆਪਿਕ ਸੁਰਿੰਦਰ ਪਾਲ ਸਿੰਘ, ਤੇ ਭਗਵਾਨ ਦਾਸ ਠੀਕਰੀਵਾਲਾ ਅਤੇ ਪੀ ਟੀ ਮਾਸਟਰ ਅਮਰਜੀਤ ਸਿੰਘ ਠੀਕਰੀਵਾਲਾ ਨੇ  ਕਲਾਸ ਲਗਾਉਣੀ ਸੁਰੂ ਕਰ ਦਿੱਤੀਆਂ। ਮੈ ਬੇਸ਼ਕ ਆਮ ਬੱਚਿਆਂ ਵਾਂਗ ਹੀ ਸਰਾਰਤੀ ਸੀ ਪਰ ਕਈ ਵਾਰ ਮੇਰੇ ਬਿਨਾਂ ਸ਼ਰਾਰਤ ਤੋ ਵੀ ਕੁੱਟ ਪੈਂਦੀ। ਮਿਡਲ ਸਕੂਲ ਦੇ ਸਾਰੇ ਹੀ ਸਤਿਕਾਰ ਯੋਗ ਅਧਿਆਪਕ ਸਾਹਿਬਾਨ ਬੜੇ ਮਿਹਨਤੀ ਸੁਭਾਅ ਅਤੇ ਵਧੀਆ ਸੇਵਾਵਾਂ ਦੇਣ ਵਾਲੇ ਸਨ । ਇਹਨਾਂ ਚੋ ਨਰਿੰਦਰ ਸ਼ਾਸਤਰੀ ਜੀ ਤੇ ਭਗਵਾਨ ਦਾਸ ਜੀ ਦੇ ਅੱਜ ਵੀ ਬਰਨਾਲੇ ਦੇ ਬਜ਼ਾਰਾਂ ਵਿੱਚ ਦਰਸ਼ਨ ਹੋ ਜਾਂਦੇ ਹਨ।ਸਿਰਫ ਓਦੋਂ ਦੇ ਸਾਡੇ ਹੈਡ ਮਾਸਟਰ ਨੂੰ ਸਾਰੇ ਹੀ ਅਧਿਆਪਕ ਅਤੇ ਵਿਦਿਆਰਥੀ ਨੂੰ ਵਧੀਆ ਨਹੀਂ ਸਮਝਦੇ ਸਨ।ਉਹ ਸਾਡੇ ਆਪਣੇ ਹੀ ਪਿੰਡ ਤੋ ਰਜਵਾੜਾ ਸ਼ਾਹੀ ਸੋਚ ਵਾਲਾ ਸੀ।

ਉਹ ਐਸ ਸੀ ਬੱਚਿਆਂ ਨਾਲ ਵੀ ਜਾਤੀ ਵਿਤਕਰਾ ਕਰਦਾ। ਓਹਨਾਂ ਨੂੰ ਓਹਨਾ ਦੀ ਜਾਤ ਨਾਲ ਬੁਲਾਕੇ ਕਹਿੰਦਾ ਕਿ ਜੇਕਰ ਤੁਸੀਂ ਪੜ੍ਹ ਲਿਖ ਗਏ ਤਾਂ ਸਾਡੇ ਖੇਤਾਂ ਪਸੂਆਂ ਨੂੰ ਕੌਣ ਸਾਂਭ ਸੰਭਾਲ ਕਰੂ । ਮੈਨੂੰ ਵੀ ਓਸਨੇ ਕਈ ਵਾਰ ਕਿਹਾ ਕਿ ਤੁਸੀ ਪੜ੍ਹਕੇ  ਕੀ ਲੈਣਾ ,ਇਸ ਹੈਡ ਮਾਸਟਰ ਦੀ ਜਿੰਦਗੀ ਵੀ ਇਕ ਫ਼ਿਲਮੀ ਕਹਾਣੀ ਵਰਗੀ ਹੈ।ਇਸ ਵਾਰੇ ਅੱਗੇ ਜਾਕੇ ਵਿਸਥਾਰ ਸਹਿਤ ਜਾਣਕਾਰੀ ਦੇਵਾਂਗੇ। ਸਾਨੂੰ  ਬਹੁਤ ਜਿਆਦਾ ਪਿਆਰ ਕਰਨ ਵਾਲੇ ਤੇ ਹਸਾਉਣ ਵਾਲੀਆ ਗੱਲਾ ਸੁਣਾਉਣ ਵਾਲੇ ਮਾਸਟਰ ਅਮਰਜੀਤ ਸਿੰਘ ਠੀਕਰੀਵਾਲਾ  ਵੀ ਹੁਣ ਇਸ ਦੁਨੀਆ ਤੇ ਨਹੀਂ ਰਹੇ ।ਬੜੇ ਹਸਮੁੱਖ ਸੁਭਾਅ ਦੇ ਕਾਰਨ ਇਹ ਵੀ ਦਿਲ ਚ ਯਾਦ ਵਸਦੇ ਹਨ।ਛੇਵੀਂ ਕਲਾਸ ਵਿੱਚ ਪੜ੍ਹਦਿਆਂ ਪੰਜਾਬੀ ਤੋ ਇਲਾਵਾ ਅੰਗਰੇਜ਼ੀ ਭਾਸ਼ਾ ਵੀ ਪੜ੍ਹਨ ਕਰਕੇ ਪਹਿਲਾਂ ਪਹਿਲਾਂ ਪੜ੍ਹਾਈ ਕਾਫੀ ਔਖੀ ਲਗਦੀ ਸੀ ਪਰ ਹੌਲੀ ਹੌਲੀ ਇਹ ਸਮਝ ਲੱਗਣ ਲੱਗ ਪਈ। 

ਮੇਰਾ ਵਡਾ ਭਰਾ ਤੇ ਹੋਰ ਆੜੀ ਪੜ੍ਹਨ ਵਿਚ ਕਮਜ਼ੋਰ ਸਨ ।ਜਦ ਮਾਸਟਰ ਜੀ ਮੈਨੂੰ ਓਹਨਾ ਦੇ ਸਵਾਲ ਚੈੱਕ ਕਰਨ ਨੂੰ ਕਹਿੰਦੇ ਤਾਂ ਮੈ ਓਹਨਾ ਦੇ ਜਵਾਬ ਗਲਤ ਹੋਣ ਤੇ ਮਾਸਟਰ ਜੀ ਦੇ ਪੇਸੀ ਪਵਾ ਦਿੰਦਾ ਤਾਂ ਮਾਸਟਰ ਜੀ ਤੋ ਓਹਨਾ ਦੀ ਪ੍ਰੇਡ ਹੋ ਜਾਂਦੀ।ਕਈ ਵਾਰੀ ਮੇਰਾ ਭਰਾ ਤੇ ਹੋਰ ਆੜੀ ਜੋਂ ਮੇਰੇ ਤੋ ਜੋਰ ਵਿਚ ਤਕੜੇ ਸਨ ,ਆਖਦੇ ਕਿ ਜੇਕਰ ਸਾਡੇ ਕੁੱਟ ਪਵਾਈ ਤਾਂ ਸਾਰੀ ਛੁੱਟੀ ਵੇਲੇ ਕੁੱਟਾਂਗੇ। ਕਦੇ ਕਦੇ ਕਿਸੇ ਹੋਰ ਗਲ ਕਰਕੇ ਵੀ ਮੈਨੂੰ ਕੁੱਟ ਦਿੰਦੇ ।ਇਸ ਤਰ੍ਹਾਂ ਕਈ ਵਾਰ ਮੈਨੂੰ ਓਹ ਬੇਵਸ ਕਰ ਦਿੰਦੇ। ਇਹਨਾਂ ਹੀ ਦਿਨਾਂ ਦੀ ਇੱਕ ਹੋਰ ਯਾਦ ਮੇਰੇ ਜਿਹਨ ਵਿੱਚ ਅਕਸਰ ਆਉਂਦੀ ਰਹਿੰਦੀ ਹੈ ਕਿ ਇਕ ਵਾਰ ਸਾਡੇ ਨਾਲ ਦੇ ਪਿੰਡ ਓਸ ਵੇਲੇ ਦੀ ਪ੍ਰਸਿੱਧ ਗਾਇਕ ਜੋੜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਲੱਗਣਾ ਸੀ।ਸਾਰੇ ਹੀ ਵਿਦਆਰਥੀ ਜਾਣ ਲਈ ਤਿਆਰ ਸਨ ਕੁਸ਼ ਨੇ ਰਾਇ ਬਣਾ ਲਈ ਕਿ ਮਾਸਟਰ ਸਾਹਿਬ ਜੀ ਨੂੰ ਪੁੱਛਕੇ ਜਾਈਏ। ਸਾਡੇ ਚੋ ਤਿੰਨ ਚਾਰ ਜਣੇ ਭਗਵਾਨ ਦਾਸ ਠੀਕਰੀਵਾਲਾ ਜੀ ਕੋਲ ਗਏ ਤੇ ਗਾਉਣ ਵਾਲੀ ਦੇਖਣ ਲਈ ਛੁੱਟੀ ਦੀ ਮੰਗ ਕੀਤੀ। ਓਹਨਾਂ ਨੇ ਅੱਗੇ ਹੈਡ ਮਾਸਟਰ ਦੇ ਭੇਜਤਾ।ਹੈਡ ਮਾਸਟਰ ਨੇ ਆਪਣੇ ਦਫਤਰ ਵਿਚ ਹੀ ਓਹਨਾ ਦੇ ਕੰਨ ਫੜਾਕੇ ਕੁੱਟਿਆ।

ਉਹ ਵਿਚਾਰੇ ਢਿੱਲਾ ਜਾ ਮੂੰਹ ਲੇਕੇ ਸਾਡੇ ਕੋਲ ਆਕੇ ਚੁੱਪ ਚਾਪ ਬੈਠ ਗਏ ਕਿਉਂਕਿ ਸਾਨੂੰ ਸਾਰਾ ਕੁਸ਼ ਦਿਸ ਰਿਹਾ ਸੀ। ਉਹਨਾਂ ਨੂੰ ਦੇਖਕੇ ਸਾਡੀ ਹਾਸੀ ਨਿਕਲ ਗਈ।ਥੋੜ੍ਹੇ ਸਮੇਂ ਬਾਅਦ ਮਾਸਟਰ ਭਗਵਾਨ ਦਾਸ ਸਾਡੇ ਕੋਲ ਆਕੇ ਕਹਿਣ ਲੱਗੇ ਕਿ ਹੁਣ ਤਾਂ ਜਿਹੜਾ ਕੰਮ ਹੋਣਾ ਸੀ ਹੋ ਗਿਆ,ਝੋਲੇ ਚੁੱਕ ਕੇ ਨਿਕਲ ਜਾਓ ,ਬਸ ਸਾਨੂੰ ਏਨੀ ਹੱਲਾਸ਼ੇਰੀ ਬਹੁਤ ਸੀ ।ਅਸਲ ਵਿਚ ਸਾਡੇ ਮਾਸਟਰ ਵੀ ਇਹ ਅਖਾੜਾ ਦੇਖਣ ਜਾਣਾ ਚਾਹੁੰਦੇ ਸਨ।ਅਸੀ ਝੋਲੇ ਚੁੱਕ ਅੱਖ ਬਚਾਕੇ ਘਰ ਆ ਗਏ।ਮੈ ਘਰੋ ਦਾਤੀ ਪੱਲੀ ਚੁੱਕ ਤੁਰ ਪਿਆ ਕਿ ਪਠੇ ਲੈਣ ਜਾਣਾ।ਰਸਤੇ ਵਿੱਚ ਮੈਨੂੰ ਸਾਡੇ ਮਾਸਟਰ ਨਰਿੰਦਰ ਸ਼ਾਸਤਰੀ ਜੀ ਨੇ ਆਪਣੇ ਸਾਈਕਲ ਤੇ ਬਿਠਾ ਲਿਆ ਅਤੇ ਥੋੜ੍ਹੇ ਸਮੇਂ ਵਿਚ ਅਸੀ ਆਖਾੜੇ ਚ ਜਾ ਪੁੰਚੇ।

No comments:

Post a Comment