ਕਿਸੇ ਖੇਤੀ ਵਿਗਿਆਨੀ ਨੂੰ ਪੁੱਛ ਲਵੋ ਝੋਨਾਂ ਪੰਜਾਬ ਵਰਗੇ ਖਿੱਤੇ ਦੀ ਫਸਲ ਹੈ ਹੀ ਨਹੀਂ ਇਹ ਧੱਕਾ ਸਮੁੱਚੇ ਪੰਜਾਬੀਆਂ ਨਾਲ਼।
ਇਸ ਤਰ੍ਹਾਂ ਹੀ ਵਿਸਾਖ ਜੇਠ ਖੁਸ਼ਕ ਮਹੀਨਿਆਂ ਚ ਨਾੜ ਨੂੰ ਅੱਗ ਲਗਾਉਣ ਘੋਰ ਗੈਰਮਾਨਵੀ ਕਾਰਾ ਜਿਸ ਖਮਿਆਜ਼ਾ ਸਮੁੱਚੇ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਤੇ ਅਗਲੇ ਸਮੇਂ ਹੋਰ ਭੁਗਤਣਾ ਪਵੇਗਾ ਜੇ ਅੱਗ ਲਗਾਉਣ ਦੇ ਇਸ ਅਣਮਨੁੱਖੀ, ਸੰਵੇਦਨਹੀਣ ਕਾਰੇ ਨੂੰ ਰੋਕਿਆ ਨਾ ਗਿਆ ਕਿਉਂਕਿ ਨਾੜ ਨੂੰ ਅੱਗ ਲਗਾਉਣ ਦੀ ਕੋਈ ਜਰੂਰਤ ਹੈ ਹੀ ਨਹੀਂ।
ਸਿਆਣੇ ਆਖਦੇ ਨੇ ਜੇਠ ਦੇ ਮਹੀਨੇ ਅੱਗ ਪੇਕੇ ਆਈ ਹੁੰਦੀ ਹੈ ਇਸ ਤੋਂ ਬਚ ਰਹੋ।
ਇਸ ਅੱਗ ਲਗਾਉਣ ਨਾਲ਼ ਸ਼ਹਿਦ ਦੀਆਂ ਮੱਖੀਆਂ ਮਰ ਰਹੀਆਂ ਤੇ ਹੋਰ ਮਿੱਤਰ ਕੀੜੇ ਤੇ ਪੰਛੀ ਮਰ ਰਹੇ ਨੇ ਜਿਹੜੇ ਫਸਲਾਂ ਦੇ ਪਰਾਗਣ ਲਈ ਜਰੂਰੀ ਨੇ ਉਹ ਮਰ ਰਹੇ ਨੇ।
ਫਸਲਾਂ ਦਾ ਪਰਾਗਣ ਨਹੀਂ ਹੋਵੇਗਾ ਜਿਸ ਨਾਲ਼ ਝਾੜ ਘਟੇਗਾ ਬਿਮਾਰੀਆਂ ਜਿਆਦਾ ਲੱਗਣੀਆਂ ਫਿਰ ਕੀਟ ਨਾਸ਼ਕ ਜਹਿਰਾਂ ਦਾ ਜਿਆਦਾ ਛਿੜਕਾਅ ਕਰਨਾ ਪਵੇਗਾ ਜਿਸ ਨਾਲ਼ ਹੋਰ ਖਰਚੇ ਵਧਣਗੇ ਛੋਟੀ ਤੇ ਦਰਮਿਆਨੀ ਕਿਸਾਨੀ ਦਾ ਹੋਰ ਸੰਕਟ ਵਧੇਗਾ।
ਜਦੋਂ ਪਾਣੀ ਖਤਮ ਹੋ ਗਿਆ ਫਿਰ ਕੋਈ ਵੀ ਫਸਲ ਨਹੀਂ ਹੋਣੀ। ਪੰਜਾਬ ਪਿਆਸਾ ਮਰ ਜਾਵੇਗਾ। ਮੁਨਾਫੇ ਲਈ ਮਨੁੱਖਤਾ ਕਤਲੇਆਮ ਚੰਗਾ ਨਹੀਂ ਹੈ।
ਨਾੜ ਨੂੰ ਅੱਗ ਲਗਾਉਣ ਦੀ ਕੋਈ ਜਰੂਰਤ ਨਹੀਂ ਹੈ।
ਨਾੜ ਨੂੰ ਅੱਗ ਉਦੋਂ ਤੋਂ ਜਿਆਦਾ ਲੱਗਣ ਲੱਗੀ ਹੈ ਜਦੋਂ ਕੁੱਝ ਕਿਸਾਨ ਯੂਨੀਅਨਾਂ ਦੇ ਨੇ ਅੱਗਾਂ ਲਗਵਾਈਆਂ ਉਸ ਤੋਂ ਬਾਅਦ ਸਰਕਾਰ ਚੁੱਪ ਕਰ ਗਈ ਤੇ ਅੱਗਾਂ ਲੱਗਣ ਦਰ ਲਗਾਤਾਰ ਵਧਦੀ ਗਈ ਹੈ। ਹਰ ਸਾਲਾ ਹਜਾਰ ਸਾਝੇ ਦਰਖਤ ਜਲਾਏ ਜਾਂਦੇ ਨੇ ਪੰਛੀ, ਸ਼ਹਿਦ ਦੀਆਂ ਮੱਖੀਆਂ, ਮਿੱਤਰ ਕੀੜੇ, ਇਸ ਅੱਗ ਦੀ ਲਪੇਟ ਵਿੱਚ ਮਜਦੂਰਾਂ ਦੀ ਬਸਤੀਆਂ ਆ ਜਾਂਦੀਆਂ ਉੱਥੇ ਬੱਚੇ, ਬੁੱਢੇ ਬਜੁਰਗ ਪਸ਼ੂ ਆਦਿ ਹਰ ਸਾਲ ਮੱਚ ਕੇ ਮਰ ਜਾਂਦੇ ਉਹਨਾਂ ਦੀ ਕੋਈ ਸਾਰ ਨਹੀਂ ਲੈੰਦਾ। ਰਾਹ ਜਾਂਦੇ ਮੋਟਰਸਾਈਕਲ ਤੇ ਹੋਰ ਸਾਧਨ ਅਕਸਰ ਇਸ ਅੱਗ ਦੀ ਲਪੇਟ ਵਿੱਚ ਆ ਜਾਂਦੇ ਨੇ। ਅਗਲੇ ਸੀਜਨ ਅੱਗ ਨਵੇਂ ਸ਼ਿਕਾਰ ਲੱਭ ਲੈਂਦੀ ਹੈ।
ਇਹ ਬੇਰਹਿਮ, ਗੈਰ ਮਨੁੱਖੀ, ਸੰਵੇਦਨਹੀਣ ਕਾਰਾ ਹਰ ਸਾਲ ਹੁੰਦਾ ਹੈ। ਇਸ ਅੱਗ ਲਗਾਉਣ ਨਾਲ਼ ਛੋਟੇ ਕਿਸਾਨਾਂ, ਮਜ਼ਦੂਰਾਂ ਜਾਂ ਕਹਿ ਲਈਏ ਆਮ ਲੋਕਾਂ ਦਾ ਹੀ ਨੁਕਸਾਨ ਹੁੰਦਾ ਹੈ
ਕਿਸੇ ਸਾਮਰਾਜੀ ਕੰਪਨੀਆਂ ਜਾਂ ਦੇਸ਼ੀ ਸਰਮਾਏਦਾਰਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ।
ਪ੍ਰਦੂਸ਼ਣ ਵਧ ਰਿਹਾ ਹੈ ਬਿਮਾਰੀਆਂ ਵਧ ਰਹੀਆਂ ਨੇ ਵੱਡੀ ਕੰਪਨੀਆਂ ਦੀਆਂ ਦਵਾਈਆਂ ਜਿਆਦਾ ਵਿਕਣਗੀਆਂ। ਦਵਾਈਆਂ ਹੋਰ ਮਹਿੰਗੀਆਂ ਹੋਣਗੀਆਂ, ਛੋਟੇ ਕਿਸਾਨਾਂ ਲਈ ਹੋਰ ਸਮੱਸਿਆਵਾਂ ਵਧਣਗੀਆਂ, ਮਜਦੂਰ ਦਵਾਈ ਦੀ ਘਾਟ ਕਰਕੇ ਹੋਰ ਜਿਆਦਾ ਮਰਨਗੇ, ਸਮਾਜਿਕ ਅਸੰਤੋਸ਼ ਵਧੇਗਾ।
ਝੋਨੇ ਦਾ alternative ਖੇਤੀ ਮਾਡਲ ਨਾ ਵਿਗਿਆਨੀਆਂ ਨੇ ਦਿੱਤਾ ਨਾ ਸਰਕਾਰ ਨੇ, ਮੱਕੀ, ਮੁੰਗੀ, ਨਰਮੇ ਤੇ msp ਮਿਲੇ ਕੋਈ ਝੋਨਾ ਨੀ ਲਾਉਗਾ।
1980 ਤੋਂ ਪਹਿਲਾਂ ਕੌਣ ਝੋਨਾ ਲਾਉਦਾ ਸੀ ਪੰਜਾਬ ਵਿੱਚ, ਇਹ ਵੀ ਤਾਂ ਵਿਗਿਆਨੀਆਂ ਤੇ ਅਰਥ ਸ਼ਾਸਤਰੀ ਦੀ ਦੇਣ ਹੈ।
ਪੂੰਜੀਵਾਦ ਸਾਡੇ ਅੰਦਰ ਇੱਕ ਹਾਬੜਿਆਪਣ ਪੈਦਾ ਕਰਦਾ ਹੈ।ਘੱਟ ਲਾਗਤ ਤੇ ਵੱਧ ਮੁਨਾਫ਼ਾ ਕਮਾਉਣਾ ਪਰਮ ਉਦੇਸ਼ ਹੈ।ਜਿੱਥੇ ਕਿਸੇ ਦਾ ਫਹੁ ਪੈਂਦਾ,ਓਹ ਜ਼ੋਰ ਲਾਉਂਦਾ ਹੈ।ਪੰਜਾਬ ਦੀ ਕੋਈ ਸੜਕ ਨੀ ਬਚੀ ਜਿਹੜੀ ਖੁਰਲ ਖ਼ੁਰਲ ਕੇ ਵਾਹਣ ਚ ਨਾ ਰਲਾਈ ਹੋਵੇ। ਖੇਤੀ ਦੇ ਜਗੀਰਦਾਰੀ ਮਾਡਲ ਚ ਕਿਸਾਨ ਮੁਜ਼ਾਰਾ ਸੀ ਤੇ ਬਾਕੀ ਦੇ ਲੋਕ ਵੀ ਏਵੇਂ ਪਰਸਪਰ ਨਿਰਭਰ ਸਨ।ਮਾਲਕੀ ਆਉਣ ਤੇ ਇਸ ਪੂੰਜੀਵਾਦੀ ਸੰਬੰਧਾਂ ਚ ਉੱਸਰ ਕੇ ਸਾਹਮਣੇ ਆਇਆ ਅੱਜ ਖੇਤੀਬਾੜੀ ਪੂਰੀ ਤਰ੍ਹਾਂ ਸਰਮਾਏਦਾਰੀ ਦੀ ਜਕੜ ਵਿੱਚ ਹੈ। ਬਹੁ ਗਿਣਤੀ ਕਿਸਾਨਾਂ ਨੇ ਆਪਣੇ ਮੱਥੇ ਤੋਂ ਦਰਖਤ ਪੁੱਟ ਜਮੀਨ ਆਪਣੇ ਖੇਤ ਵਿਚ ਰਲਾ ਲਈ ਹੈ।
ਨਾੜ ਨੂੰ ਅੱਗ ਲਗਾਉਣ ਦੀ ਕੋਈ ਜਰੂਰਤ ਨਹੀਂ ਹੈ ਇਹ ਕਿਸਾਨ ਯੂਨੀਅਨ ਨੇ ਅੱਗਾ ਖੁਦ ਲਗਵਾਈਆਂ ਨੇ
ਪੰਜਾਬ ਦਾ ਪਾਣੀ ਖ਼ਤਮ ਹੋ ਰਿਹਾ ਹੈ ਇਸ ਤੇ ਕਿਸਾਨ ਯੂਨੀਅਨਾਂ ਨੂੰ ਸੋਚਣਾ ਵੀ ਪਵੇਗਾ ਆਮ ਲੋਕਾਂ ਨੂੰ ਨਾਲ਼ ਲੈ ਹੀ ਸਰਕਾਰ ਤੇ ਦਬਾਅ ਬਣਾਇਆ ਜਾ ਸਕਦਾ ਹੈ।
MSP ਵਰਗੀਆਂ ਮਜਦੂਰ ਵਿਰੋਧੀ ਮੰਗਾਂ ਨੂੰ ਛੱਡਣਾ ਪਵੇਗਾ ਕਿਸਾਨ ਯੂਨੀਅਨਾਂ ਨੂੰ। ਇਹ ਦੋਨੋਂ ਮੰਗਾਂ ਆਪਾਂ ਵਿਰੋਧੀ ਨੇ
MSP ਦਾ ਬਹੁ ਗਿਣਤੀ ਛੁੱਟੀ ਕਿਸਾਨੀ ਨੂੰ ਨੁਕਸਾਨ ਹੈ ਤੇ ਮਜਦੂਰਾਂ ਨੂੰ ਨੁਕਸਾਨ ਹੈ ਇਸ ਫਾਇਦਾ ਘੱਟ ਗਿਣਤੀ ਵੱਡੀ ਕਿਸਾਨੀ ਨੂੰ ਹੈ।। ਉਸ ਦੇ ਮੁਨਾਫੇ ਲਈ ਬਹੁ ਗਿਣਤੀ ਕਿਰਤੀ ਅਬਾਦੀ ਦੀ ਭੰਬਲਭੂਸੇ ਚ ਪਾਇਆ ਜਾ ਰਿਹਾ ਹੈ।
ਜਿਹੜੀ ਮੰਗ ਦੀ ਬਹੁ ਗਿਣਤੀ ਛੋਟੀ ਕਿਸਾਨੀ ਤੇ ਮਜਦੂਰਾਂ ਦੇ ਵਿਰੁੱਧ ਹੈ ਉਸ ਨੂੰ ਛੱਡਿਆ ਜਾਣਾ ਚਾਹੀਦਾ ਹੈ। ਛੋਟੀ ਕਿਸਾਨੀ ਉਜੜ ਰਹੀ ਹੈ ਵੱਡੀ ਕਿਸਾਨੀ ਉੱਸਰ ਰਹੀ ਹੈ। ਇਹ ਬਹੁਤੀਆਂ ਕਿਸਾਨ ਯੂਨੀਅਨਾਂ ਦੀ ਮੁੱਖ ਮੰਗਾਂ ਸਿੱਧੇ, ਅਸਿੱਧੇ ਤੌਰ ਤੇ ਵੱਡੀ ਕਿਸਾਨੀ ਦੇ ਹੱਕ ਵਿੱਚ ਭੁਗਤ ਰਹੀਆਂ ਨੇ।
WhatsApp post by : Data Singh 9417677407
No comments:
Post a Comment